X
X

ਪੰਜਾਬ ਦੇ CM ਭਗਵੰਤ ਮਾਨ ਦੀ ਇਹ ਤਸਵੀਰ ਕਈ ਬਾਰ ਹੋਈ ਹੈ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ

ਸੀਐਮ ਭਗਵੰਤ ਮਾਨ ਦੀ ਇਹ ਫੋਟੋ ਸੋਸ਼ਲ ਮੀਡਿਆ 'ਤੇ ਵਾਇਰਲ ਹੋਈ ਹੈ। ਪਹਿਲਾ ਵੀ ਕਈ ਬਾਰੀ ਇਸ ਫੋਟੋ ਨੂੰ ਵੱਖ-ਵੱਖ ਦਾਅਵਿਆਂ ਨਾਲ ਵਾਇਰਲ ਕੀਤਾ ਗਿਆ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਅਜਿਹੀ ਹੀ ਫਰਜ਼ੀ ਅਤੇ ਗੁੰਮਰਾਹਕੁੰਨ ਪੋਸਟ ਬਾਰੇ, ਜੋ ਕਿ ਪਹਿਲਾਂ ਵੀ ਵਾਇਰਲ ਹੋਈ ਅਤੇ ਵਿਸ਼ਵਾਸ ਨਿਊਜ਼ ਨੇ ਇਸਦੀ ਜਾਂਚ ਕੀਤੀ ਸੀ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁੱਧਵਾਰ ਦੇਰ ਰਾਤ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿਸ ਤੋਂ ਬਾਅਦ ਸੋਸ਼ਲ ਮੀਡਿਆ ‘ਤੇ ਕਈ ਦਾਅਵੇ ਵਾਇਰਲ ਕੀਤੇ ਗਏ।

ਸੋਸ਼ਲ ਮੀਡਿਆ ‘ਤੇ ਸੀਐਮ ਭਗਵੰਤ ਮਾਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੂੰ ਹਸਪਤਾਲ ਦੇ ਬੈਡ ‘ਤੇ ਲੇਟੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਨੇ ਇਸ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਕਿ ਇਹ ਹਾਲ ਦੀ ਫੋਟੋ ਹੈ, ਜਦੋਂ ਭਗਵੰਤ ਮਾਨ ਨੂੰ ਅਪੋਲੋ ਹਸਪਤਾਲ ‘ਤੇ ਭਰਤੀ ਕੀਤਾ ਗਿਆ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਗੁੰਮਰਾਹਕੁਨ ਨਿਕਲਿਆ। ਸੋਸ਼ਲ ਮੀਡਿਆ ‘ਤੇ ਵਾਇਰਲ ਤਸਵੀਰ ਹਾਲੀਆ ਨਹੀਂ ਹੈ, ਸੰਗੋ 2018 ਦੀ ਹੈ, ਜਦੋਂ ਸੀਐਮ ਭਗਵੰਤ ਮਾਨ ਨੂੰ ਪਥਰੀ ਦੀ ਸ਼ਿਕਾਇਤ ਹੋਣ ਕਾਰਨ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਲੋਕ ਪੁਰਾਣੀ ਤਸਵੀਰ ਨੂੰ ਹਾਲੀਆ ਦੱਸਕੇ ਗ਼ਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਪੂਰੀ ਜਾਂਚ ਨੂੰ ਇੱਥੇ ਵਿਸਥਾਰ ਵਿੱਚ ਪੜ੍ਹਿਆ ਜਾ ਸਕਦਾ ਹੈ।

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸੀਐਮ ਭਗਵੰਤ ਮਾਨ ਦੀ ਇਹ ਫੋਟੋ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਹੈ। ਪਹਿਲਾ ਵੀ ਕਈ ਬਾਰੀ ਇਸ ਫੋਟੋ ਨੂੰ ਵੱਖ-ਵੱਖ ਦਾਅਵਿਆਂ ਨਾਲ ਵਾਇਰਲ ਕੀਤਾ ਗਿਆ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਅਜਿਹੀ ਹੀ ਫਰਜ਼ੀ ਅਤੇ ਗੁੰਮਰਾਹਕੁੰਨ ਪੋਸਟ ਬਾਰੇ, ਜੋ ਕਿ ਪਹਿਲਾਂ ਵੀ ਵਾਇਰਲ ਹੋਈ ਅਤੇ ਵਿਸ਼ਵਾਸ ਨਿਊਜ਼ ਨੇ ਇਸਦੀ ਜਾਂਚ ਕੀਤੀ ਸੀ।

ਸਭਤੋਂ ਪਹਿਲਾ ਅਸੀਂ ਇਸ ਫੋਟੋ ਦੀ ਜਾਂਚ ਸਾਲ 2021 ਵਿੱਚ ਕੀਤੀ ਸੀ। ਉਸ ਸਮੇਂ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਗਿਆ ਸੀ ਕਿ, “ਭਗਵੰਤ ਮਾਨ ਦੀ ਗੰਭੀਰ ਹਾਲਤ, ਹਸਪਤਾਲ ਵਿੱਚ ਭਰਤੀ।” ਪਰ ਸਾਡੀ ਜਾਂਚ ਵਿੱਚ ਇਹ ਦਾਅਵਾ ਫਰਜੀ ਪਾਇਆ ਗਿਆ ਸੀ। ਕਿਉਂਕਿ ਭਗਵੰਤ ਮਾਨ ਭਲੇ ਚੰਗੇ ਸੀ ਅਤੇ ਲੋਕ ਪੁਰਾਣੀ ਫੋਟੋ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰ ਸਨ।

ਪੂਰੀ ਜਾਂਚ ਨੂੰ ਇੱਥੇ ਵਿਸਥਾਰ ਵਿੱਚ ਪੜ੍ਹਿਆ ਜਾ ਸਕਦਾ ਹੈ।

ਸਾਲ 2022 ਵਿੱਚ ਮੁਖ ਮੰਤਰੀ ਭਗਵੰਤ ਮਾਨ ਨੂੰ ਪੇਟ ਦਰਦ ਦੀ ਸ਼ਿਕਾਇਤ ‘ਤੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਹਾਲਤ ‘ਚ ਸੁਧਾਰ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਪਰ ਕੁਝ ਯੂਜ਼ਰਸ ਨੇ ਹਸਪਤਾਲ ਦੇ ਬੈਡ ‘ਤੇ ਲੇਟੇ ਭਗਵੰਤ ਮਾਨ ਦੀ ਫੋਟੋ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਫੋਟੋ ਨੂੰ ਸ਼ੇਅਰ ਕਰ ਦਾਅਵਾ ਕੀਤਾ ਗਿਆ ਸੀ ਕਿ, “CM ਭਗਵੰਤ ਮਾਨ ਦੀ ਸਿਹਤ ਹੋਈ ਖ਼ਰਾਬ ਦਿੱਲੀ ਦੇ ਅਪੋਲੋ ਹਸਪਤਾਲ ‘ਚ ਕਰਵਾਇਆ ਦਾਖ਼ਲ ਪੇਟ ‘ਚ ਇਨਫੈਕਸ਼ਨ ਹੋਣ ਦੀ ਖ਼ਬਰ ਆਈ ਸਾਹਮਣੇ ਮਾਨ ਸਾਬ ਲਈ ਦੋ ਦਿਲੀ ਬੋਲ ਜਰੂਰ‌ ਲਿਖੋ।”

ਪੂਰੀ ਜਾਂਚ ਨੂੰ ਇੱਥੇ ਵਿਸਥਾਰ ਵਿੱਚ ਪੜ੍ਹਿਆ ਜਾ ਸਕਦਾ ਹੈ।

ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ, ਇਹ ਫੋਟੋ ਕਈ ਮੌਕਿਆਂ ‘ਤੇ ਵੱਖ-ਵੱਖ ਦਾਅਵਿਆਂ ਨਾਲ ਵਾਇਰਲ ਹੁੰਦੀ ਰਹੀ ਹੈ ਅਤੇ ਸਾਲ 2023 ਵਿੱਚ ਇੱਕ ਬਾਰ ਫਿਰ ਤੋਂ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ। ਇਸ ਬਾਰ ਫੋਟੋ ਨੂੰ ਪੰਜਾਬ ਮੁਹੱਲਾ ਕਲੀਨਿਕਾਂ ‘ਤੇ ਤੰਜ ਕਸਦੇ ਹੋਏ ਵਾਇਰਲ ਕੀਤਾ ਗਿਆ। ਦਾਅਵਾ ਕੀਤਾ ਗਿਆ ਸੀ,”ਮੁਖ ਮੰਤਰੀ ਸਾਹਬ ਦੀ ਸਿਹਤ ਖਰਾਬ , ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ। ਪਰਮਾਤਮਾ ਜਲਦ ਸਿਹਤਯਾਬੀ ਬਖਸ਼ੇ। ਪਰ ਚੰਗਾ ਹੁੰਦਾ ਜੇ ਮੁਹੱਲਾ ਕਲੀਨਿਕਾਂ ਦੇ ਡਰਾਮੇ ਦੀ ਥਾਂ ਹਸਪਤਾਲਾਂ ਨੂੰ ਸੰਭਾਲਿਆ ਹੁੰਦਾ ਤਾਂ ਅੱਜ ਦਿੱਲੀ ਨਾ ਭੱਜਣਾ ਪੈਂਦਾ।” ਪਰ ਇਹ ਦਾਅਵਾ ਵੀ ਸਾਡੀ ਜਾਂਚ ਵਿੱਚ ਗ਼ਲਤ ਪਾਇਆ ਗਿਆ।

ਪੂਰੀ ਜਾਂਚ ਨੂੰ ਇੱਥੇ ਵਿਸਥਾਰ ਵਿੱਚ ਪੜ੍ਹਿਆ ਜਾ ਸਕਦਾ ਹੈ।

ਵਿਸ਼ਵਾਸ ਨਿਊਜ ਦੀ ਵੈਬਸਾਈਟ ‘ਤੇ ਰਾਜਨੀਤੀ, ਏਆਈ, ਸਕੈਮ,ਵਿਦੇਸ਼ ਅਤੇ ਸਿਹਤ ਨਾਲ ਜੁੜੀ ਦਾਵਿਆਂ ਦੀ ਫੈਕਟ ਚੈੱਕ ਰਿਪੋਰਟਸ ਨੂੰ ਪੜ੍ਹਿਆ ਜਾ ਸਕਦਾ ਹੈ।

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later