X

Fact Check : ਬਲੈਕ ਡਰੈੱਸ ‘ਚ ਨਜ਼ਰ ਆਉਣ ਵਾਲੀ ਇਹ ਕੁੜੀ ਨਹੀਂ ਹੈ ਜਾਵੇਦ ਅਖਤਰ ਦੀ ਪੋਤੀ , ਟੀਵੀ ਐਕਟ੍ਰੈੱਸ ਉਰਫੀ ਹੈ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਜਿਸ ਯੁਵਤੀ ਨੂੰ ਜਾਵੇਦ ਅਖਤਰ ਦੀ ਪੋਤੀ ਦੱਸਦੇ ਹੋਏ ਵਾਇਰਲ ਕੀਤਾ ਗਿਆ ਹੈ, ਉਹ ਅਸਲ ਵਿੱਚ ਇੱਕ ਟੀਵੀ ਅਦਾਕਾਰਾ ਹੈ। ਉਸ ਦਾ ਨਾਮ ਉਰਫੀ ਜਾਵੇਦ ਹੈ। ਇਨ੍ਹਾਂ ਦਾ ਜਾਵੇਦ ਅਖਤਰ ਨਾਲ ਕੋਈ ਰਿਸ਼ਤਾ ਨਹੀਂ ਹੈ।

  • By Vishvas News
  • Updated: December 2, 2021

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇੱਕ ਵਾਰ ਫਿਰ ਤੋਂ ਬਾਲੀਵੁੱਡ ਦੇ ਦਿੱਗਜ ਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖਤਰ ਦੀ ਪੋਤੀ ਦੇ ਨਾਂ ‘ਤੇ ਇੱਕ ਯੁਵਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਕਾਲੇ ਕੱਪੜੇ ਪਹਿਨੇ ਇੱਕ ਯੁਵਤੀ ਖੜੀ ਹੋਈ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਯੁਵਤੀ ਨੂੰ ਜਾਵੇਦ ਅਖਤਰ ਦੀ ਪੋਤੀ ਦੱਸਦੇ ਹੋਏ ਉਸ ਦੇ ਕੱਪੜਿਆਂ ‘ਤੇ ਨਿਸ਼ਾਨਾ ਸਾਧ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ।ਜਾਂਚ ਵਿੱਚ ਪਤਾ ਚੱਲਿਆ ਕਿ ਇਹ ਤਸਵੀਰ ਜਾਵੇਦ ਅਖਤਰ ਦੀ ਪੋਤੀ ਦੀ ਨਹੀਂ, ਸਗੋਂ ਟੀਵੀ ਕਲਾਕਾਰ ਉਰਫੀ ਜਾਵੇਦ ਦੀ ਹੈ, ਜੋ ਅਕਸਰ ਆਪਣੇ ਪਹਿਰਾਵੇ ਦੇ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਯੂਜ਼ਰ ਓਮਵੀਰ ਹਿੰਦੁਸਤਾਨੀ ਨੇ ਇੱਕ ਬਲੈਕ ਡ੍ਰੇਸ ਪਾਏ ਇੱਕ ਯੁਵਤੀ ਦੀ ਤਸਵੀਰ ਅਪਲੋਡ ਕਰਦੇ ਹੋਏ ਲਿਖਿਆ: “ਸਤਿਕਾਰਯੋਗ ਮੌਲਾਨਾ ਦਾ ਵੀ ਫਰਜ ਬਣਦਾ ਹੈ ਜਾਵੇਦ ਅਖਤਰ ਦੀ ਪੋਤੀ ਦੇ ਖਿਲਾਫ ਫਤਵਾ ਜਾਰੀ ਕਰਨ ਦਾ । ਬਿਨੀ ਬੁਰਕੇ ਦੇ ਅਜਿਹੀ ਫੋਟੋ ਖਿਚਵਾਉਣ ਦੀ ਹਿੰਮਤ ਕਿਵੇਂ ਹੋ ਗਈ।’

ਫੇਸਬੁੱਕ ਪੋਸਟ ‘ਚ ਇਸ ਯੁਵਤੀ ਨੂੰ ਜਾਵੇਦ ਅਖਤਰ ਦੀ ਪੋਤੀ ਦੱਸਿਆ ਗਿਆ ਹੈ। ਪੋਸਟ ਦੇ ਕੰਟੇੰਟ ਨੂੰ ਬਦਲਿਆ ਨਹੀਂ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖੋ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਿਆ ਕਿ ਵਾਇਰਲ ਤਸਵੀਰ ਵਿੱਚ ਦਿੱਖ ਰਹੀ ਯੁਵਤੀ ਕੌਣ ਹੈ। ਗੂਗਲ ਰਿਵਰਸ ਇਮੇਜ ਅਤੇ ਯਾਨਡੇਕਸ ਸਰਚ ਦੇ ਜ਼ਰੀਏ ਸਾਨੂੰ ਪਤਾ ਲੱਗਾ ਕਿ ਜਿਸ ਯੁਵਤੀ ਨੂੰ ਜਾਵੇਦ ਅਖਤਰ ਦੀ ਪੋਤੀ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ, ਉਹ ਟੀਵੀ ਕਲਾਕਾਰ ਉਰਫੀ ਜਾਵੇਦ ਹੈ। ਸਾਨੂੰ ਕਾਲੀ ਡ੍ਰੇਸ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਮਿਲੇ।15 ਨਵੰਬਰ ਨੂੰ ਉਰਫੀ ਦੇ ਇੰਸਟਾਗ੍ਰਾਮ ‘ਤੇ ਬਲੈਕ ਡਰੈੱਸ ਵਾਲੀਆਂ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਸਨ। ਇਸਨੂੰ ਇੱਥੇ ਦੇਖ ਸਕਦੇ ਹੋ ।

ਇਸ ਤਰ੍ਹਾਂ 14 ਨਵੰਬਰ ਨੂੰ ਇੱਕ ਯੂ-ਟਿਊਬ ਚੈਨਲ ‘ਤੇ ਵੀ ਇੱਕ ਵੀਡੀਓ ਮਿਲਿਆ । ਇਹ ਉਸ ਦਿਨ ਦਾ ਵੀਡੀਓ ਸੀ, ਜਦੋਂ ਉਰਫੀ ਬਲੈਕ ਡ੍ਰੇਸ ਪਾਏ ਦਿਖਾਈ ਦਿੱਤੀ ਸੀ। ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਹੁਣ ਸਾਨੂੰ ਇਹ ਜਾਣਨਾ ਸੀ ਕਿ ਕੀ ਸੱਚ ਵਿੱਚ ਟੀਵੀ ਅਭਿਨੇਤਰੀ ਉਰਫੀ ਜਾਵੇਦ ਅਤੇ ਜਾਵੇਦ ਅਖਤਰ ਵਿਚਕਾਰ ਕੋਈ ਰਿਸ਼ਤਾ ਹੈ ?ਕੀ ਸੱਚ ਵਿੱਚ ਉਰਫੀ ਜਾਵੇਦ ਅਖਤਰ ਦੀ ਪੋਤੀ ਹੈ? ਇਹ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਗੂਗਲ ਸਰਚ ਦੀ ਮਦਦ ਲਈ। ਸਰਚ ਦੌਰਾਨ ਸਾਨੂੰ ਪਤਾ ਲੱਗਾ ਕਿ ਪਹਿਲਾਂ ਵੀ ਕਈ ਵਾਰ ਉਰਫੀ ਜਾਵੇਦ ਨੂੰ ਜਾਵੇਦ ਅਖਤਰ ਦੀ ਪੋਤੀ ਦੱਸਦਿਆਂ ਟ੍ਰੋਲ ਕੀਤਾ ਜਾ ਚੁੱਕਿਆ ਹੈ।Jagran.com ‘ਤੇ 8 ਸਤੰਬਰ 2021 ਨੂੰ ਪ੍ਰਕਾਸ਼ਿਤ ਖਬਰ ‘ਚ ਦੱਸਿਆ ਗਿਆ ਕਿ ਟਰੋਲਿੰਗ ਦੇ ਵਿਚਕਾਰ ਹੁਣ ਸ਼ਬਾਨਾ ਆਜ਼ਮੀ ਨੇ ‘ਜਾਵੇਦ ਅਖਤਰ ਦੀ ਪੋਤੀ’ ਵਾਲੀਆਂ ਖਬਰਾਂ ਤੇ ਚੁੱਪੀ ਤੋੜ ਦਿੱਤੀ ਹੈ ਅਤੇ ਇਹ ਸਾਫ ਕਰ ਦਿੱਤਾ ਹੈ ਕਿ ਉਰਫੀ ਦਾ ਜਾਵੇਦ ਅਖਤਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇੱਕ ਨਿਊਜ਼ ਆਰਟੀਕਲ ਨੂੰ ਰੀਟਵੀਟ ਕਰਦੇ ਹੋਏ ਸ਼ਬਾਨਾ ਆਜ਼ਮੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ, ‘ਉਰਫੀ ਜਾਵੇਦ ਸਾਡੇ ਨਾਲ ਕਿਸੇ ਵੀ ਤਰ੍ਹਾਂ ਤੋਂ ਸਬੰਧਿਤ ਨਹੀਂ ਹੈ।’ ਇੱਥੇ ਪੂਰੀ ਖ਼ਬਰ ਪੜ੍ਹੋ।

ਪੜਤਾਲ ਦੇ ਦੌਰਾਨ ਸਾਨੂੰ ਸ਼ਬਾਨਾ ਆਜ਼ਮੀ ਦਾ ਇੱਕ ਟਵੀਟ ਮਿਲਿਆ। 7 ਸਤੰਬਰ 2021 ਨੂੰ ਇੱਕ ਨਿਊਜ਼ ਆਰਟੀਕਲ ਸਾਂਝਾ ਕਰਦੇ ਹੋਏ, ਆਜ਼ਮੀ ਨੇ ਲਿਖਿਆ: ‘urfi javed is not related to us in any way.’ਹੇਠਾਂ ਟਵੀਟ ਦੇਖੋ।

ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਉਰਫੀ ਜਾਵੇਦ ਨਾਲ ਸਿੱਧਾ ਸੰਪਰਕ ਕੀਤਾ ਅਤੇ ਉਨ੍ਹਾਂ ਤੋਂ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਜਾਵੇਦ ਅਖਤਰ ਨਾਲ ਕਿਸੇ ਪ੍ਰਕਾਰ ਦਾ ਕੋਈ ਰਿਸ਼ਤਾ ਨਹੀਂ ਹੈ। ਉਹ ਜਾਵੇਦ ਅਖਤਰ ਦੀ ਪੋਤੀ ਨਹੀਂ ਹਨ।

ਵਿਸ਼ਵਾਸ ਨਿਊਜ਼ ਨੇ ਇੱਕ ਵਾਰ ਪਹਿਲਾਂ ਵੀ ਅਜਿਹੀ ਹੀ ਪੜਤਾਲ ਕੀਤੀ ਸੀ। ਤੁਸੀਂ ਇਸਨੂੰ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।

ਜਾਂਚ ਦੇ ਅੰਤ ਵਿੱਚ, ਵਿਸ਼ਵਾਸ ਨਿਊਜ਼ ਨੇ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਫੇਸਬੁੱਕ ਯੂਜ਼ਰ ਓਮਵੀਰ ਹਿੰਦੁਸਤਾਨੀ ਪਾਣੀਪਤ ਦਾ ਰਹਿਣ ਵਾਲਾ ਹੈ। ਇਨ੍ਹਾਂ ਦੇ ਅਕਾਊਂਟ ‘ਤੇ ਸਾਨੂੰ ਵਾਇਰਲ ਕੰਟੇੰਟ ਕਾਫੀ ਮਿਲਿਆ ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਜਿਸ ਯੁਵਤੀ ਨੂੰ ਜਾਵੇਦ ਅਖਤਰ ਦੀ ਪੋਤੀ ਦੱਸਦੇ ਹੋਏ ਵਾਇਰਲ ਕੀਤਾ ਗਿਆ ਹੈ, ਉਹ ਅਸਲ ਵਿੱਚ ਇੱਕ ਟੀਵੀ ਅਦਾਕਾਰਾ ਹੈ। ਉਸ ਦਾ ਨਾਮ ਉਰਫੀ ਜਾਵੇਦ ਹੈ। ਇਨ੍ਹਾਂ ਦਾ ਜਾਵੇਦ ਅਖਤਰ ਨਾਲ ਕੋਈ ਰਿਸ਼ਤਾ ਨਹੀਂ ਹੈ।

  • Claim Review : ਜਾਵੇਦ ਅਖਤਰ ਦੀ ਪੋਤੀ
  • Claimed By : ਫੇਸਬੁੱਕ ਯੂਜ਼ਰ ਓਮਵੀਰ ਹਿੰਦੁਸਤਾਨੀ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later