Fact Check: 105 ਸਾਲ ਦੀ ਨਹੀਂ ਹੈ ਇਹ ਬੱਚੀ, ਸਕਿਨ ਦੀ ਬਿਮਾਰੀ ਤੋਂ ਹੈ ਪੀੜਤ
- By Vishvas News
- Updated: September 26, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਵਿਚ 105 ਸਾਲ ਦੀ ਇੱਕ ਬੱਚੀ ਨੇ ਜਨਮ ਲਿਆ ਹੈ। ਇਸ ਪੋਸਟ ਵਿਚ ਇਸਨੂੰ ਚਮਤਕਾਰ ਦੱਸਿਆ ਜਾ ਰਿਹਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਸ ਪੋਸਟ ਦਾ ਦਾਅਵਾ ਫਰਜੀ ਪਾਇਆ ਗਿਆ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ ‘Prayoj Foundation India’ ਨੇ ਇੱਕ ਫੋਟੋ ਸ਼ੇਅਰ ਕੀਤੀ। ਇਸਦੇ ਨਾਲ ਦਾਅਵਾ ਕੀਤਾ ਕਿ 105 ਸਾਲ ਦੀ ਬੱਚੀ ਨੇ ਭਾਰਤ ਵਿਚ ਜਨਮ ਲਿਆ ਹੈ।

ਪੜਤਾਲ
ਵਿਸ਼ਵਾਸ ਟੀਮ ਨੇ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਆਪਣੀ ਪੜਤਾਲ ਨੂੰ ਸ਼ੁਰੂ ਕੀਤਾ। ਸਾਨੂੰ ਅਜਿਹੀ ਕਈ ਆਨਲਾਈਨ ਰਿਪੋਰਟ ਮਿਲੀਆਂ ਜਿਸਦੇ ਵਿਚ ਇਸੇ ਬੱਚੀ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।
Jagran.com ‘ਤੇ 2015 ਦੀ ਇੱਕ ਰਿਪੋਰਟ ਮੁਤਾਬਕ ਝੁਰੀਆਂ ਵਾਲੀ ਬੱਚੀ ਪੈਦਾ ਹੋਣ ਦੇ ਦੋ ਹਫਤਿਆਂ ਬਾਅਦ ਉਸਦੇ ਮਾਤਾ-ਪਿਤਾ ਨੇ ਉਸਨੂੰ ਛੱਡ ਦਿੱਤਾ। ਰਿਪੋਰਟ ਅਨੁਸਾਰ ਬੱਚੀ ਨੂੰ ਇੰਟਰਾ-ਯੂਟ੍ਰਿਨ ਗ੍ਰੋਥ ਰਿਟਾਰਡੇਸ਼ਨ (IUGR) ਨਾਂ ਦੀ ਬਿਮਾਰੀ ਸੀ ਅਤੇ ਇਸਦਾ ਇਲਾਜ ਬੰਬਈ ਦੇ ਵਾਡੀਆ ਹਸਪਤਾਲ ਵਿਚ ਹੋ ਰਿਹਾ ਸੀ।


ਅਸੀਂ “Newborn baby abandoned by parents due to wrinkly skin” ਕੀਵਰਡ ਤੋਂ ਅੱਗੇ ਸਰਚ ਕੀਤਾ ਤਾਂ ਸਾਨੂੰ ਇਸ ਨਾਲ ਜੁੜੀ ਕਈ ਸਾਰੀ ਮੀਡੀਆ ਰਿਪੋਰਟ ਮਿਲੀਆਂ।
ਹਫਿੰਗਟਨ ਪੋਸਟ ਦੀ ਰਿਪੋਰਟ:

ਇਸੇ ਖਬਰ ‘ਤੇ metro.co.uk ਦੀ ਰਿਪੋਰਟ:

ਵਿਸ਼ਵਾਸ ਟੀਮ ਨੇ ਮੈਟਰੋ ਮਾਸ ਹਸਪਤਾਲ ਜੈਪੁਰ ਦੇ ਬੱਚਾ ਰੋਗ ਵਿਸ਼ੇਸ਼ ਡਾਕਟਰ ਵੀਰੇਂਦਰ ਮਿੱਤਲ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਇਹ ਦਾਅਵਾ ਫਰਜੀ ਹੈ। ਬੱਚੀ 105 ਸਾਲ ਦੀ ਨਹੀਂ ਹੈ। ਉਹ ਇੱਕ ਸਕਿਨ ਦੀ ਬਿਮਾਰੀ ਤੋਂ ਪੀੜਤ ਹੈ।’
ਨਤੀਜਾ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਸ ਵਾਇਰਲ ਹੋ ਰਹੇ ਪੋਸਟ ਦਾ ਦਾਅਵਾ ਕਿ ਬੱਚੀ 105 ਸਾਲ ਦੀ ਹੈ, ਫਰਜੀ ਸਾਬਤ ਹੋਇਆ। ਅਸਲ ਵਿਚ ਬੱਚੀ ਦਾ ਜਨਮ 2015 ਵਿਚ ਹੋਇਆ ਸੀ ਅਤੇ ਇਹ ਇੱਕ ਸਕਿਨ ਦੀ ਬਿਮਾਰੀ ਤੋਂ ਪੀੜਤ ਹੈ।
- Claim Review : 105 ਸਾਲ ਦੀ ਬੱਚੀ ਨੇ ਭਾਰਤ ਵਿਚ ਜਨਮ ਲਿਆ ਹੈ
- Claimed By : FB Page-Prayoj Foundation India
- Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਵੈਟਸੈਪ ਨੰਬਰ 9205270923
-