Fact Check: ਟਰੰਪ ਦੀਆਂ ਨੀਤੀਆਂ ਦੇ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਨੂੰ ਐਪਸਟਿਨ ਫ਼ਾਈਲਾਂ ਨਾਲ ਜੋੜਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
ਅਮਰੀਕੀ ਕਾਨੂੰਨ ਵਿਭਾਗ ਨੇ ਹਾਲ ਹੀ ਵਿੱਚ ਅਪਰਾਧੀ ਜੈਫਰੀ ਐਪਸਟਿਨ ਦੀ ਜਾਂਚ ਨਾਲ ਸੰਬੰਧਿਤ ਲਗਭਗ ਤਿੰਨ ਮਿਲੀਅਨ ਪੰਨਿਆਂ ਦੇ ਦਸਤਾਵੇਜ਼, ਹਜ਼ਾਰਾਂ ਵੀਡੀਓ ਅਤੇ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਕਈ ਮਸ਼ਹੂਰ ਹਸਤੀਆਂ ਦੇ ਨਾਮ ਸਾਹਮਣੇ ਆਏ ਹਨ।
- By: Umam Noor
- Published: Feb 19, 2026 at 04:59 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਅਮਰੀਕੀ ਕਾਨੂੰਨ ਵਿਭਾਗ ਨੇ ਹਾਲ ਹੀ ਵਿੱਚ ਅਪਰਾਧੀ ਜੈਫਰੀ ਐਪਸਟਿਨ ਦੀ ਜਾਂਚ ਨਾਲ ਸੰਬੰਧਿਤ ਲਗਭਗ ਤਿੰਨ ਮਿਲੀਅਨ ਪੰਨਿਆਂ ਦੇ ਦਸਤਾਵੇਜ਼, ਹਜ਼ਾਰਾਂ ਵੀਡੀਓ ਅਤੇ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਕਈ ਮਸ਼ਹੂਰ ਹਸਤੀਆਂ ਦੇ ਨਾਮ ਸਾਹਮਣੇ ਆਏ ਹਨ। ਇਸੇ ਦੌਰਾਨ ਦੋ ਵੱਖ-ਵੱਖ ਕਲਿੱਪਾਂ ਤੋਂ ਬਣਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਈ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਐਪਸਟਿਨ ਫ਼ਾਈਲਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਆਉਣ ਤੋਂ ਬਾਅਦ ਇਹ ਪ੍ਰਦਰਸ਼ਨ ਹੋਇਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਇਹ ਦਾਅਵਾ ਭ੍ਰਮਕ ਹੈ। ਵਾਇਰਲ ਹੋ ਰਹੇ ਵੀਡੀਓ ਦੀ ਪਹਿਲੀ ਕਲਿੱਪ ਅਕਤੂਬਰ 2025 ਦੀ ਹੈ ਅਤੇ ਦੂਜੀ ਜਨਵਰੀ 2026 ਦੀ ਹੈ। ਦੋਵੇਂ ਹੀ ਵੀਡੀਓ ਅਮਰੀਕਾ ਵਿੱਚ ਟਰੰਪ ਦੀਆਂ ਨੀਤੀਆਂ ਦੇ ਖ਼ਿਲਾਫ਼ ਹੋਏ ‘ਨੋ ਕਿੰਗਜ਼’ ਪ੍ਰਦਰਸ਼ਨ ਦੌਰਾਨ ਦੀਆਂ ਹਨ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ ‘ਖਲੀਲ ਅਹਿਮਦ’ ਨੇ 8 ਫ਼ਰਵਰੀ 2026 ਨੂੰ ਵਾਇਰਲ ਪੋਸਟ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “Epstein Files ਵਿੱਚ Donald Trump ਦਾ ਨਾਮ ਆਉਣ ਤੋਂ ਬਾਅਦ Trump Tower ਦੇ ਸਾਹਮਣੇ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ll”

ਪੜਤਾਲ
ਆਪਣੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੀ ਪਹਿਲੀ ਕਲਿੱਪ ਦੇ ਕੀ-ਫ੍ਰੇਮਾਂ ਨੂੰ ਗੂਗਲ ਲੈਂਸ ਰਾਹੀਂ ਖੋਜਿਆ। ਖੋਜ ਦੌਰਾਨ ਇਹ ਵੀਡੀਓ ਕਈ ਸੋਸ਼ਲ ਮੀਡੀਆ ਖਾਤਿਆਂ ‘ਤੇ ਪੋਸਟ ਕੀਤਾ ਹੋਇਆ ਮਿਲਿਆ। ‘ਨਿਊਜ਼ ਜੋਨ 360’ ਨਾਮ ਦੇ ਇੰਸਟਾਗ੍ਰਾਮ ਖਾਤੇ ‘ਤੇ ਇਹ ਵਾਇਰਲ ਵੀਡੀਓ 10 ਜਨਵਰੀ 2026 ਨੂੰ ਅਪਲੋਡ ਕੀਤਾ ਗਿਆ ਸੀ। ਇੱਥੇ ਦਿੱਤੀ ਜਾਣਕਾਰੀ ਅਨੁਸਾਰ, ਇਹ ‘ਨੋ ਕਿੰਗਜ਼’ ਪ੍ਰਦਰਸ਼ਨ ਦਾ ਵੀਡੀਓ ਹੈ।

ਇਸੇ ਬੁਨਿਆਦ ‘ਤੇ ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ ਅਤੇ ਸਾਨੂੰ ਇਹ ਵੀਡੀਓ ‘thetrid.ent’ ਨਾਮ ਦੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕੀਤਾ ਹੋਇਆ ਮਿਲਿਆ। ਇਹ ਵੀਡੀਓ 19 ਅਕਤੂਬਰ 2025 ਨੂੰ ਅਪਲੋਡ ਕੀਤਾ ਗਿਆ ਸੀ। ਨਾਲ ਦਿੱਤੀ ਪੂਰੀ ਜਾਣਕਾਰੀ ਅਨੁਸਾਰ, “18 ਅਕਤੂਬਰ 2025 ਨੂੰ ਅਮਰੀਕਾ ਦੇ ਸਾਰੇ 50 ਰਾਜਾਂ ਵਿੱਚ ਲੱਖਾਂ ਲੋਕ ਰਾਸ਼ਟਰਪਤੀ Donald Trump ਦੇ ਪ੍ਰਸ਼ਾਸਨ ਦੇ ਖ਼ਿਲਾਫ਼ ‘ਨੋ ਕਿੰਗਜ਼’ ਪ੍ਰਦਰਸ਼ਨ ਵਿੱਚ ਸੜਕਾਂ ‘ਤੇ ਉਤਰ ਆਏ। ਆਯੋਜਕਾਂ ਦੇ ਮੁਤਾਬਕ ਇਹ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਕ-ਦਿਵਸੀ ਪ੍ਰਦਰਸ਼ਨ ਸੀ, ਜਿਸ ਵਿੱਚ ਲਗਭਗ 70 ਲੱਖ ਲੋਕਾਂ ਨੇ 2,700 ਤੋਂ ਵੱਧ ਥਾਵਾਂ ‘ਤੇ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਟਰੰਪ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਬੈਨਰ ਲੈ ਕੇ ਸੜਕਾਂ ‘ਤੇ ਉਤਰ ਆਏ।”
ਇਸੇ ਲੜੀ ਵਿੱਚ, ਨਿਊਜ਼ ਸਰਚ ਕਰਨ ‘ਤੇ ਸਾਨੂੰ ਦੀ ਗਾਰਜ਼ਿਯਨ ਅਤੇ ਬੀਬੀਸੀ ਦੀਆਂ ਵੈਬਸਾਈਟਾਂ ‘ਤੇ ਵੀ ਇਸ ਪ੍ਰਦਰਸ਼ਨ ਨਾਲ ਸੰਬੰਧਿਤ ਖਬਰਾਂ ਮਿਲੀਆਂ। 19 ਅਕਤੂਬਰ 2025 ਦੀ ਖਬਰ ਵਿੱਚ ਦੱਸਿਆ ਗਿਆ, “ਅਮਰੀਕਾ ਵਿੱਚ ‘ਨੋ ਕਿੰਗਜ਼’ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਨਿਊਯਾਰਕ ਸਿਟੀ ਵੀ ਇੱਕ ਮੁੱਖ ਕੇਂਦਰ ਰਿਹਾਜਿੱਥੇ ਹਜ਼ਾਰਾਂ ਲੋਕ ਸੜਕਾਂ ‘ਤੇ ਉਤਰ ਆਏ ਅਤੇ ਰਾਸ਼ਟਰਪਤੀ Donald Trump ਦੀਆਂ ਨੀਤੀਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਟਾਈਮਜ਼ ਸਕਵੇਅਰ ਸਮੇਤ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਇਕੱਠੇ ਹੋਏ।
ਦੂਜੀ ਕਲਿੱਪ
ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਵੀਡੀਓ ਦੀ ਦੂਜੀ ਕਲਿੱਪ ਨੂੰ ਗੂਗਲ ਲੈਂਸ ਰਾਹੀਂ ਖੋਜਿਆ। ਇਸ ਕਲਿੱਪ ਵਿੱਚ ਪ੍ਰਦਰਸ਼ਨਕਾਰੀਆਂ ਨੂੰ Trump Tower ਦੇ ਬਾਹਰ ਦੇਖਿਆ ਜਾ ਸਕਦਾ ਹੈ। ਸਰਚ ਦੌਰਾਨ ਸਾਨੂੰ ਇਹ ਵੀਡੀਓ ‘newsnview’ ਨਾਮ ਦੇ ਯੂਟਿਊਬ ਚੈਨਲ ‘ਤੇ 16 ਜਨਵਰੀ 2026 ਨੂੰ ਅਪਲੋਡ ਕੀਤਾ ਮਿਲਿਆ। ਮੌਜੂਦਾ ਜਾਣਕਾਰੀ ਅਨੁਸਾਰ, “ਜਨਵਰੀ 2026 ਵਿੱਚ ਨਿਊਯਾਰਕ ਸਿਟੀ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ‘ਨੋ ਵਾਰ, ਨੋ ਕਿੰਗਜ਼, ਨੋ ICE’ ਮਾਰਚ ਵਿੱਚ ਸ਼ਾਮਿਲ ਹੋਏ। ਇਹ ਮਾਰਚ ਫਿਫ਼ਥ ਐਵੇਨਿਊ ‘ਤੇ ਸਥਿਤ Trump Tower ਕੋਲੋਂ ਹੋਕੇ ਗੁਜਰਿਆ, ਜਿੱਥੇ ਲੋਕਾਂ ਨੇ ਰਾਸ਼ਟਰਪਤੀ Donald Trump ਦੇ ਦੂਜੇ ਕਾਰਜਕਾਲ ਦੀਆਂ ਨੀਤੀਆਂ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਯੁੱਧ, ਸਖਤ ਇਮੀਗ੍ਰੇਸ਼ਨ ਨੀਤੀਆਂ ਅਤੇ ਪ੍ਰਸ਼ਾਸਨ ਦੇ ਫ਼ੈਸਲਿਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆਪਣੀ ਅਸਹਿਮਤੀ ਜਾਹਿਰ ਕੀਤੀ।”
ਨਿਯੂਜ਼ ਸਰਚ ਦੌਰਾਨ ਸਾਨੂੰ ‘ABS-CBN News’ ਦੇ ਵੈਰੀਫਾਇਡ ਯੂਟਿਊਬ ਚੈਨਲ ‘ਤੇ ਵੀ Trump Tower ਦੇ ਬਾਹਰ ਹੋਏ ਪ੍ਰਦਰਸ਼ਨ ਦੀ ਵੀਡੀਓ ਮਿਲੀ। 21 ਜਨਵਰੀ 2026 ਦੀ ਵੀਡੀਓ ਨਾਲ ਦਿੱਤੀ ਜਾਣਕਾਰੀ ਅਨੁਸਾਰ, “20 ਜਨਵਰੀ ਨੂੰ ਨਿਊਯਾਰਕ ਵਿੱਚ Trump Tower ਦੇ ਸਾਹਮਣੇ ਸੜਕ ਪਾਰ ਵੱਡੀ ਸੰਖਿਆ ਵਿੱਚ ਪ੍ਰਦਰਸ਼ਨਕਾਰੀਆਂ ਇਕੱਠੇ ਹੋਏ। ਇਹ ਪ੍ਰਦਰਸ਼ਨ Donald Trump ਦੇ ਦੂਬਾਰਾ ਸੱਤਾ ਵਿੱਚ ਵਾਪਸੀ ਦੇ ਇੱਕ ਸਾਲ ਪੂਰੇ ਹੋਣ ਦੇ ਮੌਕੇ ‘ਤੇ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ‘Impeach Trump’, ‘No Kings’ ਅਤੇ ‘Stand Up – Walk Out – Free America’ ਵਰਗੇ ਪੋਸਟਰ ਅਤੇ ਬੈਨਰ ਦਿਖਾਏ। ਪ੍ਰਦਰਸ਼ਨਕਾਰੀਆਂ ਨੇ ਟਰੰਪ ਨੂੰ ਪਦ ਤੋਂ ਹਟਾਉਣ ਦੀ ਮੰਗ ਕੀਤੀ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ।”
ਹੁਣ ਵਾਇਰਲ ਪੋਸਟ ਦੇ ਦਾਅਵੇ ਦੀ ਪੁਸ਼ਟੀ ਕਰਨ ਦੀ ਵਾਰੀ ਸੀ। ਅਸੀਂ ‘ਦੈਨਿਕ ਜਾਗਰਨ’ ਵਿੱਚ ਅੰਤਰਰਾਸ਼ਟਰੀ ਮਾਮਲਿਆਂ ਨੂੰ ਕਵਰ ਕਰਨ ਵਾਲੇ ਸੀਨੀਅਰ ਸੰਵਾਦਤਾ ਜੈ ਪ੍ਰਕਾਸ਼ ਰੰਜਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਐਪਸਟਿਨ ਫ਼ਾਈਲਾਂ ਵਿੱਚ ਰਾਸ਼ਟਰਪਤੀ Donald Trump ਦਾ ਨਾਮ ਆਉਣ ਤੋਂ ਬਾਅਦ ਇਤਨੇ ਵੱਡੇ ਪੈਮਾਨੇ ‘ਤੇ ਐਸਾ ਕੋਈ ਪ੍ਰਦਰਸ਼ਨ ਨਹੀਂ ਹੋਇਆ। ਹਾਲਾਂਕਿ, ਟਰੰਪ ਦੇ ਖ਼ਿਲਾਫ਼ ਅਮਰੀਕਾ ਵਿੱਚ ਕਈ ਪ੍ਰਦਰਸ਼ਨ ਹੋ ਰਹੇ ਹਨ।
ਕੀ ਹੈ ਐਪਸਟਿਨ ਫਾਈਲ?
ਅਮਰੀਕੀ ਨਿਆਂ ਵਿਭਾਗ ਨੇ ਯੌਨ ਅਪਰਾਧਾਂ ਦੇ ਦੋਸ਼ੀ ਜੈਫਰੀ ਐਪਸਟਿਨ ਨਾਲ ਸੰਬੰਧਿਤ ਲੱਖਾਂ ਪੰਨਿਆਂ ਵਾਲੇ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਗਿਆ ਹੈ। ਰਿਪੋਰਟਾਂ ਦੇ ਮੁਤਾਬਕ, ਇਹ ਫ਼ਾਈਲਾਂ ਟੈਕਸਟ, ਵੀਡੀਓ ਅਤੇ ਫੋਟੋਜ਼ ਸ਼ਾਮਿਲ ਹਨ, ਜਿਨ੍ਹਾਂ ਵਿੱਚ ਕਈ ਪ੍ਰਭਾਵਸ਼ਾਲੀ ਹਸਤੀਆਂ ਦੇ ਐਪਸਟਿਨ ਅਤੇ ਉਸ ਦੀ ਸਹਯੋਗੀ ਗਿੱਲੇਨ ਮੈਕਸਵੈਲ ਨਾਲ ਸਬੰਧਾਂ ਦਾ ਜ਼ਿਕਰ ਹੈ।
ਬੀਬੀਸੀ ਦੀ ਇੱਕ ਰਿਪੋਰਟ ਦੇ ਮੁਤਾਬਕ, “ਐਪਸਟਿਨ ਦੀ ਮੌਤ 2019 ਵਿੱਚ ਹੋ ਚੁਕੀ ਹੈ। ਪਰ ਮੌਤ ਦੇ 6 ਸਾਲ ਬਾਅਦ ਵੀ ਐਪਸਟਿਨ ਦੀਆਂ ਫ਼ਾਈਲਾਂ ਦੁਨੀਆ ਦੀਆਂ ਕਈ ਸਰਕਾਰਾਂ, ਨੇਤਾਵਾਂ, ਬਿਜ਼ਨਸਮੈਨ ਅਤੇ ਮਸ਼ਹੂਰ ਹਸਤੀਆਂ ਲਈ ਸਮੱਸਿਆ ਦਾ ਕਾਰਨ ਬਣੀਆਂ ਹੋਈਆਂ ਹਨ।” ਰਿਪੋਰਟ ਮੁਤਾਬਕ, ਐਪਸਟਿਨ ਫ਼ਾਈਲਾਂ ਨਾਲ ਸਬੰਧਿਤ 30 ਲੱਖ ਨਵੇਂ ਦਸਤਾਵੇਜ਼ ਜਾਰੀ ਕੀਤੇ ਗਏ ਹਨ। ਕੁਝ ਸਮੱਗਰੀ ਪਹਿਲਾਂ ਹੀ ਜਨਤਕ ਹੋ ਚੁਕੀ ਹੈ, ਜਿਸ ਵਿੱਚ ਫੋਟੋਜ਼ ਵੀ ਸ਼ਾਮਿਲ ਹਨ। ਇਸ ਤੋਂ ਪਹਿਲਾਂ, ਕਮਿਟੀ ਤੋਂ ਐਪਸਟਿਨ ਦੀ ਸੰਪਤੀ ਨਾਲ ਸਬੰਧਤ ਹਜ਼ਾਰਾਂ ਦਸਤਾਵੇਜ਼ ਆਏ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਈਮੇਲਾਂ ਸਨ। ਸਤੰਬਰ 2025 ਵਿੱਚ ਇੱਕ ਬਰਥਡੇ ਬੁੱਕ ਜਾਰੀ ਹੋਈ ਸੀ, ਜਿਸ ਵਿੱਚ Donald Trump ਦੇ ਨਾਮ ਨਾਲ ਇੱਕ ਨੋਟ ਸੀ। ਹਾਲਾਂਕਿ, ਟਰੰਪ ਨੇ ਇਹ ਨੋਟ ਲਿਖਣ ਤੋਂ ਇਨਕਾਰ ਕੀਤਾ।
ਹੁਣ ਵਾਰੀ ਸੀ ਫਰਜ਼ੀ ਪੋਸਟ ਸਾਂਝੀ ਕਰਨ ਵਾਲੇ ਫੇਸਬੁੱਕ ਯੂਜ਼ਰ ਖਲੀਲ ਅਹਿਮਦ ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਯੂਜ਼ਰ ਨੂੰ 14 ਹਜ਼ਾਰ ਲੋਕ ਫਾਲੋ ਕਰਦੇ ਹਨ। ਵਾਹੀ, ਬਾਇਓ ਦੇ ਮੁਤਾਬਕ, ਉਹ ਦਿੱਲੀ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਇਹ ਦਾਅਵਾ ਭ੍ਰਮਕ ਹੈ। ਵਾਇਰਲ ਹੋ ਰਹੇ ਵੀਡੀਓ ਦੀ ਪਹਿਲੀ ਕਲਿੱਪ ਅਕਤੂਬਰ 2025 ਦੀ ਅਤੇ ਦੂਜੀ ਜਨਵਰੀ 2026 ਦੀ ਹੈ। ਦੋਵੇਂ ਵੀਡੀਓ ਅਮਰੀਕਾ ਵਿੱਚ Donald Trump ਦੀਆਂ ਨੀਤੀਆਂ ਦੇ ਖ਼ਿਲਾਫ਼ ਹੋਏ ‘ਨੋ ਕਿੰਗਜ਼’ ਪ੍ਰਦਰਸ਼ਨ ਦੌਰਾਨ ਦੀਆਂ ਹਨ।
- Claim Review : ਐਪਸਟਿਨ ਫ਼ਾਈਲਾਂ ਵਿੱਚ Donald Trump ਦਾ ਨਾਮ ਆਉਣ ਤੋਂ ਬਾਅਦ ਇਹ ਪ੍ਰਦਰਸ਼ਨ ਹੋਇਆ।
- Claimed By : ਫੇਸਬੁੱਕ ਯੂਜ਼ਰ ‘ਖਲੀਲ ਅਹਿਮਦ’
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











