X
X

Fact Check: ਰਾਜਸਥਾਨ ਵਿੱਚ ਔਰਤਾਂ ਦੇ ਕਪੜਿਆਂ ਵਿੱਚ ਆਰੋਪੀਆਂ ਦਾ ਜਲੂਸ ਕਢਵਾਉਣ ਦੀ ਫੋਟੋ ਯੂਪੀ ਦੇ ਨਾਮ ‘ਤੇ ਵਾਇਰਲ

ਵਿਸ਼ਵਾਸ ਨਿਊਜ਼ ਨੇ ਜਾਂਚ ‘ਚ ਪਾਇਆ ਕਿ ਔਰਤਾਂ ਦੇ ਕਪੜਿਆਂ ਵਿੱਚ ਵਾਇਰਲ ਆਦਮੀਆਂ ਦੀ ਫੋਟੋ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਦਰਅਸਲ ਵਾਇਰਲ ਤਸਵੀਰ ਰਾਜਸਥਾਨ ਦੇ ਨੀਮਕਾਥਾਨਾ ‘ਚ ਫੜੇ ਗਏ ਆਰੋਪੀਆਂ ਦੀ ਹੈ। ਉਸੇ ਫੋਟੋ ਨੂੰ ਹੁਣ ਯੂਪੀ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਮਹਿਲਾ ਦੇ ਭੇਸ ‘ਚ ਕੁਝ ਆਦਮੀਆਂ ਦੀ ਫੋਟੋ ਦਾ ਕੋਲਾਜ ਵਾਇਰਲ ਹੋ ਰਿਹਾ ਹੈ। ਫੋਟੋ ‘ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀਆਂ ਨੇ ਔਰਤਾਂ ਦੇ ਕਪੜੇ ਪਾਏ ਹੋਏ ਹਨ ਅਤੇ ਪੁਲਿਸ ਉਨ੍ਹਾਂ ਨੂੰ ਫੜ ਕੇ ਲੈ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਉੱਤਰ ਪ੍ਰਦੇਸ਼ ਦਾ ਹੈ, ਜਿੱਥੇ ਯੂਪੀ ਪੁਲਿਸ ਨੇ ਗੈਂਗਸਟਰਾਂ ਨੂੰ ਔਰਤਾਂ ਦੇ ਕਪੜੇ ਪੁਆ ਕੇ ਜਲੂਸ ਕੱਢਿਆ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਦਰਅਸਲ ਇਹ ਫੋਟੋ ਰਾਜਸਥਾਨ ਵਿੱਚ ਹਤਿਆ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਫੜੇ ਤਿੰਨ ਆਰੋਪੀਆਂ ਦੀ ਹੈ, ਜਿਸਨੂੰ ਹੁਣ ਯੂਪੀ ਦਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Yadi Brar ਨੇ 10 ਦਸੰਬਰ 2025 ਨੂੰ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਯੂਪੀ ਪੁਲਿਸ ਵੀ ਕਾਰਨਾਮੇ ਅਲੱਗ ਹੀ ਕਰਦੀ ਆ..ਪਤੰਦਰਾ ਨੇ ਕੱਲ-ਪਰਸੋ ਆਹ ਵੱਡੇ ਗੈਗਸ਼ਟਰਾ ਨੂੰ ਜਨਾਨੀਅਆ ਵਾਲੇ ਕੱਪੜੇ ਪਵਾ ਕੇ ਸਾਰੇ ਸ਼ਹਿਰ ਵਿੱਚ ਗੇੜਾ ਕਢਵਾਇਆ ਤੁਸੀ ਕਿਵੇ ਦੇਖਦੇ ਹੋ ਯੂਪੀ ਪੁਲਿਸ ਦੇ ਇਸ ਕਦਮ ਨੂੰ”

ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਪੜਤਾਲ

ਵਾਇਰਲ ਪੋਸਟ ਦੀ ਜਾਂਚ ਲਈ ਅਸੀਂ ਗੂਗਲ ਲੈਂਸ ਟੂਲ ਦਾ ਇਸਤੇਮਾਲ ਕੀਤਾ। ਸਾਨੂੰ amarujala.com ਦੀ ਵੈੱਬਸਾਈਟ ‘ਤੇ ਵਾਇਰਲ ਤਸਵੀਰ ਨਾਲ ਜੁੜੀ ਖਬਰ ਮਿਲੀ। ਖਬਰ ਨੂੰ 31 ਅਕਤੂਬਰ 2025 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, “ਰਾਜਸਥਾਨ ਦੇ ਨੀਮਕਾਥਾਣਾ ਦੇ ਡਾਬਲਾ ਪੁਲਿਸ ਨੇ ਹਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਨੋਖੇ ਢੰਗ ਨਾਲ ਪਰੇਡ ਕਰਵਾਈ। ਪੁਲੀਸ ਨੇ ਮੁਲਜ਼ਮਾਂ ਨੂੰ ਔਰਤਾਂ ਦੇ ਪਹਿਰਾਵੇ ਵਿੱਚ ਡਾਬਲਾ ਕਸਬੇ ਦੀਆਂ ਮੁੱਖ ਸੜਕਾਂ ’ਤੇ ਘੁਮਾਇਆ। ਇਸ ਦੌਰਾਨ ਆਰੋਪੀ ਕੰਨ ਫੜ ਕੇ ਮੁਆਫੀ ਮੰਗਦੇ ਅਤੇ ਮਿੰਨਤਾਂ ਕਰਦੇ ਨਜ਼ਰ ਆਏ। ਪਰੇਡ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਮੌਕੇ ‘ਤੇ ਇਕੱਠੇ ਹੋ ਗਏ।”

ਸਾਨੂੰ ਵੀਡੀਓ ਨਾਲ ਜੁੜੀ ਜਾਣਕਾਰੀ @JanmanasShekhawati ਦੇ ਯੂਟਿਊਬ ਚੈਨਲ ‘ਤੇ ਵੀ ਮਿਲੀ। 3 ਨਵੰਬਰ 2025 ਨੂੰ ਸ਼ੇਅਰ ਵੀਡੀਓ ਨਾਲ ਦੱਸਿਆ ਗਿਆ, “ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਨੀਮਕਾਥਾਨਾ ਵਿੱਚ ਫਾਇਰਿੰਗ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲਾ ਡਾਬਲਾ ਨਿਵਾਸੀ ਸਚਿਨ ਮੀਨਾ ‘ਤੇ ਫਾਇਰਿੰਗ ਦਾ ਹੈ, ਜਿਸ ‘ਚ ਸਚਿਨ ਦੇ ਹੱਥ ‘ਚ ਗੋਲੀ ਲੱਗੀ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਔਰਤਾਂ ਦੇ ਕਪੜੇ ਪੁਆ ਕੇ ਕਸਬੇ ਵਿੱਚ ਜਲੂਸ ਕੱਢਿਆ ਤਾਂ ਜੋ ਸਮਾਜ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਅਪਰਾਧ ਕਰਨ ਵਾਲਿਆਂ ਨੂੰ ਸ਼ਰੇਆਮ ਸ਼ਰਮਸਾਰ ਕੀਤਾ ਜਾਵੇਗਾ।”

https://www.youtube.com/shorts/nFpvsBJdkxs

ਸਾਨੂੰ patrika.com ਦੀ ਵੈੱਬਸਾਈਟ ‘ਤੇ ਵੀ ਵਾਇਰਲ ਫੋਟੋ ਨਾਲ ਜੁੜੀ ਖਬਰ ਮਿਲੀ। 1 ਨਵੰਬਰ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਇਹ ਘਟਨਾ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਨੀਮਕਾਥਾਨਾ ਦੀ ਹੈ। ਪੁਲਿਸ ਨੇ ਆਰੋਪੀਆਂ ਨੂੰ ਫੜ ਕੇ ਔਰਤਾਂ ਦੇ ਕਪੜੇ ਪੁਆ ਕੇ ਜਲੂਸ ਕੱਢਿਆ ਸੀ।”

ਵਾਇਰਲ ਪੋਸਟ ਨਾਲ ਜੁੜੀ ਹੋਰ ਰਿਪੋਰਟਸ ਇੱਥੇ ਪੜ੍ਹੋ।

ਅਸੀਂ ਫੋਟੋ ਬਾਰੇ ਇਸ ਮਾਮਲੇ ਨੂੰ ਕਵਰ ਕਰਨ ਵਾਲੇ ਸਥਾਨਕ ਰਿਪੋਰਟਰ ਉਮੇਸ਼ ਸ਼ਰਮਾ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਰਾਜਸਥਾਨ ਦੇ ਨੀਮਕਾਥਾਨਾ ਦਾ ਪੁਰਾਣਾ ਮਾਮਲਾ ਹੈ।

ਜਾਂਚ ਦੇ ਅੰਤ ਵਿੱਚ, ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਨੂੰ 5 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਬਠਿੰਡੇ ਦਾ ਰਹਿਣ ਵਾਲਾ ਦਸਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ‘ਚ ਪਾਇਆ ਕਿ ਔਰਤਾਂ ਦੇ ਕਪੜਿਆਂ ਵਿੱਚ ਵਾਇਰਲ ਆਦਮੀਆਂ ਦੀ ਫੋਟੋ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਦਰਅਸਲ ਵਾਇਰਲ ਤਸਵੀਰ ਰਾਜਸਥਾਨ ਦੇ ਨੀਮਕਾਥਾਨਾ ‘ਚ ਫੜੇ ਗਏ ਆਰੋਪੀਆਂ ਦੀ ਹੈ। ਉਸੇ ਫੋਟੋ ਨੂੰ ਹੁਣ ਯੂਪੀ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਯੂਪੀ ਪੁਲਿਸ ਨੇ ਗੈਗਸ਼ਟਰਾ ਨੂੰ ਔਰਤਾਂ ਦੇ ਕੱਪੜੇ ਪਵਾ ਕੇ ਜਲੂਸ ਕੱਢਿਆ।
  • Claimed By : ਫੇਸਬੁੱਕ ਯੂਜ਼ਰ - Yadi Brar
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later