Fact Check: KBC ‘ਚ ਸੀਐਮ ਭਗਵੰਤ ਮਾਨ ਸਰਕਾਰ ਦੀ ਚਰਚਾ ਦਾ ਦਾਅਵਾ ਕਰਦਾ ਵੀਡੀਓ ਡੀਪਫੇਕ ਹੈ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਕੌਣ ਬਣੇਗਾ ਕਰੋੜਪਤੀ ਸ਼ੋਅ ਵਿੱਚ ਪੰਜਾਬ ਸਰਕਾਰ ਦੇ ਕੰਮਾਂ ਦੀ ਚਰਚਾ ਹੋਣ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਵੀਡੀਓ ਅਸਲ ਨਹੀਂ ਹੈ, ਬਲਕਿ ਏਆਈ ਜਨਰੇਟਡ ਹੈ। ਲੋਕ ਅਸਲੀ ਵੀਡੀਓ ਦੇ ਆਡੀਓ ਨੂੰ ਬਦਲ ਕੇ ਵਾਇਰਲ ਕਰ ਰਹੇ ਹਨ।
- By: Jyoti Kumari
- Published: Jan 5, 2026 at 05:06 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਕੌਣ ਬਣੇਗਾ ਕਰੋੜਪਤੀ ਸ਼ੋਅ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਅਮਿਤਾਭ ਬੱਚਨ ਨੂੰ ਯਾਤਾਯਾਤ ਨੂੰ ਸੁਰੱਖਿਅਤ ਰੱਖਣ ਅਤੇ ਦੁਰਘਟਨਾ ਹੋਣ ‘ਤੇ ਕੁਝ ਹੀ ਪਲਾਂ ਵਿੱਚ ਮਦਦ ਪਹੁੰਚਾਉਣ ਵਾਲੀ ਸੜਕ ਸੁਰੱਖਿਆ ਫੋਰਸ ਬਾਰੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। ਅਮਿਤਾਭ ਬੱਚਨ ਇੱਕ ਪ੍ਰਤੀਭਾਗੀ ਨੂੰ ਸਵਾਲ ਪੁੱਛਦੇ ਹੈ ਕਿ,”ਪੂਰੇ ਭਾਰਤ ਵਿੱਚ ਸਭ ਤੋਂ ਪਹਿਲਾ ਪੰਜਾਬ ਦੇ ਕਿਸ ਮੁੱਖ ਮੰਤਰੀ ਨੇ ਇਸ ਦੀ ਸ਼ੁਰੂਆਤ ਕੀਤੀ ਹੈ।? ਸਵਾਲ ਦੇ ਜਵਾਬ ਵਿੱਚ ਪਤ੍ਰਿਭਾਗੀ ਜਵਾਬ ਦਿੰਦੇ ਹੋਏ ਸੀਐਮ ਭਗਵੰਤ ਮਾਨ ਦਾ ਨਾਮ ਲੈਂਦੀ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਬੀਸੀ ਵਿੱਚ ਪੰਜਾਬ ਸਰਕਾਰ ਦੇ ਕੰਮਾਂ ਦੀ ਚਰਚਾ ਹੋਈ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਵੀਡੀਓ ਅਸਲੀ ਨਹੀਂ ਹੈ, ਸਗੋਂ ਏਆਈ ਦੁਆਰਾ ਬਣਾਇਆ ਗਿਆ ਹੈ। ਅਸਲੀ ਵੀਡੀਓ ਵਿੱਚ ਅਜਿਹਾ ਕੋਈ ਸਵਾਲ ਨਹੀਂ ਪੁੱਛਿਆ ਗਿਆ ਹੈ। ਵੀਡੀਓ ਨੂੰ ਅਸਲੀ ਮੰਨ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘ਅਵਤਾਰ ਸਿੰਘ ਪਰੋਚਾ’ ਨੇ 3 ਜਨਵਰੀ 2026 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “KBC ‘ਚ ਵੀ ਹੋ ਰਹੇ ਮਾਨ ਸਰਕਾਰ ਦੇ ਚਰਚੇ”
ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਇਸੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਅਸੀਂ ਸਭ ਤੋਂ ਪਹਿਲਾ ਵੀਡੀਓ ਦੇ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ ‘SET India’ ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਹੋਇਆ ਮਿਲਿਆ। ਵੀਡੀਓ ਨੂੰ 21 ਅਪ੍ਰੈਲ 2025 ਨੂੰ ਅਪਲੋਡ ਕੀਤਾ ਗਿਆ ਹੈ। ਅਸੀਂ ਇਸ ਵੀਡੀਓ ਨੂੰ ਪੂਰਾ ਵੇਖਿਆ, ਸਾਨੂੰ ਕੀਤੇ ਵੀ ਵਾਇਰਲ ਵੀਡੀਓ ਵਾਲਾ ਹਿੱਸਾ ਨਹੀਂ ਮਿਲਿਆ।
ਸਾਨੂੰ ਵੀਡੀਓ ‘KBC India’ ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਵੀ ਮਿਲਿਆ। ਵੀਡੀਓ ਨੂੰ 18 ਅਪ੍ਰੈਲ 2025 ਨੂੰ ਅਪਲੋਡ ਕੀਤਾ ਗਿਆ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਨਵਿਡ ਟੂਲ ਰਾਹੀਂ ਹਿਆ ਟੂਲ ਦੀ ਮਦਦ ਨਾਲ ਆਡੀਓ ਨੂੰ ਸਰਚ ਕੀਤਾ। ਇਸ ਟੂਲ ਨੇ 95 ਪ੍ਰਤੀਸ਼ਤ ਤੱਕ ਆਡੀਓ ਦੇ ਏਆਈ ਦੀ ਮਦਦ ਨਾਲ ਬਣੇ ਹੋਣ ਦੀ ਸੰਭਾਵਨਾ ਦੱਸੀ ਹੈ।

ਅਸੀਂ ਵੀਡੀਓ ਨੂੰ ਇੱਕ ਹੋਰ ਟੂਲ ‘aurigin.ai’ ਰਾਹੀਂ ਵੀ ਸਰਚ ਕੀਤਾ। ਇਸ ਟੂਲ ਨੇ ਵੀ ਵੀਡੀਓ ਦੇ 96 ਪ੍ਰਤੀਸ਼ਤ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਜਤਾਈ ਹੈ।


ਵਧੇਰੇ ਜਾਣਕਾਰੀ ਲਈ, ਅਸੀਂ ਏਆਈ ਅਤੇ ਇਮਰਜਿੰਗ ਤਕਨਾਲੋਜੀ ਵਿੱਚ ਕੰਮ ਕਰ ਰਹੇ ਰਿਸਰਚਰ ਅਜ਼ਹਰ ਮਾਚਵੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਨੂੰ ਧਿਆਨ ਸੁਣਨ ‘ਤੇ ਪਤਾ ਚਲਦਾ ਹੈ ਕਿ ਆਡੀਓ ਅਸਲੀ ਨਹੀਂ ਹੈ। ਸ਼ੁਰੂਆਤ ਅਤੇ ਅੰਤ ਵਿੱਚ ਅਮਿਤਾਭ ਬੱਚਨ ਦੀ ਆਵਾਜ਼ ਵੱਖ-ਵੱਖ ਹੈ। ਵੀਡੀਓ ਵਿੱਚ ਹੇਂਠਾ ਦਿਖਾਈ ਦੇ ਰਹੇ ਸ਼ਬਦ ਧੁੰਧਲੇ ਹਨ। ਇਸ ਤੋਂ ਸਾਫ ਹੈ ਆਡੀਓ ਅਸਲੀ ਨਹੀਂ ਹੈ, ਇਸਨੂੰ ਏਆਈ ਦੀ ਮਦਦ ਨਾਲ ਬਣਾਇਆ ਗਿਆ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਯੂਜ਼ਰ ਨੂੰ 5 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਕੌਣ ਬਣੇਗਾ ਕਰੋੜਪਤੀ ਸ਼ੋਅ ਵਿੱਚ ਪੰਜਾਬ ਸਰਕਾਰ ਦੇ ਕੰਮਾਂ ਦੀ ਚਰਚਾ ਹੋਣ ਦੇ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਵੀਡੀਓ ਅਸਲ ਨਹੀਂ ਹੈ, ਬਲਕਿ ਏਆਈ ਜਨਰੇਟਡ ਹੈ। ਲੋਕ ਅਸਲੀ ਵੀਡੀਓ ਦੇ ਆਡੀਓ ਨੂੰ ਬਦਲ ਕੇ ਵਾਇਰਲ ਕਰ ਰਹੇ ਹਨ।
- Claim Review : ਕੇਬੀਸੀ ਵਿੱਚ ਪੰਜਾਬ ਸਰਕਾਰ ਦੇ ਕੰਮਾਂ ਦੀ ਚਰਚਾ ਹੋਈ ਹੈ।
- Claimed By : ਫੇਸਬੁੱਕ ਯੂਜ਼ਰ -ਅਵਤਾਰ ਸਿੰਘ ਪਰੋਚਾ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











