X
X

Fact Check: ਸੰਜੇ ਦੱਤ ਨੇ ਨਹੀਂ ਕਿਹਾ CM ਨੀਤੀਸ਼ ਕੁਮਾਰ ਨੂੰ ਮਾਫ਼ੀ ਮੰਗਣ ਲਈ, ਏਆਈ ਵੀਡੀਓ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਸੰਜੇ ਦੱਤ ਨੇ ਨੀਤੀਸ਼ ਕੁਮਾਰ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਵਾਇਰਲ ਵੀਡੀਓ ‘ਚ ਸੰਜੇ ਦੱਤ ਦਾ ਆਡੀਓ ਡੀਪਫੇਕ ਹੈ। ਅਸਲੀ ਵੀਡੀਓ ਉਹ ਆਪਣੀ ਮਰਾਠੀ ਫਿਲਮ ਬਾਰੇ ਗੱਲ ਕਰ ਰਹੇ ਹਨ, ਜਿਸ ਨੂੰ ਬਦਲ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • By: Jyoti Kumari
  • Published: Dec 18, 2025 at 05:40 PM
  • Updated: Dec 19, 2025 at 09:59 AM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਹਾਲ ਹੀ ਵਿੱਚ ਇੱਕ ਸਮਾਗਮ ਦੌਰਾਨ ਇੱਕ ਮਹਿਲਾ ਡਾਕਟਰ ਦਾ ਹਿਜਾਬ ਹਟਾਉਣ ਦਾ ਆਰੋਪ ਲੱਗਾ ਸੀ। ਇਸ ਮਾਮਲੇ ਨਾਲ ਜੋੜ ਕੇ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਅਭਿਨੇਤਾ ਸੰਜੇ ਦੱਤ ਨੂੰ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਮਾਫੀ ਮੰਗਣ ਬਾਰੇ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਫਰਜੀ ਹੈ। ਸੰਜੇ ਦੱਤ ਦਾ ਇਹ ਵੀਡੀਓ ਸਾਲ 2019 ਦਾ ਹੈ, ਜਿਸ ‘ਚ ਉਹ ਆਪਣੀ ਪਹਿਲੀ ਪ੍ਰੋਡਯੂਸ ਕੀਤੀ ਗਈ ਮਰਾਠੀ ਫਿਲਮ ‘ਬਾਬਾ’ ਨੂੰ ਪਿਆਰ ਦੇਣ ਲਈ ਧੰਨਵਾਦ ਕਰ ਰਹੇ ਹਨ। ਅਸਲੀ ਵੀਡੀਓ ਦੇ ਆਡੀਓ ਨੂੰ ਏਆਈ ਦਵਾਰਾ ਬਦਲ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘ਯਾਰ ਸੰਧੂ ਭਾਊ ਦੇ ਪੇਜ’ ਨੇ (ਆਰਕਾਈਵ ਲਿੰਕ) 18 ਦਸੰਬਰ 2025 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਨਿਤੀਸ਼ ਕੁਮਾਰ ਦੇ ਬੁਰਕਾ ਉਤਾਰਨ ਦੀ ਪ੍ਰਤੀਕਿਰਿਆ ‘ਤੇ ਸੰਜੇ ਦੱਤ ਦੀ ਟਿੱਪਣੀ ਨੇ ਵਿਵਾਦ ਖੜ੍ਹਾ ਕਰ ਦਿੱਤਾ, ਜਦੋਂ ਕਿ ਅਸਲੀਅਤ ਇਹ ਸੀ ਕਿ ਬੁਰਕੇ ਵਿੱਚ ਔਰਤ ਇੱਕ ਫ਼ਿਲਮ ਦਾ ਕਿਰਦਾਰ ਸੀ।”

ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਅਸਲੀ ਮੰਨ ਕੇ ਸ਼ੇਅਰ ਕੀਤਾ ਹੈ।

ਪੜਤਾਲ

ਵਾਇਰਲ ਵੀਡੀਓ ਇੱਕ ਬਾਰ ਪਹਿਲਾਂ ਵੀ ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ ਸੀ। ਉਸ ਸਮੇਂ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਗਿਆ ਸੀ ਕਿ, “ਸਲਮਾਨ ਖਾਨ ਦਾ ਸਮਰਥਨ ਕਰਦੇ ਹੋਏ ਸੰਜੇ ਦੱਤ ਨੇ ਲੌਰੈਂਸ ਬਿਸ਼ਨੋਈ ਨੂੰ ਚੇਤਾਵਨੀ ਦਿਤੀ ਹੈ।” ਅਸੀਂ ਵੀਡੀਓ ਦੀ ਜਾਂਚ ਕਰ ਸੱਚਾਈ ਸਾਹਮਣੇ ਲਾਏ ਸੀ। ਹਿੰਦੀ ਭਾਸ਼ਾ ਵਿੱਚ ਕੀਤੀ ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।

ਜਾਂਚ ਵਿੱਚ ਅੱਗੇ ਅਸੀਂ ਦਾਅਵੇ ਨੂੰ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਕੋਈ ਵੀ ਭਰੋਸੇਯੋਗ ਮੀਡਿਆ ਰਿਪੋਰਟ ਨਹੀਂ ਮਿਲੀ। ਅਸੀਂ ਸੰਜੇ ਦੱਤ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਵੀ ਚੈੱਕ ਕੀਤਾ। ਉੱਥੇ ਵੀ ਸਾਨੂੰ ਅਜਿਹੀ ਕੋਈ ਪੋਸਟ ਨਹੀਂ ਮਿਲੀ। ਸਰਚ ਕਰਨ ‘ਤੇ ਸਾਨੂੰ ਅਸਲੀ ਵੀਡੀਓ ਸੰਜੇ ਦੱਤ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 8 ਅਗਸਤ 2019 ਨੂੰ ਅਪਲੋਡ ਮਿਲਿਆ। ਵੀਡੀਓ ਵਿਚ ਸੰਜੇ ਦੱਤ ਆਪਣੀ ਪਹਿਲੀ ਪ੍ਰੋਡਯੂਸ ਕੀਤੀ ਗਈ ਮਰਾਠੀ ਫਿਲਮ ‘ਬਾਬਾ’ ਦਾ ਸਮਰਥਨ ਦੇਣ ਲਈ ਪ੍ਰਸ਼ੰਸਕਾਂ ਅਤੇ ਮੀਡੀਆ ਦਾ ਧੰਨਵਾਦ ਕਰ ਰਹੇ ਹਨ।

ਜਾਂਚ ਵਿੱਚ ਅਸੀਂ ਵੀਡੀਓ ਦੇ ਆਡੀਓ ਨੂੰ ਅਲੱਗ ਕਰ aurigin.ai ਟੂਲ ‘ਤੇ ਅਪਲੋਡ ਕਰ ਚੈੱਕ ਕੀਤਾ। ਟੂਲ ਨੇ ਆਡੀਓ ਨੂੰ AI ਦੱਸਿਆ ਹੈ।

ਅਸੀਂ ਆਡੀਓ ਨੂੰ ਇੱਕ ਹੋਰ ਟੂਲ Undetectable.ai ‘ਤੇ ਵੀ ਚੈੱਕ ਕੀਤਾ। ਇਸ ਟੂਲ ਨੇ ਵੀ ਆਡੀਓ ਦੇ AI ਦੁਆਰਾ ਤਿਆਰ ਹੋਣ ਦੀ ਸੰਭਾਵਨਾ 38 ਫੀਸਦੀ ਦੱਸੀ ਹੈ।

ਅਸੀਂ ਵੀਡੀਓ ਨੂੰ ਲੈ ਕੇ ਦੈਨਿਕ ਜਾਗਰਣ ਦੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਦਾਅਵੇ ਨੂੰ ਫਰਜੀ ਦੱਸਿਆ ਸੀ।

ਜਾਂਚ ਦੇ ਅੰਤ ਵਿੱਚ, ਅਸੀਂ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਫੇਸਬੁੱਕ ‘ਤੇ ਯੂਜ਼ਰ ਇੱਕ ਖਾਸ ਵਿਚਾਧਾਰਾ ਨਾਲ ਜੁੜੀਆਂ ਪੋਸਟਾਂ ਨੂੰ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਸੰਜੇ ਦੱਤ ਨੇ ਨੀਤੀਸ਼ ਕੁਮਾਰ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਵਾਇਰਲ ਵੀਡੀਓ ‘ਚ ਸੰਜੇ ਦੱਤ ਦਾ ਆਡੀਓ ਡੀਪਫੇਕ ਹੈ। ਅਸਲੀ ਵੀਡੀਓ ਉਹ ਆਪਣੀ ਮਰਾਠੀ ਫਿਲਮ ਬਾਰੇ ਗੱਲ ਕਰ ਰਹੇ ਹਨ, ਜਿਸ ਨੂੰ ਬਦਲ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਸੰਜੇ ਦੱਤ ਨੇ ਨੀਤੀਸ਼ ਕੁਮਾਰ ਨੂੰ ਮਾਫੀ ਮੰਗਣ ਲਈ ਕਿਹਾ।
  • Claimed By : ਫੇਸਬੁੱਕ ਯੂਜ਼ਰ 'ਯਾਰ ਸੰਧੂ ਭਾਊ ਦੇ ਪੇਜ’
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later