Fact Check: ਸੜਕ ‘ਤੇ ਡਿੱਗੇ ਇਨ੍ਹਾਂ ਪੈਸਿਆਂ ਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ
ਦਿੱਲੀ ਦੇ ਬੁੱਧ ਵਿਹਾਰ ਵਿੱਚ ਡਿੱਗੇ ਨੋਟਾਂ ਦੀ ਘਟਨਾ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ। ਅਸਲ ਵਿੱਚ ਇੱਕ ਵਿਅਕਤੀ ਦੀ ਜੇਬ ਤੋਂ ਕੁੱਝ ਨੋਟ ਸੜਕ ਤੇ ਡਿੱਗ ਗਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰ ਓਹਨੂੰ ਪੈਸੇ ਵਾਪਸ ਕਰ ਦਿੱਤੇ ਸਨ।
- By Vishvas News
- Updated: April 18, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ਨੂੰ ਲੈ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਬੁੱਧ ਵਿਹਾਰ ਵਿੱਚ ਨੋਟਾਂ ਦੀ ਮਦਦ ਨਾਲ ਕੁੱਝ ਲੋਕੀ ਕੋਰੋਨਾ ਫੈਲਾਉਣ ਦੀ ਸਾਜਿਸ਼ ਰਚ ਰਹੇ ਹਨ। ਸੋਸ਼ਲ ਮੀਡਿਆ ‘ਤੇ ਇਸ ਤਰ੍ਹਾਂ ਦੇ ਕਈ ਵੀਡੀਓ ਵੇਖੇ ਜਾ ਸਕਦੇ ਹਨ, ਜਿਨਾ ਨੂੰ ਲੈ ਕੇ ਦਾਅਵਾ ਕੀਤਾ ਗਿਆ ਸੀ ਕਿ ਕੁਝ ਲੋਕੀ ਨੋਟਾਂ ਨੂੰ ਸੰਕ੍ਰਮਿਤ ਕਰਕੇ ਸੜਕਾਂ ‘ਤੇ ਸੁੱਟ ਰਹੇ ਹਨ। ਤਾਂ ਜੋ ਕੋਰੋਨਾ ਵਾਇਰਸ ਦੇ ਸਰਕਮਣ ਨੂੰ ਫੈਲਾਇਆ ਜਾ ਸਕੇ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਫਰਜ਼ੀ ਨਿਕਲਿਆ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਵੀਡੀਓ (ਆਰਕਾਇਵਡ ਲਿੰਕ) ਨੂੰ ਸਾਂਝਾ ਕਰਦਿਆਂ, ਫੇਸਬੁੱਕ ਯੂਜ਼ਰ ‘Jignesh Gokani’ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਬੁੱਧ ਵਿਹਾਰ ਵਿੱਚ ਨੋਟਾਂ ਦੀ ਮਦਦ ਨਾਲ ਕੁੱਝ ਲੋਕੀ ਕੋਰੋਨਾ ਫੈਲਾਉਣ ਦੀ ਸਾਜਿਸ਼ ਰਚ ਰਹੇ ਹਨ
ਪੜਤਾਲ
‘ਦਿੱਲੀ ਬੁੱਧ ਵਿਹਾਰ ਨੋਟ’ ਕੀਵਰਡ ਨਾਲ ਨਿਊਜ਼ ਸਰਚ ਕਰਨ ‘ਤੇ ਹਿੰਦੀ ਨਿਊਜ਼ ਚੈੱਨਲ ਆਜ ਤਕ ਦਾ ਇੱਕ ਵੀਡੀਓ ਬੁਲੇਟਿਨ ਮਿਲਿਆ।

ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ”ਕੋਰੋਨਾ ਦਾ ਖੌਫ ਇਸ ਕਦਰ ਵੱਧ ਗਿਆ ਹੈ ਕਿ ਲੋਕ ਮਾਮੂਲੀ ਗੱਲਾਂ ਨੂੰ ਵੀ ਕੋਰੋਨਾ ਸੰਕ੍ਰਮਣ ਦੇ ਨਜ਼ਰੀਏ ਨਾਲ ਵੇਖ ਰਹੇ ਹਨ। ਦਿੱਲੀ ਦੇ ਬੁੱਧ ਵਿਹਾਰ ਇਲਾਕੇ ਵਿਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇਥੇ ATM ਤੋਂ ਕੈਸ਼ ਕੱਢ ਕੇ ਲੈ ਜਾ ਰਹੇ ਵਿਅਕਤੀ ਦਾ ਕੈਸ਼ ਜਮੀਨ ‘ਤੇ ਡਿੱਗ ਗਿਆ ਸੀ। ਕੈਸ਼ ਗਿਰਨ ਤੋਂ ਬੇਖਬਰ ਉਹ ਵਿਅਕਤੀ ਓਧਰੋਂ ਚਲਾ ਗਿਆ। ਨੇੜਲੇ ਲੋਕਾਂ ਨੇ ਜਦੋਂ ਜਮੀਨ ‘ਤੇ ਡਿੱਗੇ ਪੈਸਿਆਂ ਨੂੰ ਵੇਖਿਆ ਤਾਂ ਕੈਸ਼ ਤੋਂ ਕੋਰੋਨਾ ਦੀ ਅਫਵਾਹ ਉੱਡਣ ਲੱਗੀ। ਕੁਝ ਲੋਕਾਂ ਨੂੰ ਅਸ਼ੰਕਾ ਸੀ ਕਿ ਕਿਸੇ ਨੇ ਕੋਰੋਨਾ ਫੈਲਾਉਣ ਦੇ ਮਕਸਦ ਤੋਂ ਇਹ ਕੈਸ਼ ਜਾਨ ਕੇ ਜਮੀਨ ‘ਤੇ ਸੁੱਟਿਆ ਹੈ। ਲੋਕਾਂ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ। ਮੌਕੇ ‘ਤੇ ਪੁਲਿਸ ਪੁੱਜ ਕੇ ਜਾਂਚ ਕਰਨ ਲੱਗੀ। ਕੁਝ ਦੇਰ ਬਾਅਦ ਉਹ ਸ਼ਕਸ ਆਪਣੇ ਪੈਸਿਆਂ ਨੂੰ ਤਲਾਸ਼ਦਾ ਹੋਇਆ ਵਾਪਸ ATM ਦੀ ਤਰਫ ਆਇਆ ਤਾਂ ਲੋਕਾਂ ਦੇ ਸਾਹ ਵਿਚ ਸਾਹ ਆਇਆ। ਉਸ ਸ਼ਕਸ ਨੇ ਦੱਸਿਆ ਕਿ ATM ਤੋਂ ਕੈਸ਼ ਕੱਢਣ ਦੇ ਬਾਅਦ ਇਹ ਕੈਸ਼ ਉਸਦੇ ਹੱਥਾਂ ਤੋਂ ਡਿੱਗ ਗਿਆ ਸੀ।’
ਮਤਲਬ ਕਿ ਸੜਕਾਂ ‘ਤੇ ਨੋਟ ਨੂੰ ਜਾਣ ਬੁੱਝ ਕੇ ਕੋਰਨਾ ਵਾਇਰਸ ਨੂੰ ਫੈਲਾਉਣ ਲਈ ਨਹੀਂ ਸੁੱਟਿਆ ਗਿਆ ਸੀ, ਜਿਸ ਵਿਅਕਤੀ ਨੇ ਏਟੀਐਮ ਤੋਂ ਪੈਸੇ ਕਢਵਾਏ ਸਨ, ਉਸਦੇ ਪੈਸੇ ਸੜਕ ‘ਤੇ ਡਿੱਗ ਗਏ ਸਨ। ਥੋੜੀ ਦੇਰ ਬਾਅਦ ਉਹ ਵਾਪਸ ਆਇਆ ਅਤੇ ਆਪਣੇ ਪੈਸੇ ਲੈ ਕੇ ਚਲਾ ਗਿਆ।
ਰੋਹਿਨੀ ਦੇ ਏਸੀਪੀ ਐਸ ਡੀ ਮਿਸ਼ਰਾ ਦੇ ਅਨੁਸਾਰ, ‘ਇਹ ਮਾਮਲਾ ਏਟੀਐਮ ਤੋਂ ਨੋਟ ਵਾਪਸ ਲੈਣ ਦਾ ਸੀ।’ ਇਕ ਵਿਅਕਤੀ ਨੇ ਨੇੜੇ ਦੇ ਐਸਬੀਆਈ ਏਟੀਐਮ ਤੋਂ ਪੈਸੇ ਕਢਵਾਏ ਸਨ ਅਤੇ ਘਰ ਜਾਂਦੇ ਸਮੇਂ ਉਸਦੀ ਜੇਬ ਵਿਚੋਂ ਕੁੱਝ ਪੈਸੇ ਡਿੱਗ ਗਏ ਸਨ। ਬਾਅਦ ਵਿੱਚ ਉਹ ਇਸ ਨੂੰ ਲੱਭਣ ਲਈ ਵਾਪਸ ਆਇਆ। ਪੁਲਿਸ ਨੇ ਉਸਦੇ ਸ਼ਬਦਾਂ ਦੀ ਤਸਦੀਕ ਕਰਨ ਤੋਂ ਬਾਅਦ ਉਸਨੂੰ ਉਸਦੇ ਪੈਸੇ ਵਾਪਸ ਕਰ ਦਿੱਤੇ।
ਫੇਸਬੂਕ ਪੇਜ ‘StandWithDelhiPolice’ ਤੇ ਸਾਨੂੰ ਐਸ ਡੀ ਮਿਸ਼ਰਾ ਦਾ ਇੱਕ ਵੀਡੀਓ ਵੀ ਮਿਲਿਆ, ਜਿਸ ਵਿੱਚ ਉਹਨਾਂ ਨੇ ਇਸ ਘਟਨਾ ਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ।

ਰੋਹਿਨੀ ਦੇ ACP ਐਸ ਡੀ ਮਿਸ਼ਰਾ
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Jignesh Gokani ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਦਿੱਲੀ ਦੇ ਬੁੱਧ ਵਿਹਾਰ ਵਿੱਚ ਡਿੱਗੇ ਨੋਟਾਂ ਦੀ ਘਟਨਾ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ। ਅਸਲ ਵਿੱਚ ਇੱਕ ਵਿਅਕਤੀ ਦੀ ਜੇਬ ਤੋਂ ਕੁੱਝ ਨੋਟ ਸੜਕ ਤੇ ਡਿੱਗ ਗਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰ ਓਹਨੂੰ ਪੈਸੇ ਵਾਪਸ ਕਰ ਦਿੱਤੇ ਸਨ।
- Claim Review : ਫੇਸਬੁੱਕ ਯੂਜ਼ਰ 'Jignesh Gokani' ਨੇ ਦਾਅਵਾ ਕੀਤਾ ਕਿ ਦਿੱਲੀ ਦੇ ਬੁੱਧ ਵਿਹਾਰ ਵਿੱਚ ਨੋਟਾਂ ਦੀ ਮਦਦ ਨਾਲ ਕੁੱਝ ਲੋਕੀ ਕੋਰੋਨਾ ਫੈਲਾਉਣ ਦੀ ਸਾਜਿਸ਼ ਰਚ ਰਹੇ ਹਨ
- Claimed By : FB User- Jignesh Gokani
- Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਵੈਟਸੈਪ ਨੰਬਰ 9205270923
-