X

ਕਿਵੇਂ ਰਹੋ ‘ਸਾਈਬਰ ਸੇਫ’ ਅਤੇ ਕੀ ਕਰੋ ਜੇਕਰ ਕੋਈ ਤੁਹਾਡੀ ਫੋਟੋ ਨੂੰ ਤੁਹਾਡੀ ਅਨੁਮਤੀ ਬਗੈਰ ਅਪਲੋਡ ਕਰਦਾ ਹੈ

  • By Vishvas News
  • Updated: May 27, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅਕਸਰ ਇਹੋ ਜਿਹੀਆਂ ਪੋਸਟ ਆਉਂਦੀਆਂ ਰਹਿੰਦੀਆਂ ਹਨ ਜਿਹਦੇ ਵਿੱਚ ਮਹਿਲਾਵਾਂ ਦੀ ਤਸਵੀਰਾਂ ਹੁੰਦੀਆਂ ਹਨ ਅਤੇ ਨਾਲ ਹੀ ਡਿਸਕ੍ਰਿਪਸ਼ਨ ਲਿਖਿਆ ਹੁੰਦਾ ਹੈ ਕਿ ‘ਕਲਿੱਕ ਕਰਨ ‘ਤੇ ਆਪਣਾ ਵੱਟਸਐਪ ਨੰਬਰ ਦਵਾਂਗੀ’। ਕਈ ਵਾਰ ਲਿਖਿਆ ਹੁੰਦਾ ਹੈ ’10 ਲੋਕਾਂ ਨੂੰ ਸ਼ੇਅਰ ਕਰੋ ਤਾਂ ਮੈਂ ਤੁਹਾਡੇ ਨਾਲ ਵੱਟਸਐਪ ਚੈਟ ਕਰਾਂਗੀ’। ਕਈ ਵਾਰ ਸੋਸ਼ਲ ਮੀਡੀਆ ‘ਤੇ ਮਹਿਲਾਵਾਂ ਦੀ ਨੰਗ ਤਸਵੀਰਾਂ ਵੀ ਸ਼ੇਅਰ ਕਿੱਤਿਆਂ ਜਾਂਦੀਆਂ ਹਨ। ਅਕਸਰ ਇਹ ਤਸਵੀਰਾਂ ਮਹਿਲਾਵਾਂ ਦੀ ਸਹਿਮਤੀ ਬਗੈਰ ਹੀ ਪੋਸਟ ਕਿੱਤਿਆਂ ਜਾਂਦੀਆਂ ਹਨ। ਕਈ ਵਾਰ ਮਹਿਲਾਵਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੀ ਤਸਵੀਰਾਂ ਦਾ ਇਸਤੇਮਾਲ ਹੋ ਰਿਹਾ ਹੁੰਦਾ ਹੈ। ਇਸ ਆਰਟੀਕਲ ਵਿਚ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕਿੱਤੀ ਹੈ ਕਿ ਤੁਸੀਂ ਆਪਣੇ ਆਪ ਨੂੰ ਇਹੋ ਜਿਹੀਆਂ ਸਤਿਥੀਆਂ ਵਿਚ ਫੱਸਣ ਤੋਂ ਕਿਵੇਂ ਬਚਾ ਸਕਦੇ ਹੋ। ਜੇਕਰ ਤੁਸੀਂ ਅਜਿਹੀ ਕਿਸੇ ਸਤਿਥੀ ਵਿਚ ਫਸ ਜਾਉਂਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਇਹ ਵੀ ਤੁਸੀਂ ਇਥੇ ਜਾਣ ਸਕਦੇ ਹੋ।

ਕੀ ਕਰੋ ਜਦੋਂ ਕੋਈ ਤੁਹਾਡੀ ਤਸਵੀਰ ਦਾ ਗਲਤ ਇਸਤੇਮਾਲ ਕਰੇ

ਸਬਤੋਂ ਪਹਿਲਾਂ, ਤੁਹਾਨੂੰ ਇਸ ਪਤਾ ਕਰਨਾ ਚਾਹੀਦਾ ਹੈ ਕਿ ਤੁਹਾਡੀ ਤਸਵੀਰਾਂ ਦਾ ਇਸਤੇਮਾਲ ਕਿਸੇ ਹੋਰ ਨੇ ਕੀ ਕਰਿਆ ਹੈ। Google ਰੀਵਰਸ ਇਮੇਜ ਸਰਚ ਦਾ ਇਸਤੇਮਾਲ ਕਰਕੇ ਤੁਹਾਨੂੰ ਵੇਖਣਾ ਚਾਹੀਦਾ ਹੈ ਕਿ ਕੀ ਤੁਹਾਡੀ ਤਸਵੀਰਾਂ ਦਾ ਇਸਤੇਮਾਲ ਕਿੱਤਿਆਂ ਗਈਆਂ ਹਨ। ਇਹ ਹਮੇਸ਼ਾ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਯੋਗ ਨਹੀਂ ਹੈ ਪਰ ਫੇਰ ਵੀ ਇੱਕ ਉਪਯੋਗੀ ਟੂਲ ਹੈ।

ਜੇਕਰ ਤੁਹਾਨੂੰ ਪਤਾ ਹੈ ਕਿ ਕੋਈ ਵਿਅਕਤੀ ਤੁਹਾਡੀ ਫੋਟੋ ਦਾ ਔਨਲਾਈਨ ਇਸਤੇਮਾਲ ਕਰ ਰਿਹਾ ਹੈ, ਤਾਂ ਕੀ ਕਰਨਾ ਚਾਹੀਦਾ ਹੈ?

ਫੇਸਬੁੱਕ ਤੇ ਕਈ ਸਾਰੇ ਸੁਰੱਖਿਆ ਫੀਚਰਸ ਹਨ ਜਿਹਨਾਂ ਬਾਰੇ ਕਈ ਲੋਕ ਨਹੀਂ ਜਾਣਦੇ ਹਨ। ਜੇਕਰ ਤੁਹਾਨੂੰ ਲਗਦਾ ਹੈ ਕਿ ਕੋਈ ਪੋਸਟ ਸਹੀ ਨਹੀਂ ਹੈ ਤਾਂ ਪੋਸਟ ਦੇ ਖੱਬੇ ਪਾੱਸੇ ਉੱਤੇ ਦਿੱਤੇ ਗਏ ਤਿੰਨ ਡੋਟਸ ਤੇ ਕਲਿੱਕ ਕਰੋ। ਸਕ੍ਰੋਲ ਡਾਊਨ ਵਿਚ ਪੰਜਵਾਂ ਆਪਸ਼ਨ ਹੁੰਦਾ ਹੈ ” Find Support And Report Post”. ਇਸ ਤੇ ਕਲਿੱਕ ਕਰਨ ਤੇ ਤੁਹਾਡੇ ਸਾਹਮਣੇ ਕਈ ਸਾਰੇ ਆਪਸ਼ਨ ਆਉਂਦੇ ਨੇ, ਜਿਨ੍ਹਾਂ ਵਿਚ NUDITY ਅਤੇ HARASSMENT ਵੀ ਹੈ। ਤੁਸੀਂ ਆਪਣੇ ਰਿਪੋਰਟ ਮੈਟਰ ਦੀ ਗਰੈਵਿਟੀ ਅਨੁਸਾਰ ਤਯ ਕਰ ਸਕਦੇ ਹੋ। ਸਬਮਿਤ ਕਰਨ ਤੇ ਫੇਸਬੁੱਕ ਸਖਤ ਕਾਰਜਵਾਹੀ ਕਰਦਾ ਹੈ ਅਤੇ ਗਲਤ ਕੰਟੇਂਟ ਵਰਗੇ ਪੋਸਟ ਨੂੰ ਹਟਾ ਵੀ ਸਕਦਾ ਹੈ।

ਕਾਨੂੰਨੀ ਰੂਪ ਤੋਂ ਕੀ ਕਰੋ

IT ਅਧਿਨਿਯਮ ਦੀ ਧਾਰਾ 67 ਅਤੇ 67A, ਕ੍ਰਮਸ਼: ਅਸ਼ਲੀਲ ਅਤੇ ਯੋਨ ਸਪਸ਼ਟ ਸਮਗਰੀ ਦੇ, ਪ੍ਰਕਾਸ਼ਨ ਅਤੇ ਵਿਤਰਣ ਤੇ ਰੋਕ ਲਾ ਸਕਦੀ ਹੈ, ਜਦਕਿ 67B ਬਾਲ ਪੋਰਨੋਗ੍ਰਾਫੀ ਦੇ ਕਿਸੇ ਵੀ ਤਰੀਕੇ ਤੋਂ ਪ੍ਰਕਾਸ਼ਨ, ਵਿਤਰਣ, ਸੁਵਿਧਾ ਅਤੇ ਖਪਤ ਨੂੰ ਰੋਕਦੀ ਹੈ। ਓਸੇ ਅਧਿਨਿਯਮ ਦੀ ਧਾਰਾ 66 ਈ ਨਿੱਜਤਾ(Privacy) ਦੇ ਉਲੰਘਣ ਲਈ ਸਜਾ ਵਿਚ ਕੰਮ ਕਰਦੀ ਹੈ, ਅਤੇ ਸਾਫ ਤੋਰ ਨਾਲ ਕਿਸੇ ਵਿਅਕਤੀ ਦੇ ਨਿਜੀ ਖੇਤਰ ਦੀ ਛਵੀ ਨੂੰ ਬਿਨਾਂ ਉਹਨਾਂ ਦੀ ਸਹਿਮਤੀ ਦੇ ਕੈਪਚਰ ਕਰਨਾ, ਪ੍ਰਕਾਸ਼ਤ ਕਰਨਾ ਜਾਂ ਪ੍ਰਸਾਰਤ ਕਰਨਾ ਮਨਾ ਕਰਦੀ ਹੈ। ਅਜਿਹੇ ਮਾਮਲਿਆਂ ਵਿਚ ਜਿੱਥੇ ਪੀੜਤ ਦੀ ਨੰਗ ਜਾਂ ਅਸ਼ਲੀਲ ਤਸਵੀਰਾਂ ਬਿਨਾਂ ਸਹਿਮਤੀ ਦੇ ਅਪਲੋਡ ਕਿੱਤੀ ਜਾਂਦੀ ਹੈ, ਆਰੋਪੀ ਤੇ IT ਅਧਿਨਿਯਮ ਅਤੇ ਭਾਰਤੀਯ ਡੰਡ ਸੰਹਿਤਾ (IPC) ਦੀ ਵਿਭਿਨ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਿਆ ਜਾਂਦਾ ਹੈ। ਨਾਲ ਹੀ ਇਹ ਵਿਸ਼ੇ IPC ਦੀ ਧਾਰਾ 500 ਅਤੇ 506 ਦੇ ਤਹਿਤ ਮਾਨਹਾਨੀ ਦੇ ਮਾਮਲੇ ਦਰਜ ਕਰ ਸਕਦਾ ਹੈ ਅਤੇ IT ਅਧਿਨਿਯਮ ਦੇ ਤਹਿਤ ਧਾਰਾ 66 ਈ ਅਤੇ 67 ਏ ਵੀ ਕਾਨੂੰਨੀ ਉਪਚਾਰ ਪ੍ਰਦਾਨ ਕਰਦਾ ਹੈ ਜਿਹੜੇ ਤਹਿਤ ਕੋਈ ਵੀ ਆਰੋਪੀ ਨੂੰ ਆਰੋਪਿਤ ਕਰ ਸਕਦਾ ਹੈ। ਦੋਸ਼ੀ ਸਾਬਤ ਹੋਣ ਤੇ 5 ਸਾਲ ਤੱਕ ਦੀ ਸਜ਼ਾ ਅਤੇ 5 ਲੱਖ ਰੁਪਏ ਦੇ ਜੁਰਮਾਨੇ ਦਾ ਪ੍ਰਾਵਧਾਨ ਹੈ।

ਇਸ ਸਿਲਸਿਲੇ ਵਿਚ ਅਸੀਂ Internet and Mobile Association of India (IAMAI) ਵਿਚ ਕੰਸਲਟੈਂਟ, ਰਕਸ਼ਿਤ ਟੰਡਨ ਨਾਲ ਗੱਲ ਕਿੱਤੀ। ਰਕਸ਼ਿਤ ਵਰਤਮਾਨ ਵਿਚ “ਸੇਫ ਸਰਫ਼ਿੰਗ ਕੇਮਪੇਨ” ਨੂੰ ਅੰਜਾਮ ਦੇ ਰਹੇ ਹਨ। ਜਿਹਦੇ ਵਿੱਚ ਬੱਚਿਆਂ ਅਤੇ ਮਹਿਲਾਵਾਂ ਲਈ ਸਾਈਬਰ ਸੁਰੱਖਿਆ ਤੇ ਸੈਮੀਨਾਰ ਆਯੋਜਤ ਕਰੇ ਜਾਂਦੇ ਹਨ।

ਗੱਲਬਾਤ ਵਿਚ ਰਕਸ਼ਿਤ ਨੇ ਸਾਨੂੰ ਦੱਸਿਆ ਕਿ ਇਹ ਇੱਕ ਵੱਡੀ ਸੱਮਸਿਆ ਹੈ ਅਤੇ ਇਸਦਾ ਮੁੱਦਾ ਸਿਰਫ ਇੱਕ ਹੈ, ‘ਸਾਈਬਰ ਅਵੇਰਨੈੱਸ’। ਰਕਸ਼ਿਤ ਨੇ ਦੱਸਿਆ ਕਿ ਇੰਟਰਨੈੱਟ ਦੇ ਜ਼ਮਾਨੇ ਵਿਚ ਸੇਫ ਰਹਿਣਾ ਹੈ ਤਾਂ ਜਾਗਰੂਕ ਹੋਣਾ ਪਵੇਗਾ, “ਜੇਕਰ ਤੁਸੀਂ ਸਮਾਰਟਫੋਨ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਚਾਉਂਦੇ ਹੋ ਤਾਂ ਪਹਿਲਾਂ ਸਮਾਰਟ ਬਣੋ”। ਉਹਨਾਂ ਅਨੁਸਾਰ ਮਹਿਲਾਵਾਂ ਨੂੰ ਸਾਈਬਰ ਸੇਫ ਬਣਨ ਲਈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ:

1. ਆਪਣੇ ਮੋਬਾਈਲ ਨੂੰ ਜਾਣੋ

ਸਮਾਰਟ ਫੋਨ ਵਿਚ 2 ਥਾਂਵਾਂ ਤੇ ਤੁਹਾਡਾ ਡਾਟਾ ਸੇਵ ਹੁੰਦਾ ਹੈ। ਫੋਨ ਅਤੇ Cloud Memory ਵਿਚ। ਐਂਡਰਾਇਡ ਫੋਨ ਵਿਚ Cloud Memory Gmail ID ਨਾਲ ਲਿੰਕ ਹੁੰਦੀ ਹੈ ਅਤੇ IOS ਵਿਚ Apple ID ਨਾਲ। ਤੁਹਾਡੇ Gmail ID ਜਾਂ Apple ID ਦਾ ਪਾਸਵਰਡ ਪਾ ਕੇ ਕੋਈ ਵੀ ਤੁਹਾਡੀ ਨਿਜੀ ਤਸਵੀਰਾਂ ਜਾਂ ਵੀਡੀਓ ਵੇਖ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਪਾਸਵਰਡ ਸੇਫ਼ਟੀ ਮਜ਼ਬੂਤ ਰੱਖੋ ਅਤੇ ਲੋਗਿਨ ਲਈ 2 Factor Authentication ਜਾਂ ਡਬਲ ਵੈਰੀਫਿਕੇਸ਼ਨ ਦਾ ਚੁਣੋ। ਡਬਲ ਵੈਰੀਫਿਕੇਸ਼ਨ ਵਿਚ ਤੁਹਾਨੂੰ ਲਾਗਿਨ ਕਰਨ ਲਈ ਪਾਸਵਰਡ ਦੇ ਨਾਲ-ਨਾਲ ਇੱਕ OTP ਵੀ ਚਾਹੀਦਾ ਹੁੰਦਾ ਹੈ ਜਿਹੜਾ ਕਿ ਤੁਹਾਡੇ ਫੋਨ ਨੰਬਰ ਤੇ ਆਉਂਦਾ ਹੈ।

2. ਨਿੱਜਤਾ (Privacy)

ਫੇਸਬੁੱਕ, ਇੰਸਟਾਗ੍ਰਾਮ ਅਤੇ ਦੂੱਜੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਹਾਡੇ ਕੋਲ ਨਿੱਜਤਾ ਦੇ ਕਈ ਵਿਕਲਪ ਮੌਜੂਦ ਹੁੰਦੇ ਹਨ। ਇਹਨਾਂ ਨਾਲ ਤੁਸੀਂ ਤੇਯ ਕਰ ਸਕਦੇ ਹੋ ਕਿ ਤੁਸੀਂ ਆਪਣੀ ਜਾਣਕਾਰੀ ਕਿਸਦੇ ਨਾਲ ਸ਼ੇਅਰ ਕਰ ਸਕਦੇ ਹੋ।

3. ਸੇਫਟੀ

ਹਮੇਸ਼ਾ ਅਣਜਾਣ ਵਿਅਕਤੀ ਨੂੰ ਆਪਣੀ ਫ੍ਰੇਂਡਲਿਸਟ ਵਿਚ ਐਡ ਕਰਨ ਤੋਂ ਬਚੋ। ਇਸ ਨਾਲ ਤੁਹਾਡੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ।

4. ਸ਼ਿਕਾਇਤ ਕਰੋ

ਜੇਕਰ ਤੁਹਾਡੀ ਤਸਵੀਰ ਜਾਂ ਕੋਈ ਨਿਜੀ ਜਾਣਕਾਰੀ ਕਿਸੇ ਦੁੱਜੀ ਥਾਂ ਤੇ ਇਸਤੇਮਾਲ ਕਿੱਤੀ ਜਾ ਰਹੀ ਹੈ ਤਾਂ ਤੁਸੀਂ ਇਸਦੀ ਸ਼ਿਕਾਇਤ ਸਿੱਧਾ ਪੁਲਿਸ ਜਾਂ ਫੇਰ ਸੋਸ਼ਲ ਮੀਡੀਆ ਨਾਲ ਕਰੋ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਕਿਵੇਂ ਰਹੋ ‘ਸਾਈਬਰ ਸੇਫ’ ਅਤੇ ਕੀ ਕਰੋ ਜੇਕਰ ਕੋਈ ਤੁਹਾਡੀ ਫੋਟੋ ਨੂੰ ਤੁਹਾਡੀ ਅਨੁਮਤੀ ਬਗੈਰ ਅਪਲੋਡ ਕਰਦਾ ਹੈ
  • Claimed By : FB User- ਜੋਤੀ
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

RELATED ARTICLES

Post saved! You can read it later