X

Fact Check: ਇਹ ਤਸਵੀਰ ਭਾਰਤੀ ਹਵਾਈ ਫੋਰਸ ਦੁਆਰਾ ਬਣਾਏ ਗਏ ਤ੍ਰਿਸ਼ੂਲ ਦੀ ਨਹੀਂ ਹੈ

  • By Vishvas News
  • Updated: February 11, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ 3 ਹਵਾਈਜਹਾਜਾਂ ਦੇ ਧੂਏਂ ਤੋਂ ਬਣੇ ਤ੍ਰਿਸ਼ੂਲ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਸਾਫ ਤੌਰ ‘ਤੇ ਧੂਏਂ ਤੋਂ ਬਣੇ ਇੱਕ ਤ੍ਰਿਸ਼ੂਲ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਹਵਾਈ ਫੋਰਸ ਦੇ ਤਿੰਨ ਸੁਖੋਈ ਵਿਮਾਨਾ ਨੇ 26 ਜਨਵਰੀ 2020 ਨੂੰ ਗਣਤੰਤਰ ਦਿਵਸ ‘ਤੇ ਹੋਈ ਪਰੇਡ ਦੌਰਾਨ ਹਵਾ ਵਿਚ ਧੂਏਂ ਤੋਂ ਇਹ ਤ੍ਰਿਸ਼ੂਲ ਬਣਾਇਆ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਭਾਰਤੀ ਹਵਾਈ ਫੋਰਸ ਦੁਆਰਾ ਬਣਾਏ ਤ੍ਰਿਸ਼ੂਲ ਦੀ ਨਹੀਂ ਹੈ। 26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਆਯੋਜਿਤ ਪਰੇਡ ਵਿਚ ਭਾਰਤੀ ਹਵਾਈ ਫੋਰਸ ਦੇ ਸੁਖੋਈ 30- ਐਮਕੇਆਈ ਵਿਮਾਨਾ ਨੇ ਹਵਾ ਵਿਚ ਧੂਏਂ ਤੋਂ ਤ੍ਰਿਸ਼ੂਲ ਬਣਾਇਆ ਸੀ ਪਰ ਉਹ ਵਾਇਰਲ ਤਸਵੀਰ ਵਰਗਾ ਨਹੀਂ ਸੀ। ਉਸਦੇ ਵਿਚ ਲਾਈਨ ਸਿੱਦੀ ਸੀ ਨਾ ਕਿ ਵਾਇਰਲ ਤਸਵੀਰ ਦੀ ਤਰ੍ਹਾਂ ਮੁੜੀ ਹੋਈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ 3 ਹਵਾਈਜਹਾਜਾਂ ਦੇ ਧੂਏਂ ਤੋਂ ਬਣੇ ਇੱਕ ਤ੍ਰਿਸ਼ੂਲ ਨੂੰ ਵੇਖਿਆ ਜਾ ਸਕਦਾ ਹੈ। ਵਾਇਰਲ ਤਸਵੀਰ ਵਿਚ ਲਿਖਿਆ ਹੋਇਆ ਹੈ “ਭਾਰਤੀ ਹਵਾਈ ਸੈਨਾ ਨੇ ਹਵਾ ਵਿਚ ਬਣਾਇਆ ਤ੍ਰਿਸ਼ੂਲ, ਹਰ ਹਰ ਮਹਾਦੇਵ।”

ਇਸ ਪੋਸਟ ਦੇ ਆਰਕਾਈਵਡ ਵਰਜ਼ਨ ਨੂੰ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਪੋਸਟ ਅਨੁਸਾਰ, ਭਾਰਤੀ ਹਵਾਈ ਫੋਰਸ ਦੇ 3 ਸੁਖੋਈ 30 ਵਿਮਾਨਾ ਨੇ 2020 ਗਣਤੰਤਰ ਦਿਵਸ ਪਰੇਡ ਵਿਚ ਇਹ ਤ੍ਰਿਸ਼ੂਲ ਬਣਾਇਆ ਸੀ। ਸਬਤੋਂ ਪਹਿਲਾਂ ਅਸੀਂ ਇੰਟਰਨੈੱਟ ‘ਤੇ ਸਰਚ ਕੀਤਾ ਕਿ ਕੀ 2020 ਪਰੇਡ ਵਿਚ ਹਵਾਈ ਫੋਰਸ ਨੇ ਤ੍ਰਿਸ਼ੂਲ ਬਣਾਇਆ ਸੀ। ਸਾਨੂੰ ਜਾਗਰਣ ਦੇ ਸਾਥੀ ਮੀਡੀਆ ਪਲੇਟਫਾਰਮ ਨਵੀਂਦੁਨੀਆ ਦੀ ਇੱਕ ਖਬਰ ਮਿਲੀ ਜਿਸਦੇ ਅਨੁਸਾਰ ਭਾਰਤੀ ਹਵਾਈ ਫੋਰਸ ਦੇ ਸੁਖੋਈ 30 MKI ਵਿਮਾਨਾ ਨੇ ਅਸਮਾਨ ਵਿਚ ਧੂਏਂ ਤੋਂ ਤ੍ਰਿਸ਼ੂਲ ਬਣਾਇਆ ਸੀ। ਹੁਣ ਸਾਨੂੰ ਜਾਣਨਾ ਸੀ ਕਿ ਕੀ ਵਾਇਰਲ ਤਸਵੀਰ ਓਸੇ ਤ੍ਰਿਸ਼ੂਲ ਦੀ ਹੈ?

ਗਣਤੰਤਰ ਦਿਵਸ ਦੀ ਪਰੇਡ ਦਾ ਸਿੱਦਾ ਪ੍ਰਸਾਰਣ ਦੂਰਦਰਸ਼ਨ ਕਰਦਾ ਹੈ। ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਅਧਿਕਾਰਿਕ ਯੂਟਿਊਬ ਚੈੱਨਲ ‘ਤੇ ਪਰੇਡ ਦਾ ਪੂਰਾ ਵੀਡੀਓ ਲਭਿਆ। ਸਾਨੂੰ ਪਤਾ ਚਲਿਆ ਕਿ ਸੁਖੋਈ 30- ਐਮਕੇਆਈ ਵਿਮਾਨਾ ਨੇ ਹਵਾ ਵਿਚ ਤ੍ਰਿਸ਼ੂਲ ਬਣਾਇਆ ਸੀ ਪਰ ਉਹ ਵਾਇਰਲ ਤਸਵੀਰ ਵਰਗਾ ਨਹੀਂ ਸੀ। ਉਸਦੇ ਵਿਚ ਸਿੱਦੀ ਲਾਈਨ ਸੀ ਨਾ ਕਿ ਵਾਇਰਲ ਤਸਵੀਰ ਦੀ ਤਰ੍ਹਾਂ ਮੁੜੀ ਹੋਈ ਹੈ। ਪਰੇਡ ਦਾ ਪੂਰਾ ਵੀਡੀਓ ਤੁਸੀਂ ਇਥੇ ਵੇਖ ਸਕਦੇ ਹੋ। 2 ਘੰਟੇ ਦੇ ਇਸ ਵੀਡੀਓ ਵਿਚ 1 ਘੰਟਾ 40 ਮਿੰਟ ‘ਤੇ ਇਹ ਤ੍ਰਿਸ਼ੂਲ ਵੇਖਿਆ ਜਾ ਸਕਦਾ ਹੈ।

ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਭਾਰਤੀ ਹਵਾਈ ਫੋਰਸ ਦੇ PRO ਅਨੁਪਮ ਬੈਨਰਜੀ ਨਾਲ ਗੱਲ ਕੀਤੀ। ਉਨ੍ਹਾਂ ਨੇ ਪੱਕਾ ਕੀਤਾ ਕਿ ਵਾਇਰਲ ਤਸਵੀਰ ਭਾਰਤੀ ਹਵਾਈ ਫੋਰਸ ਦੇ ਵਿਮਾਨਾ ਦੁਆਰਾ ਬਣਾਏ ਗਏ ਤ੍ਰਿਸ਼ੂਲ ਦੀ ਨਹੀਂ ਹੈ।

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Desh Ki Awaaz ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਤਸਵੀਰ ਭਾਰਤੀ ਹਵਾਈ ਫੋਰਸ ਦੁਆਰਾ ਬਣਾਏ ਤ੍ਰਿਸ਼ੂਲ ਦੀ ਨਹੀਂ ਹੈ। 26 ਜਨਵਰੀ ਨੂੰ ਗਣਤੰਤਰ ਦਿਵਸ ‘ਤੇ ਆਯੋਜਿਤ ਪਰੇਡ ਵਿਚ ਭਾਰਤੀ ਹਵਾਈ ਫੋਰਸ ਦੇ ਸੁਖੋਈ 30- ਐਮਕੇਆਈ ਵਿਮਾਨਾ ਨੇ ਹਵਾ ਵਿਚ ਧੂਏਂ ਤੋਂ ਤ੍ਰਿਸ਼ੂਲ ਬਣਾਇਆ ਸੀ ਪਰ ਉਹ ਵਾਇਰਲ ਤਸਵੀਰ ਵਰਗਾ ਨਹੀਂ ਸੀ। ਉਸਦੇ ਵਿਚ ਲਾਈਨ ਸਿੱਦੀ ਸੀ ਨਾ ਕਿ ਵਾਇਰਲ ਤਸਵੀਰ ਦੀ ਤਰ੍ਹਾਂ ਮੁੜੀ ਹੋਈ।

  • Claim Review : ਭਾਰਤੀ ਹਵਾਈ ਸੈਨਾ ਨੇ ਹਵਾ ਵਿਚ ਬਣਾਇਆ ਤ੍ਰਿਸ਼ੂਲ
  • Claimed By : FB Page- Desh ki Awaaz
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later