X

Fact Check: ਬਾਬਾ ਰਾਮਦੇਵ ਦੀ 2011 ਦੀ ਭੁੱਖ-ਹੜਤਾਲ ਦੀ ਤਸਵੀਰ ਗਲਤ ਦਾਅਵੇ ਨਾਲ ਹੋ ਰਹੀ ਹੈ ਵਾਇਰਲ

ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਜਾਣਕਾਰੀ ਗਲਤ ਹੈ। ਵਾਇਰਲ ਹੋ ਰਹੀ ਤਸਵੀਰ 2011 ਦੀ ਹੈ ਜਦੋਂ ਬਾਬਾ ਰਾਮਦੇਵ ਨੇ ਭੁੱਖ-ਹੜਤਾਲ ਕੀਤੀ ਸੀ। ਬਾਬਾ ਰਾਮਦੇਵ ਪੂਰੇ ਤਰ੍ਹਾਂ ਠੀਕ ਹਨ।

  • By Vishvas News
  • Updated: March 6, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਯੋਗ ਗੁਰੂ ਬਾਬਾ ਰਾਮਦੇਵ ਨੂੰ ਬਿਮਾਰ ਹਾਲਤ ਵਿਚ ਹਸਪਤਾਲ ਅੰਦਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਾਮਦੇਵ ਹਸਪਤਾਲ ਵਿਚ ਭਰਤੀ ਹਨ। ਅਸੀਂ ਆਪਣੀ ਪੜਤਾਲ ਵਿਚ ਇਸ ਦਾਅਵੇ ਨੂੰ ਫਰਜ਼ੀ ਪਾਇਆ। ਵਾਇਰਲ ਹੋ ਰਹੀ ਤਸਵੀਰ 2011 ਦੀ ਹੈ ਜਦੋਂ ਬਾਬਾ ਰਾਮਦੇਵ ਨੇ ਭੁੱਖ ਹੜਤਾਲ ਕੀਤੀ ਸੀ।

ਕੀ ਹੋ ਰਿਹਾ ਹੈ ਵਾਇਰਲ?

ਤਸਵੀਰ ਨਾਲ ਕਲੇਮ ਕੀਤਾ ਗਿਆ ਹੈ, “ਰਾਮਦੇਵ ਹਸਪਤਾਲ ਵਿੱਚ ਦਾਖਲ, ਕਰੋਨਾ ਵਾਇਰਸ ਤੋ ਬੱਚਣ ਲਈ ਗਾਉ ਮੂਤਰ ਦੀ ਲੈ ਲਈ ਓਵਰਡੋਜ 🤔🤔🤔😆😆”

ਇਸ ਪੋਸਟ ਦਾ ਆਰਕਾਇਵਡ ਵਰਜ਼ਨ।

ਪੜਤਾਲ

ਅਸੀਂ ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਪਹਿਲੇ ਹੀ ਪੇਜ ‘ਤੇ ਸਾਨੂੰ indiatoday.in ‘ਤੇ ਇੱਕ ਨਿਊਜ਼ ਸਟੋਰੀ ਦਾ ਲਿੰਕ ਮਿਲਿਆ, ਜਿਸਦੇ ਵਿਚ ਇਸ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ। ਇਸ ਗੈਲਰੀ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਸਟੋਰੀ ਨੂੰ June 12 , 2011 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਸਟੋਰੀ ਵਿਚ ਇਸਤੇਮਾਲ ਇਸ ਤਸਵੀਰ ਦਾ ਡਿਸਕ੍ਰਿਪਸ਼ਨ ਹੈ- “(ਪੰਜਾਬੀ ਅਨੁਵਾਦ) ਰਾਮਦੇਵ ਨੇ 12 ਜੂਨ 2011 ਨੂੰ ਵੱਖ ਅਧਿਆਤਮਕ ਅਤੇ ਧਾਰਮਿਕ ਨੇਤਾਵਾਂ ਦੀ ਮੌਜੂਦਗੀ ਵਿਚ ਅਨਸ਼ਨ ਨੂੰ ਖਤਮ ਕੀਤਾ।”

ਇਸ ਤਸਵੀਰ ਨੂੰ Chacha Baklol ਨਾਂ ਦੇ ਇੱਕ ਫੇਸਬੁੱਕ ਪੇਜ ਨੇ ਮਾਰਚ 4 2020 ਨੂੰ ਸ਼ੇਅਰ ਕੀਤਾ ਸੀ। ਅਸੀਂ ਪਤਾ ਕੀਤਾ ਕਿ ਉਸ ਦਿਨ ਰਾਮਦੇਵ ਕਿਥੇ ਸਨ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਪਿਛਲੇ 2-3 ਦਿਨਾਂ ਤੋਂ ਬਾਬਾ ਰਾਮਦੇਵ ਕੋਰੋਨਾ ਵਾਇਰਸ ਤੋਂ ਬਚਾਅ/ਉਪਾਏ ਦੱਸਦੇ ਹੋਏ ਕਈ TV ਚੈੱਨਲ ਜਿਵੇਂ ਆਜਤਕ, ਇੰਡੀਆ TV ਅਤੇ ABP ‘ਤੇ ਨਜ਼ਰ ਆਏ ਸਨ।

ਅਸੀਂ ਵੱਧ ਪੁਸ਼ਟੀ ਲਈ ਬਾਬਾ ਰਾਮਦੇਵ ਦੇ ਪ੍ਰਵਕਤਾ ਐਸ ਕੇ ਤਿਜਾਰਾਵਾਲਾ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸ ਪੋਸਟ ਨੂੰ ਫਰਜ਼ੀ ਦਸਦੇ ਹੋਏ ਕਿਹਾ, “ਇਹ ਬਕਵਾਸ ਹੈ, ਹਰਕਤ ਬਹੁਤ ਬੁਰੀ ਹੈ। ਬਾਬਾ ਰਾਮਦੇਵ ਪੂਰੇ ਤਰੀਕੇ ਸਵਸਥ ਅਤੇ ਠੀਕ ਹਨ। ਦੇਸ਼ਵਾਸੀਆਂ ਨੇ ਪਿਛਲੇ 2-3 ਦਿਨਾਂ ਵਿਚ ਉਨ੍ਹਾਂ ਨੂੰ #coronavirusinindia ਤੋਂ ਬਚਾਅ/ਉਪਾਏ ਦਸਦੇ ਹੋਏ @aajtak @ABPNews @ZeeNews @indiatvnews @TV9Bharatvarsh @Republic_Bharat @News18India ‘ਤੇ ਵੇਖਿਆ ਹੈ। ਅੱਜ (5 ਮਾਰਚ) ਉਹ ਬੰਗਲੌਰ ਗਏ ਹਨ।” ਉਨ੍ਹਾਂ ਨੇ ਸਾਡੇ ਨਾਲ ਬਾਬਾ ਰਾਮਦੇਵ ਦਾ ਦੇਹਰਾਦੂਨ ਤੋਂ ਬੰਗਲੌਰ ਦਾ ਬੋਰਡਿੰਗ ਪਾਸ ਵੀ ਸ਼ੇਅਰ ਕੀਤਾ।

ਇਸ ਵਿਸ਼ੇ ਵਿਚ ਉਨ੍ਹਾਂ ਨੇ ਇੱਕ ਟਵੀਟ ਵੀ ਕੀਤਾ ਹੈ ਜਿਸਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

ਫੇਸਬੁੱਕ ‘ਤੇ ਇਸ ਪੋਸਟ ਨੂੰ “ਪੰਜਾਬੀ ਤੜਕਾ – Kitchen Recipes” ਨਾਂ ਦੇ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਪੇਜ ਨੂੰ “99,185” ਲੋਕ ਫਾਲੋ ਕਰ ਰਹੇ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਜਾਣਕਾਰੀ ਗਲਤ ਹੈ। ਵਾਇਰਲ ਹੋ ਰਹੀ ਤਸਵੀਰ 2011 ਦੀ ਹੈ ਜਦੋਂ ਬਾਬਾ ਰਾਮਦੇਵ ਨੇ ਭੁੱਖ-ਹੜਤਾਲ ਕੀਤੀ ਸੀ। ਬਾਬਾ ਰਾਮਦੇਵ ਪੂਰੇ ਤਰ੍ਹਾਂ ਠੀਕ ਹਨ।

  • Claim Review : ਰਾਮਦੇਵ ਹਸਪਤਾਲ ਵਿੱਚ ਦਾਖਲ
  • Claimed By : FB User- ਪੰਜਾਬੀ ਤੜਕਾ - Kitchen Recipes
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later