X

Fact Check: ਨਿਹੰਗ ਸਿੰਘਾਂ ਦੇ ਦਿੱਲੀ ਕੂਚ ਨੂੰ ਲੈ ਕੇ ਵਾਇਰਲ ਵੀਡੀਓ ਪੁਰਾਣਾ, ਕਿਸਾਨ ਅੰਦੋਲਨ ਨਾਲ ਨਹੀਂ ਕੋਈ ਸਬੰਧ

  • By Vishvas News
  • Updated: December 1, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਤੇਜੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਇਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਵਿਚ ਚਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹਿੱਸਾ ਲੈਣ ਲਈ 20 ਹਜਾਰ ਨਿਹੰਗ ਸਿੰਘ 2 ਹਜਾਰ ਘੋੜੇ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਵਿਸ਼ਵਾਸ ਟੀਮ ਨੇ ਵਾਇਰਲ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਵੀਡੀਓ ਪੁਰਾਣਾ ਹੈ। ਵੀਡੀਓ ਸਾਲ 2018 ਦਾ ਹੈ ਜਦੋਂ ਦਿੱਲੀ ਫਤਿਹ ਦਿਵਸ ਮੌਕੇ ਨਿਹੰਗ ਸਿੰਘਾਂ ਨੇ ਹੋਲਾ ਮਹੱਲਾ ਕੱਢਿਆ ਸੀ। ਇਸ ਵੀਡੀਓ ਦਾ ਦਿੱਲੀ ਵਿਚ ਚਲ ਰਹੇ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Gurmeet Singh ਨੇ 30 ਨਵੰਬਰ ਨੂੰ ਨਿਹੰਗ ਸਿੰਘਾਂ ਦੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “!!”ਦਿੱਲੀਏ ਤੇਰੀ ਖੈਰ ਨੀ”!! ਮਿਲੀ ਖ਼ਬਰ ਮੁਤਾਬਿਕ ਨਿਹੰਗ ਸਿੰਘਾਂ ਨੇ ਵੀ ਕੀਤਾ ਕਿਸਾਨਾਂ ਦੇ ਹਕ਼ ਵਿੱਚ ਦਿੱਲੀ ਵੱਲ ਕੂਚ, 2 ਹਜ਼ਾਰ ਘੋੜੇ ਅਤੇ ਵੀਹ ਹਜ਼ਾਰ ਦੇ ਕਰੀਬ ਨਿਹੰਗ ਸਿੰਘ ਪੰਜਾਬ ਤੋਂ ਦਿੱਲੀ ਵੱਲ ਨੂੰ ਹੋਏ ਰਵਾਨਾ🚩🚩🚩💪💪💪

ਇਸ ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਕੀਵਰਡ ਸਰਚ ਨਾਲ ਇਸ ਵੀਡੀਓ ਨੂੰ Youtube ‘ਤੇ ਲੱਭਣਾ ਸ਼ੁਰੂ ਕੀਤਾ। ਸਾਨੂੰ ਇਹ ਸਮਾਨ ਵੀਡੀਓ “Fouj96Crori Soldier96Crori” ਨਾਂ ਦੇ ਚੈੱਨਲ ਦੁਆਰਾ 2 ਜੁਲਾਈ 2020 ਨੂੰ ਅਪਲੋਡ ਕੀਤਾ ਮਿਲਿਆ। ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: “Delhi Fateh Divas 2018 Budha Dal Nihang Singh”

ਹੇਡਲਾਈਨ ਅਨੁਸਾਰ ਵੀਡੀਓ ਦਿੱਲੀ ਫਤਿਹ ਦਿਵਸ 2018 ਦਾ ਹੈ। ਥੋੜਾ ਹੋਰ ਸਰਚ ਕਰਨ ‘ਤੇ ਸਾਨੂੰ ਇਹ ਸਮਾਨ ਵੀਡੀਓ Youtube ‘ਤੇ ਹੀ ਜਨਵਰੀ 2019 ਦਾ ਅਪਲੋਡ ਮਿਲਿਆ। AmanPreet Official ਨਾਂ ਦੇ ਚੈੱਨਲ ਨੇ ਇਸ ਵੀਡੀਓ ਨੂੰ 1 ਜਨਵਰੀ 2019 ਨੂੰ ਅਪਲੋਡ ਕਰਦੇ ਹੋਏ ਲਿਖਿਆ: “Putt tere sahib kaure Nihang singh chkar dumaleya vale , nagr kirtan”

ਹੁਣ ਤੱਕ ਦੀ ਪੜਤਾਲ ਤੋਂ ਸਾਫ ਹੋ ਗਿਆ ਸੀ ਕਿ ਵੀਡੀਓ ਪੁਰਾਣਾ ਹੈ ਅਤੇ ਇਸ ਵੀਡੀਓ ਦਾ ਹਾਲੀਆ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

ਹੁਣ ਵਿਸ਼ਵਾਸ ਟੀਮ ਨੇ ਪੜਤਾਲ ਦੇ ਅਗਲੇ ਚਰਣ ਵਿਚ ਬੁੱਢਾ ਦਲ ਦਿੱਲੀ ਦੇ ਦਫਤਰ ਵਿਚ ਵੀਡੀਓ ਨੂੰ ਲੈ ਕੇ ਸੰਪਰਕ ਕੀਤਾ। ਦਫਤਰ ਦੇ ਜੱਥੇਦਾਰ ਰਵਿੰਦਰਪਾਲ ਸਿੰਘ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ, “ਇਹ ਵੀਡੀਓ ਪੁਰਾਣਾ ਹੈ ਜਦੋਂ ਦਲ ਖਾਲਸਾ ਨਿਹੰਗ ਸਿੰਘਾਂ ਨੇ 2018 ਵਿਚ ਮਜਨੂ ਕਾ ਟਿਲਾ ਗੁਰਦੁਆਰੇ ਤੋਂ ਲਾਲ ਕਿਲੇ ਤੱਕ ਹੋਲਾ ਮਹੱਲਾ ਕੱਢਿਆ ਸੀ। ਵੀਡੀਓ ਦਾ ਹਾਲੀਆ ਚਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਹੈ। ਬਾਕੀ ਰਹੀ ਗੱਲ 20,000 ਨਿਹੰਗ ਸਿੰਘਾਂ ਦੇ 2 ਹਜਾਰ ਘੋੜੇ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਨ ਦੀ, ਇਸ ਬਾਰੇ ਹਾਲੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਹੈ।”

ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Gurmeet Singh ਨਾਂ ਦਾ ਫੇਸਬੁੱਕ ਯੂਜ਼ਰ। ਅਕਾਊਂਟ ਦੇ ਪ੍ਰੋਫ਼ਾਈਲ ਇੰਟਰੋ ਅਨੁਸਾਰ ਯੂਜ਼ਰ ਜੰਮੂ ਵਿਚ ਰਹਿੰਦਾ ਹੈ ਅਤੇ ਇਸ ਅਕਾਊਂਟ ਨੂੰ 721 ਲੋਕ ਫਾਲੋ ਕਰ ਰਹੇ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਵਾਇਰਲ ਵੀਡੀਓ ਪੁਰਾਣਾ ਹੈ ਅਤੇ ਇਸ ਵੀਡੀਓ ਦਾ ਦਿੱਲੀ ਵਿਚ ਚਲ ਰਹੇ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

  • Claim Review : ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਵਿਚ ਚਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹਿੱਸਾ ਲੈਣ ਲਈ 20 ਹਜਾਰ ਨਿਹੰਗ ਸਿੰਘ 2 ਹਜਾਰ ਘੋੜੇ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ।
  • Claimed By : FB User- Gurmeet Singh
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later