X

Fact Check: ਵੀਡੀਓ ਵਿਚ ਦਿਸ ਰਹੀ ਕੁੜੀ ਗੁਰਦਾਸਪੁਰ ਵਿਚ ਨਕਲੀ ASI ਬਣ ਘੁੰਮਦੀ ਸੀ, ਗਲਤ ਦਾਅਵੇ ਨਾਲ ਵੀਡੀਓ ਹੋ ਰਹੀ ਵਾਇਰਲ

  • By Vishvas News
  • Updated: August 13, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸਵਿਚ ਇੱਕ ਕੁੜੀ ਨੂੰ ਕੁੱਝ ਪੁਲਿਸ ਮੁਲਾਜ਼ਮ ਗ੍ਰਿਫਤਾਰ ਕਰਦੇ ਦਿੱਸ ਰਹੇ ਹਨ। ਇਸ ਵੀਡੀਓ ਵਿਚ ਕੁੜੀ ਦਾ ਮੂੰਹ ਕਪੜੇ ਨਾਲ ਲੁਕਾਇਆ ਹੋਇਆ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਦਾਸਪੁਰ ਦੀ ਲੇਡੀ ASI ਰੰਗੇ ਹੱਥੀ ਫੜੀ ਗਈ ਹੈ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਗਿਆ ਹੈ, “ਗੁਰਦਾਸਪੁਰ ਲੇਡੀ ASI ਰੰਗੇ ਹੱਥੀ ਫੜੀ.! ਕਿਹਦੇ ਨਾਲ ਅਤੇ ਕੀ ਕਰਦੀ ਸੀ ਆਪ ਦੇਖ ਲਓ।”

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਪਾਇਆ। ਇਹ ਘਟਨਾ 25 ਜੁਲਾਈ 2016 ਦੀ ਹੈ ਅਤੇ ਇਹ ਕੁੜੀ ਨਕਲੀ ASI ਬਣਕੇ ਇਸ ਕਰਕੇ ਘੁੰਮਦੀ ਸੀ ਤਾਂ ਜੋ ਉਹ ਇੱਕ ਮੁੰਡੇ ਨਾਲ ਵਿਆਹ ਕਰਵਾ ਸਕੇ। ਕੁੜੀ ਜਿਸ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਉਹ ਇਹ ਚਾਹੁੰਦਾ ਸੀ ਕਿ ਜਿਸ ਕੁੜੀ ਨਾਲ ਉਸਦਾ ਵਿਆਹ ਹੋਵੇ ਉਹ ਇੱਕ ਪੁਲਿਸ ਮੁਲਾਜ਼ਮ ਹੋਵੇ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “Punjabi paris to ਪੰਜਾਬੀ ਪੈਰਿਸ ਤੋਂ” ਨਾਂ ਦਾ ਪੇਜ ਇੱਕ ਪੋਸਟ ਸ਼ੇਅਰ ਕਰਦਾ ਹੈ। ਇਸ ਪੋਸਟ ਵਿਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸਵਿਚ ਇੱਕ ਕੁੜੀ ਨੂੰ ਕੁੱਝ ਪੁਲਿਸ ਮੁਲਾਜ਼ਮ ਗ੍ਰਿਫਤਾਰ ਕਰਦੇ ਦਿੱਸ ਰਹੇ ਹਨ। ਇਸ ਵੀਡੀਓ ਵਿਚ ਕੁੜੀ ਦਾ ਮੂੰਹ ਕਪੜੇ ਨਾਲ ਲੁਕਾਇਆ ਹੋਇਆ ਹੈ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਗਿਆ ਹੈ, “ਗੁਰਦਾਸਪੁਰ ਲੇਡੀ ASI ਰੰਗੇ ਹੱਥੀ ਫੜੀ.! ਕਿਹਦੇ ਨਾਲ ਅਤੇ ਕੀ ਕਰਦੀ ਸੀ ਆਪ ਦੇਖ ਲਓ।”

ਪੜਤਾਲ ਕੀਤੇ ਜਾਣ ਤੱਕ ਇਸ ਵੀਡੀਓ ਨੂੰ 100 ਲੋਕ ਸ਼ੇਅਰ ਕਰ ਚੁੱਕੇ ਸਨ ਅਤੇ 17 ਹਜ਼ਾਰ ਤੋਂ ਵੱਧ ਵਾਰ ਇਸ ਵੀਡੀਓ ਨੂੰ ਵੇਖਿਆ ਗਿਆ ਸੀ।

ਪੜਤਾਲ

ਇਸ ਵੀਡੀਓ ਨੂੰ ਵੇਖਦੇ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾ ਇਸ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕੀਤਾ ਅਤੇ ਇਸਦੇ ਕੀ-ਫ਼੍ਰੇਮਸ ਕੱਢੇ। ਉਨ੍ਹਾਂ ਕੀ-ਫ਼੍ਰੇਮਸ ਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਵੱਖ-ਵੱਖ ਕੀ-ਵਰਡ ਪਾ ਕੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਕਈ ਅਜਿਹੇ ਸਬੂਤ ਮਿਲ ਗਏ ਜਿਹੜੇ ਇਹ ਦਸਦੇ ਸਨ ਕਿ ਇਹ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ ਹੋ ਰਹੀ ਹੈ।

ਸਾਨੂੰ ਇਹੀ ਵੀਡੀਓ Youtube ‘ਤੇ ਮਿਲੀ। ਇਹ ਵੀਡੀਓ NewsBox_Punjab ਨਾਂ ਦੇ ਅਕਾਊਂਟ ਤੋਂ ਅਪਲੋਡ ਕੀਤੀ ਗਈ ਸੀ। ਇਹ ਵੀਡੀਓ NewsBox_Punjab ਨੇ Jul 25, 2016 ਨੂੰ ਅਪਲੋਡ ਕੀਤੀ ਸੀ। ਇਸ ਵੀਡੀਓ ਨਾਲ ਲਿਖਿਆ ਗਿਆ ਸੀ “ਨਕਲੀ ਪੁਲਿਸ ਏ ਐਸ ਆਯੀ ਔਰਤ ਗਿਰਫਤਾਰ ,Fake ASI woman arrested,नकली पुलिस की ए एस आई औरत गिरफ्तार” ਅਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਗਿਆ ਸੀ “Gurdaspur police arrested a woman who called herself ASI in police and always wore police uniform also..she wanted to impress a buy and wanted to marry him.”

ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ ਹੁੰਦਾ ਹੈ: ਗੁਰਦਾਸਪੁਰ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੀ ਆਪਣੇ ਆਪ ਨੂੰ ASI ਦਸਦੀ ਸੀ ਅਤੇ ਹਮੇਸ਼ਾ ਪੁਲਿਸ ਦੀ ਵਰਦੀ ਪਾ ਕੇ ਹੀ ਘੁੰਮਦੀ ਸੀ। ਉਹ ਕਿਸੇ ਮੁੰਡੇ ਨੂੰ ਪ੍ਰਭਾਵਤ ਕਰਨਾ ਚਾਹੁੰਦੀ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ।

ਇਸ ਤੋਂ ਇਲਾਵਾ ਸਾਨੂੰ ਇਸੇ ਮਾਮਲੇ ਉੱਤੇ ਦੈਨਿਕ ਜਾਗਰਣ ਦੀ ਵੀ ਇੱਕ ਖਬਰ ਮਿਲੀ, ਜਿਸਦੀ ਹੈਡਲਾਈਨ ਸੀ: लड़के का प्रेम पाने को बन गई नकली एएसआइ और फिर…

ਇਸ ਖਬਰ ਦਾ ਸਕ੍ਰੀਨਸ਼ੋਟ ਹੇਠਾਂ ਦਿੱਤਾ ਗਿਆ ਹੈ ਅਤੇ ਇਸ ਖਬਰ ਨੂੰ ਤੁਸੀਂ ਇਥੇ ਕਲਿੱਕ ਕਰ ਪੜ੍ਹ ਸਕਦੇ ਹੋ।

ਹੁਣ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਪੰਜਾਬੀ ਜਾਗਰਣ ਦੇ ਰਿਪੋਰਟਰ ਰਣਬੀਰ ਆਕਾਸ਼ ਨਾਲ ਗੱਲ ਕੀਤੀ ਜਿਹੜੇ ਗੁਰਦਾਸਪੁਰ ਹਲਕਾ ਕਵਰ ਕਰਦੇ ਹਨ। ਰਣਬੀਰ ਨੇ ਸਾਨੂੰ ਦੱਸਿਆ ਕਿ “ਵੀਡੀਓ ਵਿਚ ਦਿਖਾਈ ਗਈ ਘਟਨਾ 3 ਸਾਲ ਪੁਰਾਣੀ ਅਰਥਾਤ 2016 ਦੀ ਹੈ। ASI ਦੀ ਵਰਦੀ ਵਿਚ ਥਾਨੇ ਵਿਚ ਮੁਲਜ਼ਮ ਦੇ ਰੂਪ ਵਿਚ ਰੌਂਦੀ ਹੋਈ ਨਜ਼ਰ ਆ ਰਹੀ ਮਹਿਲਾ ਅਸਲ ਵਿਚ ਇੱਕ ਸਾਧਾਰਨ ਘਰੇਲੂ ਲੜਕੀ ਹੈ। ਇਕੱਤਰ ਜਾਣਕਾਰੀ ਅਨੁਸਾਰ ਉਸਦਾ ਕਲਾਨੌਰ ਦੇ ਇਕ ਪਰਿਵਾਰ ਵਿਚ ਰਿਸ਼ਤਾ ਹੋਣ ਦੇ ਆਸਾਰ ਬਣੇ। ਪਰ ਮੁੰਡਾ ਖੁਦ ਮੁਲਾਜ਼ਮ ਸੀ ਅਤੇ ਉਸਨੂੰ ਪਤਨੀ ਵੀ ਉਹ ਚਾਹੀਦੀ ਸੀ ਜੋ ਮੁਲਾਜ਼ਮ ਹੋਵੇ। ਇਸ ਬਾਰੇ ਲੜਕੀ ਪ੍ਰੇਸ਼ਾਨ ਸੀ। ਕਿਸੇ ਨੇ ਉਸਨੂੰ ਨਕਲੀ ASI ਬਣਨ ਦੀ ਸਲਾਹ ਦਿੱਤੀ। ਲੜਕੀ ਨੇ ਜਲੰਧਰ ਤੋਂ ਵਰਦੀ ਖਰੀਦੀ ਅਤੇ ਮੁੰਡੇ ਨੂੰ ਦੱਸਿਆ ਕਿ ਉਹ ASI ਹੈ ਅਤੇ ਪੁਲਿਸ ਲਾਈਨ ਗੁਰਦਾਸਪੁਰ ਵਿਚ ਡਿਊਟੀ ਦਿੰਦੀ ਹੈ। ਉਹ 3-4 ਦਿਨ ਵਰਦੀ ਵਿਚ ਸਵੇਰੇ ਪੁਲਿਸ ਲਾਈਨ ਵੀ ਆਂਦੀ ਰਹੀ। ਇਸੇ ਦੌਰਾਨ ਸ਼ੱਕ ਪੈਣ ਤੇ ਸੰਤਰੀ ਨੇ ਉਸ ਤੋਂ ਪੁੱਛਗਿੱਛ ਕੀਤੀ ਪਰ ਓਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੀ। ਉਸਨੂੰ ਥਾਣਾ ਸਿਟੀ ਲਿਜਾਇਆ ਗਿਆ ਜਿੱਥੇ ਉਸਨੇ ਆਪਣੀ ਗਲਤੀ ਮੰਨੀ। ਜਾਨਕਾਰੀ ਅਨੁਸਾਰ ਉਸਦੇ ਭਵਿੱਖ ਨੂੰ ਦੇਖਦੇ ਹੋਏ ਪੁਲਿਸ ਦੇ ਉਚ ਅਧਿਕਾਰੀਆਂ ਨੇ ਕੋਈ ਸਖਤ ਕਾਰਵਾਈ ਨਹੀਂ ਕੀਤੀ।”

ਹੁਣ ਅਸੀਂ ਇਸ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ “Punjabi paris to ਪੰਜਾਬੀ ਪੈਰਿਸ ਤੋਂ” ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਇਹ ਪੇਜ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ ਅਤੇ ਇਸ ਪੇਜ ਨੂੰ 631,558 ਲੋਕ ਫਾਲੋ ਕਰਦੇ ਹਨ। ਇਸ ਪੋਸਟ ਦਾ ਉਦੇਸ਼ ਵੀ ਕਲਿੱਕਬੇਟ ਹੀ ਲਗਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਪਾਇਆ। ਇਹ ਘਟਨਾ 25 ਜੁਲਾਈ 2016 ਦੀ ਹੈ ਅਤੇ ਇਹ ਕੁੜੀ ਨਕਲੀ ASI ਬਣਕੇ ਇਸ ਕਰਕੇ ਘੁੰਮਦੀ ਸੀ ਤਾਂ ਜੋ ਉਹ ਇੱਕ ਮੁੰਡੇ ਨਾਲ ਵਿਆਹ ਕਰਵਾ ਸਕੇ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਗੁਰਦਾਸਪੁਰ ਲੇਡੀ ASI ਰੰਗੇ ਹੱਥੀ ਫੜੀ.! ਕਿਹਦੇ ਨਾਲ ਅਤੇ ਕੀ ਕਰਦੀ ਸੀ ਆਪ ਦੇਖ ਲਓ
  • Claimed By : FB Page: Punjabi paris to ਪੰਜਾਬੀ ਪੈਰਿਸ ਤੋਂ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later