X

Fact Check: ਘਰ ਦਾ ਖਾਣਾ ਨਾ ਮਿਲਣ ਤੋਂ ਨਰਾਜ਼ ਵਿਅਕਤੀ ਨੇ ਥੁੱਕਿਆ ਸੀ ਪੁਲਿਸ ਵਾਲੇ ‘ਤੇ, ਇਸ ਪੁਰਾਣੇ ਵੀਡੀਓ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਪੁਲਿਸ ‘ਤੇ ਥੁੱਕਣ ਵਾਲੀ ਇਸ ਘਟਨਾ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ 29 ਫਰਵਰੀ ਦਾ ਹੈ। ਉਸ ਸਮੇਂ ਠਾਣੇ ਪੁਲਿਸ ਜਦੋਂ ਅਲੀ ਨਾਂ ਦੇ ਕੈਦੀ ਨੂੰ ਕੋਰਟ ਲੈ ਕੇ ਜਾ ਰਹੀ ਸੀ ਤਾਂ ਉਸਨੇ ਸਾਹਮਣੇ ਬੈਠੇ ਪੁਲਿਸਵਾਲੇ ‘ਤੇ ਥੁੱਕਿਆ ਸੀ।

  • By Vishvas News
  • Updated: April 7, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੇਸ਼ਭਰ ਵਿਚ ਕੋਰੋਨਾ ਵਾਇਰਸ ਦੇ ਕਹਿਰ ਵਿਚਕਾਰ ਕੁੱਝ ਲੋਕ ਫਰਜ਼ੀ ਖਬਰਾਂ ਨੂੰ ਫੈਲਾਉਣ ਤੋਂ ਬਾਜ਼ ਨਹੀਂ ਆ ਰਹੇ ਹਨ। ਮਹਾਰਾਸ਼ਟਰ ਪੁਲਿਸ ਦੀ ਵੈਨ ਅੰਦਰ ਹੋਈ ਇੱਕ ਘਟਨਾ ਦੇ ਪੁਰਾਣੇ ਵੀਡੀਓ ਨੂੰ ਕੋਰੋਨਾ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੈਨ ਵਿਚ ਮੌਜੂਦ ਵਿਅਕਤੀ ਨੇ ਕੋਰੋਨਾ ਵਾਇਰਸ ਫੈਲਾਉਣ ਦੇ ਮਕਸਦ ਤੋਂ ਪੁਲਿਸਵਾਲੇ ਉੱਤੇ ਥੁੱਕਿਆ ਸੀ। ਕੁਝ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਥੁੱਕਣ ਵਾਲੇ ਵਿਅਕਤੀ ਤਬਲੀਗੀ ਜਮਾਤ ਦੇ ਲੋਕ ਹਨ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਵਾਇਰਲ ਵੀਡੀਓ 29 ਫਰਵਰੀ ਦਾ ਹੈ। ਉਸ ਸਮੇਂ ਠਾਣੇ ਪੁਲਿਸ ਜਦੋਂ ਅਲੀ ਨਾਂ ਦੇ ਕੈਦੀ ਨੂੰ ਕੋਰਟ ਲੈ ਕੇ ਜਾ ਰਹੀ ਸੀ ਤਾਂ ਉਸਨੇ ਸਾਹਮਣੇ ਬੈਠੇ ਪੁਲਿਸਵਾਲੇ ‘ਤੇ ਥੁੱਕਿਆ ਸੀ। ਹੁਣ ਓਸੇ ਵੀਡੀਓ ਨੂੰ ਕੋਰੋਨਾ ਵਾਇਰਸ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Abhishek Tiwari ਨੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: #कोरोना #जिहाद फैलाते हुए शांति दूत! जो पुलिस कोरोना से अपनी जान दाव पर लगा कर हम सब की रक्षा व सेवा कर रही है. देखो ये लोग किस प्रकार से पुलिस पर थूक कर कोरोना वायरल संक्रमण फैला रहे है”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

27 ਸੈਕੰਡ ਦੇ ਇਸ ਵੀਡੀਓ ਵਿਚ ਪੁਲਿਸ ਵੈਨ ਵਿਚ ਬੈਠਾ ਚਿੱਟੀ ਸ਼ਰਟ ਪਾਇਆ ਸ਼ਖਸ ਪੁਲਿਸ ਮੁਲਾਜ਼ਮ ‘ਤੇ ਥੁੱਕਦਾ ਹੈ। ਇਸਦੇ ਬਾਅਦ ਪੁਲਿਸਵਾਲੇ ਇਸ ਵਿਅਕਤੀ ਨੂੰ ਕੁੱਟਦੇ ਹਨ। ਹੁਣ ਅਸੀਂ ਇਹ ਜਾਣਨਾ ਸੀ ਕਿ ਇਹ ਵੀਡੀਓ ਹੈ ਕਿੱਥੇ ਦਾ। ਇਸਦੇ ਲਈ ਅਸੀਂ InVID ਟੂਲ ਦੀ ਮਦਦ ਲਈ।

ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ InVID ਵਿਚ ਅਪਲੋਡ ਕਰਕੇ ਕਈ ਗਰੈਬ ਕੱਢੇ। ਫੇਰ ਇਨ੍ਹਾਂ ਨੂੰ Yandex ਵਿਚ ਪਾ ਕੇ ਸਰਚ ਕੀਤਾ। ਸਾਨੂੰ ਕਈ ਥਾਂ ਇਹ ਵੀਡੀਓ ਮਿਲਿਆ। Times Of India ਦੀ ਖਬਰ ਮੁਤਾਬਕ , 29 ਫਰਵਰੀ ਨੂੰ ਅਲੀ ਨਾਂ ਦੇ ਇੱਕ ਵਿਅਕਤੀ ਨੇ ਪੁਲਿਸ ਮੁਲਾਜ਼ਮ ‘ਤੇ ਇਸ ਕਰਕੇ ਥੁੱਕਿਆ, ਕਿਓਂਕਿ ਉਸਨੂੰ ਘਰ ਦਾ ਬਣਾ ਖਾਣਾ ਖਾਉਣ ਦੀ ਇਜਾਜ਼ਤ ਨਹੀਂ ਮਿਲ ਰਹੀ ਸੀ। ਇਹ ਘਟਨਾ ਉਸ ਸਮੇਂ ਘਟੀ, ਜਦੋਂ ਅਲੀ ਨੂੰ ਕੋਰਟ ਵਿਚ ਪੇਸ਼ੀ ਦੇ ਬਾਅਦ ਠਾਣੇ ਜੇਲ੍ਹ ਲੈ ਜਾਇਆ ਜਾ ਰਿਹਾ ਸੀ। ਵੀਡੀਓ 3 ਮਾਰਚ 2020 ਨੂੰ ਸਾਈਟ ‘ਤੇ ਅਪਲੋਡ ਕੀਤਾ ਗਿਆ ਸੀ।

ਸਰਚ ਦੌਰਾਨ ਸਾਨੂੰ ਮੁੰਬਈ ਮਿਰਰ ਦਾ ਵੀ ਇੱਕ ਲਿੰਕ ਮਿਲਿਆ। ਇਸਦੇ ਵਿਚ ਵੀ ਦੱਸਿਆ ਗਿਆ ਕਿ ਮੁੰਬਈ ਦੀ ਕੋਰਟ ਵਿਚ ਪੇਸ਼ੀ ਦੌਰਾਨ ਜਦੋਂ ਇੱਕ ਕੈਦੀ ਨੂੰ ਘਰ ਦਾ ਬਣਿਆ ਖਾਣਾ ਖਾਉਣ ਨਹੀਂ ਦਿੱਤਾ ਗਿਆ ਤਾਂ ਜੇਲ੍ਹ ਜਾਂਦੇ ਸਮੇਂ ਇਸ 26 ਸਾਲ ਦੇ ਵਿਅਕਤੀ ਨੇ ਪੁਲਿਸਵਾਲੇ ਨਾਲ ਪਹਿਲਾਂ ਬਹਿਸ ਕੀਤੀ ਅਤੇ ਫੇਰ ਉਸਦੇ ਉੱਤੇ ਥੁੱਕ ਦਿੱਤਾ। ਇਹ ਵੀਡੀਓ ਵੈੱਬਸਾਈਟ ‘ਤੇ 29 ਫਰਵਰੀ ਨੂੰ ਅਪਲੋਡ ਕੀਤਾ ਗਿਆ ਸੀ।

ਪੜਤਾਲ ਦੇ ਅਗਲੇ ਚਰਨ ਵਿਚ ਅਸੀਂ ਠਾਣੇ ਪੁਲਿਸ ਦੇ ਪ੍ਰਵਕਤਾ ਨਾਲ ਸੰਪਰਕ ਕੀਤਾ। ਠਾਣੇ ਪੁਲਿਸ ਦੇ ਪ੍ਰਵਕਤਾ ਸੁਖਦਾ ਨਾਰਕਰ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ, ”ਇਹ ਵੀਡੀਓ ਹਾਲ ਦਾ ਨਹੀਂ ਪੁਰਾਣਾ ਹੈ। ਵੀਡੀਓ ਵਾਲੀ ਘਟਨਾ ਠਾਣੇ ਪੁਲਿਸ ਨਾਲ ਹੋਈ ਸੀ।”

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Abhishek Tiwari ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਇਹ ਯੂਜ਼ਰ ਲਖਨਊ ਵਿਚ ਰਹਿੰਦਾ ਹੈ ਅਤੇ ਭਾਰਤੀ ਜਨਤਾ ਪਾਰਟੀ ਦਾ ਸਮਰਥਕ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਪੁਲਿਸ ‘ਤੇ ਥੁੱਕਣ ਵਾਲੀ ਇਸ ਘਟਨਾ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ 29 ਫਰਵਰੀ ਦਾ ਹੈ। ਉਸ ਸਮੇਂ ਠਾਣੇ ਪੁਲਿਸ ਜਦੋਂ ਅਲੀ ਨਾਂ ਦੇ ਕੈਦੀ ਨੂੰ ਕੋਰਟ ਲੈ ਕੇ ਜਾ ਰਹੀ ਸੀ ਤਾਂ ਉਸਨੇ ਸਾਹਮਣੇ ਬੈਠੇ ਪੁਲਿਸਵਾਲੇ ‘ਤੇ ਥੁੱਕਿਆ ਸੀ।

  • Claim Review : ਵੈਨ ਵਿਚ ਮੌਜੂਦ ਵਿਅਕਤੀ ਨੇ ਕੋਰੋਨਾ ਵਾਇਰਸ ਫੈਲਾਉਣ ਦੇ ਮਕਸਦ ਤੋਂ ਪੁਲਿਸਵਾਲੇ ਉੱਤੇ ਥੁੱਕਿਆ ਸੀ।
  • Claimed By : FB User- Abhishek Tiwari
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later