X

Fact Check : ਦਰੋਗਾ ਦੀ ਕੁੱਟਮਾਰ ਦਾ ਇੱਕ ਸਾਲ ਪੁਰਾਣਾ ਵੀਡੀਓ ਹੁਣ ਵਾਇਰਲ।

  • By Vishvas News
  • Updated: May 3, 2021

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਆਪਣੇ ਸੀਨੀਅਰ ਅਧਿਕਾਰੀ ਨੂੰ ਡੰਡਿਆਂ ਨਾਲ ਕੁੱਟਦੇ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵਿਡੀਓ ਨੂੰ ਹੁਣ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹਨ, ਜਦੋਂ ਕਿ ਸਾਡੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਵਾਇਰਲ ਹੋਈ ਵੀਡੀਓ ਨਾਲ ਜੁੜੀ ਘਟਨਾ ਅਪ੍ਰੈਲ 2020 ਵਿੱਚ ਵਾਪਰੀ ਸੀ। ਯੂ.ਪੀ ਦੇ ਸੀਤਾਪੁਰ ਚ ਲਾਕਡਾਊਨ ਦੌਰਾਨ ਇੱਕ ਸਿਪਾਹੀ ਨੇ ਸੜਕ ਵਿੱਚਕਾਰ ਦਰੋਗਾ ਨਾਲ ਕੁੱਟਮਾਰ ਕੀਤੀ ਸੀ। ਵੀਡੀਓ ਲਾਕਡਾਊਨ ਦੇ ਸਮੇਂ ਦਾ ਹੈ। ਪਰ ਹੁਣ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ,ਇਸ ਲਈ ਵਾਇਰਲ ਹੋਈ ਪੋਸਟ ਭ੍ਰਮਕ ਸਾਬਤ ਹੋਈ ਹੈ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਪੇਜ਼ ‘ਪੈਕਾਰ ਪੁਆਇੰਟ ਯੂ ਟਿਯੂਬ ਚੈਨਲ’ ਨੇ 26 ਅਪ੍ਰੈਲ ਨੂੰ ਇੱਕ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ ਕਿ ਅੱਜ ਸ਼ਾਇਦ ਇਨ੍ਹਾਂ ਨੂੰ ਕੋਈ ਮਿਲਿਆ ਨਹੀਂ ਤਾਂ ਆਪਸ ਵਿੱਚ ਹੀ !

ਇਸ ਵੀਡੀਓ ਵਿੱਚ ਇੱਕ ਸਿਪਾਹੀ ਨੂੰ ਦਰੋਗਾ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਨੂੰ ਹੁਣ ਦਾ ਮੰਨ ਕੇ ਵਾਇਰਲ ਕਰ ਰਹੇ ਹਨ।

ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖੋ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਸਕੈਨ ਕਰਨਾ ਸ਼ੁਰੂ ਕੀਤਾ। ਵੀਡੀਓ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਦੂਜੇ ਪੁਲਿਸ ਕਰਮਚਾਰੀ ਨੂੰ ਡੰਡਿਆਂ ਨਾਲ ਕੁੱਟਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਸਾਨੂੰ ਬੈਰੀਕੇਡ ਤੇ ਯੂ.ਪੀ ਲਿਖਿਆ ਹੋਇਆ ਨਜ਼ਰ ਆਇਆ। ਮਤਲਬ ਇਹ ਸਾਫ ਸੀ ਕਿ ਇਹ ਘਟਨਾ ਯੂ.ਪੀ ਵਿੱਚ ਵਾਪਰੀ ਹੋਵੇਗੀ।

ਸਰਚ ਦੌਰਾਨ ਸਾਨੂੰ ਨਿਊਜ਼18 ਦੀ ਵੈੱਬਸਾਈਟ ਤੇ ਇੱਕ ਖ਼ਬਰ ਮਿਲੀ। 21 ਅਪ੍ਰੈਲ 2020 ਨੂੰ ਪਬਲਿਸ਼ ਇਸ ਖ਼ਬਰ ਵਿੱਚ ਦੱਸਿਆ ਗਿਆ ਕਿ ਯੂ.ਪੀ ਦੇ ਸੀਤਾਪੁਰ ਵਿੱਚ ਲਾਕਡਾਊਨ ਦੀ ਡਿਊਟੀ ਦੌਰਾਨ ਇੱਕ ਸਿਪਾਹੀ ਨੇ ਦਰੋਗਾ ਦੀ ਲਾਠੀ ਨਾਲ ਪਿਟਾਈ ਕਰ ਦਿੱਤੀ । ਇਸਦੇ ਬਾਅਦ ਸਿਪਾਹੀ ਖ਼ਿਲਾਫ਼ ਕੇਸ ਦਰਜ ਕਰ ਉਸਨੂੰ ਨਿਲੰਬਿਤ ਕਰ ਦਿੱਤਾ।

ਤੁਸੀਂ ਪੂਰੀ ਖ਼ਬਰ ਇੱਥੇ ਪੜ੍ਹ ਸਕਦੇ ਹੋ।

ਇਸ ਖ਼ਬਰ ਵਿੱਚ ਘਟਨਾ ਦੀ ਵੀਡੀਓ ਦੀ ਵਰਤੋਂ ਵੀ ਕੀਤੀ ਗਈ ਸੀ। ਤੁਸੀਂ ਇਸਨੂੰ ਇੱਥੇ ਵੇਖ ਸਕਦੇ ਹੋ।

ਜਾਂਚ ਦੇ ਅਗਲੇ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਸੀਤਾਪੁਰ ਦੇ ਪੁਲਿਸ ਅਧਿਕਾਰੀ ਆਰਪੀ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਵਿੱਚ ਵੀ ਆਇਆ ਹੈ ਕਿ ਕੁਝ ਲੋਕ ਪੁਰਾਣੀ ਵੀਡੀਓ ਨੂੰ ਵਾਇਰਲ ਕਰ ਰਹੇ ਹਨ। ਅਸਲ ਵਿੱਚ ਵਾਇਰਲ ਵੀਡੀਓ ਪਿਛਲੇ ਸਾਲ ਦਾ ਹੈ। ਉਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।

ਪੜਤਾਲ ਦੇ ਅੰਤ ਵਿੱਚ ਅਸੀਂ ਪੁਰਾਣੀ ਵੀਡੀਓ ਨੂੰ ਹੁਣ ਵਾਇਰਲ ਕਰਨ ਵਾਲੇ ਫੇਸਬੁੱਕ ਪੇਜ਼ ਦੀ ਜਾਂਚ ਕੀਤੀ। ਇਸਦੀ ਸ਼ੋਸ਼ਲ ਸਕੈਨਿੰਗ ਤੋਂ ਸਾਨੂੰ ਪਤਾ ਲੱਗਿਆ ਕਿ ‘ਪੈਕਾਰ ਪੁਆਇੰਟ ਯੂ ਟਿਯੂਬ’ ਚੈਨਲ ਨਾਮਕ ਇਸ ਪੇਜ਼ ਨੂੰ 41 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਸਨੂੰ 14 ਜਨਵਰੀ 2020 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਇਆ ਹੈ। ਸਿਪਾਹੀ ਦੁਆਰਾ ਦਰੋਗਾ ਨਾਲ ਕੁੱਟਮਾਰ ਦਾ ਪਿਛਲੇ ਸਾਲ ਦਾ ਵੀਡੀਓ ਹੁਣ ਕੁਝ ਲੋਕ ਵਾਇਰਲ ਕਰ ਰਹੇ ਹਨ।

  • Claim Review : ਪੁਲਿਸ ਦੀ ਕੁਟਾਈ
  • Claimed By : ਪੈਕਾਰ ਪੁਆਇੰਟ ਯੂ ਟਿਯੂਬ ਚੈਨਲ
  • Fact Check : ਭ੍ਰਮਕ
ਭ੍ਰਮਕ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later