Fact Check: ਕੋਰੋਨਾ ਵਾਇਰਸ ਨਹੀਂ ਪਾਇਆ ਗਿਆ ਹੈ ਟਾਇਲਟ ਪੇਪਰ ਵਿਚ
COVID-19 ਦੇ ਲੱਛਣਾਂ ਦਾ ਸਮੂਹ ਟਾਇਲਟ ਪੇਪਰ ਵਿਚ ਮਿਲਿਆ ਹੈ ਦਾ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਜਾਣਕਾਰੀ ਕਿਸੇ ਅਣਅਧਿਕਾਰਿਕ ਵੈੱਬਸਾਈਟ ਤੋਂ ਲਈ ਗਈ ਹੈ।
- By Vishvas News
- Updated: March 17, 2020

ਨਵੀਂ ਦਿੱਲੀ (ਵਿਸ਼ਵਾਸ ਟੀਮ) ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ COVID-19 ਟਾਇਲਟ ਪੇਪਰ ਵਿਚ ਪਾਇਆ ਗਿਆ ਹੈ। ਪੋਸਟ ਵਿਚ ਇੱਕ ਨਿਊਜ਼ ਫੌਰਮੇਟ ਵਾਲਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਹੈ ਜਿਸਦੇ ਵਿਚ ਲਿਖਿਆ ਹੋਇਆ ਹੈ: COVID-19 FOUND IN TOILET PAPER, STRAIN OF DEADLY VIRUS BREEDS RAPIDLY IN TISSUE FIBRES (ਪੰਜਾਬੀ ਅਨੁਵਾਦ: COVID-19 ਟਾਇਲਟ ਪੇਪਰ ਵਿਚ ਮਿਲਿਆ ਹੈ, ਵਾਇਰਸ ਦਾ ਬੜਾ ਸਮੂਹ ਟਾਇਲਟ ਪੇਪਰ ਵਿਚ ਮਿਲਿਆ)। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਵਾਇਰਲ ਪੋਸਟ ਫਰਜ਼ੀ ਸਾਬਤ ਹੋਇਆ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ‘ਤੇ Efren Campos ਨਾਂ ਦੇ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕੀਤਾ ਗਿਆ। ਪੋਸਟ ਵਿਚ ਇੱਕ ਨਿਊਜ਼ ਫੌਰਮੇਟ ਵਾਲਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਹੈ ਜਿਸਦੇ ਵਿਚ ਲਿਖਿਆ ਹੋਇਆ ਹੈ: ਪੰਜਾਬੀ ਅਨੁਵਾਦ: COVID-19 ਟਾਇਲਟ ਪੇਪਰ ਵਿਚ ਮਿਲਿਆ ਹੈ, ਵਾਇਰਸ ਦਾ ਬੜਾ ਸਮੂਹ ਟਾਇਲਟ ਪੇਪਰ ਵਿਚ ਮਿਲਿਆ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ: And y’all fighting for the toilet paper..🙄
ਵਾਇਰਲ ਪੋਸਟ ਦਾ ਆਰਕਾਇਵਡ ਵਰਜ਼ਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਬਤੋਂ ਪਹਿਲਾਂ ਇਸ ਪੋਸਟ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਪੋਸਟ ਨੇ ਆਪਣੀ ਸਮੱਗਰੀ ਨੂੰ ਇੱਕ ਆਰਟੀਕਲ ਤੋਂ ਲਿਆ ਹੈ ਜਿਸ ਵਿਚ ਲਿਖਿਆ ਹੈ ਕਿ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਨੇ ਘੋਸ਼ਣਾ ਕੀਤੀ ਹੈ ਕਿ ਕੋਰੋਨਵਾਇਰਸ ਬਿਮਾਰੀ ਟਾਇਲਟ ਪੇਪਰ ਦੇ ਪੈਕਜ ਵਿਚ ਪਾਇਆ ਗਿਆ ਹੈ, ਅਤੇ ਇਸ ਦੀ ਬਜਾਏ ਲੋਕਾਂ ਨੂੰ ਹੁਣ ਗਿੱਲੇ ਕਪੜੇ ਦੀ ਵਰਤੋਂ ਸ਼ੁਰੂ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਸਾਫ਼ ਕਰਨ ਲਈ।

Now8News ਵੈੱਬਸਾਈਟ ‘ਤੇ ਗਲਤ ਜਾਣਕਾਰੀ ਨਾਲ ਭਰੇ ਕਈ ਆਰਟੀਕਲ ਸਾਨੂੰ ਮਿਲੇ। ਜਦੋਂ ਅਸੀਂ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀਡੀਸੀ) ਦੀ ਅਧਿਕਾਰਿਕ ਵੈੱਬਸਾਈਟ ਨੂੰ ਸਰਚ ਕੀਤਾ ਤਾਂ ਸਾਨੂੰ ਅਜਿਹਾ ਕੋਈ ਸਟੇਟਮੈਂਟ ਨਹੀਂ ਮਿਲਿਆ ਜਿਹੜਾ ਦੱਸਦਾ ਹੋਵੇ ਕਿ ਕੋਰੋਨਾ ਵਾਇਰਸ ਟਾਇਲਟ ਪੇਪਰ ਵਿਚ ਮਿਲਿਆ ਹੈ। ਇੱਕ ਸਟੇਟਮੈਂਟ ਅਨੁਸਾਰ, “ਛਿੱਕਦੇ ਅਤੇ ਖੰਗਦੇ ਸਮੇਂ ਆਪਣੇ ਮੂੰਹ ਨੂੰ ਟਿਸ਼ੂ ਨਾਲ ਢਕੋ ਅਤੇ ਬਾਅਦ ਵਿਚ ਉਸ ਟਿਸ਼ੂ ਨੂੰ ਕੂੜੇਦਾਨ ਵਿਚ ਸੁੱਟ ਦਵੋ।”
ਵਾਇਰਲ ਤਸਵੀਰ ਦਾ ਫੌਰਮੇਟ ਇੱਕ ਬ੍ਰੇਕਿੰਗ ਨਿਊਜ਼ ਬੁਲੇਟਿਨ ਵਾਂਗ ਹੈ ਜਿਹੜਾ ਆਮਤੌਰ ‘ਤੇ ਔਨਲਾਈਨ ਟੂਲ ਦੀ ਮਦਦ ਨਾਲ ਬਣਾਇਆ ਜਾ ਸਕਦਾ ਹੈ। ਅਸੀਂ ਪਹਿਲਾਂ ਵੀ ਅਜਿਹੇ ਕਈ ਫਰਜ਼ੀ ਸਕ੍ਰੀਨਸ਼ੋਟ ਨੂੰ ਲੈ ਕੇ ਖਬਰਾਂ ਕੀਤੀਆਂ ਸਨ।
ਵਿਸ਼ਵਾਸ ਨਿਊਜ਼ ਨੇ ਇਸ ਖਬਰ ਨੂੰ ਲੈ ਕੇ ਜਨਰਲ ਫਿਜ਼ਿਸ਼ੀਅਨ ਡਾਕਟਰ ਸੰਜੀਵ ਕੁਮਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ: “ਅਜਿਹਾ ਕੋਈ ਵੀ ਸਬੂਤ ਨਹੀਂ ਹੈ ਜਿਹੜਾ ਦੱਸਦਾ ਹੋਵੇ ਕਿ ਨਵਾਂ ਕੋਰੋਨਾ ਵਾਇਰਸ ਟਿਸ਼ੂ ਪੇਪਰ ਵਿਚ ਪਾਇਆ ਗਿਆ ਹੈ। ਵਾਇਰਲ ਪੋਸਟ ਫਰਜ਼ੀ ਹੈ।”
ਅਸੀਂ ਹੁਣ ਸਰਚ ਕੀਤਾ ਕਿ ਕਿੰਨਾ ਚਿਰ ਇਹ ਕੋਰੋਨਾ ਵਾਇਰਸ ਕਿਸੇ ਸਤਹ ਉੱਤੇ ਰਹਿੰਦਾ ਹੈ। ਸਾਨੂੰ ਵਿਸ਼ਵ ਸਿਹਤ ਸੰਗਠਨ (WHO) ਦੀ ਵੈੱਬਸਾਈਟ ‘ਤੇ ਇੱਕ ਰਿਪੋਰਟ ਮਿਲੀ। ਰਿਪੋਰਟ ਅਨੁਸਾਰ: ਇਹ ਨਿਸ਼ਚਤ ਨਹੀਂ ਹੈ ਕਿ COVID-19 ਦਾ ਕਾਰਨ ਬਣਨ ਵਾਲਾ ਵਾਇਰਸ ਕਿੰਨੀ ਦੇਰ ਸਤਹ ‘ਤੇ ਬਚਦਾ ਹੈ, ਪਰ ਅਜਿਹਾ ਲਗਦਾ ਹੈ ਕਿ ਉਹ ਹੋਰ ਕੋਰੋਨਾਵਾਇਰਸ ਵਰਗਾ ਵਿਹਾਰ ਕਰਦਾ ਹੈ। ਅਧਿਐਨ ਸੁਝਾਅ ਦਿੰਦੇ ਹਨ ਕਿ ਕੋਰੋਨਾਵਾਇਰਸ (COVID-19 ਵਾਇਰਸ ਬਾਰੇ ਮਿਲੀ ਸ਼ੁਰੂਆਤੀ ਜਾਣਕਾਰੀ ਸਮੇਤ) ਕੁਝ ਘੰਟਿਆਂ ਜਾਂ ਕਈ ਦਿਨਾਂ ਤੱਕ ਸਤਹ ‘ਤੇ ਬਣੇ ਰਹਿ ਸਕਦੇ ਹਨ। ਇਹ ਵੱਖੋ ਵੱਖਰੀਆਂ ਸਥਿਤੀਆਂ (ਉਦਾਹਰਣ ਲਈ ਸਤਹ ਦੀ ਕਿਸਮ, ਤਾਪਮਾਨ ਅਤੇ ਵਾਤਾਵਰਣ ਦੀ ਨਮੀ) ਦੇ ਅਧੀਨ ਵੱਖ ਵੱਖ ਹੋ ਸਕਦਾ ਹੈ।

ਸਾਨੂੰ ਕਿਸੇ ਵੀ ਅਧਿਕਾਰਿਕ ਵੈੱਬਸਾਈਟ ‘ਤੇ ਇਹ ਦਾਅਵਾ ਨਹੀਂ ਮਿਲਿਆ ਜਿਹੜਾ ਦੱਸਦਾ ਹੋਵੇ ਕਿ ਟਿਸ਼ੂ ਪੇਪਰ ਵਿਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਨੇ।
ਇਸ ਪੋਸਟ ਨੂੰ Efren Campos ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ ਜਿਸਦੇ ਇੰਟਰੋ ਅਨੁਸਾਰ ਯੂਜ਼ਰ ਅਮਰੀਕਾ ਵਿਚ ਰਹਿੰਦੀ ਹੈ।

ਨਤੀਜਾ: COVID-19 ਦੇ ਲੱਛਣਾਂ ਦਾ ਸਮੂਹ ਟਾਇਲਟ ਪੇਪਰ ਵਿਚ ਮਿਲਿਆ ਹੈ ਦਾ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਜਾਣਕਾਰੀ ਕਿਸੇ ਅਣਅਧਿਕਾਰਿਕ ਵੈੱਬਸਾਈਟ ਤੋਂ ਲਈ ਗਈ ਹੈ।
- Claim Review : COVID-19 ਟਾਇਲਟ ਪੇਪਰ ਵਿਚ ਮਿਲਿਆ ਹੈ, ਵਾਇਰਸ ਦਾ ਬੜਾ ਸਮੂਹ ਟਾਇਲਟ ਪੇਪਰ ਵਿਚ ਮਿਲਿਆ
- Claimed By : FB User- Efren Campos
- Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਵੈਟਸੈਪ ਨੰਬਰ 9205270923
-