X

Fact Check: ਫਲੂ ਦੇ ਬੈਕਟੀਰੀਆ ਨੂੰ ਸੋਖ ਲੈਂਦਾ ਹੈ ਪਿਆਜ ਵਾਲਾ ਦਾਅਵਾ ਫਰਜ਼ੀ ਹੈ

  • By Vishvas News
  • Updated: July 15, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਆਜ ਫਲੂ ਦੇ ਬੈਕਟੀਰੀਆ ਨੂੰ ਸੋਖ ਲੈਂਦਾ ਹੈ। ਇਸਵਿਚ ਕਿਹਾ ਜਾ ਰਿਹਾ ਹੈ ਕਿ ਛਿੱਲਿਆ ਪਿਆਜ ਫਲੂ ਦੇ ਬੈਕਟੀਰੀਆ ਨੂੰ ਸੋਖ ਕੇ ਤੁਹਾਨੂੰ ਇਸਤੋਂ ਬਚਾਉਂਦਾ ਹੈ। ਵਾਇਰਲ ਹੋ ਰਹੇ ਦਾਅਵੇ ਮੁਤਾਬਕ, ਬਾਹਰ ਰਖਿਆ ਛਿੱਲਿਆ ਪਿਆਜ ਬੈਕਟੀਰੀਆ ਸੋਖ ਲੈਂਦਾ ਹੈ, ਇਸਲਈ ਇਸਨੂੰ ਨਹੀਂ ਖਾਣਾ ਚਾਹੀਦਾ ਹੈ। ਇਸੇ ਪੋਸਟ ਵਿਚ ਅੱਗੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਆਜ ਸਾਨੂੰ ਠੰਡ ਅਤੇ ਫਲੂ ਤੋਂ ਬਚਾਉਂਦਾ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਸ ਪੋਸਟ ਦਾ ਦਾਅਵਾ ਫਰਜ਼ੀ ਪਾਇਆ ਗਿਆ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਸ਼ੇਅਰ ਹੋ ਰਹੀ ਇਸ ਪੋਸਟ ਵਿਚ ਕਈ ਸਾਰੇ ਦਾਅਵੇ ਹਨ:

1- ਪਿਆਜ ਬੈਕਟੀਰੀਆ ਨੂੰ ਸੋਖ ਲੈਂਦੇ ਹਨ। ਇਹੀ ਵਜ੍ਹਾ ਹੈ ਕਿ ਜੇਕਰ ਪਿਆਜ ਨੂੰ ਛਿੱਲ ਕੇ ਕਮਰੇ ਵਿਚ ਰਖਿਆ ਜਾਂਦਾ ਹੈ ਤਾਂ ਇਹ ਸਾਨੂੰ ਸਰਦੀ ਅਤੇ ਫਲੂ ਤੋਂ ਬਚਾਉਂਦਾ ਹੈ।

2- ਪਿਆਜ ਬੈਕਟੀਰੀਆ ਲਈ ਇੱਕ ਮਜਬੂਤ ਚੁਮਬਕ ਵਰਗਾ ਹੁੰਦਾ ਹੈ।

3- ਪਿਆਜ ਦੇ ਇੱਕ ਕਟੇ ਹੋਏ ਟੁਕੜੇ ਨੂੰ ਇੱਕ ਸਮੇਂ ਦੇ ਬਾਅਦ ਖਾਣਾ ਬਣਾਉਣ ਲਈ ਇਸਤੇਮਾਲ ਨਾ ਕਰੋ।

ਇਸ ਪੋਸਟ ਨੂੰ “Diamond Glow Organic Skincare” ਨਾਂ ਦੇ ਫੇਸਬੁੱਕ ਪੇਜ ਨੇ ਸ਼ੇਅਰ ਕੀਤਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੇ ਵੱਖ-ਵੱਖ ਦਾਅਵੇਆਂ ਦੀ ਪੜਤਾਲ ਕੀਤੀ।

“National Onion Association” ਮੁਤਾਬਕ, ਇਸ ਮੈਸਜ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਇਸ ਆਰਟੀਕਲ ਮੁਤਾਬਕ, ‘ਅਜਿਹਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਇੱਕ ਕਟਿਆ ਹੋਇਆ ਪਿਆਜ ਬੈਕਟੀਰੀਆ ਨੂੰ ਸੋਖ ਲੈਂਦਾ ਹੈ ਜਾਂ ਹਵਾ ਵਿਚੋਂ ਟਾਕਸੀਨ/ਜਹਿਰੀਲੇ ਤੱਤਵਾਂ ਨੂੰ ਖਤਮ ਕਰਦਾ ਹੈ। ਕਰੀਬ 1500 ਈਸਵੀ ਦੇ ਸਮੇਂ ਤੋਂ ਅਜਿਹੀ ਮਾਨਤਾਵਾਂ ਸਨ ਕਿ ਕਮਰੇ ਵਿਚ ਪਿਆਜ ਰੱਖਣ ਨਾਲ ਓਸਵਿਚ ਰਹਿਣ ਵਾਲੇ ਨੂੰ ਗਿਲਟੀ ਵਾਲੇ ਪਲੇਗ ਤੋਂ ਬਚਾਇਆ ਜਾ ਸਕਦਾ ਹੈ। ਜਦੋਂ ਇਸ ਰੋਗ ਦੇ ਕੀਟਾਣੂਆਂ ਦੀ ਖੋਜ ਨਹੀਂ ਕੀਤੀ ਗਈ ਸੀ, ਉਸਤੋਂ ਪਹਿਲਾਂ ਅਜਿਹਾ ਮੰਨਿਆ ਜਾਂਦਾ ਸੀ ਕਿ ਇਹ ਬਿਮਾਰੀ ਗੰਦੀ ਜਾਂ ਜਹਿਰੀਲੀ ਹਵਾਵਾਂ ਤੋਂ ਫੈਲਦੀ ਹੈ।

ਫਰਜ਼ੀ ਹੋਣ ਦੇ ਬਾਵਜੂਦ 19ਵੀ ਸ਼ਤਾਬਦੀ ਤੱਕ ਇਹ ਮਾਨਤਾ ਲੋਕ ਚਿਕਿਤਸਾ ਦਾ ਹਿੱਸਾ ਰਹੀ। ਇਸ ਨਾਲ ਚੇਚਕ, ਇੰਫਲੂਏਂਜ਼ਾ, ਅਤੇ ਹੋਰ ਘਾਤਕ ਬੁਖਾਰ ਵਰਗੀ ਮਹਾਂਮਾਰੀਆਂ ਦੇ ਇਲਾਜ ਦਾ ਦਾਅਵਾ ਕੀਤਾ ਜਾਂਦਾ ਰਿਹਾ।’

ਇਸ ਆਰਟੀਕਲ ਵਿਚ ਅੱਗੇ ਲਿਖਿਆ ਹੈ: ਦਾਅਵੇ ਮੁਤਾਬਕ, ਬੈਕਟੀਰੀਆ ਲਈ ਇੱਕ ਤਾਕਤਵਰ ਮੈਗਨੇਟ ਹੋਣ ਦੀ ਵਜ੍ਹਾ ਨਾਲ ਬਚਿਆ ਹੋਇਆ ਪਿਆਜ ਜਹਿਰੀਲਾ ਹੁੰਦਾ ਹੈ। ਇਹ ਦਾਅਵਾ ਮਾਰਚ 2008 ਦੀ ਇੱਕ ਬਲਾਗ ਪੋਸਟ ਦੀ ਪੈਦਾਵਾਰ ਹੈ। ਹਾਲਾਂਕਿ, 2009 ਵਿਚ ਇਸ ਪੋਸਟ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਗਿਆ ਸੀ, ਪਰ ਇਸਦਾ ਕੁੱਝ ਹਿੱਸਾ ਇੰਟਰਨੈੱਟ ‘ਤੇ ਫੈਲਦਾ ਰਿਹਾ।

National Onion Association ਨੇ ਕਟੇ ਹੋਏ ਪਿਆਜ ਨਾਲ ਜੁੜੇ ਦਾਅਵਿਆਂ ‘ਤੇ ਉਪਭੋਗਤਾਵਾਂ ਲਈ ਪੱਤਰ ਵੀ ਜਾਰੀ ਕੀਤਾ। ਇਸ ਪੱਤਰ ਵਿਚ ਦੱਸਿਆ ਗਿਆ ਸੀ, ‘ਈ-ਮੇਲ ਚੈਨ ਮੈਸਜ ਅਤੇ ਸੋਸ਼ਲ ਮੀਡੀਆ ‘ਤੇ ਇੱਕ ਸੂਚਨਾ ਸ਼ੇਅਰ ਕੀਤੀ ਜਾ ਰਹੀ ਹੈ ਕਿ ਕਟਿਆ ਹੋਇਆ ਪਿਆਜ ਫਲੂ ਦਾ ਇਲਾਜ ਕਰ ਸਕਦਾ ਹੈ, ਬੈਕਟੀਰੀਆ ਲਈ ਮੈਗਨੇਟ ਹੁੰਦਾ ਹੈ ਅਤੇ ਇਹ ਫ਼ੂਡ ਪੁਆਇਜ਼ਨਿੰਗ ਦੀ ਵਜ੍ਹਾ ਵੀ ਹੈ। ਕਈ ਸੋਰਸ ਤੋਂ ਸਾਹਮਣੇ ਆ ਰਹੇ ਦਾਅਵੇ ਫਰਜ਼ੀ ਹਨ। ਇਹ ਕਿੱਸਾ 1919 ਦੀ ਇੰਫਲੂਏਂਜ਼ਾ ਮਹਾਮਾਰੀ ਤੋਂ ਨਿਕਲਿਆ ਹੈ ਕਿ ਘਰ ਦੇ ਕੋਲ ਕਟਿਆ ਹੋਇਆ ਪਿਆਜ ਰੱਖਣ ਨਾਲ ਇਹ ਫਲੂ ਵਾਇਰਸ ਨਾਲ ਲੜੇਗਾ। ਹਾਲਾਂਕਿ, ਲੋਕਾਂ ਨੂੰ ਇਸ ਲੋਕ ਵਿਸ਼ਵਾਸ ਵਿਚ ਭਰੋਸਾ ਹੈ, ਪਰ ਇਸ ਦਾਅਵੇ ਦੇ ਪਿੱਛੇ ਕੋਈ ਵਿਗਿਆਨਕ ਅਧਾਰ ਨਹੀਂ ਹੈ। ਇਸਦੇ ਅਲਾਵਾ, ਠੰਡ ਅਤੇ ਫਲੂ ਦੇ ਵਾਇਰਸ ਸੰਪਰਕ ਵਿਚ ਆਉਣ ਨਾਲ ਫੈਲਦੇ ਹਨ ਨਾ ਕਿ ਹਵਾ ਵਿਚ ਘੁੱਮਕੇ ਜਿਥੇ ਪਿਆਜ ਉਨ੍ਹਾਂ ਨੂੰ ਆਕਰਸ਼ਕ ਅਤੇ ਖਤਮ ਕਰ ਸਕਦਾ ਹੈ।’

ਮੈਕਗਿਲ ਯੂਨੀਵਰਸਟੀ ਦੇ ਆਫਿਸ ਫਾਰ ਸਾਇੰਸ ਐਂਡ ਸੋਸਾਇਟੀ ਦੇ ਡਾਕਟਰ ਜੋਈ ਸਵਾਜ ਮੁਤਾਬਕ, ‘ਪਿਆਜ ਬੈਕਟੀਰੀਆ ਲਈ ਵਿਸ਼ੇਸ਼ ਤੌਰ ‘ਤੇ ਢੁਕਵਾਂ ਨਹੀਂ ਹੈ, ਬਲਕਿ ਇਸਦੇ ਉਲਟ ਹੈ। ਪਿਆਜ ਵਿਚ ਕਈ ਪ੍ਰਕਾਰ ਦੇ ਸਲਫਰ ਕਮਪਾਉਂਡ ਹੁੰਦੇ ਹਨ ਜਿਹੜੇ ਐਂਟੀ-ਬੈਕਟੀਰੀਅਲ ਹਨ। (ਹਾਲਾਂਕਿ, ਇਸਦਾ ਇਹ ਮਤਲਬ ਨਹੀਂ ਹੈ ਕਿ ਉਹ ਫਲੂ ਵਰਗੀ ਬਿਮਾਰੀਆਂ ਤੋਂ ਬਚਾ ਸਕਦਾ ਹੈ)।’

ਵਾਲ ਸਟ੍ਰੀਟ ਜਨਰਲ ਦੇ 2009 ਦੇ ਇੱਕ ਆਰਟੀਕਲ ਮੁਤਾਬਕ, ‘ਬਾਓਲੋਜਿਸਟਿਕਸ ਕਹਿੰਦੇ ਹਨ ਕਿ ਇਹ ਮਾਤਰ ਇੱਕ ਅਨੁਮਾਨ ਹੈ ਕਿ ਪਿਆਜ ਉਸ ਤਰ੍ਹਾਂ ਫਲੂ ਵਾਇਰਸ ਨੂੰ ਆਪਣੀ ਔਰ ਆਕਰਸ਼ਤ ਕਰਦਾ ਹੈ ਜਿਵੇਂ ਜੈਪਰ ਮੱਖੀਆਂ ਨੂੰ ਜਾਲ ਵਿਚ ਫਸਾ ਲੈਂਦਾ ਹੈ। ਵਾਇਰਸ ਨੂੰ ਅੱਗੇ ਫੈਲਾਉਣ ਲਈ ਲਿਵਿੰਗ ਹੋਸਟ ਦੀ ਜ਼ਰੂਰਤ ਹੁੰਦੀ ਹੈ ਅਤੇ ਉਹ ਆਪ ਨੂੰ ਸ਼ਰੀਰ ਦੇ ਬਾਹਰ ਅਤੇ ਕਮਰੇ ਵਿਚ ਨਹੀਂ ਫੈਲਾ ਸਕਦਾ।’

ਵਿਸ਼ਵਾਸ ਨਿਊਜ਼ ਨੇ ਇਸ ਸਬੰਧ ਵਿਚ ਸੰਤੋਕਬਾ ਦੁਰਲਭਜੀ ਮੈਮੋਰੀਅਲ ਹਸਪਤਾਲ ਦੀ ਚੀਫ ਡਾਇਟੀਸ਼ੀਅਨ ਡਾਕਟਰ ਮੇਧਾਵੀ ਗੌਤਮ ਨਾਲ ਗੱਲ ਕੀਤੀ। ਡਾਕਟਰ ਮੇਧਾਵੀ ਮੁਤਾਬਕ, ‘ਇਹ ਸਿਰਫ ਇੱਕ ਮਿੱਥ ਹੈ। ਪਿਆਜ ਵਿਚ ਕਈ ਪ੍ਰਕਾਰ ਦੇ ਸਲਫਰ ਵਾਲੇ ਤੱਤਵ ਹੁੰਦੇ ਹਨ ਜਿਸਵਿਚ ਬੈਕਟੀਰੀਆ ਰੋਧੀ ਗੁਣ ਹੁੰਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਕਿਸੇ ਵੀ ਤਰੀਕੇ ਦੇ ਫਲੂ ਤੋਂ ਬਚਾ ਸਕਦਾ ਹੈ।’

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਪਿਆਜ ਫਲੂ ਦੇ ਬੈਕਟੀਰੀਆ ਨੂੰ ਨਹੀਂ ਸੋਖ ਸਕਦਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਫਲੂ ਦੇ ਬੈਕਟੀਰੀਆ ਨੂੰ ਸੋਖ ਲੈਂਦਾ ਹੈ ਪਿਆਜ
  • Claimed By : Fb Page: Diamond Glow Organic Skincare
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later