X

Fact Check: PF ਨੂੰ ਲੈ ਕੇ ਵਾਇਰਲ ਹੋ ਰਿਹਾ ਮੈਸਜ ਫਰਜ਼ੀ ਹੈ, ਸਤਰਕ ਰਹੋ

  • By Vishvas News
  • Updated: November 6, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ, ਟਵਿੱਟਰ ਤੋਂ ਲੈ ਕੇ ਵਹਟਸਅੱਪ ਤਕ ‘ਤੇ PF ਨਾਲ ਜੁੜਿਆ ਇੱਕ ਮੈਸਜ ਵਾਇਰਲ ਹੋ ਰਿਹਾ ਹੈ। ਇਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹਨੇ ਵੀ 1990 ਤੋਂ ਲੈ ਕੇ 2019 ਤੱਕ ਕੰਮ ਕੀਤਾ ਹੈ, ਉਹ EPFO ਤੋਂ 80 ਹਜਾਰ ਰੁਪਏ ਲੈ ਸਕਦਾ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਮੈਸਜ ਪੂਰੇ ਤਰੀਕੇ ਨਾਲ ਫਰਜ਼ੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Vinod Kumar Vinny Rathor” ਨੇ ਇੱਕ ਪੋਸਟ ਅਪਲੋਡ ਕਰਦੇ ਹੋਏ ਦਾਅਵਾ ਕੀਤਾ: The workers who worked between the 1990 and 2019, have the rights to get the benefits of ₹80 000 by EPFO of INDIA. Check if your name is in the list of the people who have the rights to withdraw this benefit

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਪੋਸਟ ਦੇ URL ‘ਤੇ ਕਲਿਕ ਕੀਤਾ। ਅਸੀਂ socialdraw.top/ ਨਾਂ ਦੀ ਵੈਬਸਾਈਟ ‘ਤੇ ਪਹੁੰਚ ਗਏ, ਪਰ ਇਹ ਵੈੱਬਸਾਈਟ ਓਪਨ ਨਹੀਂ ਹੋਈ। ਇਸਦੇ ਵਿਚ ਮੈਸਜ ਲਿਖਿਆ ਹੋਇਆ ਸੀ ਕਿ ਇਸ ਵੈੱਬਸਾਈਟ ਰਾਹੀਂ ਤੁਹਾਡੀ ਨਿਜੀ ਜਾਣਕਾਰੀ ਕੱਢੀ ਜਾ ਸਕਦੀ ਹੈ।

ਇਸਦੇ ਬਾਅਦ ਵਿਸ਼ਵਾਸ ਨਿਊਜ਼ ਨੇ ਸਬੰਧਿਤ URL ਨੂੰ Whois.com ‘ਤੇ ਅਪਲੋਡ ਕਰਕੇ ਜਾਣਕਾਰੀ ਜੁਟਾਉਣੀ ਸ਼ੁਰੂ ਕੀਤੀ। ਸਾਨੂੰ ਪਤਾ ਚਲਿਆ ਕਿ ਇਸ ਵੈੱਬਸਾਈਟ ਨੂੰ 15 ਅਕਤੂਬਰ 2019 ਨੂੰ ਹੀ ਰਜਿਸਟਰਡ ਕੀਤਾ ਗਿਆ ਹੈ।

ਆਪਣੀ ਪੜਤਾਲ ਦੇ ਅਗਲੇ ਪੜਾਅ ਵਿਚ ਅਸੀਂ EPFO ਦੀ ਅਧਿਕਾਰਕ ਵੈੱਬਸਾਈਟ epfindia.gov.in ‘ਤੇ ਗਏ। ਓਥੇ ਸਾਨੂੰ ਇੱਕ ਅਲਰਟ ਦਿੱਸਿਆ। ਅਲਰਟ ਵਿਚ ਦੱਸਿਆ ਗਿਆ ਸੀ ਕਿ EPFO ਦੀ ਅਧਿਕਾਰਕ ਵੈੱਬਸਾਈਟ www.epfindia.gov.in ਹੀ ਹੈ। ਇਸ ਅਲਰਟ ਵਿਚ ਕਿਸੇ ਵੀ ਪ੍ਰਕਾਰ ਦੀ ਨਿਜੀ ਜਾਣਕਾਰੀ ਨੂੰ ਕਿਸੇ ਨਾਲ ਸ਼ੇਅਰ ਕਰਨ ਤੋਂ ਮਨ੍ਹਾਂ ਕੀਤਾ ਗਿਆ ਸੀ।

ਪੜਤਾਲ ਦੌਰਾਨ ਅਸੀਂ EPFO ਦੇ ਟਵਿੱਟਰ ਹੈਂਡਲ ‘ਤੇ ਗਏ। ਓਥੇ ਸਾਨੂੰ 29 ਅਕਤੂਬਰ ਦਾ ਇੱਕ ਟਵੀਟ ਮਿਲਿਆ। ਇਸਦੇ ਵਿਚ ਦੱਸਿਆ ਗਿਆ ਸੀ ਕਿ ਕਿਸੇ ਵੀ ਵੈੱਬਸਾਈਟ, ਫੋਨਕਾਲ, SMS, ਈ-ਮੇਲ ਅਤੇ ਸੋਸ਼ਲ ਮੀਡੀਆ ਦੇ ਫਰਜ਼ੀ ਆਫਰ ਤੋਂ ਬੱਚ ਕੇ ਰਹੋ। ਇਸਦੇ ਵਿਚ ਸਾਫਤੋਰ ‘ਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਫਰਜ਼ੀ ਮੈਸਜ ਵਾਇਰਲ ਹੋ ਰਹੇ ਹਨ।

ਵੱਧ ਜਾਣਕਾਰੀ ਲਈ ਅਸੀਂ ਨਵੀਂ ਦਿੱਲੀ (ਵੇਸਟ) ਦੇ ਅਸਿਸਟੈਂਟ ਕਮਿਸ਼ਨਰ ਬੀਕੇ ਸਿਨਹਾ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਮੈਸਜ ਵਿਚ ਜੋ ਦਾਅਵਾ ਕੀਤਾ ਜਾ ਰਿਹਾ ਹੈ, ਅਜੇਹੀ ਕੋਈ ਸੂਚਨਾ ਸਾਡੇ ਕੋਲ ਨਹੀਂ ਹੈ।

ਅੰਤ ਵਿਚ ਵਿਸ਼ਵਾਸ ਨਿਊਜ਼ ਨੇ Vinod Kumar Vinny Rathor ਦੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ ਨੇ ਆਪਣਾ ਅਕਾਊਂਟ 2009 ਵਿਚ ਬਣਾਇਆ ਸੀ ਅਤੇ ਯੂਜ਼ਰ ਦਿੱਲੀ ਵਿਚ ਰਹਿੰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚੱਲਿਆ ਕਿ EPFO ਨੂੰ ਲੈ ਕੇ ਜਿਹੜਾ ਮੈਸਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਉਹ ਫਰਜ਼ੀ ਹੈ।

  • Claim Review : The workers who worked between the 1990 and 2019, have the rights to get the benefits of ₹80 000 by EPFO of INDIA
  • Claimed By : FB User-Vinod Kumar Vinny Rathor
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later