X

Fact Check: ਪ੍ਰਦਰਸ਼ਨਕਾਰੀਆਂ ‘ਤੇ ਚੀਨੀ ਪੁਲਿਸ ਦੀ ਕਾਰਵਾਈ ਦੇ ਪੁਰਾਣੇ ਵੀਡੀਓ ਨੂੰ ਕੋਰੋਨਾ ਵਾਇਰਸ ਨਾਲ ਜੋੜ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਪੋਸਟ ਦਾ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਵੀਡੀਓ ਅਗਸਤ 2019 ਦਾ ਹੈ ਜਦੋਂ ਹਾੰਗਕਾੰਗ ਦੇ ਪ੍ਰਿੰਸ ਐਡਵਰਡ ਮੈਟਰੋ ਸਟੇਸ਼ਨ ਵਿਚ ਪੁਲਿਸਕਰਮੀਆਂ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਝੜਪ ਹੋ ਗਈ ਸੀ। ਅਗਸਤ 31, 2019 ਨੂੰ ਹੋਈ ਇਸ ਝੜਪ ਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ।

  • By Vishvas News
  • Updated: March 23, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੋਰੋਨਾ ਵਾਇਰਸ ਦੇ ਦੁਨੀਆਭਰ ਵਿਚ ਫੈਲੇ ਪ੍ਰਕੋਪ ਵਿਚਕਾਰ 3 ਮਿੰਟ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਚੀਨੀ ਪੁਲਿਸਕਰਮੀਆਂ ਨੂੰ ਇੱਕ ਮੈਟਰੋ ਸਟੇਸ਼ਨ ‘ਤੇ ਲੋਕਾਂ ਨੂੰ ਜਬਰਦਸਤੀ ਧੜਪਕੜ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਉਨ੍ਹਾਂ ਲੋਕਾਂ ‘ਤੇ ਨਕੇਲ ਕਸ ਰਹੀ ਹੈ ਜਿਨ੍ਹਾਂ ‘ਤੇ ਚੀਨ ਵਿਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦਾ ਸ਼ੱਕ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਵੀਡੀਓ ਅਗਸਤ 2019 ਦਾ ਹੈ ਜਦੋਂ ਹਾੰਗਕਾੰਗ ਦੇ ਪ੍ਰਿੰਸ ਐਡਵਰਡ ਮੈਟਰੋ ਸਟੇਸ਼ਨ ਵਿਚ ਪੁਲਿਸਕਰਮੀਆਂ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਝੜਪ ਹੋ ਗਈ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਕੁਝ ਯੂਜ਼ਰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਡਿਸਕ੍ਰਿਪਸ਼ਨ ਵਿਚ ਲਿਖ ਰਹੇ ਹਨ, “ ਚਾਈਨਾ ਵਿਚ ਰੇਲਵੇ ਸਟੇਸ਼ਨ ਤੇ ਪੂਲਿਸ ਵਾਲੇ ਜਿਸਨੂੰ ਕੋਰੋਨਾ ਵਾਇਰਸ ਦੀ ਸਕਾਇਤ ਹੈ ਉਸਨੂੰ ਫੜ ਦੇ ਹੋਏ ਵੇਖਲੋ ਚਾਈਨਾ ਦਾ ਹਾਲ ”

ਇਸ ਪੋਸਟ ਦਾ ਆਰਕਾਇਵਡ ਵਰਜ਼ਨ

ਪੜਤਾਲ

ਅਸੀਂ ਇਸ ਪੋਸਟ ਦੀ ਪੜਤਾਲ ਕਰਨ ਲਈ ਇਸ ਵੀਡੀਓ ਨੂੰ Invid ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ। ਜਦੋਂ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ Yandex ਰਿਵਰਸ ਇਮੇਜ ‘ਤੇ ਸਰਚ ਕੀਤਾ ਤਾਂ ਸਾਨੂੰ South China Morning Post ਦੇ ਅਧਿਕਾਰਿਕ Youtube ਚੈਨਲ ‘ਤੇ ਅਪਲੋਡ ਇੱਕ ਵੀਡੀਓ ਮਿਲਿਆ, ਜਿਸਦੇ ਵਿਚ ਵਾਇਰਲ ਵੀਡੀਓ ਦੇ ਅੰਸ਼ਾ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ 1 ਸਤੰਬਰ 2019 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸਦਾ ਟਾਈਟਲ ਸੀ ‘Chaos on Hong Kong’s MTR network as police beat people on train’ ਜਿਸਦਾ ਪੰਜਾਬੀ ਅਨੁਵਾਦ, ‘ਪੁਲਿਸ ਦੁਆਰਾ ਲੋਕਾਂ ਨੂੰ ਟ੍ਰੇਨ ਵਿਚ ਕੁੱਟਣ ਬਾਅਦ ਹਾੰਗਕਾੰਗ ਵਿਚ ਤਣਾਅ ਦਾ ਮਾਹੌਲ।”

ਸਾਨੂੰ ਇਸੇ Youtube ਵੀਡੀਓ ਦੇ ਡਿਸਕ੍ਰਿਪਸ਼ਨ ਵਿਚ scmp.com ਦੀ ਇੱਕ ਖਬਰ ਦਾ ਵੀ ਲਿੰਕ ਮਿਲਿਆ, ਜਿਸਦੇ ਵਿਚ ਇਸ ਘਟਨਾ ਦੇ ਬਾਰੇ ਵਿਚ ਵਿਸਤਾਰ ਨਾਲ ਦੱਸਿਆ ਗਿਆ ਸੀ। ਖਬਰ ਨੂੰ 1 ਸਤੰਬਰ 2019 ਨੂੰ ਪਬਲਿਸ਼ ਕੀਤਾ ਗਿਆ ਸੀ। ਖਬਰ ਅਨੁਸਾਰ, ਇਹ ਘਟਨਾ 31 ਅਗਸਤ 2019 ਦੀ ਰਾਤ ਦੀ ਹੈ ਜਦੋਂ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪ ਹੋ ਗਈ ਸੀ।

ਅਸੀਂ ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਇਸ ਘਟਨਾ ਨੂੰ ਕਵਰ ਕਰਨ ਵਾਲੀ ਸਾਊਥ ਚੀਨ ਮੋਰਨਿੰਗ ਪੋਸਟ ਦੀ ਰਿਪੋਰਟਰ ਜ਼ੋਇ ਲੀ(Zoe Low) ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਵੀਡੀਓ 31 ਅਗਸਤ 2019 ਦੀ ਰਾਤ ਦਾ ਹੈ ਜਦੋਂ ਹਾੰਗਕਾੰਗ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪ ਬਾਅਦ ਕੁਝ ਪ੍ਰਦਰਸ਼ਨਕਾਰੀਆਂ ਨੇ ਪ੍ਰਿੰਸ ਐਡਵਰਡ ਮੈਟਰੋ ਸਟੇਸ਼ਨ ਵਿਚ ਵੜ ਕੇ ਭੰਨਤੋੜ ਕੀਤੀ ਸੀ, ਜਿਸਦੇ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਸੀ। ਵੀਡੀਓ ਓਸੇ ਸਮੇਂ ਦਾ ਹੈ।”

ਜਦੋਂ ਵਿਸ਼ਵਾਸ ਨਿਊਜ਼ ਨੇ ਪੜਤਾਲ ਕੀਤੀ ਤਾਂ ਸਾਨੂੰ ਵਿਸ਼ਵ ਸਿਹਤ ਸੰਗਠਨ (WHO) ਦੀ ਵੈਬਸਾਈਟ ‘ਤੇ ਨਾਵਲ ਕੋਰੋਨਾ ਵਾਇਰਸ (2019-nCoV) ‘ਤੇ ਇੱਕ ਸਟੇਟਮੈਂਟ ਮਿਲਿਆ। ਇਸਦੇ ਅਨੁਸਾਰ COVID-2019 ਦਾ ਸਬਤੋਂ ਪਹਿਲਾ ਕੇਸ 31 ਦਸੰਬਰ 2019 ਨੂੰ ਚੀਨ ਦੇ ਵੁਹਾਨ ਵਿਚ ਆਇਆ ਸੀ। ਸਾਫ ਹੈ ਕਿ 31 ਅਗਸਤ 2019 ਨੂੰ ਹਾੰਗਕਾੰਗ ਵਿਚ ਹੋਈ ਝੜਪ ਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ।

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਹੋਰ ਕੀ ਚੱਲਦਾ Hor Ki Chalda ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਪੋਸਟ ਦਾ ਦਾਅਵਾ ਫਰਜ਼ੀ ਹੈ। ਅਸਲ ਵਿਚ ਇਹ ਵੀਡੀਓ ਅਗਸਤ 2019 ਦਾ ਹੈ ਜਦੋਂ ਹਾੰਗਕਾੰਗ ਦੇ ਪ੍ਰਿੰਸ ਐਡਵਰਡ ਮੈਟਰੋ ਸਟੇਸ਼ਨ ਵਿਚ ਪੁਲਿਸਕਰਮੀਆਂ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਝੜਪ ਹੋ ਗਈ ਸੀ। ਅਗਸਤ 31, 2019 ਨੂੰ ਹੋਈ ਇਸ ਝੜਪ ਦਾ ਕੋਰੋਨਾ ਵਾਇਰਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ।

  • Claim Review : ਚਾਈਨਾ ਵਿਚ ਰੇਲਵੇ ਸਟੇਸ਼ਨ ਤੇ ਪੂਲਿਸ ਵਾਲੇ ਜਿਸਨੂੰ ਕੋਰੋਨਾ ਵਾਇਰਸ ਦੀ ਸਕਾਇਤ ਹੈ ਉਸਨੂੰ ਫੜ ਦੇ ਹੋਏ ਵੇਖਲੋ ਚਾਈਨਾ ਦਾ ਹਾਲ
  • Claimed By : FB Page- Hor Ki Chalda
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later