Fact Check: BBC ਹਿੰਦੀ ਦੇ ਨਾਂ ਤੋਂ ਫਰਜ਼ੀ ਟਵੀਟ ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਵਾਇਰਲ
- By Vishvas News
- Updated: December 27, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ BBC ਹਿੰਦੀ ਦੇ ਨਾਂ ਤੋਂ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਇਸ ਟਵੀਟ ਵਿਚ ਲਿਖਿਆ ਗਿਆ ਹੈ ਕਿ CAA ਖਿਲਾਫ ਹੋ ਰਹੇ ਪ੍ਰਦਰਸ਼ਨ ਵਿਚ ਇੱਕ ਪ੍ਰਦਰਸ਼ਨਕਾਰੀ ਨੇ ਲਖਨਊ ਵਿਚ NDTV ਦੀ ਵੈਨ ਨੂੰ ਅੱਗ ਲੈ ਕੇ ਫੂੰਕ ਦਿੱਤਾ। ਇਸ ਟਵੀਟ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਵੈਨ ਦੇ ਡਰਾਈਵਰ ਨੇ ਪ੍ਰਦਰਸ਼ਨਕਾਰੀ ਨੂੰ ਇਹ ਵੀ ਦੱਸਿਆ ਸੀ ਕਿ ਇਹ NDTV ਦੀ ਗੱਡੀ ਹੈ।
ਵਿਸ਼ਵਾਸ ਟੀਮ ਨੇ ਜਦੋਂ ਇਸ ਟਵੀਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਟਵੀਟ ਫਰਜ਼ੀ ਹੈ। BBC ਹਿੰਦੀ ਨੇ ਅਜਿਹਾ ਕੋਈ ਵੀ ਟਵੀਟ ਨਹੀਂ ਕੀਤਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਸੋਸ਼ਲ ਮੀਡੀਆ ‘ਤੇ ਇੱਕ ਟਵੀਟ ਵਾਇਰਲ ਹੋ ਰਿਹਾ ਹੈ ਜਿਸਦੇ ਉੱਤੇ ਲਿਖਿਆ ਹਿਇਆ ਹੈ: “ਲਖਨਊ: ਡਰਾਈਵਰ ਸਮਝਾਉਂਦਾ ਰਿਹਾ ਕਿ ਭਰਾ ਇਹ NDTV ਦੀ ਵੈਨ ਹੈ ਪਰ ਪ੍ਰਦਰਸ਼ਨਕਾਰੀ ਨਹੀਂ ਮੰਨੇ ਅਤੇ ਗੱਡੀ ਨੂੰ ਅੱਗ ਲੈ ਕੇ ਫੂੰਕ ਦਿੱਤਾ।”

ਵਾਇਰਲ ਪੋਸਟ
ਪੜਤਾਲ
ਵਿਸ਼ਵਾਸ ਟੀਮ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਬਤੋਂ ਪਹਿਲਾਂ BBC ਹਿੰਦੀ ਦੇ ਟਵਿੱਟਰ ਹੈਂਡਲ ‘ਤੇ ਗਈ। ਸਾਨੂੰ BBC ਹਿੰਦੀ ਦੇ ਟਵਿੱਟਰ ਹੈਂਡਲ ‘ਤੇ ਕੀਤੇ ਵੀ ਇਹ ਟਵੀਟ ਨਜ਼ਰ ਨਹੀਂ ਆਇਆ। ਥੋੜਾ ਹੋਰ ਸਰਚ ਕਰਨ ‘ਤੇ ਸਾਨੂੰ BBC ਹਿੰਦੀ ਦੇ ਐਡੀਟਰ ਮੁਕੇਸ਼ ਸ਼ਰਮਾ ਦਾ 21 ਦਿਸੰਬਰ 2019 ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ, ਜਿਸਦੇ ਵਿਚ ਇਸੇ ਵਾਇਰਲ ਟਵੀਟ ਦਾ ਸਕ੍ਰੀਨਸ਼ੋਟ ਸੀ ਅਤੇ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: “It’s a fake tweet. @BBCHindi hasn’t tweeted any such thing.” ਇਸ ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ ਹੁੰਦਾ ਹੈ: “ਇਹ ਇੱਕ ਫਰਜ਼ੀ ਟਵੀਟ ਹੈ। BBC ਹਿੰਦੀ ਨੇ ਅਜਿਹਾ ਕੋਈ ਵੀ ਟਵੀਟ ਨਹੀਂ ਕੀਤਾ ਹੈ।”
ਇਸ ਨਾਲ ਇਹ ਸਾਬਤ ਹੋ ਗਿਆ ਕਿ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ।
ਹੁਣ ਅਸੀਂ BBC ਹਿੰਦੀ ਦੇ ਐਡੀਟਰ ਮੁਕੇਸ਼ ਸ਼ਰਮਾ ਨਾਲ ਸੰਪਰਕ ਕੀਤਾ। ਮੁਕੇਸ਼ ਸ਼ਰਮਾ ਨੇ ਵਿਸ਼ਵਾਸ ਟੀਮ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਇਸ ਵਾਇਰਲ ਹੋ ਰਹੇ ਟਵੀਟ ਨੂੰ ਵੇਖਦੇ ਸਾਰ ਹੀ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਵੀ ਕੀਤਾ ਸੀ।
ਇਸ ਟਵੀਟ ਦੇ ਸਕ੍ਰੀਨਸ਼ੋਟ ਨੂੰ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Pradeepk Mandal ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ BBC ਹਿੰਦੀ ਦੇ ਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ। BBC ਹਿੰਦੀ ਦੇ ਐਡੀਟਰ ਨੇ ਆਪ ਇਸ ਟਵੀਟ ਦੇ ਫਰਜ਼ੀ ਹੋਣ ਦੀ ਪੁਸ਼ਟੀ ਆਪਣੇ ਟਵੀਟ ਦੁਆਰਾ ਕੀਤੀ ਹੈ।
- Claim Review : BBC ਹਿੰਦੀ ਦੇ ਨਾਂ ਤੋਂ ਟਵੀਟ ਸੋਸ਼ਲ ਮੀਡੀਆ 'ਤੇ ਹੋ ਰਿਹਾ ਹੈ ਵਾਇਰਲ
- Claimed By : FB User-Pradeepk Mandal
- Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਵੈਟਸੈਪ ਨੰਬਰ 9205270923
-