X

Fact Check: ਪੁਲਿਸ ਹੱਥੋਂ ਮਾਰ ਖਾ ਰਹੇ ਸਿੱਖ ਨੌਜਵਾਨ ਭਗਤ ਸਿੰਘ ਨਹੀਂ ਹਨ, ਸਾਲ 1919 ਦੀ ਤਸਵੀਰ ਗਲਤ ਦਾਅਵੇ ਨਾਲ ਹੋ ਰਹੀ ਹੈ ਵਾਇਰਲ

ਜਲਿਆਂਵਾਲਾ ਬਾਗ਼ ਕਤਲੇਆਮ ਦੇ ਬਾਅਦ ਪੰਜਾਬ ਵਿਚ ਲੱਗੇ ਮਾਰਸ਼ਲ ਲਾ ਦੇ ਦੌਰਾਨ ਪੁਲਿਸ ਅੱਤਿਆਚਾਰ ਨੂੰ ਦਰਸਾਉਂਦੀ ਤਸਵੀਰ ਨੂੰ ਭਗਤ ਸਿੰਘ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਭਗਤ ਸਿੰਘ ਜਲਿਆਂਵਾਲਾ ਬਾਗ਼ ਕਤਲੇਆਮ ਤੋਂ ਪ੍ਰੇਰਿਤ ਹੋਏ ਸਨ, ਪਰ ਪੁਲਿਸ ਦੇ ਹੱਥੋਂ ਸਰੇਆਮ ਸਜਾ ਪਾ ਰਹੇ ਵਿਅਕਤੀ ਦੀ ਵਾਇਰਲ ਹੋ ਰਹੀ ਤਸਵੀਰ ਭਗਤ ਸਿੰਘ ਦੀ ਨਹੀਂ ਹੈ।

  • By Vishvas News
  • Updated: August 22, 2020

ਨਵੀਂ ਦਿੱਲੀ (Vishvas Team)। ਸੋਸ਼ਲ ਮੀਡੀਆ ‘ਤੇ ਬੇਹੱਦ ਪੁਰਾਣੀ ਬਲੈਕ ਐਂਡ ਵ੍ਹਾਈਟ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।। ਤਸਵੀਰ ਵਿਚ ਇੱਕ ਪੁਲਿਸ ਮੁਲਾਜ਼ਮ (ਓਪਨਿਵੇਸ਼ਿਕ ਕਾਲੀਨ ਵਰਦੀ ਪਾਏ ਹੋਏ) ਸਿੱਖ ਨੌਜਵਾਨ ਨੂੰ ਕੁੱਟਦੇ ਹੋਏ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਪੁਲਿਸ ਮੁਲਾਜ਼ਮ ਵੱਲੋਂ ਮਾਰ ਖਾ ਰਹੇ ਸਿੱਖ ਨੌਜਵਾਨ ਕੋਈ ਹੋਰ ਨਹੀਂ, ਸੁਤੰਤਰਤਾ ਸੈਨਾਨੀ ਭਗਤ ਸਿੰਘ ਹਨ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਜਲਿਆਂਵਾਲਾ ਬਾਗ਼ ਕਤਲੇਆਮ ਦੇ ਬਾਅਦ ਪੰਜਾਬ ਵਿਚ ਲੱਗੇ ਮਾਰਸ਼ਲ ਲਾ ਦੌਰਾਨ ਓਪਨਿਵੇਸ਼ਿਕ ਕਾਲੀਨ ਪੁਲਿਸ ਮਾਰ ਨੂੰ ਦਰਸਾਉਂਦੀ ਤਸਵੀਰ ਨੂੰ ਸੁਤੰਤਰਤਾ ਸੈਨਾਨੀ ਭਗਤ ਸਿੰਘ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Jugraj Singh Naraingarh” ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਕਿ ਇਸ ਤਸਵੀਰ ਵਿਚ ਭਗਤ ਸਿੰਘ ਹਨ। ਤਸਵੀਰ ਉੱਤੇ ਲਿਖਿਆ ਹੈ: “ਭਗਤ ਸਿੰਘ ਦੀ ਕੌੜੇ ਨਾਲ ਮਾਰ ਖਾਂਦੀ ਦੀ ਇਹ ਤਸਵੀਰ ਕਦੇ ਅਖਬਾਰਾਂ ਵਿਚ ਛਪੀ ਸੀ। ਅਤੇ ਸਾਨੂੰ ਸਿਖਾਇਆ ਗਿਆ ਕਿ ਅਜਾਦੀ ਨਹਿਰੂ…..”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਵਾਇਰਲ ਹੋ ਰਹੀ ਤਸਵੀਰ ਨਾਲ ਕੀਤੇ ਗਏ ਦਾਅਵੇ ਦੀ ਸਚਾਈ ਜਾਣਨ ਲਈ ਅਸੀਂ ਇਸਦੇ ਅਸਲੀ ਸੋਰਸ ਦੀ ਖੋਜ ਸ਼ੁਰੂ ਕੀਤੀ। ਗੂਗਲ ਰਿਵੇਸ ਇਮੇਜ ਸਰਚ ਵਿਚ ਸਾਨੂੰ ਇਹ ਤਸਵੀਰ ‘Kim A. Wagner’ ਦੇ ਟਵਿੱਟਰ ਪ੍ਰੋਫ਼ਾਈਲ ‘ਤੇ ਕੀਤੇ ਗਏ ਇੱਕ ਪੁਰਾਣੇ ਟਵੀਟ ਵਿਚ ਮਿਲੀ। 22 ਮਈ 2018 ਨੂੰ ਇਸ ਪ੍ਰੋਫ਼ਾਈਲ ‘ਤੇ ਕੀਤੇ ਗਏ ਟਵੀਟ ਵਿਚ 2 ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸਦੇ ਵਿਚ ਇੱਕ ਤਸਵੀਰ ਵਾਇਰਲ ਤਸਵੀਰ ਨਾਲ ਹੂਬਹੂ ਮੇਲ ਖਾਂਦੀ ਹੈ।

ਤਸਵੀਰ ਨਾਲ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ, ‘ਪੰਜਾਬ ਦੇ ਕਸੂਰ ਵਿਚ ਸਾਰਵਜਨਕ ਰੂਪ ਤੋਂ ਸਜ਼ਾ ਦੇਣ (ਕੌੜੇ ਮਾਰਨੇ) ਦੀ ਇਹ 2 ਤਸਵੀਰਾਂ ਹਨ ਅਤੇ ਇਨ੍ਹਾਂ ਨੂੰ ਬੇਂਜਾਮੀਨ ਹਾਰਨੀਮੇਨ ਨੇ 1920 ਵਿਚ ਭਾਰਤ ਤੋਂ ਬਾਹਰ ਲਿਆ ਕੇ ਪ੍ਰਕਾਸ਼ਿਤ ਕੀਤਾ ਸੀ।’

ਟਵੀਟ ਵਿਚ ਕੀਤੇ ਗਏ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਨਿਊਜ਼ ਸਰਚ ਦੀ ਮਦਦ ਲਿੱਤੀ। ਨਿਊਜ਼ ਸਰਚ ਵਿਚ ਸਾਨੂੰ sabrangindia.in ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਆਰਟੀਕਲ ਦਾ ਲਿੰਕ ਮਿਲਿਆ, ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ। ‘100 years after the Jallianwala Bagh, documents recording the repression and resistance remain hidden in the National Archives’ ਆਰਟੀਕਲ ਅਨੁਸਾਰ ਇਹ ਤਸਵੀਰ ਪੰਜਾਬ ਦੀ ਹੀ ਹੈ।


sabrangindia.in ‘ਤੇ ਪ੍ਰਕਾਸ਼ਿਤ ਆਰਟੀਕਲ ਵਿਚ ਇਸਤੇਮਾਲ ਕੀਤੀ ਗਈ ਤਸਵੀਰ

ਤਸਵੀਰ ਨਾਲ ਦਿੱਤੀ ਗਈ ਜਾਣਕਾਰੀ ਵਿਚ ਇਸਨੂੰ 1919 ਦਾ ਦੱਸਿਆ ਗਿਆ ਹੈ, ਜਦੋਂ ਅੰਗਰੇਜ ਅਧਿਕਾਰੀ ਸੜਕਾਂ ‘ਤੇ ਲੋਕਾਂ ਨੂੰ ਕੁੱਟਿਆ ਕਰਦੇ ਸੀ ਅਤੇ ਕੌੜੇ ਮਾਰਦੇ ਸੀ। ਵਿਸ਼ਵਾਸ ਨਿਊਜ਼ ਨੇ ਇਸ ਤਸਵੀਰ ਦੀ ਪੁਸ਼ਟੀ ਲਈ ‘Shaheed Bhagat Singh Centenary Foundation’ ਦੇ ਚੇਅਰਮੈਨ ਅਤੇ ਸ਼ਹੀਦ ਭਗਤ ਸਿੰਘ ਦੀ ਭੈਣ ਅਮਰ ਕੌਰ ਦੇ ਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ‘ਇਹ ਤਸਵੀਰ ਅਪ੍ਰੈਲ 1919 ਵਿਚ ਹੋਏ ਜਲਿਆਂਵਾਲਾ ਬਾਗ਼ ਕਤਲੇਆਮ ਦੇ ਬਾਅਦ 16 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਚ ਲਾਗੂ ਹੋਏ ਮਾਰਸ਼ਲ ਲਾ ਦੇ ਸਮੇਂ ਦੀ ਹੈ ਅਤੇ ਇਸਦੇ ਵਿਚ ਨਜ਼ਰ ਆ ਰਹੇ ਸਿੱਖ ਨੌਜਵਾਨ ਭਗਤ ਸਿੰਘ ਨਹੀਂ ਹਨ।’

ਗੋਰ ਕਰਨ ਵਾਲੀ ਗੱਲ ਹੈ ਕਿ 13 ਅਪ੍ਰੈਲ 1919 ਦੀ ਤਰੀਕ ਭਾਰਤ ਦੇ ਇਤਿਹਾਸ ਵਿਚ ਕਾਲੀ ਤਰੀਕ ਦੇ ਰੂਪ ਵਿਚ ਦਰਜ ਹੈ, ਜਦੋਂ ਅੰਗਰੇਜਾਂ ਦੇ ਰੋਲੇਟ ਐਕਟ ਦੇ ਵਿਰੋਧ ਵਿਚ ਲੋਕ ਜਲਿਆਂਵਾਲਾ ਬਾਗ਼ ਵਿਚ ਕੱਠੇ ਹੋਏ ਸਨ ਅਤੇ ਇਸ ਨਿਹੱਥੀ ਭੀੜ ‘ਤੇ ਜਨਰਲ ਡਾਇਰ ਨੇ ਗੋਲੀਆਂ ਚਲਵਾ ਦਿੱਤੀਆਂ ਸਨ।

ਬੀਬੀਸੀ ਦੀ ਰਿਪੋਰਟ ਅਨੁਸਾਰ, ਭਗਤ ਸਿੰਘ ਦੇ ਪਰਿਵਾਰ ਦਾ ਜਲ੍ਹਿਆਂਵਾਲਾ ਬਾਗ ਕਤਲੇਆਮ ਨਾਲ ਡੂੰਘਾ ਸਬੰਧ ਹੈ। ਰਿਪੋਰਟ ਵਿਚ ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ ਸੰਧੂ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਜਲ੍ਹਿਆਂਵਾਲਾ ਕਤਲੇਆਮ ਇਕ ਅਜਿਹੀ ਘਟਨਾ ਸੀ ਜਿਸ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।” ਭਗਤ ਸਿੰਘ ਉਕਤ ਘਟਨਾ ਤੋਂ ਆਜ਼ਾਦੀ ਸੰਗਰਾਮ ਲਈ ਲੜਨ ਲਈ ਪ੍ਰੇਰਿਤ ਹੋਏ ਸਨ। ਭਗਤ ਸਿੰਘ ਸਕੂਲ ਵਿਚ ਪੜ੍ਹਦੇ ਸਨ ਅਤੇ ਬਹੁਤ ਛੋਟੇ ਸਨ। ਜਲ੍ਹਿਆਂਵਾਲਾ ਬਾਗ ਕਾਂਡ ਦੇ ਕੁਝ ਦਿਨਾਂ ਬਾਅਦ, ਉਹ ਚੁੱਪ-ਚਾਪ ਅੰਮ੍ਰਿਤਸਰ ਚਲੇ ਗਏ ਅਤੇ ਓਥੇ ਸ਼ਹੀਦਾਂ ਦੇ ਖੂਨ ਨਾਲ ਰੰਗੀ ਮਿੱਟੀ ਲੈ ਕੇ ਆਏ। ਭਗਤ ਸਿੰਘ ਨੇ ਜਲ੍ਹਿਆਂਵਾਲਾ ਬਾਗ ਦੀ ਮਿੱਟੀ ਨੂੰ ਸ਼ੀਸ਼ੇ ਵਿਚ ਭਰ ਦਿੱਤਾ ਸੀ ਅਤੇ ਆਪਣੇ ਭੈਣ-ਭਰਾਵਾਂ ਨੂੰ ਇਸ ਤੋਂ ਪ੍ਰੇਰਣਾ ਲੈਣ ਲਈ ਕਿਹਾ ਸੀ। ‘

ਪ੍ਰੋਫੈਸਰ ਚਮਨ ਲਾਲ ਦੁਆਰਾ ਸੰਪਾਦਿਤ ‘The Jail Notebook and Other Writings’ ਵਿਚ ਵੀ ਇਸ ਘਟਨਾ ਦਾ ਵਿਸਤਾਰ ਨਾਲ ਜਿਕਰ ਕੀਤਾ ਗਿਆ ਹੈ। ਕਿਤਾਬ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ, ‘ਅਪ੍ਰੈਲ 1919 ਵਿਚ 12 ਸਾਲ ਦੀ ਉਮਰ ਵਿਚ ਭਗਤ ਸਿੰਘ ਜਲਿਆਂਵਾਲਾ ਬਾਗ਼ ਗਏ ਅਤੇ ਓਥੋਂ ਖੂਨ ਨਾਲ ਭਰੀ ਮਿੱਟੀ ਲੈ ਕੇ ਘਰ ਆਏ।’


Source- The Jail Notebook and Other Writings

ਵਿਸ਼ਵਾਸ ਨਿਊਜ਼ ਨੇ ਇਸ ਬਾਰੇ ਪ੍ਰੋਫੈਸਰ ਚਮਨ ਲਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਅਗਲੇ ਦਿਨ, ਭਗਤ ਸਿੰਘ ਉਥੇ ਗਏ ਅਤੇ ਖੂਨ ਨਾਲ ਭਰੀ ਮਿੱਟੀ ਨੂੰ ਇੱਕ ਸ਼ੀਸ਼ੀ ਵਿਚ ਭਰ ਲਿਆਏ। ਇਹ ਸ਼ੀਸ਼ੀ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਸਮਰਿਤੀ ਅਜਾਇਬ ਘਰ ਵਿੱਚ ਰੱਖੀ ਗਈ ਹੈ।


Source-http://bhagatsinghstudy.blogspot.com/

ਉਨ੍ਹਾਂ ਨੇ ਦੱਸਿਆ, ’15 ਅਪ੍ਰੈਲ ਨੂੰ ਪੂਰੇ ਪੰਜਾਬ ਵਿਚ ਮਾਰਸ਼ਲ ਲਾ ਲਾਗੂ ਕਰ ਦਿੱਤਾ ਗਿਆ ਤੇ ਅੰਮ੍ਰਿਤਸਰ ਵਿਚ ਜਿਥੇ ਲੇਡੀ ਸ਼ੇਰਵੁਡ ‘ਤੇ ਹਮਲਾ ਹੋਇਆ ਅਤੇ ਉਨ੍ਹਾਂ ਨੂੰ ਬਚਾਇਆ ਗਿਆ ਓਥੇ ਲੋਕਾਂ ਨੂੰ ਘੁਟਨੇ ਦੇ ਬਲ ਰੇਂਗ ਕੇ ਚੱਲਣ ਦਾ ਜਨਰਲ ਡਾਇਰ ਨੇ ਆਦੇਸ਼ ਦਿੱਤਾ।’

ਭਗਤ ਸਿੰਘ ਨੂੰ ਸਰੇਆਮ ਕੌੜੇ ਮਾਰੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਕੀਤੇ ਗਏ ਦਾਅਵੇ ਨੂੰ ਬੇਤੁਕਾ ਅਤੇ ਗਲਤ ਦੱਸਦੇ ਹੋਏ ਉਨ੍ਹਾਂ ਨੇ ਕਿਹਾ, ‘ਉਸ ਸਮੇਂ ਭਗਤ ਸਿੰਘ ਦੀ ਉਮਰ ਕਰੀਬ 10-12 ਸਾਲ ਦੀ ਸੀ ਅਤੇ ਉਹ ਸਕੂਲ ਵਿਚ ਪੜ੍ਹ ਰਹੇ ਸਨ, ਜਦਕਿ ਤਸਵੀਰ ਵਿਚ ਨਜ਼ਰ ਆ ਰਿਹਾ ਇਨਸਾਨ ਇੱਕ ਨੌਜਵਾਨ ਹੈ।’

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਗਲਤ ਦਾਅਵੇ ਨਾਲ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Jugraj Singh Naraingarh ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਜਲਿਆਂਵਾਲਾ ਬਾਗ਼ ਕਤਲੇਆਮ ਦੇ ਬਾਅਦ ਪੰਜਾਬ ਵਿਚ ਲੱਗੇ ਮਾਰਸ਼ਲ ਲਾ ਦੇ ਦੌਰਾਨ ਪੁਲਿਸ ਅੱਤਿਆਚਾਰ ਨੂੰ ਦਰਸਾਉਂਦੀ ਤਸਵੀਰ ਨੂੰ ਭਗਤ ਸਿੰਘ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਭਗਤ ਸਿੰਘ ਜਲਿਆਂਵਾਲਾ ਬਾਗ਼ ਕਤਲੇਆਮ ਤੋਂ ਪ੍ਰੇਰਿਤ ਹੋਏ ਸਨ, ਪਰ ਪੁਲਿਸ ਦੇ ਹੱਥੋਂ ਸਰੇਆਮ ਸਜਾ ਪਾ ਰਹੇ ਵਿਅਕਤੀ ਦੀ ਵਾਇਰਲ ਹੋ ਰਹੀ ਤਸਵੀਰ ਭਗਤ ਸਿੰਘ ਦੀ ਨਹੀਂ ਹੈ।

  • Claim Review : ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਪੁਲਿਸ ਮੁਲਾਜ਼ਮ ਵੱਲੋਂ ਮਾਰ ਖਾ ਰਹੇ ਸਿੱਖ ਨੌਜਵਾਨ ਕੋਈ ਹੋਰ ਨਹੀਂ, ਸੁਤੰਤਰਤਾ ਸੈਨਾਨੀ ਭਗਤ ਸਿੰਘ ਹਨ।
  • Claimed By : FB User- Jugraj Singh Naraingarh
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later