X

Fact Check: ਕੋਵਿਡ-19 ਸੰਕ੍ਰਮਣ ਵਿਚ ਹੋਮ ਕੁਆਰੰਟੀਨ ਸ਼ੈਡਿਊਲ ਦੇ ਨਾਂ ‘ਤੇ ਵਾਇਰਲ ਹੋ ਰਿਹਾ ਗੁੰਮਰਾਹਕਰਨ ਮੈਸੇਜ

  • By Vishvas News
  • Updated: August 19, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੋਰੋਨਾ ਵਾਇਰਸ ਅਤੇ ਉਸਦੇ ਸੰਕ੍ਰਮਣ ਨਾਲ ਜੁੜਿਆ ਇੱਕ ਦਾਅਵਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੋਰੋਨਾ ਮਹਾਮਾਰੀ ਦੌਰਾਨ ਇਸ ਮੈਸੇਜ ਵਿਚ ਕਥਿਤ ਤੋਰ ‘ਤੇ ਹੋਮ ਕੁਆਰੰਟੀਨ ਸ਼ੈਡਿਊਲ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਘਰ ਵਿਚ ਰਹਿ ਕੇ ਇਸਦੇ ਵਿਚ ਦੱਸੀ ਗਈ ਚੀਜ਼ਾਂ ਫਾਲੋ ਕਰਨ ਨਾਲ ਤੁਹਾਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਹੋਵੇਗੀ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਵਾਇਰਲ ਦਾਅਵਾ ਗੁੰਮਰਾਹਕਰਨ ਸਾਬਤ ਹੋਇਆ ਹੈ। ਕੋਵਿਡ-19 ਦੇ ਕਰਕੇ ਹੋਣ ਵਾਲਾ ਹੋਮ ਕੁਆਰੰਟੀਨ ਐਕਸਪਰਟ ਦੀ ਸਲਾਹ ਦੇ ਬਾਅਦ ਉਨ੍ਹਾਂ ਦੀ ਨਿਗਰਾਨੀ ਵਿਚ ਹੀ ਹੋਣਾ ਚਾਹੀਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਿਸ਼ਵਾਸ ਨਿਊਜ਼ ਨੂੰ ਆਪਣੇ ਫੈਕ੍ਟ ਚੈਕਿੰਗ ਵਹਟਸਐੱਪ ਚੈਟਬੋਟ ‘ਤੇ ਫੈਕ੍ਟ ਚੈਕਿੰਗ ਲਈ ਇਹ ਮੈਸੇਜ ਮਿਲਿਆ। ਇਸ ਮੈਸੇਜ ਵਿਚ ਇੱਕ ਫੁਲ ਡੇ ਚਾਰਟ ਅਤੇ ਇਸ ਦੌਰਾਨ ਕਰੇ ਜਾਣ ਵਾਲੀ ਕੁਝ ਗਤੀਵਿਧੀਆਂ ਦਾ ਜਿਕਰ ਕੀਤਾ ਜਾ ਰਿਹਾ ਹੈ। ਇਸ ਮੈਸੇਜ ਵਿਚ ਇੱਕ ਦਿਨ ਦੇ ਰੂਟੀਨ ਵਿਚ ਕਾੜਾ, ਸਟੀਮ, ਗਰਮ ਨਿਮਬੂ-ਪਾਣੀ, ਦੁੱਧ-ਹਲਦੀ ਵਰਗੀਆਂ ਚੀਜ਼ਾਂ ਨੂੰ ਇੱਕ ਚਾਰਟ ਬਣਾ ਕੇ ਵੱਖ-ਵੱਖ ਸਮੇਂ ‘ਤੇ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਚਾਰਟ ਦੇ ਉੱਤੇ ਅੰਗਰੇਜ਼ੀ ਵਿਚ ਲਿਖਿਆ ਹੈ, ‘HOME QUARANTINE SCHEDULE’। ਇਸ ਚਾਰਟ ਦੇ ਹੇਠਾਂ ਕੈਪਸ਼ਨ ਵਿਚ ਦਾਅਵਾ ਕਰਦੇ ਹੋਏ ਲਿਖਿਆ ਗਿਆ ਹੈ, ‘’ਇਹ ਜਾਣਕਾਰੀ ਹਰ ਇਨਸਾਨ ਤਕ ਜੇ ਚਲੇ ਗਈ ਤਾਂ ਹਸਪਤਾਲ ਜਾਣ ਦੀ ਜਰੂਰਤ ਨਹੀਂ ਹੋਵੇਗੀ। ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ।’ ਇਸ ਮੈਸੇਜ ਦੇ ਸਕ੍ਰੀਨਸ਼ੋਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ:

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਇਸ ਮੈਸੇਜ ਨੂੰ ਗੋਰ ਨਾਲ ਵੇਖਿਆ। ਇਸਦੇ ਵਿਚ ਚਾਰਟ ਦੇ ਹੇਠਾਂ ਲਿਖੇ ਗਏ ਕੈਪਸ਼ਨ ਵਿਚ ਸ਼ਬਦਾਂ (ਜਿਵੇਂ- इंसान की बजाए ईन्सान, हॉस्पिटल की बजाय होस्पीटल) ਨੂੰ ਗਲਤ ਤਰੀਕੇ ਨਾਲ ਲਿਖਿਆ ਗਿਆ ਹੈ।

ਅਸੀਂ ਜਰੂਰੀ ਕੀਵਰਡ (Covid-19, Home quarantine etc) ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਦੀ ਤਰਫ਼ੋਂ ਕੋਵਿਡ-19 ਹੋਮ ਕੁਆਰੰਟੀਨ ਨੂੰ ਲੈ ਕੇ 2 ਜੁਲਾਈ 2020 ਨੂੰ ਜਾਤੀ ਹੋਈ ਇੱਕ ਰਿਵਾਈਜ਼ਡ ਗਾਇਡਲਾਈਨ ਮਿਲੀ। ਇਸਦੇ ਵਿਚ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਲੋਕਾਂ ਨੂੰ ਹੋਮ ਆਈਸੋਲੇਸ਼ਨ ਕਰਨ ਦੀ ਅਨੁਮਤੀ ਹੈ। ਇਸਦੇ ਪਹਿਲੇ ਹੀ ਪੁਆਇੰਟ ਵਿਚ ਸਾਫ ਲਿਖਿਆ ਹੈ ਕਿ ਮੈਡੀਕਲ ਅਫਸਰ ਦੀ ਤਰਫ਼ੋਂ ਵੇਰੀ ਮਾਇਲਡ/ ਪ੍ਰੀ-ਸਿਮਪਟੋਮੈਟਿਕ/ ਏਸਿਮਪਟੋਮੈਟਿਕ ਹੋਣ ਦੀ ਘੋਸ਼ਣਾ ਹੋਣ ਦੇ ਬਾਅਦ ਹੀ ਕਿਸੇ ਸ਼ਕਸ ਨੂੰ ਹੋਮ ਆਈਸੋਲੇਸ਼ਨ ਵਿਚ ਜਾਣਾ ਚਾਹੀਦਾ ਹੈ। ਮਤਲਬ ਐਕਸਪਰਟ ਦੀ ਸਲਾਹ ਤੋਂ ਬਿਨਾਂ ਹੋਮ ਆਈਸੋਲੇਸ਼ਨ ਰੈਕਮੰਡ ਨਹੀਂ ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਇਸ ਰਿਵਾਈਜ਼ਡ ਗਾਇਡਲਾਈਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ HIV, ਕੈਂਸਰ ਥੈਰੇਪੀ ਵਰਗੀ ਚੀਜ਼ਾਂ ਤੋਂ ਗੁਜ਼ਰ ਰਹੇ ਮਰੀਜ਼ ਹੋਮ ਆਈਸੋਲੇਸ਼ਨ ਲਈ ਯੋਗ ਨਹੀਂ ਹਨ। ਤੁਸੀਂ ਇਥੇ ਕਲਿਕ ਕਰ ਹੋਮ ਆਈਸੋਲੇਸ਼ਨ ‘ਤੇ ਪਰਿਵਾਰ ਅਤੇ ਸਿਹਤ ਭਲਾਈ ਮੰਤਰਾਲੇ ਦੀ ਰਿਵਾਈਜ਼ਡ ਗਾਇਡਲਾਈਨ ਨੂੰ ਪੜ੍ਹ ਸਕਦੇ ਹੋ।


ਸਿਹਤ ਮੰਤਰਾਲੇ ਤਰਫ਼ੋਂ ਜਾਰੀ ਗਾਇਡਲਾਈਨ ਦਾ ਸਕ੍ਰੀਨਸ਼ੋਟ।

ਮਤਲਬ ਕਿਸੇ ਵਹਟਸਐੱਪ ਫਾਰਵਰਡ ਵਿਚ ਹੋਮ ਆਈਸੋਲੇਸ਼ਨ ਦਾ ਸ਼ੈਡਿਊਲ ਵੇਖ ਕੇ ਇਹ ਤੇਯ ਨਹੀਂ ਕੀਤਾ ਜਾ ਸਕਦਾ ਹੈ ਕਿ ਹੋਮ ਆਈਸੋਲੇਸ਼ਨ ਵਿਚ ਪ੍ਰਭਾਵੀ ਤਰੀਕੇ ਨਾਲ ਕਿਵੇਂ ਵਧਿਆ ਜਾਏ। ਇਸ ਸਬੰਧ ਵਿਚ ਵਿਸ਼ਵਾਸ ਨਿਊਜ਼ ਨੇ ਐਕਸਪਰਟ ਡਾਕਟਰ ਨਾਲ ਵੀ ਗੱਲ ਕੀਤੀ। ਜਨਰਲ ਫਿਜ਼ਿਸ਼ੀਅਨ ਡਾਕਟਰ ਸੰਜੀਵ ਕੁਮਾਰ ਨੇ ਸਾਨੂੰ ਦੱਸਿਆ, ‘ਇਸ ਮੈਸੇਜ ਵਿਚ ਬੈਸਿਕ ਘਰੇਲੂ ਉਪਚਾਰਾਂ ਦਾ ਜ਼ਿਕਰ ਹੈ। ਹਾਲੇ ਤਕ ਕੋਰੋਨਾ ਵਾਇਰਸ ਦਾ ਕੋਈ ਇਲਾਜ ਨਹੀਂ ਲਭਿਆ ਜਾ ਸਕਿਆ ਹੈ। ਅਜਿਹੇ ਮੈਸੇਜ ‘ਤੇ ਭਰੋਸਾ ਕਰਨ ਦੀ ਬਜਾਏ ਕੋਵਿਡ-19 ਦੇ ਲੱਛਣ ਦਿੱਸਣ ‘ਤੇ ਲੋਕਾਂ ਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।’

ਇਸ ਮੈਸੇਜ ਨੂੰ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Varun Raj Singh TarnTarani ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਕੋਵਿਡ-19 ਦੇ ਸੰਕ੍ਰਮਣ ਵਿਚ ਹੋਮ ਆਈਸੋਲੇਸ਼ਨ ਵਿਚ ਜਾਣਾ ਹੈ ਜਾਂ ਨਹੀਂ ਇਹ ਸਿਰਫ ਡਾਕਟਰ ਹੀ ਤੇਯ ਕਰ ਸਕਦੇ ਹਨ। ਹੋਮ ਆਈਸੋਲੇਸ਼ਨ ਨੂੰ ਲੈ ਕੇ ਸਿਹਤ ਮੰਤਰਾਲੇ ਦੀ ਸਪਸ਼ਟ ਗਾਇਡਲਾਈਨ ਹੈ। ਵਾਇਰਲ ਮੈਸੇਜ ਗੁੰਮਰਾਹਕਰਨ ਹੈ।

  • Claim Review : ਕੋਰੋਨਾ ਮਹਾਮਾਰੀ ਦੌਰਾਨ ਇਸ ਮੈਸੇਜ ਵਿਚ ਕਥਿਤ ਤੋਰ 'ਤੇ ਹੋਮ ਕੁਆਰੰਟੀਨ ਸ਼ੈਡਿਊਲ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਘਰ ਵਿਚ ਰਹਿ ਕੇ ਇਸਦੇ ਵਿਚ ਦੱਸੀ ਗਈ ਚੀਜ਼ਾਂ ਫਾਲੋ ਕਰਨ ਨਾਲ ਤੁਹਾਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਹੋਵੇਗੀ।
  • Claimed By : FB User- Varun Raj Singh TarnTarani
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later