X

Fact Check: ਲਿੰਕ ਉਤੇ ਕਲਿਕ ਕਰਨ ਤੇ ਵਾਲਮਾਰਟ ਨਹੀਂ ਦੇ ਰਿਹਾ 250 ਡਾਲਰ ਦਾ ਕੂਪਨ, ਵਾਇਰਲ ਪੋਸਟ ਫ਼ਰਜ਼ੀ ਹੈ

  • By Vishvas News
  • Updated: March 27, 2021

ਵਿਸ਼ਵਾਸ ਨਿਊਜ਼ (ਨਵੀ ਦਿੱਲੀ ) | ਸੋਸ਼ਲ ਮੀਡਿਆ ਤੇ ਵਾਇਰਲ ਪੋਸਟ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੋਸਟ ਵਿੱਚ ਦਿਤੇ ਲਿੰਕ ਨੂੰ ਸ਼ੇਅਰ ਕਰਨ ਤੇ ਵਾਲਮਾਰਟ 250 ਡਾਲਰ ਦਾ ਕੂਪਨ ਦੇ ਰਿਹਾ ਹੈ | ਵਿਸ਼ਵਾਸ ਨਿਊਜ਼ ਦੀ ਪੜਤਾਲ ਤੋਂ ਇਹ ਦਾਅਵਾ ਝੂਠਾ ਨਿਕਲਿਆ ਹੈ | ਵਾਇਰਲ ਲਿੰਕ ਦਾ ਵਾਲਮਾਰਟ ਤੋਂ ਕੋਈ ਲੈਣਾ ਦੇਣਾ ਨਹੀਂ ਹੈ | ਵਾਇਰਲ ਪੋਸਟ ਫ਼ਰਜ਼ੀ ਹੈ |

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਤੇ ਸਹਾਰੇ ਕੀਤੀ ਹੋਈ ਪੋਸਟ ਤੇ ਇਕ ਲਿੰਕ ਦਿਤਾ ਹੋਇਆ ਹੈ | ਪੋਸਟ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ,”ਵਾਲਮਾਰਟ ਨੇ ਆਪਣੀ ਸਾਲਗਿਰਹ ਤੇ ਐਲਾਨ ਕੀਤਾ ਹੈ ਕਿ ਜੋ ਵੀ ਇਸ ਲਿੰਕ ਨੂੰ ਸ਼ੇਅਰ ਕਰੇਗਾ ਉਸਨੂੰ 250 ਡਾਲਰ ਦਾ ਕੂਪਨ ਭੇਜਿਆ ਜਾਏਗਾ |”ਇਹ ਲਿੰਕ ਉਸੇ ਨੂੰ ਉਸ ਵੈਬਸਾਈਟ ਤੇ ਰੇਡੀਰੇਕ੍ਟ ਕਰ ਰਿਹਾ ਹੈ , ਜਿਸਦਾ ਡੋਮੇਨ ਏਕ੍ਸਪਾਈਰ ਹੋ ਚੁਕਿਆ ਹੈ | ਜਦ ਕਿ ਦੂਜਿਆਂ ਪੋਸਟਸ ਵਿਚ ਵੀ ਇਦਾ ਦੇ ਹੀ ਲਿੰਕ ਨੇ , ਜਿਨ੍ਹਾਂ ਨਾਲ ਇਹੋ ਵਾਇਰਲ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਹੋਰ ਵੀ ਯੂਜ਼ਰ ਨੂੰ ਸਰਵੇ ਦਾ ਜਵਾਬ ਦੇਣ ਲਈ ਕਿਹਾ ਜਾ ਰਿਹਾ ਹੈ |

ਇਸ ਫੇਸਬੁੱਕ ਪੋਸਟ ਦੇ  ਆਰਕਾਈਵਡ  ਵਰਜ਼ਨ ਨੂੰ ਇਥੇ ਕਲਿਕ ਕਰਕੇ ਦੇਖੋ | ਵਿਸ਼ਵਾਸ ਨਿਊਜ਼ ਨੂੰ ਆਪਣੇ ਫ਼ੈਕ੍ਟ ਚੈੱਕਿੰਗ  ਵਟ੍ਸਐਪ ਚੈਟਬੋਟ (+91 95992 99372) ਤੇ ਵੀ ਫ਼ੈਕ੍ਟ ਚੈੱਕ ਕਰਨ ਲਈ ਲਿੰਕ ਮਿਲਿਆ ਹੈ |

ਪੜਤਾਲ

ਪੋਸਟ ਵਿਚ ਯੂਜ਼ਰਸ ਨੂੰ ਸਰਵੇ ਦਾ ਜਵਾਬ ਦੇਣ ਲਈ ਕਿਹਾ ਜਾ ਰਿਹਾ ਹੈ | ਨਾਲ ਹੀ, ਯੁਸੇਰ੍ਸ ਨੂੰ ਫੇਸਬੁੱਕ ਤੇ Thank you! ਲਿਖ ਕੰਮੈਂਟ ਕਰਨ ਨੂੰ ਕਿਹਾ ਜਾ ਰਿਹਾ ਹੈ | ਇਸ ਤੋਂ ਇਲਾਵਾ ਇਹ ਯੁਸੇਰ੍ਸ ਦੀ ਨਿਜੀ ਜਾਣਕਾਰੀ ਵੀ ਲੈ ਰਿਹਾ ਹੈ |

ਵਾਲਮਾਰਟ ਦੀ ਅਸਲ ਵੈਬਸਾਈਟ  walmart.com ਅਤੇ wal-martindia.in (ਭਾਰਤ ਲਈ )ਹੈ |

ਵਿਸ਼ਵਾਸ ਨਿਊਜ਼ ਨੇ ਈ-ਮੇਲ ਲਯੀ ਵਾਲਮਾਰਟ ਕਸਟਮਰ ਸਪੋਰਟ ਤੇ ਸੰਪਰਕ ਕੀਤਾ ਅਤੇ ਉਨ੍ਹਾਂ ਤੋਂ ਵਾਇਰਲ ਪੋਸਟ ਦੀ ਸੱਚਾਈ ਪੁੱਛੀ ਗਈ |ਵਾਲਮਾਰਟ ਕਸਟਮਰ ਕੇਏਰ ਸਪੋਰਟ  ਦੇ ਵਲੋਂ ਅਰਹਮ ਨੇ ਸਾਨੂ ਈ-ਮੇਲ ਰਾਹੀਂ ਜਾਣਕਾਰੀ ਦਿਤੀ ,”ਵਾਲਮਾਰਟ ਨੇ ਇਦਾ ਦੀ ਕੋਈ ਈ-ਮੇਲ ਨਹੀਂ ਭੇਜੀ ਹੈ ਅਤੇ ਨਾ ਹੀ ਕੋਈ ਪੋਸਟ ਕੀਤੀ ਹੈ | ਇਹ ਫਿਸ਼ਿੰਗ (ਫ਼ਰਜ਼ੀਵਾੜੇ ਦੀ ਕੋਸ਼ਿਸ਼ ਵਾਲਾ ) ਈ-ਮੇਲ ਹੈ | ਇਹ ਪੋਸਟ ਤੁਹਾਡੀ ਨਿਜੀ ਜਾਣਕਾਰੀ ਜਿਵੇ ਕਿ , ਯੁਸੇਰ ਨੇਮ , ਪਾਸਵਰਡ  ਅਤੇ ਕਰੈਡਿਟ ਕਾਰਡ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਸਕਦੀ ਹੈ |”

ਵਾਲਮਾਰਟ ਨੇ ਈ-ਮੇਲ ਤੋਂ ਉਹ ਤਰੀਕੇ ਵੀ ਦਸੇ, ਜਿਨ੍ਹਾਂ ਨਾਲ ਇਹ ਫਿਸ਼ਿੰਗ ਤੋਂ ਬੱਚਿਆਂ ਜਾ ਸਕਦਾ ਹੈ :

•           ਈ-ਮੇਲ ਵਿਚ ਦਿਤੇ ਗਏ ਕਿਸੇ ਲਿੰਕ ਦਾ ਕਲਿਕ ਨਾ ਕਰੋ ਅਤੇ ਈ-ਮੇਲ ਦਾ ਜਵਾਬ ਨਾ ਦਵੋ |

•           ਆਪਣੇ ਵਿੱਤੀ ਲੈਣ ਦੇਣ ਤੇ ਨਜਰ ਰੱਖੋ ਤਾ ਜੋ  ਅਣਅਧਿਕਾਰਤ ਖਰਚੇ ਦਾ ਪਤਾ ਲੱਗ ਜਾਵੇ |

•           ਜੇ ਕਰ ਤੁਹਾਨੂੰ ਕਿਸੇ ਆਰਡਰ ਦਾ ਈ-ਮੇਲ ਆਵੇ , ਜੋ ਤੁਸੀਂ ਨਾ ਦਿੱਤਾ ਹੋਵੇ ਜਾਂ ਬਿਨਾ ਪਾਸਵਰਡ ਰੀਸੈੱਟ ਕੀਤੇ ਅਕਾਊਂਟ ਅਪਡੇਟ ਦੀ ਸੂਚਨਾ ਮਿਲੇ ਜਾਂ ਈ-ਮੇਲ ਪਤਾ ਬਦਲਣ ਦੀ ਸੂਚਨਾ ਮਿਲੇ , ਤੇ ਆਪਣੇ ਅਕਾਊਂਟ ਨੂੰ ਸੁਰਕ੍ਸ਼ਿਤ ਰੱਖਣ ਲਈ ਪਾਸਵਰਡ ਰੀਸੈੱਟ ਕਰੋ |ਜੇਕਰ ਕੋਈ ਪੇਮੈਂਟ ਇੰਫੋਰਮੈਸ਼ਨ ਸੇਵ ਹੋਵੇ, ਤਾ ਉਣੁ ਡਿਲੀਟ ਕਰ ਦਿੱਤਾ ਜਾਵੇ | ਪਾਸਵਰਡ ਰੀਸੈੱਟ ਕਰਨ ਤੋਂ ਬਾਦ, ਤੁਹਾਨੂੰ ਤੋਂ ਇਸਦੀ ਪੁਸ਼ਟੀ ਦਾ ਮੇਲ ਆਵੇਗਾ |

ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਸਕੈਨ ਕੀਤੀ | ਯੂਜ਼ਰ ਓਂਟਾਰੀਓ ਦਾ ਰਹਿਣ ਵਾਲਾ ਹੈ | ਇਹ ਵਾਇਰਲ ਪੋਸਟ ਭਾਰਤ ਸਮੇਤ ਹੋਰ ਵੀ ਦੇਸ਼ਾ ਚ ਸ਼ੇਅਰ ਕੀਤਾ ਜਾਂ ਰਿਹਾ ਹੈ |

ਨਤੀਜਾ: ਵਾਇਰਲ ਲਿੰਕ ਉਤੇ ਕਲਿਕ ਕਰਨ ਵਾਲਿਆਂ ਨੂੰ ਵਾਲਮਾਰਟ 250 ਡਾਲਰ ਦਾ ਕੂਪਨ ਨਹੀਂ ਆਫ਼ਰ ਕਰ ਰਿਹਾ ਹੈ | ਵਾਇਰਲ ਪੋਸਟ ਫ਼ਰਜ਼ੀਵਾੜੇ ਦੀ ਕੋਸ਼ਿਸ਼ ਹੈ |

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later