X

Fact Check: ਗੁਰਸਿੱਖ ਅਦਾਕਾਰਾ ਹਰਦੀਪ ਕੌਰ ਦੀ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

  • By Vishvas News
  • Updated: May 21, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਪੋਸਟ ਵਿਚ ਇੱਕ ਗੁਰਸਿੱਖ ਕੁੜੀ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ ਇੱਕ ਹਿੰਦੂ ਪਰਿਵਾਰ ਤੋਂ ਸੀ ਅਤੇ ਹੁਣ ਉਸਨੇ ਸਿੱਖੀ ਰੂਪ ਸਜਾ ਲਿਆ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸ ਪੋਸਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਵਾਇਰਲ ਦਾਅਵਾ ਫਰਜ਼ੀ ਹੈ। ਤਸਵੀਰ ਵਿਚ ਦਿੱਸ ਰਹੀ ਕੁੜੀ ਗੁਰਸਿੱਖ ਅਦਾਕਾਰਾ ਹਰਦੀਪ ਕੌਰ ਖਾਲਸਾ ਹੈ ਜੋ ਸ਼ੁਰੂ ਤੋਂ ਹੀ ਗੁਰਸਿੱਖ ਪਰਿਵਾਰ ਤੋਂ ਹੈ। ਵਾਇਰਲ ਪੋਸਟ ਲੋਕਾਂ ਨੂੰ ਗੁੰਮਰਾਹ ਕਰਨ ਲਈ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Kaur Sister’s ਨੇ ਇੱਕ ਕੁੜੀ ਦੀ ਤਸਵੀਰ ਅਪਲੋਡ ਕੀਤੀ ਜਿਸਦੇ ਉੱਤੇ ਲਿਖਿਆ ਹੋਇਆ ਹੈ, “ਹਿੰਦੂ ਪਰਿਵਾਰ ਦੀ ਧੀ ਬਣੀ ਸਿੱਖ” ਅਤੇ ਇਸ ਪੋਸਟ ਵਿਚ ਉਸਨੇ ਡਿਸਕ੍ਰਿਪਸ਼ਨ ਲਿਖਿਆ: “ਅਸੀਂ ਕਲਗ਼ੀਧਰ ਜੀ ਦੀ ਸਿੱਖੀ ਸਬਾਲ ਕਿ ਰੱਖੀ ਆ ਇਹ ਪੇਜ ਦਸਤਾਰ ਤੇ ਸਿਖੀ ਪਰਚਾਰ ਲਈ ਬਨਾਇਆ ਗਿਆ ਹੈ।”

ਇਸ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਪੋਸਟ ਨੂੰ ਧਿਆਨ ਨਾਲ ਵੇਖਿਆ ਅਤੇ ਪੋਸਟ ਵਿਚ ਆਏ ਕਮੈਂਟਾਂ ਨੂੰ ਪੜ੍ਹਿਆ। ਇੱਕ ਯੂਜ਼ਰ ਨੇ ਕਮੈਂਟ ਕੀਤਾ ਹੋਇਆ ਸੀ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ ਇੱਕ ਗੁਰਸਿੱਖ ਅਦਾਕਾਰਾ ਹੈ ਜਿਸਦਾ ਨਾਂ ਹੈ ਹਰਦੀਪ ਕੌਰ ਖਾਲਸਾ। ਉਹ ਪਹਿਲਾਂ ਤੋਂ ਹੀ ਸਿੱਖ ਪਰਿਵਾਰ ਤੋਂ ਹਨ।

ਹੁਣ ਅਸੀਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਤਸਵੀਰ ਟਵਿੱਟਰ ‘ਤੇ ਅਪਲੋਡ ਮਿਲੀ। ਇਸ ਤਸਵੀਰ ਨੂੰ ਹਰਦੀਪ ਕੌਰ ਖਾਲਸਾ (@HardeepKaurKha1) ਨਾਂ ਦੇ ਟਵਿੱਟਰ ਅਕਾਊਂਟ ਨੇ 29 ਜੁਲਾਈ 2018 ਨੂੰ ਅਪਲੋਡ ਕੀਤਾ ਸੀ ਅਤੇ ਟਵੀਟ ਨਾਲ ਡਿਸਕ੍ਰਿਪਸ਼ਨ ਲਿਖਿਆ ਸੀ: “I Hardeep kaur khalsa…. ICONIC FACE OF INDIA (EARTH)2018…wanted to thanx a simple, wonderful,great, ultimate and very cooperative personality..ARVIND PRASHAR ji…INTERNATIONAL CHOREOGRAPHER….for such achievement….no word to thank him..”

ਡਿਸਕ੍ਰਿਪਸ਼ਨ ਦੇ ਅਨੁਸਾਰ ਇਸ ਤਸਵੀਰ ਵਿਚ ਹਰਦੀਪ ਨਾਲ ਅੰਤਰਰਾਸ਼ਟਰੀ ਕੋਰਿਓਗ੍ਰਾਫਰ ਅਰਵਿੰਦ ਪਰਾਸ਼ਰ ਹਨ ਅਤੇ ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਹਰਦੀਪ ਨੇ ਆਈਕੋਨਿਕ ਫੇਸ ਆਫ ਅਰਥ (ਭਾਰਤ) 2018 ਦਾ ਖਿਤਾਬ ਜਿੱਤਿਆ ਸੀ।

ਹੁਣ ਅਸੀਂ ਹੋਰ ਤਫਤੀਸ਼ ਕਰਦੇ ਹੋਏ ਹਰਦੀਪ ਦੀ ਫੇਸਬੁੱਕ ਪ੍ਰੋਫ਼ਾਈਲ ਵੱਲ ਰੁੱਖ ਕੀਤਾ। ਸਾਨੂੰ ਉਨ੍ਹਾਂ ਦੀ ਪ੍ਰੋਫ਼ਾਈਲ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਦੀ ਕਈ ਤਸਵੀਰਾਂ ਮਿਲੀਆਂ ਜਿਸਦੇ ਨਾਲ ਇਹ ਸਾਫ ਹੋਇਆ ਕਿ ਉਹ ਇੱਕ ਗੁਰਸਿੱਖ ਪਰਿਵਾਰ ਤੋਂ ਹੀ ਹਨ। ਹੁਣ ਅਸੀਂ ਉਨ੍ਹਾਂ ਦੇ ਪ੍ਰੋਫ਼ਾਈਲ ਵਿਚ ਮੈਂਸ਼ਨ ਪਰਿਵਾਰਕ ਸਦੱਸ ਬ੍ਰਹਮਪ੍ਰੀਤ ਨਾਲ ਗੱਲ ਕੀਤੀ। ਤੁਹਾਨੂੰ ਦੱਸ ਦਈਏ ਕਿ ਬ੍ਰਹਮਪ੍ਰੀਤ ਹਰਦੀਪ ਕੌਰ ਦੇ ਮੁੰਡੇ ਹਨ। ਬ੍ਰਹਮਪ੍ਰੀਤ ਨੇ ਸਾਨੂੰ ਦੱਸਿਆ, “ਇਹ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਸਾਡਾ ਪਰਿਵਾਰ ਸ਼ੁਰੂ ਤੋਂ ਹੀ ਗੁਰਸਿੱਖ ਹੈ ਅਤੇ ਮੇਰੀ ਮਾਂ ਦਾ ਜਨਮ ਇੱਕ ਗੁਰਸਿੱਖ ਪਰਿਵਾਰ ਵਿਚ ਹੀ ਹੋਇਆ ਸੀ।

Profile Of Brahmpreet Singh

ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Kaur Sister’s ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਸਿੱਖੀ ਸਰੂਪ ਅਤੇ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ ਗੁਰਸਿੱਖ ਅਦਾਕਾਰਾ ਹਰਦੀਪ ਕੌਰ ਖਾਲਸਾ ਹੈ ਜੋ ਸ਼ੁਰੂ ਤੋਂ ਹੀ ਗੁਰਸਿੱਖ ਪਰਿਵਾਰ ਤੋਂ ਹੈ। ਵਾਇਰਲ ਪੋਸਟ ਲੋਕਾਂ ਨੂੰ ਗੁੰਮਰਾਹ ਕਰਨ ਲਈ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇੱਕ ਪੋਸਟ ਵਿਚ ਇੱਕ ਗੁਰਸਿੱਖ ਕੁੜੀ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ ਇੱਕ ਹਿੰਦੂ ਪਰਿਵਾਰ ਤੋਂ ਸੀ ਅਤੇ ਹੁਣ ਉਸਨੇ ਸਿੱਖੀ ਰੂਪ ਸਜਾ ਲਿਆ ਹੈ।
  • Claimed By : FB Page- Kaur Sister's
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later