Fact Check: ਕਟਿਆ ਸਰ ਲੈ ਕੇ ਥਾਣੇ ਪਹੁੰਚਿਆ ਯੁਵਕ, ਚੇੱਨਈ ਦੇ ਨਾਂ ਤੇ ਵਾਇਰਲ ਹੋ ਰਹੀ ਹੈ ਕਰਨਾਟਕ ਦੀ ਵੀਡੀਓ

0

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਯੁਵਕ ਕਟਿਆ ਸਰ ਲੈ ਕੇ ਪੁਲਿਸ ਸਟੇਸ਼ਨ ਅੰਦਰ ਦਾਖਲ ਹੁੰਦਾ ਹੈ। ਦਾਅਵਾ ਕਰਿਆ ਜਾ ਰਿਹਾ ਹੈ ਕਿ ਇਹ ਵੀਡੀਓ ਚੇੱਨਈ ਦਾ ਹੈ, ਜਿਸ ਵਿੱਚ ਕਥਿਤ ਤੌਰ ਤੇ ਦਲਿਤ ਕੁੜੀ ਨਾਲ ਰੇਪ ਹੋਣ ਦੇ ਬਾਅਦ ਕੁੜੀ ਦਾ ਭਰਾ ਬਲਾਤਕਾਰੀ ਦਾ ਸ੍ਰ ਕੱਟ ਕੇ ਥਾਣੇ ਲੈ ਜਾਂਦਾ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਸਾਬਤ ਹੁੰਦਾ ਹੈ।

ਕਿ ਹੈ ਵਾਇਰਲ ਪੋਸਟ ਵਿਚ?

ਫੇਸਬੁੱਕ ਤੇ ਸ਼ੇਅਰ ਕਿੱਤੇ ਗਏ ਵੀਡੀਓ ਨਾਲ ਲਿਖਿਆ ਹੋਇਆ ਹੈ, ‘’ਚੇੱਨਈ ਵਿਚ ਦਲਿਤ ਕੁੜੀ ਦੇ ਨਾਲ ਰੇਪ ਹੋਇਆ ਤਾਂ ਕੁੜੀ ਦਾ ਭਰਾ ਬਲਾਤਕਾਰੀ ਦਾ ਸਰ ਕੱਟ ਕੇ ਥਾਣੇ ਲੈ ਗਿਆ।। ਦੋਸਤੋਂ ਬਲਾਤਕਾਰੀਆਂ ਨੂੰ ਇਹੀ ਸਜ਼ਾ ਮਿਲਣੀ ਚਾਹੀਦੀ ਹੈ।। ਅਤੇ ਇਸ ਭਰਾ ਨੇ ਬਿਲਕੁੱਲ ਸਹੀ ਕਰਿਆ।।👇👇👇’’

ਫੇਸਬੁੱਕ ਤੇ ਇਸ ਵੀਡੀਓ ਨੂੰ ਲੋਕੇਸ਼ ਕੁਮਾਰ (Lokesh Kumar) ਨੇ ਪਾਇਆ ਹੈ ਜਿਸਨੂੰ ਹੁਣ ਤੱਕ ਕਰੀਬ 18,000 ਵਾਰੀ ਵੇਖਿਆ ਜਾ ਚੁਕਿਆ ਹੈ ਅਤੇ ਇਸਨੂੰ 1,000 ਤੋਂ ਵੱਧ ਵਾਰ ਸ਼ੇਅਰ ਕਰਿਆ ਜਾ ਚੁੱਕਿਆ ਹੈ।

ਪੜਤਾਲ

ਪੜਤਾਲ ਵਿੱਚ ਸਾਨੂੰ ਪਤਾ ਚੱਲਿਆ ਕਿ ਇਹ ਵੀਡੀਓ ਕਰੀਬ ਇੱਕ ਸਾਲ ਪੁਰਾਣਾ ਹੈ। ਵੀਡੀਓ ਨੂੰ ਧਿਆਨ ਨਾਲ ਦੇਖਣ ਤੇ ਪਤਾ ਚਲਦਾ ਹੈ ਕਿ ਪੁਲਿਸ ਅਤੇ ਯੁਵਕ ਦੋਨਾਂ ਦੀ ਭਾਸ਼ਾ ਦੱਖਣ ਭਾਰਤੀਏ ਹੈ।

ਆਰੋਪੀ ਪਸ਼ੂਪਤੀ ਦੀ ਤਸਵੀਰ

ਇਸਦੇ ਬਾਅਦ ਅਸੀਂ ਗੂਗਲ ਰੀਵਰਸ ਇਮੇਜ ਦੀ ਮਦਦ ਨਾਲ ਸਰਚ ਕਿੱਤਾ ਤੇ ਪਾਇਆ ਕਿ ਇਹ ਘਟਨਾ 29 ਸਤੰਬਰ 2018 ਵਿਚ ਕਰਨਾਟਕ ਦੇ ਮੰਡਿਆ ਜਿਲੇ ਦੀ ਹੈ।

ਨਿਊਜ਼ ਰਿਪੋਰਟਾਂ ਦੇ ਮੁਤਾਬਕ, ਮੰਡਿਆ ਜਿਲੇ ਵਿੱਚ ਰਹਿਣ ਵਾਲਾ ਪਸ਼ੂਪਤੀ ਨਾਂ ਦੇ ਇੱਕ ਵੇਅਕਤੀ ਨੇ ਆਪਣੇ ਦੋਸਤ ਗਿਰੀਸ਼ ਦੀ ਹਤਿਆ ਕਰ ਉਸਦਾ ਸਰ, ਧੜ ਤੋਂ ਅਲਗ ਕਰ ਦਿੱਤਾ ਸੀ। ਇਸਦੇ ਬਾਅਦ ਉਹ ਕਟਿਆ ਸਰ ਲੈ ਕੇ ਦਿਨ ਦੇ 11 ਵਜੇ ਮਲਾਵਲੀ ਸਰਕਲ ਇੰਸਪੈਕਟਰ ਦੇ ਦਫਤਰ ਪਹੁੰਚਿਆ। ਆਰੋਪੀ ਦੇ ਮੁਤਾਬਕ, ਗਿਰੀਸ਼ ਨੇ ਉਸਦੀ ਮਾਂ ਦਾ ਯੌਨ ਉਤਪੀੜਨ ਕਰਨ ਦੀ ਕੋਸ਼ਿਸ਼ ਕਿੱਤੀ ਸੀ।

ਅੰਗਰੇਜ਼ੀ ਅਖਬਾਰ ਟਾਇਮਸ ਆਫ ਇੰਡੀਆ ਵਿੱਚ 30 ਸਤੰਬਰ 2018 ਨੂੰ ਪ੍ਰਕਾਸ਼ਤ ਰਿਪੋਰਟ ਦੇ ਮੁਤਾਬਕ, ਆਰੋਪੀ ਖਿਲਾਫ ਬੇਲਾਕਾਵੜੀ ਪੁਲਿਸ ਸਟੇਸ਼ਨ ਵਿਚ ਹਤਿਆ ਦਾ ਮਾਮਲਾ ਦਰਜ ਕਿੱਤਾ ਗਿਆ ਹੈ। ਪੁਲਿਸ ਦੇ ਮੁਤਾਬਕ, ਆਰੋਪੀ ਅਤੇ ਪੀੜਿਤ ਦੋਵੇਂ ਬਚਪਨ ਦੇ ਦੋਸਤ ਸਨ, ਜੋ ਚਿਕਾਬਾਗਿਲੂ ਪਿੰਡ ਰਹਿਣ ਵਾਲੇ ਸਨ। ਪੁਲਿਸ ਦੇ ਮੁਤਾਬਕ, ‘ਤਿੰਨ ਸਾਲ ਪਹਿਲਾਂ ਗਿਰੀਸ਼ ਨੇ ਕਥਿੱਤ ਰੂਪ ਤੋਂ ਪਸ਼ੂਪਤੀ ਦੀ ਮਾਂ ਨਾਲ ਗੰਦਾ ਵੇਅਵਹਾਰ ਕਰਨ ਦੀ ਕੋਸ਼ਿਸ਼ ਕਿੱਤੀ। ਇਸਦੇ ਬਾਅਦ ਦੋਨਾਂ ਦੇ ਵਿੱਚ ਲੜਾਈ ਹੋਈ ਅਤੇ ਲੋਕਾਂ ਨੂੰ ਲੜਾਈ ਵਿੱਚ ਆਉਣਾ ਪਿਆ।’

ਗਿਰੀਸ਼ ਨੂੰ ਡਾਂਟ ਪਈ ਅਤੇ ਉਸਨੂੰ ਦੱਸਿਆ ਕਿ ਜੇ ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤਾਂ, ਉਸਨੂੰ ਗੰਭੀਰ ਨਤੀਜਾ ਵੇਖਣਾ ਪਵੇਗਾ, ਪਰ ਪਸ਼ੂਪਤੀ ਇਸ ਨਾਲ ਵੀ ਬਾਜ਼ ਨਹੀਂ ਆਇਆ ਅਤੇ ਉਸਨੇ ਗਿਰੀਸ਼ ਦੀ ਹਤਿਆ ਕਰਨ ਦੀ ਯੋਜਨਾ ਬਣਾਈ।

ਗੂਗਲ ਨਿਊਜ਼ ਸਰਚ ਦੀ ਮਦਦ ਨਾਲ ਕਰੇ ਗਏ ਸਰਚ ਵਿੱਚ ਮਿਲੇ ਹੋਰ ਨਿਊਜ਼ ਰਿਪੋਰਟ ਵੀ ਇਸੇ ਘਟਨਾ ਦੀ ਪੁਸ਼ਟੀ ਕਰਦੇ ਹਨ।

ਕਰਨਾਟਕ ਦੇ ਖੇਤਰੀਏ ਨਿਊਜ਼ ਚੈਨਲ TV9 kannada ਦੇ ਵੇਰੀਫਾਈਡ ਯੂ-ਟਿਊਬ ਚੈਨਲ ਤੇ 29 ਸਤੰਬਰ 2018 ਨੂੰ ਅਪਲੋਡ ਕਿੱਤੇ ਗਏ ਵੀਡੀਓ ਵਿੱਚ ਪੂਰੇ ਘਟਨਾਕ੍ਰਮ ਨੂੰ ਸਾਫ ਸਾਫ ਵੇਖਿਆ ਜਾ ਸਕਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਹੋ ਰਿਹਾ ਵੀਡੀਓ ਗਲਤ ਸਾਬਤ ਹੁੰਦਾ ਹੈ। ਸਬੰਧਿਤ ਵੀਡੀਓ ਕਰਨਾਟਕ ਦੇ ਮੰਡਿਆ ਜਿਲੇ ਵਿੱਚ 2018 ਵਿੱਚ ਹੋਈ ਘਟਨਾ ਦਾ ਹੈ, ਨ ਕਿ ਚੇੱਨਈ ਵਿਚ ਵਾਪਰੀ ਕਿਸੀ ਘਟਨਾ ਦਾ, ਜਿਸਦਾ ਦਾਅਵਾ ਵੀਡੀਓ ਵਿੱਚ ਕਰਿਆ ਜਾ ਰਿਹਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

Written BY Pallavi Mishra
  • Claim Review : ਕਟਿਆ ਸਰ ਲੈ ਕੇ ਥਾਣੇ ਪਹੁੰਚਿਆ ਯੁਵਕ
  • Claimed By : FB User-Lokesh Kumar
  • Fact Check : False

Tags

LEAVE A REPLY

RELATED ARTICLES