FACT CHECK: AK 47, AK 56 ਬੰਦੂਕਾਂ ਦੀ ਪੁਰਾਣੀ ਤਸਵੀਰ ਮਦਰਸਾ ਛਾਪੇਮਾਰੀ ਦੇ ਨਾਂ ਤੋਂ ਹੋ ਰਹੀ ਹੈ ਵਾਇਰਲ

0

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਪੁਲਿਸ ਨਾਲ ਕੁੱਝ ਲੋਕਾਂ ਖੜਾ ਵੇਖਿਆ ਜਾ ਸਕਦਾ ਹੈ। ਇਸ ਪੋਸਟ ਵਿਚ 2 ਤਸਵੀਰਾਂ ਹਨ ਅਤੇ ਇੱਕ ਤਸਵੀਰ ਵਿਚ ਕਈ ਸਾਰੀ ਬੰਦੂਕਾਂ ਨੂੰ ਵੇਖਿਆ ਜਾ ਸਕਦਾ ਹੈ। ਇਹ ਬੰਦੂਕਾਂ ਦਿੱਸਣ ਵਿਚ AK 47, AK 56, ਸਟੇਨਗਨ ਵਰਗੀ ਲੱਗ ਰਹੀਆਂ ਹਨ। ਇਸ ਫੋਟੋ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ ਕਿ ਇਹ ਹਥਿਆਰ ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਚ ਇੱਕ ਮਦਰਸੇ ਅੰਦਰ ਪਈ ਰੇਡ ਵਿਚ ਬਰਾਮਦ ਹੋਏ ਹਨ ਅਤੇ ਇਹ ਲੋਕ ਗ੍ਰਿਫਤਾਰ ਵੀ ਹੋਏ ਹਨ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਪਹਿਲੀ ਤਸਵੀਰ ਵਿਚ ਦਿੱਸ ਰਹੇ ਲੋਕ ਮਦਰਸੇ ਵਿਚ ਪਈ ਰੇਡ ਕਰਕੇ ਹੀ ਗ੍ਰਿਫਤਾਰ ਹੋਏ ਹਨ ਪਰ ਦੂਜੀ ਤਸਵੀਰ ਜਿਸ ਵਿਚ ਹਥਿਆਰ ਹਨ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਅਸਲ ਵਿਚ ਇਸ ਰੇਡ ਅੰਦਰ ਇੱਕ ਪਿਸਤੌਲ, ਦੋ ਮੈਗਜ਼ੀਨ, ਚਾਰ ਤਮੰਚੇ ਅਤੇ 24 ਕਾਰਤੂਸ ਬਰਾਮਦ ਹੋਏ ਸੀ, ਨਾ ਕਿ AK 47, AK 56.

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ 2 ਤਸਵੀਰਾਂ ਹਨ। ਪਹਿਲੀ ਤਸਵੀਰ ਵਿਚ ਪੁਲਿਸ ਨਾਲ ਕੁੱਝ ਲੋਕਾਂ ਨੂੰ ਖੜਾ ਵੇਖਿਆ ਜਾ ਸਕਦਾ ਹੈ। ਦੂਜੀ ਤਸਵੀਰ ਵਿਚ ਕਈ ਸਾਰੀ ਬੰਦੂਕਾਂ ਨੂੰ ਵੇਖਿਆ ਜਾ ਸਕਦਾ ਹੈ। ਇਹ ਬੰਦੂਕਾਂ ਦਿੱਸਣ ਵਿਚ AK 47, AK 56, ਸਟੇਨਗਨ ਵਰਗੀ ਲੱਗ ਰਹੀਆਂ ਹਨ। ਇਸ ਫੋਟੋ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ “#ਉੱਤਰਪ੍ਰਦੇਸ਼ ਬਿਜਨੌਰਪੁਲਿਸਦਾਵਧੀਆ_ਕੰਮ ਮਦਰਸੇ ਵਿਚ ਹਥਿਆਰ ਮਿਲਣ ‘ਤੇ ਕੋਈ ਵਿਪੱਖ ਦਾ ਨਹੀਂ ਬੋਲਿਆ ਕਿ ਦੇਸ਼ ਖਤਰੇ ਵਿਚ ਹੈ…!!!”

ਪੜਤਾਲ

ਆਪਣੀ ਪੜਤਾਲ ਕਰਨ ਲਈ ਅਸੀਂ ਦੋਵੇਂ ਤਸਵੀਰਾਂ ਨੂੰ ਵੱਖ-ਵੱਖ ਜਾਚਣ ਦਾ ਫੈਸਲਾ ਕੀਤਾ। ਪਹਿਲੀ ਤਸਵੀਰ ਨੂੰ ਗੂਗਲ ‘ਤੇ ਰਿਵਰਸ ਇਮੇਜ ਸਰਚ ‘ਤੇ ਸਾਡੇ ਹੱਥ ਦੈਨਿਕ ਜਾਗਰਣ ਦੀ ਖਬਰ ਲੱਗੀ। ਇਸ ਖਬਰ ਅਨੁਸਾਰ, ਪੁਲਿਸ ਨੂੰ ਰੇਡ ਵਿਚ ਇੱਕ ਪਿਸਤੌਲ, ਦੋ ਮੈਗਜ਼ੀਨ, ਚਾਰ ਤਮੰਚੇ ਅਤੇ 24 ਕਾਰਤੂਸ ਬਰਾਮਦ ਹੋਏ ਅਤੇ ਪੁਲਿਸ ਨੇ ਮਦਰਸਾ ਪ੍ਰਮੁੱਖ ਸਣੇ 6 ਲੋਕਾਂ ਨੂੰ ਹਿਰਾਸਤ ਵਿਚ ਲਿਆ।

ਇਸਦੇ ਬਾਅਦ ਅਸੀਂ ਦੂਜੀ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ। Yandex ਰਿਵਰਸ ਇਮੇਜ ਸਰਚ ਵਿਚ ਸਾਡੇ ਹੱਥ @mehrzadalavinia ਨਾਂ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਦੁਆਰਾ ਸ਼ੇਅਰ ਕੀਤੀ ਗਈ ਇਹ ਤਸਵੀਰ ਲੱਗੀ। ਇਹ ਤਸਵੀਰ 17 April 2019 ਨੂੰ ਅਪਲੋਡ ਕੀਤੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਪੁਲਿਸ ਦੁਆਰਾ ਬਿਜਨੌਰ ਮਦਰਸੇ ਵਿਚ 11 ਜੁਲਾਈ 2019 ਨੂੰ ਰੇਡ ਪਾਈ ਗਈ ਸੀ।

ਵੱਧ ਪੁਸ਼ਟੀ ਲਈ ਅਸੀਂ ਬਿਜਨੌਰ ਦੇ SP ਸੰਜੀਵ ਤਿਆਗੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ, “ਸ਼ੇਰਕੋਟ ਵਿਚ ਪੁਲਿਸ ਨੇ ਬੁਧਵਾਰ ਦੁਪਹਿਰ ਕੰਦਲਾ ਰੋਡ ‘ਤੇ ਪੈਂਦੇ ਇੱਕ ਮਦਰਸੇ ਵਿਚ ਛਾਪੇਮਾਰੀ ਕੀਤੀ ਸੀ। ਛਾਪੇਮਾਰੀ ਅੰਦਰ ਪੁਲਿਸ ਨੂੰ ਮਦਰਸੇ ਦੀ ਤਲਾਸ਼ੀ ਦੌਰਾਨ ਇੱਕ ਪਿਸਤੌਲ, ਦੋ ਮੈਗਜ਼ੀਨ, ਚਾਰ ਤਮੰਚੇ ਅਤੇ 24 ਕਾਰਤੂਸ ਮਿਲੇ। ਪੁਲਿਸ ਨੇ ਮਦਰਸੇ ਤੋਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਮਦਰਸੇ ਅੰਦਰ ਦਵਾਈਆਂ ਦੇ ਡੱਬਿਆਂ ਵਿਚ ਹਥਿਆਰ ਰੱਖੇ ਹੋਏ ਸਨ।”

ਇਸ ਪੋਸਟ ਨੂੰ ਕਈ ਸੋਸ਼ਲ ਮੀਡੀਆ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਨ੍ਹਾਂ ਵਿਚੋਂ ਦੀ ਹੀ ਇੱਕ ਯੂਜ਼ਰ ਹੈ ਵੀਰ ਪ੍ਰਤਾਪ ਸਿੰਘ ਪਰਮਾਰ। ਇਨ੍ਹਾਂ ਦੇ ਇਸ ਪੋਸਟ ਨੂੰ ਹੁਣ ਤੱਕ 600 ਤੋਂ ਵੀ ਵੱਧ ਲੋਕਾਂ ਦੁਆਰਾ ਸ਼ੇਅਰ ਕੀਤਾ ਗਿਆ ਹੈ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਪਹਿਲੀ ਤਸਵੀਰ ਵਿਚ ਦਿੱਸ ਰਹੇ ਲੋਕ ਮਦਰਸੇ ਵਿਚ ਪਈ ਰੇਡ ਕਰਕੇ ਹੀ ਗ੍ਰਿਫਤਾਰ ਹੋਏ ਹਨ ਪਰ ਦੂਜੀ ਤਸਵੀਰ ਜਿਸ ਵਿਚ ਹਥਿਆਰ ਹਨ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਅਸਲ ਵਿਚ ਇਸ ਰੇਡ ਅੰਦਰ ਇੱਕ ਪਿਸਤੌਲ, ਦੋ ਮੈਗਜ਼ੀਨ, ਚਾਰ ਤਮੰਚੇ ਅਤੇ 24 ਕਾਰਤੂਸ ਬਰਾਮਦ ਹੋਏ ਸੀ, ਨਾ ਕਿ AK 47, AK 56.

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Written BY Bhagwant Singh
  • Claim Review : AK 47, AK 56 ਬੰਦੂਕਾਂ ਦੀ ਮਦਰਸੇ ਅੰਦਰੋਂ ਬਰਾਮਦਗੀ
  • Claimed By : FB USer-वीर प्रताप सिंह परमार
  • Fact Check : False

Tags

RELATED ARTICLES