X

FACT CHECK: “ਰਾਜ ਕਰੇਗਾ ਖਾਲਸਾ” ਕਹਿਣ ‘ਤੇ ਨਹੀਂ ਹੋਵੇਗੀ ਜੇਲ, ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ

  • By Vishvas News
  • Updated: May 24, 2019

ਨਵੀਂ ਦਿੱਲੀ (ਵਿਸ਼ਵਾਸ਼ ਟੀਮ)– ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਾਅਵਾ ਕਿੱਤਾ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ “ਰਾਜ ਕਰੇਗਾ ਖਾਲਸਾ” ਕਹਿਣ ‘ਤੇ ਉਸ ਵਿਅਕਤੀ ‘ਤੇ ਦੇਸ਼ ਦ੍ਰੋਹ ਦਾ ਕੇਸ ਚੱਲੇਗਾ ਅਤੇ ਉਸਨੂੰ ਜੇਲ ਵਿੱਚ ਭੇਜ ਦਿੱਤਾ ਜਾਵੇਗਾ। ਅਸੀਂ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਵਿਚ ਕਰਿਆ ਜਾ ਰਿਹਾ ਦਾਅਵਾ ਫਰਜ਼ੀ ਹੈ ਅਤੇ ਇਹ ਪੋਸਟ ਸਿੱਖ ਲੋਕਾਂ ਦੀ ਭਾਵਨਾ ਨੂੰ ਠੇਸ ਪੁਹੰਚਾਉਣ ਖਾਤਰ ਪਾਇਆ ਗਿਆ ਹੈ। ਇਸੇ ਦਾਅਵੇ ਨਾਲ ਇਹ ਖਬਰ ਪਹਿਲਾਂ ਵੀ 2018 ਵਿਚ ਸੋਸ਼ਲ ਮੀਡੀਆ ਤੇ ਵਾਇਰਲ ਕਿੱਤੀ ਜਾ ਚੁੱਕੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਤੇ 20 ਮਈ ਨੂੰ “Punjab to Pardesh” ਪੇਜ ਨੇ ਇੱਕ ਪੋਸਟ ਪਾਈ ਜਿਸ ਵਿਚ ਲਿਖਿਆ ਹੋਇਆ ਸੀ ਕਿ “ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ “ਰਾਜ ਕਰੇਗਾ ਖਾਲਸਾ” ਕਹਿਣ ਤੇ ਉਸ ਵਿਅਕਤੀ ਤੇ ਦੇਸ਼ ਦ੍ਰੋਹ ਦਾ ਕੇਸ ਚੱਲੇਗਾ ਅਤੇ ਉਸਨੂੰ ਜੇਲ ਵਿੱਚ ਭੇਜ ਦਿੱਤਾ ਜਾਵੇਗਾ।” ਇਸਤੋਂ ਇਲਾਵਾ ਇਸ ਵਿਚ ਇਹ ਵੀ ਕਿਹਾ ਗਿਆ ਕਿ “ਸਾਰੇ ਲੋਕੀ ਆਪਣੀ ਪ੍ਰੋਫ਼ਾਈਲ ਫੋਟੋ ਤੇ ਰਾਜ ਕਰੇਗਾ ਖਾਲਸਾ ਲਿਖੀ ਫੋਟੋ ਪਾਓ ਅਤੇ ਉਹ ਦਿਨ ਹੁਣ ਦੂਰ ਨਹੀਂ ਜਦੋਂ “ਸਤਿਨਾਮ ਸ਼੍ਰੀ ਵਾਹਿਗੁਰੂ” ਕਹਿਣ ਤੇ ਵੀ ਬੈਨ ਲਗਾ ਦਿੱਤਾ ਜਾਵੇਗਾ।” ਨਾਲ ਹੀ ਇਸਦੇ, ਪੋਸਟ ਵਿਚ ਇਹ ਵੀ ਵਿਨਤੀ ਕਿੱਤੀ ਗਈ ਕਿ “ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਿੱਖਾਂ ਨੂੰ ਇਸ ਬਾਰੇ ਵਿੱਚ ਪਤਾ ਲੱਗ ਸਕੇ।”

ਇਸ ਪੋਸਟ ਨੂੰ 1000 ਤੋਂ ਵੀ ਵੱਧ ਵਾਰੀ ਸ਼ੇਅਰ ਕਿੱਤਾ ਜਾ ਚੁੱਕਿਆ ਹੈ।

ਪੜਤਾਲ

ਇਸ ਪੋਸਟ ਨੂੰ ਦੇਖਦਿਆਂ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਲਿਆ ਕਿਉਂਕਿ ਇਸ ਨਾਲ ਗਲਤ ਭ੍ਰਮ ਲੋਕਾਂ ਵਿਚ ਫੈਲਦਾ ਹੈ। ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਗੂਗਲ ਤੇ ਕੀ-ਵਰਡ ਪਾਇਆ ” Punjab Haryana High Court on Raj Karega Khalsa”. ਇਸਦੇ ਨਾਲ ਹੀ ਸਾਨੂੰ ਉਹਨਾਂ ਗੱਲਾਂ ਦਾ ਪਤਾ ਚੱਲਿਆ ਜਿਹਨਾਂ ਬਾਰੇ ਸਾਨੂੰ ਜਾਨਣਾ ਸੀ। ਸਰਚ ਕਰਦੇ ਹੀ ਸਾਡੇ ਸਾਹਮਣੇ ਇੱਕ PDF ਦਸਤਾਵੇਜ਼ ਦਾ ਲਿੰਕ ਮਿਲਿਆ ਜਿਸ ਵਿਚ ਇਸ ਤਰ੍ਹਾਂ ਦੇ ਕੇਸ ਬਾਰੇ ਵਿਸਥਾਰ ਵਿਚ ਲਿਖਿਆ ਹੋਇਆ ਸੀ। PDF ਦਸਤਾਵੇਜ਼ ਦਾ ਲਿੰਕ ਥੱਲੇ ਹੈ;

https://barandbench.com/wp-content/uploads/2018/06/Punjab-Haryana-HC-social-media-sedition.pdf

ਇਸਤੋਂ ਬਾਅਦ ਅਸੀਂ ਚੰਡੀਗੜ੍ਹ ਦੇ ਡੀ.ਐਸ.ਪੀ ਚਰਣਜੀਤ ਸਿੰਘ ਨਾਲ ਗੱਲ ਕਿੱਤੀ ਜਿਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਅਜਿਹੇ ਕਿਸੇ ਆਰਡਰ ਦੀ ਜਾਣਕਾਰੀ ਨਹੀਂ ਹੈ। ਵੱਧ ਜਾਣਕਾਰੀ ਲਈ ਅਸੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਯਾਲ ਪ੍ਰਤਾਪ ਸਿੰਘ ਰੰਧਾਵਾ ਨਾਲ ਵੀ ਗੱਲ ਕਿੱਤੀ ਅਤੇ ਓਹਨਾਂ ਨੇ ਵੀ ਸਾਨੂੰ ਇਹ ਹੀ ਦੱਸਿਆ ਕਿ ਅਜਿਹੇ ਕਿਸੇ ਆਰਡਰ ਦੀ ਜਾਣਕਾਰੀ ਉਹਨਾਂ ਨੂੰ ਨਹੀਂ ਹੈ।

ਫੇਰ ਸਾਨੂੰ ਯੂ-ਟਿਊਬ ਤੇ ਦੋ ਵੀਡੀਓ ਦੇ ਵੀ ਲਿੰਕ ਮਿਲੇ, ਜਿਸ ਵਿਚ ਮਨਜੀਤ ਸਿੰਘ ਜੀਕੇ (ਪੂਰਵ ਪ੍ਰਧਾਨ DSGMC) ਅਤੇ ਪਰਮਜੀਤ ਸਿੰਘ ਰਾਣਾ (ਚੇਅਰਮੈਨ DSGMC ਧਰਮ ਪ੍ਰਚਾਰ ਕਮੇਟੀ) ਨਜ਼ਰ ਆਏ। ਵੀਡੀਓ ਵਿਚ ਮਨਜੀਤ ਸਿੰਘ ਜੀਕੇ ਇਹ ਗੱਲ ਸਾਫ ਕਰ ਰਹੇ ਹਨ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਨਹੀਂ ਲਿਆ ਜਿਸ ਵਿਚ ਕਿਹਾ ਗਿਆ ਹੋ ਕਿ “ਰਾਜ ਕਰੇਗਾ ਖਾਲਸਾ” ਕਹਿਣ ‘ਤੇ ਜੇਲ ਹੋਵੇਗੀ। ਦੂਸਰੀ ਵੀਡੀਓ ਵਿਚ ਵੀ ਪਰਮਜੀਤ ਸਿੰਘ ਰਾਣਾ ਇਸੇ ਗੱਲ ਨੂੰ ਸਾਫ ਕਰਦੇ ਹਨ ਕਿ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲਿੱਤਾ ਗਿਆ ਹੈ। ਪਰਮਜੀਤ ਸਿੰਘ ਰਾਣਾ ਨੇ ਇਹ ਬਿਆਨ ਗੁਰੂਦਵਾਰਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਲੋਕਾਂ ਨੂੰ ਦਿੱਤਾ ਸੀ।

ਦੋਵੇਂ ਵੀਡੀਓ ਦੇ ਲਿੰਕ ਥੱਲੇ ਦਿੱਤੇ ਗਏ ਹਨ।

1- ਮਨਜੀਤ ਸਿੰਘ ਜੀਕੇ ਦੁਆਰਾ;

2- ਪਰਮਜੀਤ ਸਿੰਘ ਰਾਣਾ ਦੁਆਰਾ;

ਪੜਤਾਲ ਨੂੰ ਅੱਗੇ ਵਧਾਉਂਦਿਆ ਅਸੀਂ DSGMC ਦਫਤਰ ਵਿਚ ਫੋਨ ਕਿੱਤਾ। ਓਥੇ ਸਾਡੀ ਗੱਲ ਕੁਲਵੰਤ ਸਿੰਘ ਨਾਲ ਹੋਈ ਜਿਹਨਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਹੀ ਖਬਰ ਪਹਿਲਾਂ ਵੀ ਇਸੇ ਦਾਅਵੇ ਨਾਲ ਲੋਕਾਂ ਮੂਹਰੇ ਆਈ ਹੈ। ਕੁਲਵੰਤ ਸਿੰਘ ਨੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਕਿਸੇ ਕੋਰਟ ਨੇ ਨਹੀਂ ਲਿਆ ਹੈ ਅਤੇ ਇਹ ਦਾਅਵਾ ਬਿਲਕੁੱਲ ਗਲਤ ਹੈ।

ਅੰਤ ਵਿਚ ਅਸੀਂ “Punjab to Pardesh” ਪੇਜ ਦਾ Stalkscan ਕਿੱਤਾ ਅਤੇ ਪਾਇਆ ਕਿ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਹੀ ਪੋਸਟ ਕਰਦਾ ਹੈ ਅਤੇ ਇਸ ਪੇਜ ਨੂੰ 43,000 ਤੋਂ ਵੱਧ ਯੂਜ਼ਰ ਫਾਲੋ ਕਰਦੇ ਹਨ। ਅਸੀਂ ਇਹ ਵੀ ਪਾਇਆ ਕਿ ਇਹ ਪੇਜ ਮਜ਼ਾਕੀਆ ਪੋਸਟ ਪਾਉਣ ਦੇ ਨਾਲ-ਨਾਲ ਧਾਰਮਿਕ ਪੋਸਟ ਵੀ ਪਾਉਂਦਾ ਹੈ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਕਰਿਆ ਜਾ ਰਿਹਾ ਦਾਅਵਾ ਬਿਲਕੁੱਲ ਗਲਤ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਜਿਹਾ ਕੋਈ ਵੀ ਫੈਸਲਾ ਨਹੀਂ ਦਿੱਤਾ ਹੈ ਜਿਸ ਵਿੱਚ ਗੱਲ ਕਿੱਤੀ ਗਈ ਹੋਵੇ ਕਿ “ਰਾਜ ਕਰੇਗਾ ਖਾਲਸਾ” ਕਹਿਣ ਤੇ ਉਸ ਵਿਅਕਤੀ ਤੇ ਦੇਸ਼ ਦ੍ਰੋਹ ਦਾ ਕੇਸ ਚੱਲੇਗਾ ਅਤੇ ਉਸਨੂੰ ਜੇਲ ਵਿੱਚ ਭੇਜ ਦਿੱਤਾ ਜਾਵੇਗਾ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਰਾਜ ਕਰੇਗਾ ਖਾਲਸਾ ਕਹਿਣ ਤੇ ਉਸ ਵੇਅਕਤੀ ਤੇ ਦੇਸ਼ ਦ੍ਰੋਹ ਦਾ ਕੇਸ ਚੱਲੇਗਾ ਅਤੇ ਉਸਨੂੰ ਜੇਲ ਵਿੱਚ ਭੇਜ ਦਿੱਤਾ ਜਾਵੇਗਾ
  • Claimed By : FB User-Punjab to Pardesh
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later