X

Fact Check: ਅਨੂਪ ਜਲੋਟਾ ਅਤੇ ਜਸਲੀਨ ਦੀ ਵਾਇਰਲ ਹੋ ਰਹੀ ਤਸਵੀਰ ਦਾ ਇਹ ਹੈ ਸੱਚ, ਵਾਇਰਲ ਦਾਅਵਾ ਗਲਤ

  • By Vishvas News
  • Updated: November 19, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਭਜਨ ਗਾਇਕ ਅਨੂਪ ਜਲੋਟਾ ਅਤੇ ਸਿੰਗਰ ਅਤੇ ਅਦਾਕਾਰਾ ਜਸਲੀਨ ਮਠਾੜੂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਅਨੂਪ ਪੱਗ ਬੰਨ੍ਹੇ ਦਿੱਸ ਰਹੇ ਹਨ, ਜਦਕਿ ਜਸਲੀਨ ਵੀ ਟ੍ਰੈਡੀਸ਼ਨਲ ਆਊਟਫਿੱਟ ਵਿਚ ਸਜੀ ਨਜ਼ਰ ਆ ਰਹੀ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਹਾਂ ਨੇ ਵਿਆਹ ਕਰਵਾ ਲਿਆ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਨਾਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਤਸਵੀਰ ਉਨ੍ਹਾਂ ਦੀ ਆਉਣ ਵਾਲੀ ਨਵੀਂ ਫਿਲਮ ਦੇ ਸੈੱਟ ਦੀ ਹੈ, ਦੋਹਾਂ ਦਾ ਵਿਆਹ ਨਹੀਂ ਹੋਇਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Ravi Turan ਨੇ ਅਨੂਪ ਜਲੋਟਾ ਅਤੇ ਜਸਲੀਨ ਮਠਾੜੂ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਭਗਤੀ ਗੀਤ ਅਤੇ ਭਜਨ ਗਾਉਣ ਦੀ ਅਜਿਹੀ ਕ੍ਰਿਪਾ ਹੋਈ..ਕਿ ਅਨੂਪ ਜਲੋਟਾ ਨੇ ਆਪਣੇ ਤੋਂ 37 ਸਾਲ ਛੋਟੀ ਜਸਲੀਨ ਮਾਥਾਰੂ ਨਾਲ ਚੌਥਾ ਵਿਆਹ ਕਰ ਲਿਆ.! ਨਿਸ਼ਬਦ….😷🙄”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਾਇਰਲ ਤਸਵੀਰ ਨਾਲ ਕੀਤੇ ਜਾ ਰਹੇ ਦਾਅਵੇ ਦਾ ਸੱਚ ਜਾਣਨ ਲਈ ਅਸੀਂ ਸਬਤੋਂ ਪਹਿਲਾਂ ਇਸਦੇ ਬਾਰੇ ਵਿਚ ਇੰਟਰਨੈੱਟ ‘ਤੇ ਸਰਚ ਕੀਤਾ। ਸਾਨੂੰ ਕਿਸੇ ਵੀ ਪ੍ਰਮੁੱਖ ਮੀਡੀਆ ਵੈੱਬਸਾਈਟ ‘ਤੇ ਇਸ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਖਬਰ ਨਹੀਂ ਮਿਲੀ।

ਸਾਨੂੰ ਜਸਲੀਨ ਦੇ ਇੰਸਟਾਗ੍ਰਾਮ ‘ਤੇ ਵੀ ਵਾਇਰਲ ਤਸਵੀਰ ਮਿਲੀ। ਜਸਲੀਨ ਨੇ ਇਹ ਤਸਵੀਰ 8 ਅਕਤੂਬਰ ਨੂੰ ਸ਼ੇਅਰ ਕੀਤੀ ਸੀ, ਪਰ ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੋਈ ਕੈਪਸ਼ਨ ਨਹੀਂ ਲਿਖਿਆ ਸੀ। ਇਹ ਤਸਵੀਰ ਓਦੋਂ ਤੋਂ ਹੀ ਇੰਟਰਨੈੱਟ ‘ਤੇ ਵਾਇਰਲ ਹੈ।

ਵਾਇਰਲ ਤਸਵੀਰ ਦਾ ਸੱਚ ਜਾਣਨ ਲਈ ਵਿਸ਼ਵਾਸ ਟੀਮ ਨੇ ਅਨੂਪ ਜਲੋਟਾ ਨਾਲ ਸੰਪਰਕ ਕੀਤਾ। ਅਨੂਪ ਨੇ ਕਿਹਾ— ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ, ਉਹ ਮੇਰੀ ਅਤੇ ਜਸਲੀਨ ਦੀ ਫਿਲਮ “ਉਹ ਮੇਰੀ ਸਟੂਡੈਂਟ ਹੈ” ਤੋਂ ਹੈ। ਫਿਲਮ ਦੇ ਇੱਕ ਸੀਨ ਵਿਚ ਮੈਂ ਉਨ੍ਹਾਂ ਦਾ ਕਨਯਾਦਾਨ ਕਰਦਾ ਹਾਂ। ਵਿਆਹ ਵਿਚ ਪਿਤਾ ਵੀ ਪੱਗ ਬੰਨ੍ਹਦਾ ਹੈ, ਇਸਲਈ ਮੈਂ ਵੀ ਪੱਗ ਬੰਨ੍ਹੀ। ਮੈਂ ਫਿਲਮ ਵਿਚ ਕਨਯਾਦਾਨ ਕਰਕੇ ਜਸਲੀਨ ਦੇ ਕਿਰਦਾਰ ਦਾ ਵਿਆਹ ਜਿਹੜੇ ਮੁੰਡੇ ਨਾਲ ਹੋ ਰਿਹਾ ਹੁੰਦਾ ਹੈ, ਉਸ ਨੂੰ ਦੇ ਦਿੰਦਾ ਹਾਂ। ਕੁੜੀ ਦਾ ਪਿਓ, ਮੁੰਡਾ ਦਾ ਪਿਓ, ਹਰ ਕੋਈ ਵਿਆਹ ਵਿਚ ਪੱਗ ਤਾਂ ਬੰਨ੍ਹਦਾ ਹੀ ਹੈ। ਲੋਕਾਂ ਨੇ ਤਸਵੀਰ ਨੂੰ ਲੈ ਕੇ ਆਪਣੀ ਕਹਾਣੀਆਂ ਬਣਾਉਣੀ ਸ਼ੁਰੂ ਕਰ ਦਿੱਤੀ। ਲੋਕਾਂ ਦਾ ਇਹ ਕੰਮ ਹੈ, ਉਹ ਜੋ ਕਰਨਾ ਚਾਉਂਦੇ ਨੇ ਕਰਨ। ਫਿਲਹਾਲ ਫਿਲਮ ਤਿਆਰ ਹੈ। ਅਸੀਂ ਸਾਰੇ ਇਨ੍ਹਾਂ ਦਿਨਾਂ ਫਿਲਮ ਦੀ ਡਬਿੰਗ ਕਰ ਰਹੇ ਹਨ। ਅਗਲੇ ਸਾਲ ਫਰਵਰੀ ਵਿਚ ਇਸਨੂੰ ਰਿਲੀਜ਼ ਕਰਾਂਗੇ।

ਇਸ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Ravi Turan ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਭਜਨ ਗਾਇਕ ਅਨੂਪ ਜਲੋਟਾ ਅਤੇ ਜਸਲੀਨ ਮਠਾੜੂ ਨੇ ਵਿਆਹ ਨਹੀਂ ਰਚਾਇਆ ਹੈ, ਵਾਇਰਲ ਤਸਵੀਰ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੇ ਸੈੱਟ ‘ਤੇ ਲਈ ਗਈ ਸੀ।

  • Claim Review : ਅਨੂਪ ਜਲੋਟਾ ਨੇ ਆਪਣੇ ਤੋਂ 37 ਸਾਲ ਛੋਟੀ ਜਸਲੀਨ ਮਾਥਾਰੂ ਨਾਲ ਚੌਥਾ ਵਿਆਹ ਕਰ ਲਿਆ
  • Claimed By : FB User- Ravi Turan
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later