X

Fact Check: ਜਸਟਿਨ ਟਰੂਡੋ ਦੇ ਗੁਰੂਦਵਾਰੇ ਮੱਥਾ ਟੇਕਣ ਦਾ ਪੁਰਾਣਾ ਵੀਡੀਓ ਗਲਤ ਦਾਅਵੇ ਨਾਲ ਹੋ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਹਾਲੀਆ ਕੈਨੇਡਾ ਵਿਚ ਹੋਈਆਂ 2019 ਚੋਣਾਂ ਦੇ ਨਤੀਜਿਆਂ ਤੋਂ ਇਹ ਸਾਫ ਹੋਇਆ ਕਿ ਜਸਟਿਨ ਟਰੂਡੋ ਦੀ ਹੀ ਸਰਕਾਰ ਫੇਰ ਦੁਬਾਰਾ ਬਣੇਗੀ। ਇਸੇ ਤਰਜ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਜਸਟਿਨ ਟਰੂਡੋ ਨੂੰ ਇੱਕ ਗੁਰੂਦਵਾਰੇ ਵਿਚ ਮੱਥਾ ਟੇਕਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਜਸਟਿਨ ਟਰੂਡੋ ਨਾਲ ਉਨ੍ਹਾਂ ਦੀ ਟੀਮ ਦੇ ਕੁੱਝ ਸਾਥੀਆਂ ਨੂੰ ਵੀ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਵਿਚ ਚੋਣਾਂ ਜਿੱਤਣ ਤੋਂ ਬਾਅਦ ਜਸਟਿਨ ਟਰੂਡੋ ਗੁਰੂਦਵਾਰੇ ਮੱਥਾ ਟੇਕਣ ਗਏ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਅਪ੍ਰੈਲ ਦਾ ਹੈ ਜਦੋਂ ਜਸਟਿਨ ਵੈਸਾਖੀ ਮੌਕੇ ਆਪਣੇ ਸਾਥੀਆਂ ਨਾਲ ਗੁਰਦੁਆਰੇ ਮੱਥਾ ਟੇਕਣ ਗਏ ਸੀ।

ਕੀ ਹੋ ਰਿਹਾ ਹੈ ਵਾਇਰਲ?

“Yabhlee” ਨਾਂ ਦੇ ਪੇਜ ਨੇ ਫੇਸਬੁੱਕ ‘ਤੇ ਇੱਕ ਵੀਡੀਓ ਅਪਲੋਡ ਕੀਤਾ। ਇਸ ਵੀਡੀਓ ਵਿਚ ਜਸਟਿਨ ਟਰੂਡੋ ਨੂੰ ਇੱਕ ਗੁਰੂਦਵਾਰੇ ਵਿਚ ਮੱਥਾ ਟੇਕਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਜਸਟਿਨ ਟਰੂਡੋ ਨਾਲ ਉਨ੍ਹਾਂ ਦੀ ਟੀਮ ਦੇ ਕੁੱਝ ਸਾਥੀਆਂ ਨੂੰ ਵੀ ਵੇਖਿਆ ਜਾ ਸਕਦਾ ਹੈ। ਇਸ ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ: “ਕੈਨੇਡਾ ਦਾ ਪ੍ਰਧਾਨ ਮੰਤਰੀ #ਜਸਟਿਨ_ਟਰੂਡੋ ਪਹੁੰਚਿਆ ਗੁਰੂ-ਘਰ ਜਿੱਤ ਤੋਂ ਬਆਦ…”

ਪੜਤਾਲ

ਇਸ ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਵਿਚ “Omni News” ਦਾ ਲੋਗੋ ਦਿੱਸ ਰਿਹਾ ਹੈ। ਇਸਤੋਂ ਬਾਅਦ ਅਸੀਂ “ਜਸਟਿਨ ਟਰੂਡੋ ਗੁਰੂਦਵਾਰਾ ਪੁੱਜੇ+Omni News” ਕੀਵਰਡ ਨਾਲ ਗੂਗਲ ਸਰਚ ਕੀਤਾ। ਸਾਨੂੰ ਇਸ ਸਰਚ ਵਿਚ “voiceonline.com” ਨਾਂ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ ਜਿਸਦੀ ਹੇਡਲਾਈਨ ਸੀ: PM’s security officers entering Ross Street Gurdwara’s Darbar Hall with shoes on creates controversy

ਇਹ ਖਬਰ 16 ਅਪ੍ਰੈਲ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖਬਰ ਵਿਚ ਇਸਤੇਮਾਲ ਕੀਤੀ ਗਈਆਂ ਤਸਵੀਰਾਂ ਵਾਇਰਲ ਵੀਡੀਓ ਦੇ ਮਾਹੌਲ ਵਰਗੀ ਹੀ ਹਨ ਕਿਉਂਕਿ ਵਾਇਰਲ ਵੀਡੀਓ ਵਿਚ ਦਿੱਸ ਰਹੇ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਸਾਥੀਆਂ ਦੇ ਕਪੜੇ ਇਸ ਖਬਰ ਵਿਚ ਇਸਤੇਮਾਲ ਕੀਤੀ ਗਈਆਂ ਤਸਵੀਰਾਂ ਵਿਚ ਦਿੱਸ ਰਹੇ ਜਸਟਿਨ ਟਰੂਡੋ ਦੇ ਕਪੜਿਆਂ ਵਾਂਗ ਹੀ ਹਨ। ਇਨ੍ਹਾਂ ਖਬਰਾਂ ਵਿਚ ਇਸਤੇਮਾਲ ਕੀਤੀਆਂ ਗਈਆਂ ਤਸਵੀਰਾਂ ਹੇਠਾਂ ਲਿਖਿਆ ਹੋਇਆ ਹੈ: Photos submitted by Sikh Sangat BC courtesy of OMNI Punjabi News.

ਵਾਇਰਲ ਵੀਡੀਓ

ਇਸ ਨਾਲ ਇੱਕ ਗੱਲ ਸਾਫ ਹੋਈ ਕਿ ਇਹ ਵਾਇਰਲ ਵੀਡੀਓ ਦਾ ਮੌਕਾ ਹਾਲ ਦੇ ਸਮੇਂ ਦਾ ਨਹੀਂ ਹੈ ਸਗੋਂ ਅਪ੍ਰੈਲ ਵਿਖੇ ਵੈਸਾਖੀ ਦੇ ਮੌਕੇ ਦਾ ਹੈ।

ਹੁਣ ਅਸੀਂ ਇਸ ਵੀਡੀਓ ਦੀ ਅਧਿਕਾਰਕ ਪੁਸ਼ਟੀ ਲਈ ਕੈਨੇਡਾ ਦੇ ਪ੍ਰਧਾਨਮੰਤਰੀ ਦਫਤਰ ਵਿਚ ਸੰਪਰਕ ਕੀਤਾ। ਪ੍ਰਧਾਨਮੰਤਰੀ ਦੇ ਦਫਤਰ ਤੋਂ ਈ-ਮੇਲ ਦੇ ਜਰੀਏ ਪ੍ਰੈਸ ਸਕੱਤਰ ਬਰੂਕ ਸਿੰਪਸਨ ਨੇ ਪੁਸ਼ਟੀ ਦਿੰਦੇ ਹੋਏ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ ਜਦੋਂ ਅਪ੍ਰੈਲ ਵਿਚ ਜਸਟਿਨ ਟਰੂਡੋ ਵੈਸਾਖੀ ਮੌਕੇ ਗੁਰੂਦਵਾਰੇ ਗਏ ਸੀ।

ਅੰਤ ਵਿਚ ਅਸੀਂ ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਪੇਜ “Yabhlee” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਹ ਪੇਜ ਮਜ਼ਾਕੀਆ ਪੋਸਟਾਂ ਨੂੰ ਵੱਧ ਸ਼ੇਅਰ ਕਰਦਾ ਹੈ ਅਤੇ ਇਸ ਪੇਜ ਨੂੰ “348,927” ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਹੀ ਵੀਡੀਓ 6 ਮਹੀਨੇ ਪੁਰਾਣੀ ਹੈ ਅਤੇ ਇਸਦੇ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਅਪ੍ਰੈਲ ਦਾ ਹੈ ਜਦੋਂ ਜਸਟਿਨ ਵੈਸਾਖੀ ਮੌਕੇ ਆਪਣੇ ਸਾਥੀਆਂ ਨਾਲ ਗੁਰਦੁਆਰੇ ਮੱਥਾ ਟੇਕਣ ਗਏ ਸੀ।

  • Claim Review : ਕੈਨੇਡਾ ਦਾ ਪ੍ਰਧਾਨ ਮੰਤਰੀ #ਜਸਟਿਨ_ਟਰੂਡੋ ਪਹੁੰਚਿਆ ਗੁਰੂ-ਘਰ ਜਿੱਤ ਤੋਂ ਬਆਦ…
  • Claimed By : FB User- Yabhlee
  • Fact Check : False
False
    Symbols that define nature of fake news
  • True
  • Misleading
  • False
ਜਾਣੋ ਸੱਚੀਆਂ ਅਤੇ ਫਰਜ਼ੀ ਖਬਰਾਂ ਦਾ ਸੱਚ ਕਵਿਜ਼ ਖੇਡੋ ਅਤੇ ਖ਼ਬਰਾਂ ਦਾ ਤੱਥ ਚੈਕ ਕਿਵੇਂ ਕਰਨਾ ਹੈ ਬਾਰੇ ਸਿੱਖੋ ਕੁਇਜ਼ ਖੇਡੋ

ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Tags

RELATED ARTICLES

Post saved! You can read it later