Fact Check: ਮਿਸਰ ਵਿੱਚ ਪਾਈਪਲਾਈਨ ਵਿੱਚ ਲੱਗੀ ਅੱਗ ਦੇ ਪੁਰਾਣੇ ਵੀਡੀਓ ਨੂੰ ਪਾਕਿਸਤਾਨ ਦਾ ਦੱਸ ਕੇ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਜੁਲਾਈ 2020 ਵਿਚ ਮਿਸਰ ਵਿੱਚ ਤੇਲ ਪਾਈਪਲਾਈਨ ਵਿਚ ਲੱਗੀ ਅੱਗ ਦਾ ਹੈ। ਇਸ ਦਾ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਹੈ।
- By: Pallavi Mishra
- Published: May 7, 2025 at 05:24 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਕਈ ਗੱਡੀਆਂ ਵਿਚ ਲੱਗੀ ਅੱਗ ਨੂੰ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸਨੂੰ ਸਾਂਝਾ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਪਾਕਿਸਤਾਨ ਦਾ ਹੈ ਅਤੇ ਪਾਕਿਸਤਾਨੀ ਏਅਰਫੋਰਸ ਨੇ ਆਪਣੇ ਹੀ ਇੱਕ ਏਅਰਪੋਰਟ ‘ਤੇ ਬੰਬ ਸੁੱਟ ਦਿੱਤਾ। ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਦਸੇ ਵਿੱਚ 1500 ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ।
ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਪਾਇਆ ਕਿ ਵਾਇਰਲ ਵੀਡੀਓ ਜੁਲਾਈ 2020 ਵਿਚ ਮਿਸਰ ਦੇ ਕਾਇਰੋ ਵਿੱਚ ਇੱਕ ਤੇਲ ਪਾਈਪ ਲਾਈਨ ਵਿਚ ਲੱਗੀ ਅੱਗ ਦਾ ਹੈ। ਪਾਕਿਸਤਾਨ ਵਿੱਚ ਅਜਿਹੀ ਕੋਈ ਘਟਨਾ ਹਾਲ ਹੀ ਵਿਚ ਨਹੀਂ ਹੋਈ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Pankaj Pankaj (ਆਰਕਾਈਵ ਲਿੰਕ) ਨੇ 30 ਅਪ੍ਰੈਲ 2025 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ ਹੈ। ਇਸ ‘ਤੇ ਲਿਖਿਆ ਹੋਇਆ ਹੈ,”ਇੱਕ ਹੋਰ ਹਾਦਸਾ। ਪਾਕਿਸਤਾਨ ਆਪਣਾ ਬੰਬ ਆਪਣੇ ਉਪਰ ਸੁੱਟ ਲਿਆ।ਏਅਰਪੋਰਟ ‘ਤੇ ਹੋਇਆ ਭਿਆਨਕ ਹਾਦਸਾ, 2 ਹਜਾਰ ਕਰੋੜ ਦਾ ਨੁਕਸਾਨ।1500 + ਲੋਕਾਂ ਦੇ ਮਰਨ ਦੀ ਅਨੁਮਾਨਤ ਖ਼ਬਰ।”

ਪੜਤਾਲ
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ਾਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਜ਼ ਰਾਹੀਂ ਸਰਚ ਕੀਤਾ। ਸਾਨੂੰ ਇਹ ਵੀਡੀਓ ਨੂੰ 15 ਜੁਲਾਈ 2020 ਨੂੰ ਸਕਾਈ ਨਿਊਜ ਦੀ ਇੱਕ ਖ਼ਬਰ ਵਿੱਚ ਮਿਲਾ। ਖ਼ਬਰ ਦੇ ਅਨੁਸਾਰ, ਇਹ ਵੀਡੀਓ ਮਿਸਰ ਦੇ ਕਾਇਰੋ ਵਿੱਚ ਤੇਲ ਪਾਈਪ ਲਾਈਨ ਵਿਚ ਧਮਾਕੇ ਹੋਣ ਦਾ ਹੈ, ਜਿਸ ਵਿੱਚ 17 ਲੋਕ ਜਖਮੀ ਹੋ ਗਏ ਸਨ।

ਕੀਵਰਡ ਨਾਲ ਲੱਭਣ ‘ਤੇ ਸਾਨੂੰ ਕਾਯਰੋ ਵਿੱਚ 2020 ਵਿਚ ਹੋਈ ਘਟਨਾ ਬਾਰੇ ਬਹੁਤ ਸਾਰੀਆਂ ਰਿਪੋਰਟਾਂ ਮਿਲਿਆ। ਦ ਟੈਲੀਗ੍ਰਾਫ ਦੇ ਯੂਟਿਊਬ ਚੈਨਲ ‘ਤੇ 16 ਜੁਲਾਈ 2020 ਨੂੰ ਅਪਲੋਡ ਵੀਡੀਓ ਵਿੱਚ ਵੀ ਵਾਇਰਲ ਕਲਿਪ ਨੂੰ ਦੇਖਿਆ ਜਾ ਸਕਦਾ ਹੈ। ਇਸ ਵਿੱਚ ਵੀ ਵੀਡੀਓ ਨੂੰ ਕਾਇਰੋ ਵਿੱਚ ਕ੍ਰੁਡ ਆਇਲ ਦੀ ਪਾਈਪਲਾਈਨ ਲੱਗੀ ਅੱਗ ਦਾ ਦੱਸਿਆ ਗਿਆ।
ਇਸ ਤੋਂ ਬਾਅਦ ਅਸੀਂ ਕੀਵਰਡ ਤੋਂ ਸਰਚ ਕੀਤਾ ਕਿ ਕੀ ਪਾਕਿਸਤਾਨ ਵਿੱਚ ਅਜਿਹੀ ਕੋਈ ਘਟਨਾ ਵਾਪਰੀ ਹੈ? ਸਾਨੂੰ ਕਿਤੇ ਵੀ ਅਜਿਹੀ ਕੋਈ ਖ਼ਬਰ ਨਹੀਂ ਮਿਲੀ।
ਇਸ ਮਾਮਲੇ ਦੀ ਪੁਸ਼ਟੀ ਲਈ ਅਸੀਂ ਇਸ ਮਾਮਲੇ ਨੂੰ 2020 ਵਿਚ ਕਵਰ ਕਰਨ ਵੇਲੇ ਮਿਸਰ ਦੇ ਪੱਤਰਕਾਰ ਮੋਹੰਮਦ ਕਸਾਬ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਵੀਡੀਓ ਮਿਸਰ ਕਾਇਰੋ ਵਿੱਚ 2020 ਵਿੱਚ ਹੋਈ ਘਟਨਾ ਦਾ ਹੈ।
ਵੀਡੀਓ ਨੂੰ ਪਾਕਿਸਤਾਨ ਦਾ ਦੱਸ ਕੇ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਨੂੰ 5000 ਲੋਕ ਫੋਲੋ ਕਰਦੇ ਹਨ।
ਵਿਸ਼ਵਾਸ ਨਿਊਜ ਵਲੋਂ ਪਾਕਿਸਤਾਨ ਨੂੰ ਲੈ ਕੇ ਕੀਤੇ ਗਏ ਫੈਕਟ ਚੈੱਕ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਜੁਲਾਈ 2020 ਵਿਚ ਮਿਸਰ ਵਿੱਚ ਤੇਲ ਪਾਈਪਲਾਈਨ ਵਿਚ ਲੱਗੀ ਅੱਗ ਦਾ ਹੈ। ਇਸ ਦਾ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਹੈ।
- Claim Review : ਪਾਕਿਸਤਾਨੀ ਏਅਰਫੋਰਸ ਨੇ ਆਪਣੇ ਹੀ ਇੱਕ ਹਵਾਈ ਅੱਡੇ 'ਤੇ ਬੰਬ ਸੁੱਟ ਦਿੱਤਾ।
- Claimed By : Facebook User Pankaj Pankaj
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











