X

FACT CHECK: ਅਗਨੀ 5 ਮਿਸਾਇਲ ਦੀ ਫੋਟੋ ਨੂੰ ਚੰਦ੍ਰਯਾਨ 2 ਦਾ ਦੱਸਕੇ ਕੀਤਾ ਰਿਹਾ ਹੈ ਵਾਇਰਲ

  • By Vishvas News
  • Updated: July 29, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਵਿਚ ਇੱਕ ਮਿਸਾਇਲ ਦੇ ਸਾਹਮਣੇ ਪੰਡਤ ਜੀ ਨੂੰ ਪੂਜਾ ਕਰਦੇ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਤਸਵੀਰ ਚੰਦ੍ਰਯਾਨ 2 ਦੀ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ ਇਹ ਤਸਵੀਰ 15 ਸਤੰਬਰ, 2013 ਦੀ ਹੈ ਜਦੋਂ ਭਾਰਤ ਨੇ ਓਡੀਸ਼ਾ ਤਟ ਕੋਲ ਵੀਹਲਰ ਟਾਪੂ ਤੋਂ ਅਗਨੀ- V ਮਿਸਾਇਲ ਦੀ ਦੂਜੀ ਟੈਸਟ ਉਡਾਣ ਭਰੀ ਸੀ। ਪੋਸਟ ਵਿਚ ਇੱਕ ਹੋਰ ਦਾਅਵਾ ਕੀਤਾ ਗਿਆ ਹੈ ਕਿ ISRO ਦੁਆਰਾ ਕਿਸੇ ਵੀ ਲਾਂਚ ਤੋਂ ਪਹਿਲਾਂ ਉਸਦੀ ਕਾਪੀ ਵੈਂਕਟੇਸ਼ਵਰ ਮੰਦਰ ਵਿਚ ਭਗਵਾਨ ਵੈਂਕਟੇਸ਼ਵਰ ਨੂੰ ਅਰਪਿਤ ਕੀਤੀ ਜਾਂਦੀ ਹੈ। ਅਸੀਂ ਵੈਂਕਟੇਸ਼ਵਰ ਮੰਦਰ ਵਿਚ ਗੱਲ ਕੀਤੀ ਤਾਂ ਪਾਇਆ ਕਿ ਇਹ ਗੱਲ ਸਹੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ ਮਿਸਾਇਲ ਦੇ ਨਾਲ ਪੂਜਾ ਕਰਦੇ ਪੰਡਤ ਜੀ ਨੂੰ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ, “ਕਰਮ-ਕਾਂਡ ਨੂੰ ਢੋਂਗ ਦੱਸਣ ਵਾਲਿਆਂ ਦੇ ਮੂੰਹ ‘ਤੇ ਜ਼ੋਰਦਾਰ ਚੰਡ ਲਾਉਂਦੇ ਹੋਏ ਸਾਡੇ ਚੰਦ੍ਰਯਾਨ -2 ਦੇ ਵਿਗਿਆਨਕ ਗਰੁੱਪ ਨੇ ਲਾਂਚ ਤੋਂ ਪਹਿਲਾਂ ਕੀਤਾ ਪੂਜਾ ਪਾਠ। ਨਾਲ ਹੀ ISRO ਦੁਆਰਾ ਕਿਸੇ ਵੀ ਲਾਂਚ ਤੋਂ ਪਹਿਲਾਂ ਉਸਦੀ ਕਾਪੀ ਵੈਂਕਟੇਸ਼ਵਰ ਮੰਦਰ ਵਿਚ ਭਗਵਾਨ ਵੈਂਕਟੇਸ਼ਵਰ ਨੂੰ ਅਰਪਿਤ ਕੀਤੀ ਜਾਂਦੀ ਹੈ ਤਾਂ ਜੋ ਲਾਂਚ ਸਫਲ ਰਹੇ। ਸਿਰਫ ਭਾਰਤ ਹੀ ਨਹੀਂ, ਦੁਨੀਆ ਭਰ ਦੇ ਵਿਗਿਆਨਕ ਅਭਿਆਨ ਦੀ ਸਫਲਤਾ ਲਈ ਧਾਰਮਿਕ ਪੂਜਾ ਕਰਦੇ ਹਨ। ਹੁਣ ਕੋਈ ਬੇਵਕੂਫ ਹੀ ਕਹੇਗਾ ਕਿ ਵਿਗਿਆਨਕ ਪੂਜਾ ਪਾਠ ਨੂੰ ਨਹੀਂ ਮਨਦੇ ਹਨ, ਕਿਉਂ? 😃”

ਦਾਅਵੇ

ਇਸ ਪੋਸਟ ਵਿਚ ਮੁੱਖ ਤੋਰ ‘ਤੇ 2 ਦਾਅਵੇ ਕੀਤੇ ਗਏ ਹਨ।

1) ਇਹ ਤਸਵੀਰ ਚੰਦ੍ਰਯਾਨ 2 ਦੀ ਹੈ।

2) ISRO ਦੁਆਰਾ ਕਿਸੇ ਵੀ ਲਾਂਚ ਤੋਂ ਪਹਿਲਾਂ ਉਸਦੀ ਕਾਪੀ ਵੈਂਕਟੇਸ਼ਵਰ ਮੰਦਰ ਵਿਚ ਭਗਵਾਨ ਬੈਂਕਟੇਸ਼ਵਰ ਨੂੰ ਅਰਪਿਤ ਕੀਤੀ ਜਾਂਦੀ ਹੈ।

ਪੜਤਾਲ

ਅਸੀਂ ਇਨ੍ਹਾਂ ਦੋਵੇ ਦਾਅਵਿਆਂ ਦਾ ਇੱਕ-ਇੱਕ ਕਰਕੇ ਪੜਤਾਲ ਕਰਨ ਦਾ ਫੈਸਲਾ ਕੀਤਾ। ਸਬਤੋਂ ਪਹਿਲਾਂ ਅਸੀਂ ਇਸ ਤਸਵੀਰ ਦੀ ਪੜਤਾਲ ਕੀਤੀ। ਤਸਵੀਰ ਵਿਚ ਇੱਕ ਮਿਸਾਇਲ ਹੈ ਜਿਸਦੇ ਉੱਤੇ AGNI 5 ਲਿਖਿਆ ਵੇਖਿਆ ਜਾ ਸਕਦਾ ਹੈ। ਅਸੀਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਆਪਣੀ ਪੜਤਾਲ ਵਿਚ ਸਾਨੂੰ Getty Images ਦੀ ਇੱਕ ਤਸਵੀਰ ਮਿਲੀ ਜਿਸਨੂੰ 15 September, 2013 ਨੂੰ ਅਪਲੋਡ ਕੀਤਾ ਗਿਆ ਸੀ। ਇਸ ਫੋਟੋ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ, “ਭਾਰਤ ਨੇ ਅੱਜ ਦੂਜੀ ਵਾਰ ਲੰਮੀ ਦੂਰੀ ਦੀ ਪਰਮਾਣੂ ਸਮਰੱਥਾ ਵਾਲੀ ਅਗਨੀ-5 ਮਿਸਾਇਲ ਦਾ ਸਫਲ ਟੈਸਟ ਕੀਤਾ, ਜਿਸਦੀ ਰੇਂਜ 5000 ਕਿਲੋਮੀਟਰ ਤੋਂ ਵੱਧ ਹੈ। ਭਾਰਤ ਹੁਣ ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ, ਰੂਸ, ਫਰਾਂਸ ਅਤੇ ਚੀਨ ਵਰਗੇ ਦੇਸ਼ਾਂ ਦੇ ਕਲੱਬਾਂ ਵਿਚ ਸ਼ਾਮਲ ਹੋ ਗਿਆ ਹੈ, ਜਿਹੜੇ ਯੂਰੋਪ, ਏਸ਼ੀਆ ਅਤੇ ਅਫ਼ਰੀਕਾ ਵਿਚ ਮਹਾਦੀਪਾਂ ‘ਤੇ ਇੱਕ ਮਿਸਾਇਲ ਚਲਾਉਣ ਦੀ ਸਮਰੱਥਾ ਰੱਖਦੇ ਹਨ। ਇਹ ਮਿਸਾਇਲ 1000 ਕਿਲੋਗ੍ਰਾਮ ਪਰਮਾਣੂ ਵਾਰਹੇਡ ਲੈ ਜਾ ਸਕਦੀ ਹੈ ਅਤੇ ਇਸ ਵਿਚ ਤਿੰਨ ਰਾਕੇਟ ਮੋਟਰ ਹਨ। ਭਾਰਤ ਵਿਚ ਵੀਹਲਰ ਦੀਪ ਤੋਂ ਇਸਨੂੰ ਲਾਂਚ ਕੀਤਾ ਗਿਆ ਸੀ। (ਫੋਟੋ ਪੱਲਵ ਬਾਗਲਾ/ਕੋਰਬੇਸ ਗੇਟੀ ਇਮੇਜਸ)।” ਤੁਹਾਨੂੰ ਦੱਸ ਦਈਏ ਕਿ ਚੰਦ੍ਰਯਾਨ 2 ਨੂੰ July 22, 2019 ਨੂੰ ਲਾਂਚ ਕੀਤਾ ਗਿਆ ਸੀ।

ਵੱਧ ਪੁਸ਼ਟੀ ਲਈ ਅਸੀਂ ISRO ਨਾਲ ਸੰਪਰਕ ਕੀਤਾ ਜਿਧਰੋਂ ਸਾਨੂੰ ਪਤਾ ਚਲਿਆ ਕਿ ਇਹ ਤਸਵੀਰ ਚੰਦ੍ਰਯਾਨ ਦੀ ਨਹੀਂ ਹੈ।

ਹੁਣ ਅਸੀਂ ਦੂਜੇ ਦਾਅਵੇ ਦੀ ਪੜਤਾਲ ਕਰਨੀ ਸ਼ੁਰੂ ਕੀਤੀ। ਅਸੀਂ ਦਾਅਵੇ ਦੇ ਕੀ-ਵਰਡ ਨੂੰ ਇੰਟਰਨੈੱਟ ‘ਤੇ ਸਰਚ ਕੀਤਾ ਤਾਂ ਸਾਨੂੰ ਨਿਊਜ਼ ਏਜੇਂਸੀ IANS ਦੀ ਇੱਕ ਖਬਰ ਮਿਲੀ। ਇਸ ਖਬਰ ਨੂੰ 21 July 2019 ਨੂੰ ਫਾਈਲ ਕੀਤਾ ਗਿਆ ਸੀ। ਇਸ ਆਰਟੀਕਲ ਦੀ ਹੇਡਲਾਈਨ ਸੀ “ਅੰਤ੍ਰਿਕਸ਼ ਵਿਗਿਆਨਕ ਅੰਧ-ਵਿਸ਼ਵਾਸੀ, ਰਾਹੁ ਕਲ ਵਿਚ ਵਿਸ਼ਵਾਸ ਰੱਖਦੇ ਹਨ।” ਇਸ ਖਬਰ ਅੰਦਰ ਵਿਚਕਾਰ ਵਿਚ ਲਿਖਿਆ ਸੀ ਕਿ “ਹਰ ਇੱਕ ਰਾਕੇਟ ਮਿਸ਼ਨ ਤੋਂ ਪਹਿਲਾਂ, ਇਸਰੋ ਦੇ ਅਧਿਕਾਰੀ ਆਂਧ੍ਰ-ਪ੍ਰਦੇਸ਼ ਦੇ ਤਿਰੂਮਾਲਾ ਵਿਚ ਪ੍ਰਸਿੱਧ ਭਗਵਾਨ ਵੈਂਕਟੇਸ਼ਵਰ ਮੰਦਰ ਵਿਚ ਅਰਦਾਸ ਕਰਦੇ ਹਨ ਅਤੇ ਭਗਵਾਨ ਦੇ ਚਰਨਾਂ ਵਿਚ ਰਾਕੇਟ ਦੀ ਕਾਪੀ ਰੱਖਦੇ ਹਨ, ਅਤੇ ਇੱਕ ਸਫਲ ਉਡਾਣ ਲਈ ਉਨ੍ਹਾਂ ਦਾ ਅਸ਼ੀਰਵਾਦ ਮੰਗਦੇ ਹਨ।”

ਦੂਜੇ ਦਾਅਵੇ ਦੀ ਪੁਸ਼ਟੀ ਲਈ ਅਸੀਂ ਵੈਂਕਟੇਸ਼ਵਰ ਮੰਦਰ ਵਿਚ ਗੱਲ ਅਤੇ ਸਾਨੂੰ ਦੱਸਿਆ ਗਿਆ ਕਿ ਇਹ ਗੱਲ ਬਿਲਕੁੱਲ ਸਹੀ ਹੈ।

ਇਸ ਪੋਸਟ ਨੂੰ Arun Razz ਨਾਂ ਦੇ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਨ੍ਹਾਂ ਦੋਵੇਂ ਦਾਅਵਿਆਂ ਵਿਚੋਂ ਦੀ ਇੱਕ ਦਾਅਵਾ ਪੂਰੇ ਤਰੀਕੇ ਨਾਲ ਗਲਤ ਹੈ, ਇਹ ਤਸਵੀਰ ਚੰਦ੍ਰਯਾਨ ਦੀ ਨਹੀਂ ਹੈ। ਅਸਲ ਵਿਚ ਇਹ ਤਸਵੀਰ 15 ਸਤੰਬਰ, 2013 ਦੀ ਹੈ ਜਦੋਂ ਭਾਰਤ ਨੇ ਓਡੀਸ਼ਾ ਤਟ ਕੋਲ ਵੀਹਲਰ ਟਾਪੂ ਤੋਂ ਅਗਨੀ- V ਮਿਸਾਇਲ ਦੀ ਦੂਜੀ ਟੈਸਟ ਉਡਾਣ ਭਰੀ ਸੀ। ਦੂਜਾ ਦਾਅਵਾ ਸਹੀ ਨਜ਼ਰ ਆ ਰਿਹਾ ਹੈ ਕਿਉਂਕੀ ਅਸੀਂ ਇਸਦੀ ਪੁਸ਼ਟੀ ਲਈ ਅਸੀਂ ਵੈਂਕਟੇਸ਼ਵਰ ਮੰਦਰ ਵਿਚ ਗੱਲ ਅਤੇ ਸਾਨੂੰ ਦੱਸਿਆ ਗਿਆ ਕਿ ਇਹ ਗੱਲ ਬਿਲਕੁੱਲ ਸਹੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਇਹ ਤਸਵੀਰ ਚੰਦ੍ਰਯਾਨ 2 ਦੀ ਹੈ
  • Claimed By : FB User- Arun Razz
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later