X

Fact Check: ਭਾਰਤ ਦੀ ਹਾਰ ਦੇ ਬਾਅਦ ਜਸ਼ਨ ਦੌਰਾਨ ਬੰਗਲਾਦੇਸ਼ੀ ਵਿਅਕਤੀ ਨੂੰ ਨਹੀਂ ਲੱਗੀ ਅੱਗ, ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਦੇ ਹੱਥੋਂ ਭਾਰਤ ਦੀ ਹਾਰ ਦੀ ਖੁਸ਼ੀ ਵਿਚ ਜਸ਼ਨ ਮਨਾਉਂਦੇ ਹੋਏ ਬੰਗਲਾਦੇਸ਼ ਦੇ ਸ਼ੇਖ ਮੁਜੀਬੁਰ, ਗੈਸ ਸਿਲੈਂਡਰ ਫੱਟਣ ਕਰਕੇ ਸੜ ਗਿਆ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਪੁਰਾਣੀ ਤਸਵੀਰਾਂ ਨੂੰ ਜ਼ਰੀਆ ਬਣਾਕੇ ਇਹ ਫਰਜ਼ੀ ਪੋਸਟ ਬਣਾਇਆ ਗਿਆ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਜਯੇਸ਼ ਰਾਠੌੜ ਨੇ “I Support Namo” ਨਾਂ ਦੇ ਫੇਸਬੁੱਕ ਗਰੁੱਪ ਅੰਦਰ ਦੋ ਤਸਵੀਰਾਂ ਦਾ ਕੋਲਾਜ ਪੋਸਟ ਕਰਦੇ ਹੋਏ ਲਿਖਿਆ: ”#ਬੰਗਲਾਦੇਸ਼ ਵਿਚ…………….ਨਿਊਜ਼ੀਲੈਂਡ ਦੁਆਰਾ ਭਾਰਤ ਨੂੰ World cup 2019 ਵਿਚ ਹਰਾਉਣ ਬਾਅਦ ਹੋਈ ਜ਼ਬਰਦਸਤ ਖੁਸ਼ੀ ਵਿਚ………..#ਸ਼ੇਖ ਮੁਜੀਬੁਰ ਨੇ ਇੱਕ ਦਾਵਤ ਦਾ ਆਯੋਜਨ ਕਰਕੇ ਜਸ਼ਨ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਗੈਸ ਸਿਲੈਂਡਰ ਫੱਟ ਗਿਆ ਅਤੇ ਉਹ ਸੜਕੇ ਤੰਦੂਰੀ #ਮੁਰਗਮੁੱਸਲਮ ਬਣ ਗਿਆ…..। ਪਤਾ ਨਹੀਂ ਇਸਨੂੰ 72 ਹੁਰਾਂ ਮਿਲਣਗੀਆਂ ਜਾਂ ਨਹੀਂ..।”

ਇਹ ਪੋਸਟ ਟਵਿੱਟਰ ‘ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਗੂਗਲ ਸਰਚ ਵਿਚ ”ਸ਼ੇਖ ਮੁਜੀਬੁਰ+ਗੈਸ ਸਿਲੈਂਡਰ” ਵਰਗੇ ਕਈ ਕੀ-ਵਰਡ ਪਾ ਕੇ ਖਬਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਇਹ ਪਤਾ ਲਗਾਉਣਾ ਸੀ ਕਿ ਕੀ ਸਹੀ ‘ਚ ਅਜਿਹੀ ਕੋਈ ਘਟਨਾ ਬੰਗਲਾਦੇਸ਼ ਵਿਚ ਵਾਪਰੀ ਸੀ ਜਾਂ ਨਹੀਂ? ਕਾਫੀ ਸਰਚ ਕਰਨ ਦੇ ਬਾਅਦ ਸਾਨੂੰ ਇੱਕ ਲਿੰਕ ਅਜਿਹਾ ਨਹੀਂ ਮਿਲਿਆ, ਜਿਸਵਿਚ ਜਸ਼ਨ ਮਨਾਉਂਦੇ ਹੋਏ ਸਿਲੈਂਡਰ ਫੱਟਣ ਕਰਕੇ ਸ਼ੇਖ ਮੁਜੀਬੁਰ ਨਾਂ ਦੇ ਸ਼ਕਸ ਦੀ ਮੌਤ ਦੀ ਖਬਰ ਹੋਵੇ।

ਇਸਦੇ ਬਾਅਦ ਅਸੀਂ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਲਿੱਤੀ। ਸਬਤੋਂ ਪਹਿਲਾਂ ਅਸੀਂ ਵਾਇਰਲ ਹੋ ਰਹੇ ਪੋਸਟ ਵਿਚ ਵਰਤੀ ਗਈ ਪਹਿਲੀ ਤਸਵੀਰ ਨੂੰ ਕ੍ਰੋਪ ਕਰਕੇ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਆਖਿਰਕਾਰ ਇਹ ਤਸਵੀਰ ਸਾਨੂੰ ਗੂਗਲ ਵਿਚ ਮਿਲ ਹੀ ਗਈ।

ਗੂਗਲ ਸਰਚ ਦੌਰਾਨ ਸਾਨੂੰ ਇਹ ਤਸਵੀਰ chantalehrhardt.com ‘ਤੇ ਮਿਲੀ। ਕਈ ਤਸਵੀਰਾਂ ਨਾਲ ਲਿਖਿਆ ਹੋਇਆ ਸੀ ਕਿ ਮਾਰਚ/ਅਪ੍ਰੈਲ 2017 ਵਿਚ ਜਦੋਂ ਫੋਟੋਗ੍ਰਾਫਰ ਬੰਗਲਾਦੇਸ਼ ਗਈ ਸੀ ਤਾਂ ਉਨ੍ਹਾਂ ਨੂੰ ਸੰਤਰੀ ਦਾਹੜੀ ਵਾਲੇ ਲੋਕ ਓਥੇ ਦਿੱਸੇ। ਇਸਦੇ ਬਾਅਦ ਫੋਟੋਗ੍ਰਾਫਰ ਨੇ ਅਜਿਹੇ ਲੋਕਾਂ ਦੀ ਫੋਟੋ ਕਲਿੱਕ ਕੀਤੀਆਂ।

ਆਪਣੀ ਪੜਤਾਲ ਵਿਚ ਸਾਨੂੰ ਪਤਾ ਚਲਿਆ ਕਿ ਚਾਂਟੇਲ ਏਮੀ (Chantal Aimme Ehrhardt) ਨਾਂ ਦੀ ਇਹ ਫੋਟੋਗ੍ਰਾਫਰ ਨੀਦਰਲੈਂਡ ਵਿਚ ਰਹਿੰਦੀ ਹੈ। ਸੰਤਰੀ ਦਾਹੜੀ ਵਾਲੇ ਆਦਮੀ ਦੀ ਤਸਵੀਰ ਇਨ੍ਹਾਂ ਨੇ ਹੀ ਖਿੱਚੀ ਸੀ।

ਪਹਿਲੀ ਤਸਵੀਰ ਦੀ ਸੱਚਾਈ ਪਤਾ ਲਗਾਉਣ ਦੇ ਬਾਅਦ ਹੁਣ ਸਾਨੂੰ ਇਹ ਪਤਾ ਲਗਾਉਣਾ ਸੀ ਕਿ ਦੂਜੀ ਤਸਵੀਰ ਕਿੱਧਰ ਦੀ ਹੈ? ਦੂਜੀ ਤਸਵੀਰ ਵਿਚ ਇੱਕ ਆਦਮੀ ਅੱਗ ਦੀ ਲਪੇਟਾਂ ਅੰਦਰ ਘਿਰਿਆ ਦਿੱਸ ਰਿਹਾ ਹੈ।

ਸੱਚਾਈ ਜਾਣਨ ਲਈ ਅਸੀਂ ਇੱਕ ਵਾਰ ਫੇਰ ਗੂਗਲ ਰਿਵਰਸ ਇਮੇਜ ਦਾ ਸਹਾਰਾ ਲਿਆ। ਵਾਇਰਲ ਪੋਸਟ ਵਿਚੋਂ ਦੂਜੀ ਤਸਵੀਰ ਨੂੰ ਕ੍ਰੋਪ ਕਰਕੇ ਅਸੀਂ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕੀਤਾ। ਕੁੱਝ ਹੀ ਦੇਰ ਵਿਚ ਸੱਚਾਈ ਸਾਡੇ ਸਾਹਮਣੇ ਆ ਗਈ।

ਇਹ ਤਸਵੀਰ ਸਾਨੂੰ ਬਿਲ ਟਾਊਨਸੈਂਡ (Bill Townsend) ਨਾਂ ਦੇ ਫੋਟੋਗ੍ਰਾਫਰ ਦੇ Flicker ਅਕਾਊਂਟ ‘ਤੇ ਮਿਲ ਗਈ। ਇਹ ਤਸਵੀਰ 17 ਜਨਵਰੀ 2007 ਨੂੰ Flicker ‘ਤੇ ਅਪਲੋਡ ਕੀਤੀ ਗਈ ਸੀ। ਇਸਦੇ ਕੈਪਸ਼ਨ ਵਿਚ ਦੱਸਿਆ ਗਿਆ ਸੀ: Stunt Man Performance. ਮਤਲਬ ਇਹ ਤਸਵੀਰ 2019 ਦੀ ਨਹੀਂ, ਬਲਕਿ 2007 ਦੀ ਹੈ। ਤਸਵੀਰ ਵਿਚ ਦਿੱਸ ਰਿਹਾ ਆਦਮੀ ਅੱਗ ਵਿਚ ਸੜਿਆ ਨਹੀਂ ਹੈ, ਬਲਕਿ ਸਟੰਟ ਕਰ ਰਿਹਾ ਸੀ।

ਅੰਤ ਵਿਚ ਵਿਸ਼ਵਾਸ ਟੀਮ ਨੇ ਫਰਜ਼ੀ ਪੋਸਟ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ ਜਯੇਸ਼ ਰਾਠੌੜ ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਇਸ ਨਾਲ ਸਾਨੂੰ ਪਤਾ ਚਲਿਆ ਕਿ ਇਸ ਅਕਾਊਂਟ ‘ਤੇ ਇੱਕ ਖਾਸ ਸੰਪਰਦਾਇ ਦੇ ਖਿਲਾਫ ਹੀ ਪੋਸਟ ਅਪਲੋਡ ਕੀਤੇ ਜਾਂਦੇ ਹਨ। ਇਸਵਿਚ ਕਈ ਪੋਸਟ ਗੁਜਰਾਤੀ ਭਾਸ਼ਾ ਵਿਚ ਵੀ ਹੁੰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਨਿਊਜ਼ੀਲੈਂਡ ਦੇ ਹੱਥੋਂ ਭਾਰਤ ਦੀ ਹਾਰ ਦੇ ਬਾਅਦ ਜਸ਼ਨ ਦੇ ਨਾਂ ‘ਤੇ ਸ਼ੇਖ ਮੁਜੀਬੁਰ ਨਾਂ ਦੇ ਸ਼ਕਸ ਦੇ ਜਲਣ ਵਾਲੇ ਪੋਸਟ ਵਿਚ ਕੋਈ ਸੱਚਾਈ ਨਹੀਂ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਪੁਰਾਣੀ ਤਸਵੀਰਾਂ ਨੂੰ ਜ਼ਰੀਆ ਬਣਾਕੇ ਇਹ ਫਰਜ਼ੀ ਪੋਸਟ ਬਣਾਇਆ ਗਿਆ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਭਾਰਤ ਦੀ ਹਾਰ ਦੇ ਬਾਅਦ ਜਸ਼ਨ ਦੌਰਾਨ ਬੰਗਲਾਦੇਸ਼ੀ ਵਿਅਕਤੀ ਨੂੰ ਲੱਗੀ ਅੱਗ
  • Claimed By : FB User- Jayesh Rathod
  • Fact Check : False
False
    Symbols that define nature of fake news
  • True
  • Misleading
  • False
ਜਾਣੋ ਸੱਚੀਆਂ ਅਤੇ ਫਰਜ਼ੀ ਖਬਰਾਂ ਦਾ ਸੱਚ ਕਵਿਜ਼ ਖੇਡੋ ਅਤੇ ਖ਼ਬਰਾਂ ਦਾ ਤੱਥ ਚੈਕ ਕਿਵੇਂ ਕਰਨਾ ਹੈ ਬਾਰੇ ਸਿੱਖੋ ਕੁਇਜ਼ ਖੇਡੋ

Tags

RELATED ARTICLES

Post saved! You can read it later