X

FACT CHECK: ਰੂਸ ਦੀ ਟ੍ਰੇਨ ‘ਤੇ ਨਹੀਂ ਛਪੀ ਸੀ ਕ੍ਰਿਸ਼ਣ ਭਗਵਾਨ ਦੀ ਤਸਵੀਰ, ਵਾਇਰਲ ਦਾਅਵਾ ਫਰਜ਼ੀ ਹੈ

  • By Vishvas News
  • Updated: July 4, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੁੱਝ ਸਮੇਂ ਤੋਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਇੱਕ ਟ੍ਰੇਨ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਟ੍ਰੇਨ ‘ਤੇ ਹਿੰਦੂ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਤਸਵੀਰ ਛਪੀ ਹੋਈ ਹੈ। ਤਸਵੀਰ ਨਾਲ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ ਕਿ ਇਹ ਤਸਵੀਰ ਰੂਸ ਦੀ ਹੈ ਅਤੇ ਇਸਕੋਨ ਮੰਦਰ ਵਾਲਿਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਤਸਵੀਰ ਇੰਜਨ ‘ਤੇ ਛਪਵਾਈ ਹੈ ਤਾਂ ਜੋ ਲੋਕ ਸ਼੍ਰੀ ਕ੍ਰਿਸ਼ਣ ਨਾਲ ਜੁੜ ਸੱਕਣ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਤਸਵੀਰ ਸਹੀ ਨਹੀਂ ਹੈ। ਫੋਟੋ ਐਡੀਟਿੰਗ ਟੂਲ ਦੀ ਵਰਤੋਂ ਕਰਕੇ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਅਸਲੀ ਤਸਵੀਰ ਵਿਚ ਟ੍ਰੇਨ ‘ਤੇ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਤਸਵੀਰ ਨਹੀਂ ਹੈ ਅਤੇ ਇਹ ਟ੍ਰੇਨ ਰੂਸ ਦੀ ਨਹੀਂ, ਬਲਕਿ ਆਸਟ੍ਰੇਲੀਆ ਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਇੱਕ ਟ੍ਰੇਨ ਨੂੰ ਵੇਖਿਆ ਜਾ ਸਕਦਾ ਹੈ ਜਿਸ ਉੱਤੇ ਹਿੰਦੂ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਤਸਵੀਰ ਛਪੀ ਹੋਈ ਹੈ। ਪੋਸਟ ਵਿਚ ਕਲੇਮ ਕੀਤਾ ਗਿਆ ਹੈ, “ਇਹ ਰੂਸ ਦੀ ਇੱਕ ਟ੍ਰੇਨ ਹੈ ਜਿੱਥੇ ਇਸਕੋਨ ਮੰਦਰ ਵਾਲਿਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਤਸਵੀਰ ਇੰਜਨ ‘ਤੇ ਛਪਵਾਈ ਹੈ ਤਾਂ ਜੋ ਦੁਨੀਆ ਭਰ ਵਿਚ ਲੋਕ ਸ਼੍ਰੀ ਕ੍ਰਿਸ਼ਣ ਨਾਲ ਜੁੜ ਸੱਕਣ।😊 ਇਹ ਇੰਜਨ ਜੇਕਰ ਭਾਰਤ ਵਿਚ ਹੁੰਦਾ ਤਾਂ ਸੰਸਦ ਤੋਂ ਲੈ ਕੇ ਪੂਰੇ ਦੇਸ਼ ਵਿਚ ਬਵਾਲ ਮੱਚ ਜਾਉਂਦਾ!”

ਪੜਤਾਲ

ਵਾਇਰਲ ਤਸਵੀਰ ਦੀ ਪੜਤਾਲ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ ਪਰ ਸਾਨੂੰ ਇਹ ਤਸਵੀਰ ਨਹੀਂ ਮਿਲੀ। ਇਸਦੇ ਬਾਅਦ ਅਸੀਂ ਇਸ ਤਸਵੀਰ ਨੂੰ ਦੂਜੇ ਇਮੇਜ ਸਰਚ ਬ੍ਰਾਉਜ਼ਰ Yandex ਵਿਚ ਇਸ ਤਸਵੀਰ ਨੂੰ ਲਭਿਆ ਅਤੇ ਇਹ ਤਸਵੀਰ ਸਾਨੂੰ ਮਿਲ ਗਈ। ਇਸ ਤਸਵੀਰ ਵਿਚ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਤਸਵੀਰ ਨਹੀਂ ਸੀ। ਇਹ ਤਸਵੀਰ ਸਾਨੂੰ SouthernStatesGroup ਨਾਂ ਦੀ ਵੈੱਬਸਾਈਟ ‘ਤੇ ਮਿਲੀ। ਇਹ ਕੰਪਨੀ ਆਸਟ੍ਰੇਲੀਆ ਵਿਚ ਪੈਂਦੀ ਇੱਕ ਰੈਫਰੀਜੇਸ਼ਨ ਕੰਪਨੀ ਹੈ ਜਿਹੜੀ ਟ੍ਰਾੰਸਪੋਰਟ, ਹਵਾਈ ਅਤੇ ਰੇਲ ਏਅਰ ਕੰਡੀਸ਼ਨਿੰਗ ਅਤੇ ਰੈਫਰੀਜੇਸ਼ਨ ਸੇਵਾ ਮੁਹਈਆ ਕਰਵਾਉਂਦੀ ਹੈ।

ਅਸੀਂ ਵੱਧ ਪੁਸ਼ਟੀ ਲਈ South States Group ਦੇ ਆਸਟ੍ਰੇਲੀਆ ਪੈਂਦੇ ਦਫਤਰ ਵਿਚ ਗੱਲ ਕੀਤੀ ਅਤੇ ਸਾਨੂੰ ਕੋਲਿਨ ਨਾਂ ਦੇ ਇੱਕ ਸੁਪਰਵਾਇਜਰ ਨੇ ਦੱਸਿਆ ਕਿ ਇਹ ਇੱਕ ਡੈਮੋ ਤਸਵੀਰ ਹੈ ਜਿਹੜੀ ਕਿ ਰੇਲ ਆਸਟ੍ਰੇਲੀਆ ਦੀ ਇੱਕ ਟ੍ਰੇਨ ਦੀ ਹੈ ਅਤੇ ਇਸ ਟ੍ਰੇਨ ਉੱਪਰ ਕੁੱਝ ਛਪਿਆ ਨਹੀਂ ਹੈ।

ਇਸ ਨਾਲ ਇਹ ਸਾਫ ਪਤਾ ਚਲਦਾ ਹੈ ਕਿ ਇਹ ਟ੍ਰੇਨ ਦੀ ਤਸਵੀਰ ਆਸਟ੍ਰੇਲੀਆ ਦੀ ਹੈ ਅਤੇ ਰੂਸ ਨਾਲ ਇਸ ਤਸਵੀਰ ਦਾ ਕੋਈ ਸਬੰਧ ਨਹੀਂ ਹੈ। ਅਸਲੀ ਤਸਵੀਰ ਵਿਚ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਤਸਵੀਰ ਨਹੀਂ ਛਪੀ ਹੈ।

ਇਸ ਪੋਸਟ ਨੂੰ Rakesh Bharti ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰ ਸਹੀ ਨਹੀਂ ਹੈ। ਫੋਟੋ ਐਡੀਟਿੰਗ ਟੂਲ ਦੀ ਵਰਤੋਂ ਕਰਕੇ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ। ਅਸਲੀ ਤਸਵੀਰ ਵਿਚ ਟ੍ਰੇਨ ‘ਤੇ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਤਸਵੀਰ ਨਹੀਂ ਹੈ ਅਤੇ ਇਹ ਟ੍ਰੇਨ ਰੂਸ ਦੀ ਨਹੀਂ, ਬਲਕਿ ਆਸਟ੍ਰੇਲੀਆ ਦੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਰੂਸ ਦੀ ਟ੍ਰੇਨ ‘ਤੇ ਛਪੀ ਸੀ ਕ੍ਰਿਸ਼ਣ ਭਗਵਾਨ ਦੀ ਤਸਵੀਰ
  • Claimed By : FB User-Rakesh Bharti
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

RELATED ARTICLES

Post saved! You can read it later