X

Fact Check: ਮੰਦਿਰ ਵਿਚ ਮੂਰਤੀ ਦਾ ਅਪਮਾਨ ਕੀਤੇ ਜਾਣ ਦੀ ਘਟਨਾ ਨੂੰ ਫਿਰਕਾਪ੍ਰਸਤ ਰੰਗ ਦੇ ਕੀਤਾ ਜਾ ਰਿਹਾ ਹੈ ਵਾਇਰਲ

  • By Vishvas News
  • Updated: July 10, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਇੱਕ ਤਸਵੀਰ ਵਿਚ ਇੱਕ ਵਿਅਕਤੀ ਨੂੰ ਮੰਦਿਰ ਵਿਚ ਰੱਖੀ ਮੂਰਤੀ ਦਾ ਅਪਮਾਨ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਸੰਪਰਦਾਇਕ ਰੰਗ ਦੇ ਕੇ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੂਰਤੀ ਦਾ ਅਪਮਾਨ ਕਰਨ ਵਾਲੇ ਵਿਅਕਤੀ ਦਾ ਨਾਂ ਮੋਹੰਮਦ ਅੰਸਾਰੀ ਹੈ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। ਵਾਰਾਣਸੀ ਦੇ ਮਿਰਜਾਮੁਰਾਦ ਥਾਣਾ ਖੇਤਰ ਵਿਚ ਕਰੀਬ ਦੋ ਮਹੀਨੇ ਪਹਿਲਾਂ ਹੋਈ ਇਸ ਘਟਨਾ ਦੇ ਆਰੋਪੀ ਅਜਾਦ ਕੁਮਾਰ ਗੌਤਮ ਨੂੰ ਗਿਰਫ਼ਤਾਰ ਕਰ ਜੇਲ ਭੇਜਿਆ ਜਾ ਚੁਕਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘Bhupendra Surana’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”इस मुस्लिम व्यक्ति – मोहमद अंसारी को इतना फैला दो की ये ज़िंदगी में मन्दिर😥 में जाने लायक ना बचे 😠”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤੇ ਜਾਣ ‘ਤੇ ਸਾਨੂੰ ਇੱਕ ਟਵਿੱਟਰ ਹੈਂਡਲ ‘ਤੇ ਇਹੀ ਤਸਵੀਰ ਮਿਲੀ। @NEERAJD811 ਹੈਂਡਲ ਤੋਂ 11 ਮਈ ਨੂੰ ਇਸ ਤਸਵੀਰ ਨੂੰ ਟਵੀਟ ਕਰਦੇ ਹੋਏ ਲਿਖਿਆ ਗਿਆ, ‘ਵਾਰਾਣਸੀ ਦੇ ਮਿਰਜਾਮੁਰਾਦ ਥਾਣਾ ਖੇਤਰ ਦੇ ਕਧਰਨਾ ਪਿੰਡ ਦਾ ਅਜਾਦ ਗੌਤਮ ਪੁੱਤਰ ਲੋਧੀ ਗੌਤਮ ਅਦਮਾਪੁਰ ਪਿੰਡ ਵਿਚ ਡੀਹ ਬਾਬਾ ਦੇ ਮੰਦਿਰ ਦੇ ਉੱਪਰ ਪੈਰ ਰੱਖ ਫੋਟੋ ਖਿੱਚੀ ਹੈ, ਸਹੀ ਕਾਰਵਾਈ ਕੀਤੀ ਜਾਵੇ, ਅਜਾਦ ਗੌਤਮ ਆਪਣੇ ਆਪ ਨੂੰ ਭੀਮ ਆਰਮੀ ਦਾ ਸਦੱਸ ਵੀ ਦੱਸ ਰਿਹਾ ਹੈ।’

ਇਸ ਟਵੀਟ ਵਿਚ ਉਨ੍ਹਾਂ ਨੇ ਵਾਰਾਣਸੀ ਪੁਲਿਸ, ਯੂਪੀ ਪੁਲਿਸ ਅਤੇ IG ਵਾਰਾਣਸੀ ਦੇ ਟਵਿੱਟਰ ਹੈਂਡਲ ਨੂੰ ਟੈਗ ਕੀਤਾ ਸੀ, ਜਿਸਦਾ ਜਵਾਬ ਦਿੰਦੇ ਹੋਏ ADG ਜ਼ੋਨ ਵਾਰਾਣਸੀ ਦੇ ਟਵਿੱਟਰ ਹੈਂਡਲ ਤੋਂ ਦੱਸਿਆ ਗਿਆ ਕਿ ਮਾਮਲੇ ਵਿਚ ਵਾਰਾਣਸੀ ਪੁਲਿਸ ਆਰੋਪੀ ਖਿਲਾਫ ਕਾਰਵਾਈ ਕਰ ਉਸਨੂੰ ਜੇਲ ਭੇਜ ਚੁੱਕੀ ਹੈ।

ਵਾਰਾਣਸੀ ਪੁਲਿਸ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਵੀ ਜਵਾਬ ਦਿੰਦੇ ਹੋਏ ਕਿਹਾ ਗਿਆ ਹੈ, ‘ਮਹੋਦਯ ਉਕਤ ਪ੍ਰਕਰਣ ਕਾਫੀ ਪੁਰਾਣਾ ਹੈ, ਜਿਸਦੇ ਸਬੰਧ ਵਿਚ ਪੂਰਵ ਵਿਚ ਹੀ ਥਾਣਾ ਮਿਰਜਾਮੁਰਾਦ ਪੁਲਿਸ ਦੁਆਰਾ ਅਭਿਯੋਗ ਪੰਜੀਕ੍ਰਿਤ ਕਰ ਆਰੋਪੀ ਨੂੰ ਗਿਰਫ਼ਤਾਰ ਕਰਦੇ ਹੋਏ ਜਰੂਰੀ ਕਾਰਵਾਈ ਕੀਤੀ ਜਾ ਚੁਕੀ ਹੈ।’

ਮਾਮਲੇ ਦੀ ਜਾਣਕਾਰੀ ਲਈ ਅਸੀਂ ਨਿਊਜ਼ ਸਰਚ ਦਾ ਸਹਾਰਾ ਲਿਆ। ਨਿਊਜ਼ ਸਰਚ ਵਿਚ ਸਾਨੂੰ ਹਿੰਦੀ ਨਿਊਜ਼ ਵੈੱਬਸਾਈਟ ‘ਅਮਰ ਉਜਾਲਾ’ ‘ਤੇ 24 ਅਪ੍ਰੈਲ 2020 ਨੂੰ ਪ੍ਰਕਾਸ਼ਿਤ ਰਿਪੋਰਟ ਮਿਲੀ, ਜਿਸਦੇ ਵਿਚ ਇਸ ਘਟਨਾ ਬਾਰੇ ਦੱਸਿਆ ਗਿਆ ਸੀ।

ਖਬਰ ਮੁਤਾਬਕ, ‘ਵਾਰਾਣਸੀ ਦੇ ਕਰਧਨਾ ਪਿੰਡ ਨਿਵਾਸੀ ਅਜਾਦ ਕੁਮਾਰ ਗੌਤਮ ਨੂੰ ਮਿਰਜਾਮੁਰਾਦ ਥਾਣੇ ਦੀ ਪੁਲਿਸ ਨੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਠੇਸ ਪਹੁੰਚਾਉਣ ਦੇ ਆਰੋਪ ਵਿਚ ਗਿਰਫ਼ਤਾਰ ਕੀਤਾ। ਅਜਾਦ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰ ਜੇਲ ਭੇਜ ਦਿੱਤਾ ਗਿਆ ਹੈ। ਕਰਧਨਾ ਪਿੰਡ ਦੇ ਰਾਮਕੁਮਾਰ ਨੇ ਮਿਰਜਾਮੁਰਾਦ ਥਾਣੇ ਵਿਚ ਸ਼ਕਾਇਤ ਕੀਤੀ ਸੀ। ਰਾਮਕੁਮਾਰ ਅਨੁਸਾਰ, ਅਜਾਦ ਕੁਮਾਰ ਨੇ ਕਿਸੇ ਮੰਦਿਰ ਦੀ ਮੂਰਤੀ ‘ਤੇ ਪੈਰ ਰੱਖ ਕੇ ਆਪਣੇ ਮੋਬਾਈਲ ਤੋਂ ਫੋਟੋ ਖਿਚਿਆ ਹੈ। ਉਹ ਫੋਟੋ ਉਹ ਪਿੰਡ ਵਾਲਿਆਂ ਨੂੰ ਦਿਖਾਉਂਦਾ ਹੈ ਅਤੇ ਪਿੰਡ ਵਿਚ ਘੁੰਮ ਕੇ ਦੇਵੀ ਦੇਵਤਾਵਾਂ ‘ਤੇ ਗਲਤ ਟਿੱਪਣੀ ਵੀ ਕਰਦਾ ਹੈ। ਇਸਦੇ ਨਾਲ ਹੀ ਆਪਣੀ ਫੇਸਬੁੱਕ ਪੇਜ ‘ਤੇ ਦੇਵੀ ਦੇਵਤਾਵਾਂ ਦੇ ਸਬੰਧ ਵਿਚ ਗਲਤ ਪੋਸਟ ਵੀ ਕਰਦਾ ਹੈ।’

ਵਿਸ਼ਵਾਸ ਟੀਮ ਨੇ ਇਸਦੇ ਬਾਅਦ ਮਿਰਜਾਮੁਰਾਦ ਥਾਣਾ ਸੁਨੀਲ ਦੱਤ ਦੁਬੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ‘ਇਹ ਪੁਰਾਣੀ ਘਟਨਾ ਹੈ ਅਤੇ ਮਾਮਲੇ ਦਾ ਆਰੋਪੀ ਮੁਸਲਿਮ ਸਮੁਦਾਏ ਤੋਂ ਨਹੀਂ ਬਲਕਿ ਹਿੰਦੂ ਦਲਿਤ ਸਮੁਦਾਏ ਨਾਲ ਸਬੰਧਿਤ ਸੀ। ਮਾਮਲਾ ਸਾਹਮਣੇ ਆਉਣ ‘ਤੇ ਪੁਲਿਸ ਨੇ ਆਰੋਪੀ ਅਜਾਦ ਕੁਮਾਰ ਗੌਤਮ ਖਿਲਾਫ 153 A ਸਣੇ ਹੋਰ ਧਾਰਾਵਾਂ ਵਿਚ ਮੁਕਦਮਾ ਦਰਜ ਕਰ ਕਾਰਵਾਈ ਕਰਦੇ ਹੋਏ ਉਸਨੂੰ ਗਿਰਫ਼ਤਾਰ ਕਰ ਜੇਲ ਭੇਜ ਦਿੱਤਾ ਸੀ। ਆਰੋਪੀ ਫਿਲਹਾਲ ਜਮਾਨਤ ‘ਤੇ ਬਾਹਰ ਹੈ।

ਦੁਬੇ ਨੇ ਦੱਸਿਆ, ‘ਅਸਲ ਵਿਚ ਮੂਰਤੀ ‘ਤੇ ਪੈਰ ਰੱਖ ਖਿੱਚੀ ਗਈ ਤਸਵੀਰ ਕਰੀਬ ਸਾਲ ਪੁਰਾਣੀ ਸੀ, ਪਰ ਉਸਨੇ ਇਹ ਤਸਵੀਰ ਕੁਝ ਮਹੀਨੇ ਪਹਿਲਾਂ ਵਾਇਰਲ ਕੀਤੀ।

ਇਸ ਤਸਵੀਰ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Bhupendra Surana ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਪੋਸਟ ਫਰਜੀ ਸਾਬਤ ਹੋਇਆ। ਵਾਰਾਣਸੀ ਦੇ ਮਿਰਜਾਮੁਰਾਦ ਥਾਣਾ ਖੇਤਰ ਵਿਚ ਕਰੀਬ ਦੋ ਮਹੀਨੇ ਪਹਿਲਾਂ ਹੋਈ ਇਸ ਘਟਨਾ ਦੇ ਆਰੋਪੀ ਅਜਾਦ ਕੁਮਾਰ ਗੌਤਮ ਨੂੰ ਗਿਰਫ਼ਤਾਰ ਕਰ ਜੇਲ ਭੇਜਿਆ ਜਾ ਚੁਕਿਆ ਹੈ।

  • Claim Review : ਤਸਵੀਰ ਨੂੰ ਸੰਪਰਦਾਇਕ ਰੰਗ ਦੇ ਕੇ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੂਰਤੀ ਦਾ ਅਪਮਾਨ ਕਰਨ ਵਾਲੇ ਵਿਅਕਤੀ ਦਾ ਨਾਂ ਮੋਹੰਮਦ ਅੰਸਾਰੀ ਹੈ।
  • Claimed By : FB User- Bhupendra Surana
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later