X

Fact Check: ਭਿੰਡਰਾਂਵਾਲੇ ਦੇ ਨਾਂ ‘ਤੇ ਵਾਇਰਲ ਕਰੀ ਜਾ ਰਹੀ ਵੀਡੀਓ ਫਰਜ਼ੀ ਹੈ

  • By Vishvas News
  • Updated: June 6, 2019

ਨਵੀਂ ਦਿੱਲੀ (ਵਿਸ਼ਵਾਸ ਟੀਮ). ਫੇਸਬੁੱਕ ‘ਤੇ ਅੱਜਕਲ੍ਹ ਵੀਡੀਓ ਦੇ ਰੂਪ ਵਿੱਚ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਮਰੀਜ਼ ਨੂੰ ਹਸਪਤਾਲ ਵਿੱਚ ਕੁੱਟਿਆ ਜਾ ਰਿਹਾ ਹੈ। ਇਸ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਗ਼ਲਤ ਕਹੂਗਾ ਉਸਦੇ ਨਾਲ ਇਹ ਹੀ ਸਲੂਕ ਹੋਵੇਗਾ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਕਰਿਆ ਜਾ ਰਿਹਾ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

1 ਜੂਨ ਨੂੰ ਫੇਸਬੁੱਕ ਤੇ “ਹੋਰ ਕੀ ਚੱਲਦਾ Hor Ki Chalda” ਨਾਂ ਦਾ ਪੇਜ ਇੱਕ ਪੋਸਟ ਸ਼ੇਅਰ ਕਰਦਾ ਹੈ ਜਿਸ ਵਿੱਚ ਇੱਕ ਵੀਡੀਓ ਦਿੱਤੀ ਗਈ ਹੈ। ਇਸ ਵੀਡੀਓ ਵਿੱਚ ਕੁੱਝ ਲੋਕ ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ। ਇਸ ਪੋਸਟ ਵਿੱਚ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ “ਜੇੜਾ ਸੰਤ ਭਿੰਡਰਾਂ ਬਾਰੇ ਅਪਸ਼ਬਦ ਬੋਲਦਾ ਸੀ ਆ ਵੇਖਲੋ ਕੀ ਹਾਲ ਹੋਇਆ ਓਦਾ ਸੰਤਾ ਬਾਰੇ ਕਦੀ ਗ਼ਲਤ ਨੀ ਬੋੱਲੀਦਾ”, ਜਿਸਦਾ ਸਾਫ ਮਤਲਬ ਹੁੰਦਾ ਹੈ ਕਿ ਜਿਹੜਾ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਗ਼ਲਤ ਕਹੇਗਾ ਓਹਦਾ ਇਸੇ ਤਰ੍ਹਾਂ ਬੁਰਾ ਹਾਲ ਹੋਵੇਗਾ।

ਤੁਹਾਨੂੰ ਦੱਸ ਦਈਏ ਕਿ ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਪੋਸਟ ਫਰਜ਼ੀ ਸਾਬਤ ਹੁੰਦਾ ਹੈ ਅਤੇ ਇਸ ਪੋਸਟ ਨੂੰ ਹੁਣ ਤੱਕ 1000 ਤੋਂ ਵੀ ਵੱਧ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।

ਪੜਤਾਲ

ਇਸ ਪੋਸਟ ਨੂੰ ਦੇਖਦਿਆਂ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਲਿਆ। ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ InVid ਟੂਲ ਤੇ ਸਰਚ ਕੀਤਾ ਅਤੇ ਇਸ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਹਨਾਂ ਨੂੰ Google Reverse Image ਤੇ ਸਰਚ ਕੀਤਾ।

ਇਸ ਨਾਲ ਸਾਨੂੰ ABP ਸਾਂਝਾ ਦੀ ਖ਼ਬਰ ਦਾ ਲਿੰਕ ਮਿਲਿਆ ਜਿਸ ਵਿੱਚ ਇਸ ਵੀਡੀਓ ਬਾਰੇ ਦੱਸਿਆ ਗਿਆ ਸੀ ਕਿ ਹੋਸ਼ਿਆਰਪੂਰ ਦੇ ਸਿਵਿਲ ਹਸਪਤਾਲ ਵਿਚ ਕਾਂਗਰੇਸ ਅਤੇ ਬੀਜੇਪੀ ਕਾਰਜਰਤਾ ਆਪਸ ਵਿੱਚ ਲੜ ਪਏ। ਇਹ ਘਟਨਾ 27 ਮਈ ਦੀ ਹੈ।

ਇਸ ਖਬਰ ਨੂੰ ਤੁਸੀਂ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।

ਇਸਤੋਂ ਬਾਅਦ ਅਸੀਂ ਪੜਤਾਲ ਨੂੰ ਹੋਰ ਅੱਗੇ ਵਧਾਇਆ ਅਤੇ ਪੰਜਾਬ ਵਿੱਚ ਦੈਨਿਕ ਜਾਗਰਣ ਦੇ ਹੋਸ਼ਿਆਰਪੂਰ ਹਲਕੇ ਦੇ ਰਿਪੋਰਟਰ ਸੁਖਵਿੰਦਰ ਸਿੰਘ ਨਾਲ ਗੱਲ ਕਿੱਤੀ। ਉਹਨਾਂ ਨੇ ਸਾਨੂੰ ਦੱਸਿਆ ਕਿ ਕਾਂਗਰੇਸ ਅਤੇ ਬੀਜੇਪੀ ਕਾਰਜਕਰਤਾਵਾਂ ਦੀ ਆਪਸੀ ਰੰਜਿਸ਼ ਕਰਕੇ ਇਹ ਘਟਨਾ ਵਾਪਰੀ। ਉਹਨਾਂ ਨੇ ਦੱਸਿਆ ਕਿ ਪੁਰਾਣੀ ਦੁਸ਼ਮਣੀ ਕਰਕੇ ਪਹਿਲਾਂ ਯੁਵਕ ਨਾਲ ਸੜਕ ਤੇ ਕੁੱਟਮਾਰ ਕਿੱਤੀ ਅਤੇ ਬਾਅਦ ਵਿੱਚ ਸਿਵਿਲ ਹਸਪਤਾਲ ਦੇ ਅਪ੍ਰੇਸ਼ਨ ਥਿਏਟਰ ਵਿੱਚ ਜਾ ਕੇ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਦੈਨਿਕ ਜਾਗਰਣ ਨੇ ਇਸ ਖਬਰ ਨੂੰ ਪ੍ਰਕਾਸ਼ਿਤ ਵੀ ਕਿੱਤਾ ਹੈ।

ਇਸ ਖਬਰ ਨੂੰ ਤੁਸੀਂ ਇੱਥੇ ਕਲਿੱਕ ਕਰ ਪੜ੍ਹ ਸਕਦੇ ਹੋ।

ਇਹਨਾਂ ਸਬੂਤਾਂ ਨਾਲ ਇਹ ਤਾਂ ਸਾਬਤ ਹੋਇਆ ਕਿ ਵੀਡੀਓ ਵਿੱਚ ਕਰਿਆ ਜਾ ਰਿਹਾ ਦਾਅਵਾ ਫਰਜ਼ੀ ਹੈ। ਕੁੱਟਮਾਰ ਦੀ ਵੀਡੀਓ ਤਾਂ ਅਸਲੀ ਹੈ ਪਰ ਇਹ ਕੁੱਟਮਾਰ ਆਪਸੀ ਰੰਜਿਸ਼ ਕਰਕੇ ਹੋਈ ਸੀ ਨਾ ਕਿ ਭਿੰਡਰਾਂਵਾਲੇ ਤੇ ਗਲਤ ਟਿੱਪਣੀ ਕਰਕੇ।

ਅੰਤ ਵਿੱਚ ਅਸੀਂ “ਹੋਰ ਕੀ ਚੱਲਦਾ Hor Ki Chalda” ਪੇਜ ਦਾ StalkScan ਕੀਤਾ ਅਤੇ ਪਾਇਆ ਕਿ ਇਹ ਪੇਜ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ ਅਤੇ ਇਸਦੇ 7 ਹਜ਼ਾਰ ਤੋਂ ਵੀ ਵੱਧ ਫਾਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿੱਚ ਵਿਸ਼ਵਾਸ ਟੀਮ ਨੇ ਪਾਇਆ ਕਿ ਵਾਇਰਲ ਕਰਿਆ ਜਾ ਰਿਹਾ ਦਾਅਵਾ ਫਰਜ਼ੀ ਹੈ। ਕੁੱਟਮਾਰ ਦੀ ਵੀਡੀਓ ਤਾਂ ਅਸਲੀ ਹੈ ਪਰ ਇਹ ਕੁੱਟਮਾਰ ਆਪਸੀ ਰੰਜਿਸ਼ ਕਰਕੇ ਹੋਈ ਸੀ ਨਾ ਕਿ ਭਿੰਡਰਾਂਵਾਲੇ ਤੇ ਗਲਤ ਟਿੱਪਣੀ ਕਰਕੇ। ਇਸ ਤਰ੍ਹਾਂ ਦੇ ਪੋਸਟਾਂ ਨੂੰ ਸ਼ੇਅਰ ਕਰਕੇ ਸਿੱਖਾਂ ਦੀ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ ਅਤੇ ਇਸ ਨਾਲ ਆਮ ਲੋਕਾਂ ਨੂੰ ਭੜਕਾਇਆ ਵੀ ਜਾ ਰਿਹਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਜਿਹੜਾ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਗ਼ਲਤ ਕਹੇਗਾ ਬੁਰਾ ਹਾਲ ਹੋਵੇਗਾ
  • Claimed By : FB Page-ਹੋਰ ਕੀ ਚੱਲਦਾ Hor Ki Chalda
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

RELATED ARTICLES

Post saved! You can read it later