X

Fact Check: ਇੱਕ ਗਰਭ ਤੋਂ 17 ਬੱਚਿਆਂ ਨੂੰ ਜਨਮ ਦੇਣ ਵਾਲਾ ਦਾਅਵਾ ਗਲਤ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਵਿਚ ਇੱਕ ਗਰਭਵਤੀ ਔਰਤ ਨੂੰ ਵੇਖਿਆ ਜਾ ਸਕਦਾ ਹੈ। ਔਰਤ ਦਾ ਗਰਭ ਆਮ ਗਰਭ ਤੋਂ ਜ਼ਿਆਦਾ ਵੱਡਾ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਦੇ ਨਾਲ ਇੱਕ ਹੋਰ ਤਸਵੀਰ ਹੈ ਜਿਸਵਿਚ ਇੱਕ ਆਦਮੀ ਨੂੰ ਛੋਟੇ ਬੱਚਿਆਂ ਨਾਲ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਲਿਖੇ ਡਿਸਕ੍ਰਿਪਸ਼ਨ ਅਨੁਸਾਰ ਇਹ ਔਰਤ ਕੈਥਰੀਨ ਬ੍ਰਿਜ ਹੈ ਜਿਨ੍ਹਾਂ ਨੇ ਇੱਕ ਗਰਭ ਅਵਸਥਾ ਵਿਚ ਸਬਤੋਂ ਜ਼ਿਆਦਾ ਬੱਚਿਆਂ ਨੂੰ ਜਨਮ ਦੇਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਪੋਸਟ ਦੇ ਅਨੁਸਾਰ ਇਸ ਔਰਤ ਨੇ 17 ਮੁੰਡਿਆਂ ਨੂੰ ਇੱਕੋ ਵਾਰੀ ਵਿਚ ਜਨਮ ਦਿੱਤਾ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਐਡੀਟਿੰਗ ਟੂਲ ਦੀ ਵਰਤੋਂ ਕਰਕੇ ਇਸ ਔਰਤ ਦੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ “ਕੈਥਰੀਨ ਬ੍ਰਿਜ” ਨਾਂ ਦੀ ਮਹਿਲਾ ਨੇ ਇੱਕ ਗਰਭ ਅਵਸਥਾ ਵਿਚ 17 ਬੱਚਿਆਂ ਨੂੰ ਜਨਮ ਦੇ ਇੱਕ ਵਾਰੀ ਵਿਚ ਸਬਤੋਂ ਜ਼ਿਆਦਾ ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ ਬਣ ਗਈ ਹੈ।

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਨ੍ਹਾਂ ਦੋਨਾਂ ਤਸਵੀਰਾਂ ਦੇ ਵੱਖ ਵੱਖ ਸਕ੍ਰੀਨਸ਼ੋਟ ਲਏ ਅਤੇ ਉਨ੍ਹਾਂ ਨੂੰ ਗੂਗਲ ਰੀਵਰਸ ਇਮੇਜ ਵਿਚ ਸਰਚ ਕੀਤਾ। ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕਰਨ ‘ਤੇ ਹੱਥ ਕੁੱਝ ਨਹੀਂ ਲੱਗਿਆ, ਪਰ ਜਦੋਂ ਅਸੀਂ ਪਹਿਲੀ ਤਸਵੀਰ ਨੂੰ YANDEX ਨਾਂ ਦੇ ਦੂਜੇ ਰੀਵਰਸ ਇਮੇਜ ਤੂਲ ਵਿਚ ਸਰਚ ਕੀਤਾ ਤਾਂ ਸਾਨੂੰ ਇੱਕ ਤਸਵੀਰ ਮਿਲੀ ਜੋ ਵਾਇਰਲ ਹੋ ਰਹੀ ਔਰਤ ਦੀ ਹੀ ਸੀ ਪਰ ਉਸਦਾ ਗਰਭ ਉਸ ਵਿਚ ਉਨਾਂ ਵੱਡਾ ਨਹੀਂ ਸੀ ਜਿਨਾਂ ਵਾਇਰਲ ਤਸਵੀਰ ਵਿਚ ਦਿਖਾਇਆ ਗਿਆ ਹੈ। ਇਹ ਤਸਵੀਰ 21 ਅਗਸਤ 2015 ਨੂੰ deviantart.com ਨਾਂ ਦੀ ਵੈੱਬਸਾਈਟ ‘ਤੇ ਅਪਲੋਡ ਕੀਤੀ ਗਈ ਸੀ।

ਹੁਣ ਅਸੀਂ ਦੂਜੀ ਤਸਵੀਰ ਦੀ ਪੜਤਾਲ ਕਰਨ ਦਾ ਫੈਸਲਾ ਲਿਆ। ਦੂਜੀ ਤਸਵੀਰ ਨੂੰ ਗੂਗਲ ਰੀਵਰਸ ਇਮੇਜ ਕਰਨ ‘ਤੇ ਸਾਨੂੰ ਹਾਫਿੰਗਟਨ ਪੋਸਟ ਦੀ ਇੱਕ ਖਬਰ ਦਾ ਲਿੰਕ ਲੱਗਿਆ ਜਿਸਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਅਸਲ ਵਿਚ ਤਸਵੀਰ ਵਿਚ ਮੌਜੂਦ ਵਿਅਕਤੀ ਦਾ ਨਾਂ ਡਾ. ਰੌਬਰਟ ਲੀਟਰ ਹੈ ਜੋ ਅਮਰੀਕਾ ਦੇ ਸੈਨ ਡਿਆਗੋ ਵਿਚ ਗੈਨਿਕਲੋਜਿਸਟ ਹੈ। ਤਸਵੀਰ ਵਿਚ ਮੌਜੂਦ ਬੱਚੇ ਉਨ੍ਹਾਂ ਦੇ ਨਹੀਂ ਹਨ ਸਗੋਂ ਇੱਕ ਮੈਗਜ਼ੀਨ ਦੇ ਫੋਟੋਸ਼ੂਟ ਲਈ ਇਕੱਠ ਕੀਤੇ ਗਏ ਸਨ।

ਕਿਉਂਕਿ ਇਸ ਵਾਇਰਲ ਪੋਸਟ ਵਿਚ ਵਿਸ਼ਵ ਰਿਕਾਰਡ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ, ਇਸਲਈ ਅਸੀਂ ਸਿੱਧਾ ਗਿਨੇਸ ਬੁਕ ਆਫ ਵਰਲਡ ਰਿਕਾਰਡ ਦੀ ਵੈੱਬਸਾਈਟ ਖੋਲੀ ਅਤੇ ਓਥੇ ਲਭਿਆ ਕਿ ਸਬਤੋਂ ਜ਼ਿਆਦਾ ਇੱਕ ਗਰਭ ਵਿਚ ਬੱਚੇ ਪੈਦਾ ਕਰਨ ਦਾ ਰਿਕਾਰਡ ਕਿਸਦਾ ਹੈ। ਇਸ ਸਰਚ ਵਿਚ ਅਸੀਂ ਪਾਇਆ ਕਿ 26 ਜਨਵਰੀ 2009 ਨੂੰ ਯੂਨਾਇਟੇਡ ਸਟੇਟਸ ਆਫ ਅਮਰੀਕਾ ਦੀ ਨਾਦੀਆ ਸੁਲੇਮਾਨ ਨੇ 8 ਬੱਚਿਆਂ ਨੂੰ ਇੱਕੋ ਵਾਰੀ ਵਿਚ ਜਨਮ ਦੇ ਕੇ ਇਸ ਰਿਕਾਰਡ ‘ਤੇ ਕਬਜ਼ਾ ਕੀਤਾ ਸੀ, ਇਸ ਨਾਲ ਸਾਫ ਹੈ ਕਿ ਅੱਜ ਤਕ ਸਬਤੋਂ ਜ਼ਿਆਦਾ ਇੱਕ ਗਰਭ ਵਿਚ ਬੱਚੇ ਪੈਦਾ ਕਰਨ ਦਾ ਰਿਕਾਰਡ 8 ਬੱਚਿਆਂ ਦਾ ਹੈ, 17 ਦਾ ਨਹੀਂ।

ਵੱਧ ਜਾਣਕਾਰੀ ਲਈ ਅਸੀਂ Fortis ਵਿਚ ਕਾਰਜਤ OB, ਗਾਇਨੀ ਡਾ. ਅਨੀਤਾ ਗੁਪਤਾ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ 35 ਸਾਲਾਂ ਦੇ ਤਜ਼ੁਰਬੇ ਵਿਚ ਅਜਿਹਾ ਕੋਈ ਕੇਸ ਨਹੀਂ ਵੇਖਿਆ ਹੈ ਜਿਸਵਿਚ ਇੰਨ੍ਹੇ ਜ਼ਿਆਦਾ ਬੱਚੇ ਪੈਦਾ ਕਰੇ ਗਏ ਹੋਣ। ਹਾਲਾਂਕਿ ਇਸਦਾ ਵਿਸ਼ਵ ਰਿਕਾਰਡ 8 ਬੱਚਿਆਂ ਦਾ ਹੈ। ਇੱਕ ਗਰਭ ਵਿਚ 17 ਬੱਚਿਆਂ ਦਾ ਰਹਿ ਪਾਉਣਾ ਨਾਮੁਮਕਿਨ ਹੈ।

ਇਸ ਪੋਸਟ ਨੂੰ ਲਵਨੂਰ ਕੌਰ ਯੂ.ਐਸ.ਏ ਨਾਂ ਦੇ ਇੱਕ ਪੇਜ ਦੁਆਰਾ ਪੋਸਟ ਕੀਤਾ ਗਿਆ ਸੀ। ਇਸ ਪੇਜ ਦੇ ਕੁੱਲ 22000 ਫਾਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇੱਕ ਔਰਤ ਦੁਆਰਾ ਇੱਕ ਗਰਭ ਤੋਂ 17 ਬੱਚੇ ਪੈਦਾ ਕਰਨ ਦਾ ਦਾਅਵਾ ਗਲਤ ਹੈ। ਇੱਕ ਆਮ ਔਰਤ ਦੀ ਫੋਟੋ ਨਾਲ ਛੇੜਛਾੜ ਕਰ ਵਾਇਰਲ ਕੀਤਾ ਜਾ ਰਿਹਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਇੱਕ ਗਰਭ ਤੋਂ 17 ਬੱਚਿਆਂ ਨੂੰ ਜਨਮ
  • Claimed By : FB Page-ਲਵਨੂਰ ਕੌਰ ਯੂ.ਐਸ.ਏ
  • Fact Check : False
False
    Symbols that define nature of fake news
  • True
  • Misleading
  • False
ਜਾਣੋ ਸੱਚੀਆਂ ਅਤੇ ਫਰਜ਼ੀ ਖਬਰਾਂ ਦਾ ਸੱਚ ਕਵਿਜ਼ ਖੇਡੋ ਅਤੇ ਖ਼ਬਰਾਂ ਦਾ ਤੱਥ ਚੈਕ ਕਿਵੇਂ ਕਰਨਾ ਹੈ ਬਾਰੇ ਸਿੱਖੋ ਕੁਇਜ਼ ਖੇਡੋ

Tags

RELATED ARTICLES

Post saved! You can read it later