X

Fact Check: ਇਹ ਗੱਡੀਆਂ ਮੌਸਮ ਦੀ ਗਰਮੀ ਤੋਂ ਨਹੀਂ, ਬਲਕਿ ਅੱਗ ਦੀ ਗਰਮੀ ਤੋਂ ਪਿਘਲੀਆਂ ਸਨ

  • By Vishvas News
  • Updated: June 14, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ 2 ਗੱਡੀਆਂ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਵੇਖਿਆ ਜਾ ਸਕਦਾ ਹੈ ਕਿ ਦੋਵੇਂ ਗੱਡੀਆਂ ਦੇ ਪਿੱਛੇ ਦੇ ਬੰਪਰ ਪਿਘਲੇ ਹੋਏ ਹਨ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ ਕਿ ਇਹ ਤਸਵੀਰ ਸਾਊਦੀ ਅਰਬ ਦੀ ਹੈ ਜਿਥੇ ਪਾਰਾ 62 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ ਅਤੇ ਇਸੇ ਗਰਮੀ ਦੇ ਕਰਕੇ ਇਹ ਗੱਡੀਆਂ ਪਿਘਲ ਗਈਆਂ ਹਨ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਪੋਸਟ ਬਿਲਕੁੱਲ ਗਲਤ ਹੈ। ਇਹ ਗੱਡੀਆਂ ਮੌਸਮ ਦੀ ਗਰਮੀ ਤੋਂ ਨਹੀਂ ਸਗੋਂ ਅੱਗ ਦੀ ਗਰਮੀ ਤੋਂ ਪਿਘਲੀਆਂ ਸਨ।

ਕੀ ਹੋ ਰਿਹਾ ਹੈ ਵਾਇਰਲ?

ਤਸਵੀਰ ਵਿਚ ਵੇਖਿਆ ਜਾ ਸਕਦਾ ਹੈ ਕਿ ਦੋਵੇਂ ਗੱਡੀਆਂ ਦੇ ਪਿੱਛੇ ਦੇ ਬੰਪਰ ਪਿਘਲੇ ਹੋਏ ਹਨ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ, “ਸਾਊਦੀ ਅਰਬ ਵਿਚ ਪਾਰਾ 62 ਡਿਗਰੀ ਹੋਣ ਕਰਕੇ ਗੱਡੀਆਂ ਦੇ ਫਾਈਬਰ ਪਿਘਲਣ ਦੀ ਖਬਰ ਆ ਰਹੀ ਹੈ। ਤਾਪਮਾਨ ਵੱਧਣਾ ਨਾ ਰੁੱਕਿਆ ਤੇ ਕੁੱਝ ਵੀ ਨਹੀਂ ਬਚੇਗਾ। ਪੂਰੀ ਸ੍ਰਿਸ਼ਟੀ ਵਿਚ ਹੁਣ ਤੱਕ ਦੀ ਸਬਤੋਂ ਗਿਆਨੀ ਸਭਿਯਤਾ ਹੀ ਆਪਣੇ ਗ੍ਰਹਿ ਨੂੰ ਖਤਮ ਕਰਨ ਦਾ ਕਾਰਣ ਬਣਦੀ ਜਾ ਰਹੀ ਹੈ।”

ਪੜਤਾਲ

ਇਸ ਪੋਸਟ ਵਿਚ 2 ਕਲੇਮ ਕੀਤੇ ਗਏ ਹਨ। ਅਸੀਂ ਇਹਨਾਂ ਦੋਵੇਂ ਕਲੇਮ ਦੀ ਵੱਖ-ਵੱਖ ਜਾਂਚ ਕਰਨ ਦਾ ਦਾ ਫੈਸਲਾ ਲਿਆ।

1)ਸਾਊਦੀ ਅਰਬ ਵਿਚ ਪਾਰਾ 62 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ।
2) ਸਾਊਦੀ ਅਰਬ ਵਿਚ ਇਸੇ ਗਰਮੀ ਦੇ ਕਰਕੇ 2 ਗੱਡੀਆਂ ਪਿਘਲ ਗਈਆਂ ਹਨ।

ਪਹਿਲੇ ਕਲੇਮ ਅਨੁਸਾਰ, ਸਾਊਦੀ ਅਰਬ ਵਿਚ ਪਾਰਾ 62 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ। ਇਸ ਵਿਸ਼ੇ ਵਿਚ ਅਸੀਂ ਗੂਗਲ ‘ਤੇ ਸਰਚ ਕੀਤਾ ਤੇ ਪਾਇਆ ਕਿ ਗਲਫ ਨਿਊਜ਼ ਨੇ June 12, 2019 ਨੂੰ ਇੱਕ ਸਟੋਰੀ ਫਾਈਲ ਕੀਤੀ ਸੀ ਜਿਸਦੇ ਅਨੁਸਾਰ, ਬੀਤੇ ਸ਼ਨੀਵਾਰ ਨੂੰ ਕੁਵੈਤ ਵਿਚ ਹੁਣ ਤੱਕ ਦਾ ਸਬਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ ਸੀ, ਜੋ 63 ਡਿਗਰੀ ਸੈਲਸੀਅਸ ਸੀ।

ਹੁਣ ਇਥੇ ਜਾਣਨ ਵਾਲੀ ਗੱਲ ਇਹ ਹੈ ਕਿ ਕੁਵੈਤ ਸਾਊਦੀ ਅਰਬ ਵਿਚ ਨਹੀਂ ਹੈ ਬਲਕਿ ਇੱਕ ਵੱਖ ਦੇਸ਼ ਹੈ। ਫੇਰ ਵੀ ਅਸੀਂ ਕੁਵੈਤ ਦੇ ਮੌਸਮ ਵਿਭਾਗ ਨਾਲ ਗੱਲ ਕੀਤੀ ਜਿਥੇ PRO (ਜਨਸੰਪਰਕ ਅਧਿਕਾਰੀ) ਦੁਆਰਾ ਸਾਨੂੰ ਦੱਸਿਆ ਗਿਆ ਕਿ 8 ਜੂਨ 2019 ਨੂੰ ਇੱਕ ਵਿਸ਼ੇਸ ਸੈਕੰਡ ਤੇ ਪਾਰਾ 63 ਡਿਗਰੀ ਸੈਲਸੀਅਸ ਪਹੁੰਚਿਆ ਸੀ ਅਤੇ ਗਰਮੀ ਕਰਕੇ ਓਥੇ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ। ਪਰ ਇਹ ਗੱਡੀਆਂ ਦੀ ਤਸਵੀਰ ਕੁਵੈਤ ਦੀ ਨਹੀਂ ਹੈ।

ਹੁਣ ਦੂਜੇ ਕਲੇਮ ‘ਤੇ ਆਉਂਦੇ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਗਰਮੀ ਕਾਰਣ ਸਾਊਦੀ ਅਰਬ ਵਿਚ 2 ਗੱਡੀਆਂ ਪਿਘਲ ਗਈਆਂ।

ਪੜਤਾਲ ਲਈ ਅਸੀਂ ਇਸ ਵਾਇਰਲ ਤਸਵੀਰ ਨੂੰ ਗੂਗਲ ਰੀਵਰਸ ਇਮੇਜ ਵਿਚ ਸਰਚ ਕੀਤਾ। ਥੋੜਾ ਜਿਹਾ ਲੱਭਣ ਤੇ ਅਸੀਂ ਪਾਇਆ ਕਿ ਇਸ ਤਸਵੀਰ ਸਾਊਦੀ ਅਰਬ ਦੀ ਨਹੀਂ, ਬਲਕਿ ਅਮਰੀਕਾ ਵਿਚ ਅਰੀਜ਼ੋਨਾ ਦੀ ਹੈ। ਅਸੀਂ ਲਭਿਆ ‘ਤੇ ਸਾਨੂੰ tiboaz.biz ਦੀ ਇੱਕ ਸਟੋਰੀ ਮਿਲੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਅਰੀਜ਼ੋਨਾ ਦੇ ਟੁਕਸਾਨ ਵਿਚ ਬਿਲਡਿੰਗ ‘ਚ ਅੱਗ ਲੱਗਣ ਕਾਰਣ ਦੂਰ ਖੜੀ ਗੱਡੀਆਂ ਵੀ ਇਸ ਅੱਗ ਤੋਂ ਬੱਚ ਨਾ ਸੱਕੀਆਂ।

ਅਸਲ ਵਿਚ ਇਹ ਅੱਗ ਇੰਨੀ ਵੱਡੀ ਸੀ ਕਿ ਦੂਰ ਖੜੀਆਂ ਗੱਡੀਆਂ ਦੇ ਵੀ ਕੁੱਝ ਹਿੱਸੇ ਪਿਘਲ ਗਏ ਸਨ। ਇਨ੍ਹਾਂ ਗੱਡੀਆਂ ਦੀ ਤਸਵੀਰਾਂ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਇਸ ਪੋਸਟ ਨੂੰ Kumar Santosh ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਪੋਸਟ ਗਲਤ ਹੈ। ਇਹ ਗੱਡੀਆਂ ਗਰਮੀ ਤੋਂ ਨਹੀਂ, ਬਲਕਿ ਅੱਗ ਤੋਂ ਪਿਘਲੀਆਂ ਸਨ ਅਤੇ ਇਹ ਤਸਵੀਰ ਸਾਊਦੀ ਅਰਬ ਦੀ ਨਹੀਂ, ਅਮਰੀਕਾ ਦੇ ਅਰੀਜ਼ੋਨਾ ਦੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਇਹ ਗੱਡੀਆਂ ਮੌਸਮ ਦੀ ਗਰਮੀ ਤੋਂ ਪਿਘਲੀਆਂ ਹਨ
  • Claimed By : FB User- Kumar Santosh
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

RELATED ARTICLES

Post saved! You can read it later