X

Fact Check: ਬੱਚੇ ਫੜਨ ਵਾਲੇ ਗਿਰੋਹ ਦੇ ਨਾਂ ‘ਤੇ ਵਾਇਰਲ ਹੋਈਆਂ ਦੇਹ ਵਪਾਰ ਗਿਰੋਹ ਦੀਆਂ ਤਸਵੀਰਾਂ

  • By Vishvas News
  • Updated: August 7, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਰਤਲਾਮ ਜਿਲ੍ਹੇ ਪੈਂਦੇ ਜਾਵਰਾ ਵਿਚ ਬੱਚੇ ਫੜਨ ਵਾਲੇ 25 ਲੋਕਾਂ ਦੇ ਗਿਰੋਹ ਨੂੰ ਫੜ੍ਹਿਆ ਗਿਆ ਹੈ। ਇਹ ਤਸਵੀਰ ਓਸੇ ਗਿਰੋਹ ਦੀ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਸਾਬਤ ਹੋਇਆ। ਤਸਵੀਰ ਅੰਦਰ ਦਿੱਸ ਰਹੇ ਲੋਕਾਂ ਨੂੰ ਮੱਧ ਪ੍ਰਦੇਸ਼ ਦੀ ਰਤਲਾਮ ਪੁਲਿਸ ਨੇ ਸੈਕਸ ਰੈਕਟ ਦੇ ਆਰੋਪ ਵਿਚ ਫੜ੍ਹਿਆ ਸੀ। ਇਸ ਤਸਵੀਰ ਨੂੰ ਗਲਤ ਦਾਅਵੇ ਨਾਲ ਹੁਣ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Rahul Adbariya ਨੇ 25 ਜੁਲਾਈ ਨੂੰ ਇੱਕ ਤਸਵੀਰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ”ਭਰਾਵੋ MP ਦੇ ਰਤਲਾਮ ਜਿਲ੍ਹੇ ਪੈਂਦੇ ਜਾਵਰਾ ਸ਼ਹਿਰ ਤੋਂ ਬੱਚੇ ਫੜਨ ਵਾਲੇ 25 ਲੋਕਾਂ ਦੇ ਗਿਰੋਹ ਨੂੰ ਫੜ੍ਹਿਆ ਗਿਆ ਹੈ। ਤੁਹਾਡੇ ਫੋਨ ਅੰਦਰ ਜਿੰਨੇ ਵੀ ਨੰਬਰ ਹਨ ਉਨ੍ਹਾਂ ਨੂੰ ਸੈਂਡ ਕਰੋ ਅਤੇ ਸਾਰੇ ਗਰੁੱਪਾਂ ਅੰਦਰ ਜ਼ਰੂਰ ਸ਼ੇਅਰ ਕਰੋ, ਤਾਂ ਜੋ ਸਾਰਿਆਂ ਨੂੰ ਜਾਣਕਾਰੀ ਰਹੇ ਅਤੇ ਕਿਸੇ ਦਾ ਬੱਚਾ ਇਸ ਤਰ੍ਹਾਂ ਚੋਰੀ ਨਾ ਹੋਵੇ!”

ਇਸ ਪੋਸਟ ਨੂੰ ਹੁਣ ਤੱਕ 200 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ। ਇਸਦੇ ਅਲਾਵਾ ਕਈ ਯੂਜ਼ਰ ਇਸ ਤਸਵੀਰ ਨੂੰ ਗਲਤ-ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਇਸ ਵਾਇਰਲ ਪੋਸਟ ਨੂੰ ਧਿਆਨ ਨਾਲ ਵੇਖਿਆ। ਤਸਵੀਰ ਦੇ ਪਿੱਛੇ ਨਗਰ ਪੁਲਿਸ ਸੁਪਰਡੈਂਟ, ਜਾਵਰਾ ਜਿਲ੍ਹਾ ਰਤਲਾਮ ਦਾ ਬੋਰਡ ਸਾਨੂੰ ਦਿੱਸਿਆ। ਇਸ ਨਾਲ ਇੱਕ ਗੱਲ ਤਾਂ ਸਾਫ ਹੋ ਗਈ ਕਿ ਵਾਇਰਲ ਤਸਵੀਰ ਰਤਲਾਮ ਜਿਲ੍ਹੇ ਦੇ ਜਾਵਰਾ ਦੀ ਹੈ। ਇਸਦੇ ਬਾਅਦ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਰਤਲਾਮ ਪੁਲਿਸ ਦੇ ਫੇਸਬੁੱਕ ਪੇਜ ‘ਤੇ ਗਏ। ਪੇਜ ਨੂੰ ਸਕੈਨ ਕਰਨ ‘ਤੇ ਸਾਨੂੰ ਓਥੇ 15 ਜੁਲਾਈ ਦੀ ਇੱਕ ਪੋਸਟ ਮਿਲੀ।

ਮੱਧ ਪ੍ਰਦੇਸ਼ ਦੇ ਲੋਕਲ ਖਬਰ ਦੀ ਕਟਿੰਗ ਇਥੇ ਇਸਤੇਮਾਲ ਕੀਤੀ ਗਈ ਸੀ। ਇਸ ਖਬਰ ਵਿਚ ਇਸਤੇਮਾਲ ਕੀਤੀ ਗਈ ਫੋਟੋ ਅਤੇ ਵਾਇਰਲ ਹੋ ਰਹੀ ਫੋਟੋ ਇੱਕ ਹੀ ਸੀ। ਐਂਗਲ ਥੋੜਾ ਵੱਖਰਾ ਸੀ। ਖਬਰ ਤੋਂ ਸਾਨੂੰ ਪਤਾ ਚਲਿਆ ਕਿ ਇਹ ਤਸਵੀਰ ਕਿਸੇ ਬੱਚਾ ਚੋਰੀ ਕਰਨ ਵਾਲੇ ਗਿਰੋਹ ਦੀ ਨਹੀਂ, ਬਲਕਿ ਦੇਹ ਵਪਾਰ ਨਾਲ ਜੁੜੇ ਲੋਕਾਂ ਦੀ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਮੱਧ ਪ੍ਰਦੇਸ਼ ਤੋਂ ਪ੍ਰਕਾਸ਼ਿਤ “नई दुनिया” ਅਖਬਾਰ ਦੀ ਵੈੱਬਸਾਈਟ ‘ਤੇ ਗਏ। ਓਥੇ ਅਸੀਂ 15 ਜੁਲਾਈ 2019 ਦਾ ਰਤਲਾਮ E-Paper ਨੂੰ ਖੰਗਾਲਣਾ ਸ਼ੁਰੂ ਕੀਤਾ। ਆਖਰ ਸਾਨੂੰ ਇਹ ਖਬਰ ਓਥੇ ਮਿਲ ਗਈ। ਖਬਰ ਨਾਲ ਇੱਕ ਤਸਵੀਰ ਦਾ ਵੀ ਇਸਤੇਮਾਲ ਕੀਤਾ ਗਿਆ ਸੀ।

ਇਸ ਤਸਵੀਰ ਵਿਚ ਓਹੀ ਲੋਕ ਨਜ਼ਰ ਆ ਰਹੇ ਸੀ, ਜਿਹੜੇ ਵਾਇਰਲ ਤਸਵੀਰ ਵਿਚ ਨਜ਼ਰ ਆ ਰਹੇ ਹਨ। ਖਬਰ ਅਨੁਸਾਰ, 14 ਜੁਲਾਈ ਨੂੰ ਜਾਵਰਾ ਦੇ ਗ੍ਰਾਮ ਪਰਵਲੀਆ ਦੇ ਬਾਂਛੜਾ ਡੇਰਿਆਂ ‘ਤੇ ਰੈਡ ਦੌਰਾਨ ਦੇਹ ਵਪਾਰ ਗਿਰੋਹ ਦੇ ਇੱਕ ਨਾਬਾਲਗ ਸਣੇ 9 ਔਰਤਾਂ ਅਤੇ 15 ਆਦਮੀਆਂ ਨੂੰ ਫੜ੍ਹਿਆ ਗਿਆ। ਸਾਰਿਆਂ ਦੇ ਖਿਲਾਫ ਕੇਸ ਦਰਜ ਹੈ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਜਾਵਰਾ CSP ਅਗਮ ਜੈਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ। ਅਸਲ ਸਚਾਈ ਇਹ ਹੈ ਕਿ ਇਹ ਪੂਰਾ ਮਾਮਲਾ ਸੈਕਸ ਰੈਕਟ ਨਾਲ ਜੁੜਿਆ ਹੋਇਆ ਹੈ।

ਅੰਤ ਵਿਚ ਅਸੀਂ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਪ੍ਰੋਫ਼ਾਈਲ ਦੀ ਸੋਸ਼ਲ ਸਕੈਨਿੰਗ ਕੀਤੀ। ਫੇਸਬੁੱਕ ਯੂਜ਼ਰ Rahul Adbariya ਹਰਿਆਣਾ ਦੇ ਗੁਰੂਗਰਾਮ ਅੰਦਰ ਰਹਿੰਦੇ ਹਨ। ਰਾਹੁਲ ਫੇਸਬੁੱਕ ‘ਤੇ ਕਾਫੀ ਐਕਟਿਵ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਤਸਵੀਰ ਦਾ ਬੱਚਾ ਚੋਰੀ ਕਰਨ ਵਾਲੇ ਗਿਰੋਹ ਨਾਲ ਕੋਈ ਸਬੰਧ ਨਹੀਂ ਹੈ। ਪੁਲਿਸ ਨੇ 14 ਜੁਲਾਈ ਨੂੰ ਜਾਵਰਾ ਦੇ ਇੱਕ ਪਿੰਡ ਅੰਦਰ ਸੈਕਸ ਰੈਕਟ ਦਾ ਭੰਡਾਫੋੜ ਕੀਤਾ ਸੀ। ਤਸਵੀਰ ਓਸੇ ਸਮੇਂ ਦੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : MP ਦੇ ਰਤਲਾਮ ਜਿਲ੍ਹੇ ਪੈਂਦੇ ਜਾਵਰਾ ਸ਼ਹਿਰ ਤੋਂ ਬੱਚੇ ਫੜਨ ਵਾਲੇ 25 ਲੋਕਾਂ ਦੇ ਗਿਰੋਹ ਨੂੰ ਫੜ੍ਹਿਆ ਗਿਆ ਹੈ
  • Claimed By : FB User-Rahul Adbariya
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

RELATED ARTICLES

Post saved! You can read it later