X

Fact Check: ਭਗਤ ਸਿੰਘ ਦੇ ਖਿਲਾਫ ਕੇਸ ਲੜਨ ਵਾਲੇ ਵਕੀਲ ਦਾ RSS ਨਾਲ ਨਹੀਂ ਸੀ ਕੋਈ ਸਬੰਧ, ਗਲਤ ਦਾਅਵਾ ਹੋ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਗਤ ਸਿੰਘ ਨੂੰ ਫਾਂਸੀ ਦਿਲਾਉਣ ਲਈ ਅੰਗਰੇਜਾਂ ਦੀ ਤਰਫ਼ੋਂ ਜਿਹੜੇ ਵਕੀਲ ਨੇ ਮੁਕਦਮਾ ਲੜਿਆ ਸੀ, ਉਸਦਾ ਨਾਂ ‘ਰਾਏ ਬਹਾਦੁਰ ਸੂਰਜ ਨਰਾਇਣ ਸ਼ਰਮਾ’ ਸੀ ਅਤੇ ਉਹ RSS ਦੇ ਸੰਸਥਾਪਕ ਹੇਡਗੇਵਾਰ ਦਾ ਦੋਸਤ ਅਤੇ ਸੰਘ ਦਾ ਕਾਰਜਕਰਤਾ ਵੀ ਸੀ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁਮਰਾਹ ਕਰਨ ਵਾਲਾ ਨਿਕਲਿਆ। ਭਗਤ ਸਿੰਘ ਦੇ ਖਿਲਾਫ ਇੱਕ ਮਾਮਲੇ ਵਿਚ ‘ਰਾਏ ਬਹਾਦੁਰ ਸੂਰਜ ਨਰਾਇਣ’ ਅਭਿਯੋਜਨ ਪੱਖ ਦੇ ਵਕੀਲ ਸਨ, ਪਰ ਉਨ੍ਹਾਂ ਦਾ RSS ਨਾਲ ਕੋਈ ਸਬੰਧ ਨਹੀਂ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ ਵਾਇਰਲ ਹੋ ਰਹੇ ਪੋਸਟ ਵਿਚ ਲਿਖਿਆ ਗਿਆ ਹੈ, ‘ਭਗਤ ਸਿੰਘ ਦਾ ਕੇਸ ਲੜਨ ਵਾਲਾ ਵਕੀਲ ਇੱਕ ਮੁਸਲਮਾਨ ਸੀ, ਜਿਸਦਾ ਨਾਂ ਆਸਿਫ਼ ਅਲੀ ਸੀ ਅਤੇ ਭਗਤ ਸਿੰਘ ਨੂੰ ਫਾਂਸੀ ਦਿਲਾਉਣ ਵਾਸਤੇ ਅੰਗਰੇਜਾਂ ਦੀ ਤਰਫ਼ੋਂ ਜਿਹੜੇ ਵਕੀਲ ਨੇ ਕੇਸ ਲੜਿਆ ਸੀ, ਉਸ ਗੱਦਾਰ ਦਾ ਨਾਂ ਰਾਏ ਬਹਾਦੁਰ ਸੂਰਜ ਨਰਾਇਣ ਸ਼ਰਮਾ ਸੀ, ਜਿਹੜਾ RSS ਦੇ ਸੰਸਥਾਪਕ ਹੇਡਗੇਵਾਰ ਦਾ ਦੋਸਤ ਅਤੇ ਸੰਘ ਦਾ ਕਾਰਜਕਰਤਾ ਸੀ।’


ਵਾਇਰਲ ਹੋ ਰਹੀ ਪੋਸਟ

ਸਰਚ ਵਿਚ ਪਤਾ ਚਲਿਆ ਕਿ ਇਹ ਪੋਸਟ ਪਹਿਲੀ ਵਾਰ ਨਹੀਂ ਕਈ ਵਾਰ ਇਸੇ ਦਾਅਵੇ ਨਾਲ ਵਾਇਰਲ ਹੋ ਚੁਕਿਆ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਅਸੀਂ ਭਗਤ ਸਿੰਘ ਨਾਲ ਜੁੜੇ ਦਸਤਾਵੇਜਾਂ ਨਾਲ ਕੀਤੀ। ਸਰਚ ਵਿਚ ਸਾਨੂੰ ਇੰਡੀਅਨ ਲਾ ਜਨਰਲ ਦੀ ਵੈੱਬਸਾਈਟ ‘ਤੇ ਅਰਕਾਇਵ ਵਿਚ ਪਿਆ ਇੱਕ ਲਿੰਕ ਮਿਲਿਆ, ਜਿਹੜਾ ਅਦਾਲਤਾਂ ਵਿਚ ਹੋਈ ਇਤਿਹਾਸਿਕ ਸੁਣਵਾਈਆਂ ਨਾਲ ਜੁੜਿਆ ਹੋਇਆ ਸੀ।

The Trial of Bhagat Singh’ ਟਾਈਟਲ ਨਾਲ ਮੌਜੂਦ ਆਨਲਾਈਨ ਦਸਤਾਵੇਜ ਵਿਚ ਕੇਂਦਰੀ ਵਿਧਾਨਸਭਾ ਦੀ ਕਾਰਵਾਈ ਦੌਰਾਨ 8 ਅਪ੍ਰੈਲ 1929 ਨੂੰ ਬਮ ਸੁੱਟੇ ਜਾਣ ਦੇ ਮਾਮਲੇ ਵਿਚ ਚਲੇ ਟ੍ਰਾਯਲ ਦਾ ਜਿਕਰ ਹੈ। ਦਸਤਾਵੇਜ ਮੁਤਾਬਕ, ‘ਇਸ ਮਾਮਲੇ ਵਿਚ ਟ੍ਰਾਯਲ ਦੀ ਸ਼ੁਰੂਆਤ 7 ਮਈ 1929 ਨੂੰ ਹੋਈ, ਜਿਸਦੇ ਵਿਚ ਬ੍ਰਿਟਿਸ਼ ਸਰਕਾਰ ਦੀ ਤਰਫ਼ੋਂ ਰਾਏ ਬਹਾਦੁਰ ਸੂਰਜ ਨਰਾਇਣ ਨੇ ਸਰਕਾਰ ਦਾ ਪੱਖ ਰੱਖਿਆ।’

ਇਸਦੀ ਪੁਸ਼ਟੀ ਲਈ ਵਿਸ਼ਵਾਸ ਟੀਮ ਨੇ ‘Understanding Bhagat Singh’, ‘The Bhagat Singh Reader’ ਵਰਗੀ ਕਿਤਾਬਾਂ ਲਿਖਣ ਵਾਲੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਚਮਨ ਲਾਲ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਜਿਥੇ ਤੱਕ ਭਗਤ ਸਿੰਘ ਦੇ ਵਕੀਲ ਦੇ ਤੌਰ ‘ਤੇ ਆਸਿਫ਼ ਅਲੀ ਦੇ ਮੁਕਦਮੇ ਲੜਨ ਦਾ ਜਿਕਰ ਹੈ, ਉਹ ਬਿਲਕੁਲ ਸਹੀ ਹੈ। ਹਾਲਾਂਕਿ, ਰਾਏ ਬਹਾਦੁਰ ਸੂਰਜ ਨਰਾਇਣ ਸ਼ਰਮਾ ਦੇ ਬਾਰੇ ਵਿਚ ਉਹ ਦਾਅਵੇ ਨਾਲ ਕੁਝ ਵੀ ਨਹੀਂ ਕਹਿ ਸਕਦੇ।’

ਰਾਜਨੀਤਕ ਇਤਿਹਾਸਕਾਰ ਏ ਜੀ ਨੂਰਾਨੀ ਦੀ ਲਿਖੀ ਕਿਤਾਬ ‘The Trial of Bhagat Singh’ ਵਿਚ ਦਿੱਤੇ ਗਏ ਰੈਫਰੈਂਸ ਤੋਂ ਇਸਦੀ ਪੁਸ਼ਟੀ ਹੁੰਦੀ ਹੈ।

ਏ ਜੀ ਨੂਰਾਨੀ ਦੀ ਲਿਖੀ ਕਿਤਾਬ ਦਾ ਅੰਸ਼

ਕਿਤਾਬ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ, ‘ਐਡੀਸ਼ਨਲ ਮਜਿਸਟ੍ਰੇਟ ਐਫ ਬੀ ਪੂਲ ਦੀ ਅਦਾਲਤ ਵਿਚ (ਕੇਂਦਰੀ ਵਿਧਾਨਸਭਾ ਵਿਚ ਬਮਬਾਰੀ ਦੇ ਮਾਮਲੇ ਵਿਚ) ਟ੍ਰਾਯਲ ਦੀ ਸ਼ੁਰੂਆਤ 7 ਮਈ 1929 ਨੂੰ ਹੋਈ। ਆਸਿਫ਼ ਅਲੀ ਬਚਾਵ ਪੱਖ ਦੇ ਤੌਰ ‘ਤੇ ਪੇਸ਼ ਹੋਏ, ਜਦਕਿ ਰਾਏ ਬਹਾਦੁਰ ਸੂਰਜ ਨਰਾਇਣ ਅਭਿਯੋਜਨ ਪੱਖ ਦੇ ਵਕੀਲ ਦੇ ਤੌਰ ‘ਤੇ। ਕੋਰਟ ਵਿਚ ਭਗਤ ਸਿੰਘ ਦੇ ਸਰਪ੍ਰਸਤ, ਉਨ੍ਹਾਂ ਦੇ ਚਾਚਾ ਅਜੀਤ ਸਿੰਘ ਦੀ ਪਤਨੀ ਅਤੇ ਅਰੁਣਾ ਆਸਿਫ਼ ਅਲੀ ਸਨ। ਜਦੋਂ ਉਨ੍ਹਾਂ ਨੂੰ ਅਦਾਲਤ ਵਿਚ ਲਿਆਇਆ ਗਿਆ ਓਦੋਂ ਭਗਤ ਸਿੰਘ, ਬਟੁਕੇਸ਼ਵਰ ਦੱਤ ਨੇ ਇਨਕਲਾਬ ਜਿੰਦਾਬਾਦ ਅਤੇ ਸਮਰਾਜਯੇਵਾਦ ਮੁਰਦਾਬਾਦ ਦਾ ਨਾਰਾ ਲਾਉਣਾ ਸ਼ੁਰੂ ਕੀਤਾ।’

ਇਤਿਹਾਸਿਕ ਦਸਤਾਵੇਜਾਂ ਅਤੇ ਇਤਿਹਾਸਕਾਰਾਂ ਮੁਤਾਬਕ, ਬਮਬਾਰੀ ਕਾਂਡ ਵਿਚ ਭਗਤ ਸਿੰਘ ਦਾ ਪੱਖ ਆਸਿਫ਼ ਅਲੀ ਨੇ ਰੱਖਿਆ ਅਤੇ ਅਭਿਯੋਜਨ ਪੱਖ ਦੀ ਤਰਫ਼ੋਂ ਰਾਏ ਬਹਾਦੁਰ ਸੂਰਜ ਨਰਾਇਣ ਪੇਸ਼ ਹੋਏ। ਹਾਲਾਂਕਿ, ਕੀਤੇ ਵੀ ਸੂਰਜ ਨਰਾਇਣ ਦੇ RSS ਨਾਲ ਜੁੜੇ ਹੋਣ ਦਾ ਜਿਕਰ ਨਹੀਂ ਮਿਲਿਆ।

RSS ਦੇ ਦਿੱਲੀ ਪ੍ਰਾਂਤ ਦੇ ਪ੍ਰਵਕਤਾ ਰਾਜੀਵ ਤੁਲੀ ਨੇ ਵਿਸ਼ਵਾਸ ਨਿਊਜ਼ ਨਾਲ ਗੱਲਬਾਤ ਦੌਰਾਨ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਜਦੋਂ ਇਹ ਮੁਕੱਦਮਾ ਚਲ ਰਿਹਾ ਸੀ ਓਦੋਂ ਸੰਘ ਵਿਦਰਭ ਪ੍ਰਾਂਤ ਤੋਂ ਬਾਹਰ ਵੀ ਨਹੀਂ ਨਿਕਲਿਆ ਸੀ। ਉਨ੍ਹਾਂ ਨੇ ਕਿਹਾ, ‘ਇਹ ਕਾਂਗਰੇਸ ਪ੍ਰੇਰਿਤ ਗਲਤ ਪ੍ਰਚਾਰ ਹੈ, ਜਿਹੜਾ ਸੰਘ ਨੂੰ ਬਦਨਾਮ ਕਰਨ ਖਾਤਰ ਲਗਾਤਾਰ ਚਲਾਇਆ ਜਾਂਦਾ ਹੈ।’ ਤੁਲੀ ਨੇ ਦਸਿਆ, ‘1929 ਵਿਚ ਸੰਘ ਵਿਦਰਭ ਪ੍ਰਾਂਤ ਤੱਕ ਹੀ ਸਿਮਟਾ ਹੋਇਆ ਸੀ। 1935 ਵਿਚ ਸੰਘ ਨੇ ਪੰਜਾਬ ਅਤੇ 1939 ਵਿਚ ਦਿੱਲੀ ਅੰਦਰ ਆਪਣਾ ਕੰਮ ਸ਼ੁਰੂ ਕੀਤਾ ਸੀ।’

‘ਭਾਰਤਵਰਸ਼ ਦੀ ਸਰਵਾਂਗ ਸੁਤੰਤਰਤਾ’ ਦੇ ਲੇਖਕ ਅਤੇ ਸੰਘ ਦੇ ਵਿਚਾਰਕ ਨਰੇਂਦਰ ਸਹਿਗਲ ਨੇ ਵੀ ਇਸਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਹ ਸਿਰਫ ਇੱਕ ਅਫਵਾਹ ਹੈ। ਉਨ੍ਹਾਂ ਨੇ ਸੋਂਡਰਸ ‘ਵਧ’ ਦਾ ਜਿਕਰ ਕਰਦੇ ਹੋਏ ਕਿਹਾ, ‘ਸੋਂਡਰਸ ਦੀ ਹਤਿਆ ਕਰਨ ਦੇ ਬਾਅਦ ਰਾਜਗੁਰੂ ਹੇਡਗੇਵਾਰ ਨਾਲ ਮਿਲੇ ਸੀ। ਹੇਡਗੇਵਾਰ ਨੇ ਉਨ੍ਹਾਂ ਨੂੰ ਅੰਡਰਗਰਾਊਂਡ ਹੋਣ ਲਈ ਨਾਗਪੁਰ ਭੇਜਿਆ, ਜਿਥੇ ਉਹ ਦਾਨੀ ਦੇ ਫਾਰਮ ਹਾਉਸ ਵਿਚ ਅੰਡਰਗਰਾਊਂਡ ਰਹੇ।’

ਉਨ੍ਹਾਂ ਨੇ ਕਿਹਾ ਕਿ ਹੇਡਗੇਵਾਰ ਨੇ ਰਾਜਗੁਰੂ ਨੂੰ ਉਨ੍ਹਾਂ ਦੇ ਪਿੰਡ ਜਾਣ ਤੋਂ ਮਨਾ ਕੀਤਾ ਸੀ, ਪਰ ਉਨ੍ਹਾਂ ਨੇ ਇਹ ਗੱਲ ਨਹੀਂ ਮੰਨੀ ਅਤੇ ਬਾਅਦ ਵਿਚ ਉਹ ਗਿਰਫ਼ਤਾਰ ਹੋ ਗਏ। ਸਹਿਗਲ ਨੇ ਕਿਹਾ ਕਿ ਇਸ ਪ੍ਰਸੰਗ ਦਾ ਜਿਕਰ ਨਾਰਾਇਣ ਹਰਿਪਾਲਕਰ ਨੇ ਆਪਣੀ ਕਿਤਾਬ ‘ਡਾ. ਹੇਡਗੇਵਾਰ ਚਰਿਤ੍ਰ’ ਵਿਚ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸੇ ਪ੍ਰਸੰਗ ਦਾ ਜਿਕਰ ਉਨ੍ਹਾਂ ਨੇ ਆਪਣੀ ਕਿਤਾਬ ‘ਭਾਰਤਵਰਸ਼ ਦੀ ਸਰਵਾਂਗ ਸੁਤੰਤਰਤਾ’ ਵਿਚ ਵੀ ਕੀਤਾ ਹੈ।

ਨਤੀਜਾ: ਭਗਤ ਸਿੰਘ ਦੇ ਖਿਲਾਫ ਕੇਸ ਲੜਨ ਵਾਲੇ ਵਕੀਲ ਦੇ ਨਾਂ ‘ਤੇ ਵਾਇਰਲ ਹੋ ਰਿਹਾ ਪੋਸਟ ਗਲਤ ਹੈ। ਕੇਂਦਰੀ ਅਸੇੰਬਲੀ ਵਿਚ ਬਮ ਸੁੱਟਣ ਦੇ ਮਾਮਲੇ ਵਿਚ ਭਗਤ ਸਿੰਘ ਦਾ ਪੱਖ ਵਕੀਲ ਆਸਿਫ਼ ਅਲੀ ਖਾਨ ਨੇ ਰੱਖਿਆ ਸੀ ਅਤੇ ਇਸੇ ਮਾਮਲੇ ਵਿਚ ਸਰਕਾਰ ਦੀ ਤਰਫ਼ੋਂ ਪੱਖ ਰਾਏ ਬਹਾਦੁਰ ਸੂਰਜ ਨਰਾਇਣ ਨੇ ਰੱਖਿਆ ਸੀ, ਪਰ ਉਨ੍ਹਾਂ ਦਾ RSS ਨਾਲ ਕੋਈ ਸਬੰਧ ਨਹੀਂ ਸੀ।

  • Claim Review : ਭਗਤ ਸਿੰਘ ਨੂੰ ਫਾਂਸੀ ਦਿਲਾਉਣ ਵਾਸਤੇ ਅੰਗਰੇਜਾਂ ਦੀ ਤਰਫ਼ੋਂ ਜਿਹੜੇ ਵਕੀਲ ਨੇ ਕੇਸ ਲੜਿਆ ਸੀ, ਉਸ ਗੱਦਾਰ ਦਾ ਨਾਂ ਰਾਏ ਬਹਾਦੁਰ ਸੂਰਜ ਨਰਾਇਣ ਸ਼ਰਮਾ ਸੀ, ਜਿਹੜਾ RSS ਦੇ ਸੰਸਥਾਪਕ ਹੇਡਗੇਵਾਰ ਦਾ ਦੋਸਤ ਅਤੇ ਸੰਘ ਦਾ ਕਾਰਜਕਰਤਾ ਸੀ।
  • Claimed By : FB User-Kumar Bibhu
  • Fact Check : Misleading
Misleading
    Symbols that define nature of fake news
  • True
  • Misleading
  • False
ਜਾਣੋ ਸੱਚੀਆਂ ਅਤੇ ਫਰਜ਼ੀ ਖਬਰਾਂ ਦਾ ਸੱਚ ਕਵਿਜ਼ ਖੇਡੋ ਅਤੇ ਖ਼ਬਰਾਂ ਦਾ ਤੱਥ ਚੈਕ ਕਿਵੇਂ ਕਰਨਾ ਹੈ ਬਾਰੇ ਸਿੱਖੋ ਕੁਇਜ਼ ਖੇਡੋ

ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Tags

RELATED ARTICLES

Post saved! You can read it later