Fact Check: ਰਵੀ ਸ਼ਾਸਤਰੀ ਨੇ ਫੋਟੋ ਸ਼ੂਟ ਦੌਰਾਨ ਨਹੀਂ ਰੱਖੀ ਸੀ ਆਪਣੇ ਕੋਲ ਸ਼ਰਾਬ ਦੀ ਬੋਤਲ, ਫੋਟੋ ਨਾਲ ਕੀਤੀ ਗਈ ਹੈ ਛੇੜਛਾੜ

0

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਭਾਰਤੀ ਕ੍ਰਿਕੇਟ ਟੀਮ ਦੇ ਸਦੱਸ ਹੈਡ ਕੋਚ ਰਵੀ ਸ਼ਾਸਤਰੀ ਨਾਲ ਵੇਖੇ ਜਾ ਸਕਦੇ ਹਨ। ਫੋਟੋ ਵਿਚ ਰਵੀ ਸ਼ਾਸਤਰੀ ਦੇ ਪੈਰਾਂ ਕੋਲ ਇੱਕ ਸ਼ਰਾਬ ਦੀ ਬੋਤਲ ਰੱਖੀ ਦਿੱਸ ਰਹੀ ਹੈ। ਪੋਸਟ ਦੇ ਡਿਸਕ੍ਰਿਪਸ਼ਨ ਵਿਚ ਵੀ ਸ਼ਰਾਬ ਦੀ ਬੋਤਲ ਦੀ ਗੱਲ ਕਹੀ ਗਈ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰ ਗਲਤ ਹੈ। ਅਸਲੀ ਤਸਵੀਰ ਵਿਚ ਸ਼ਰਾਬ ਦੀ ਬੋਤਲ ਨਹੀਂ ਸੀ। ਤਸਵੀਰ ਨਾਲ ਛੇੜਛਾੜ ਕਰਕੇ ਸ਼ਰਾਬ ਦੀ ਬੋਤਲ ਚਿਪਕਾਈ ਗਈ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਫੋਟੋ ਵਿਚ ਭਾਰਤੀ ਕ੍ਰਿਕੇਟ ਟੀਮ ਦੇ ਸਦੱਸ ਹੈਡ ਕੋਚ ਰਵੀ ਸ਼ਾਸਤ੍ਰੀ ਨਾਲ ਵੇਖੇ ਜਾ ਸਕਦੇ ਹਨ। ਫੋਟੋ ਵਿਚ ਰਵੀ ਸ਼ਾਸਤਰੀ ਦੇ ਪੈਰਾਂ ਕੋਲ ਇੱਕ ਸ਼ਰਾਬ ਦੀ ਬੋਤਲ ਰੱਖੀ ਦਿੱਸ ਰਹੀ ਹੈ। ਪੋਸਟ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ “Neeche Dekho…👇Neeche Dekho….👇 Shastri ki Kurssi ke Neeche Zoom karke Dekho 😳🤣☹️😣😫👇👇👇”

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਫੋਟ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਅਜਿਹਾ ਕਰਕੇ ਸਾਡੇ ਹੱਥ 6 ਜੁਲਾਈ ਨੂੰ BCCI ਦੇ ਅਧਿਕਾਰਕ ਟਵਿੱਟਰ ਹੈਂਡਲ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਲੱਗੀ ਜਿਹੜੀ ਵਾਇਰਲ ਹੋ ਰਹੀ ਤਸਵੀਰ ਵਰਗੀ ਹੀ ਸੀ, ਪਰ ਇਸ ਤਸਵੀਰ ਵਿਚ ਕੀਤੇ ਵੀ ਸਾਨੂੰ ਸ਼ਰਾਬ ਦੀ ਬੋਤਲ ਰੱਖੀ ਨਹੀਂ ਮਿਲੀ।

https://twitter.com/BCCI/status/1147440089259229184/photo/1

ਵੱਧ ਪੁਸ਼ਟੀ ਲਈ ਸਾਡੇ ਜਾਗਰਣ ਦੇ ਖੇਡ ਪੱਤਰਕਾਰ ਅਭਿਸ਼ੇਕ ਤ੍ਰਿਪਾਠੀ ਨੇ ਲੰਡਨ ਵਿਚ BCCI ਅਧਿਕਾਰੀ ਨਾਲ ਗੱਲ ਕੀਤੀ। BCCI ਦੇ ਅਧਿਕਾਰੀ ਨੇ ਕਿਹਾ, ”ਇਹ ਫੋਟੋ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੀ ਹੈ। ਮੈਦਾਨ ਵਿਚ ਟੀਮ ਦੀ ਫੋਟੋ ਖਿੱਚੀ ਜਾਂਦੀ ਹੈ। ਮੈਦਾਨ ਅੰਦਰ ਕੋਈ ਵੀ ਅਜਿਹਾ ਨਹੀਂ ਕਰ ਸਕਦਾ। ਫੋਟੋ ਨਾਲ ਛੇੜਛਾੜ ਕਰ ਕਿਸੇ ਨੇ ਸ਼ਰਾਰਤ ਕੀਤੀ ਹੈ।”

ਇਸ ਪੋਸਟ ਨੂੰ Mauka Mauka ਨਾਂ ਦੇ ਫੇਸਬੁੱਕ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਸ ਪੇਜ ਦੇ ਕੁੱਲ 114,243 ਫਾਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ। ਤਸਵੀਰ ਨਾਲ ਛੇੜਛਾੜ ਕਰਕੇ ਸ਼ਰਾਬ ਦੀ ਬੋਤਲ ਚਿਪਕਾਈ ਗਈ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Written BY Bhagwant Singh
  • Claim Review : ਰਵੀ ਸ਼ਾਸਤਰੀ ਨੇ ਫੋਟੋ ਸ਼ੂਟ ਦੌਰਾਨ ਰੱਖੀ ਸੀ ਆਪਣੇ ਕੋਲ ਸ਼ਰਾਬ ਦੀ ਬੋਤਲ
  • Claimed By : FB Page-Mauka Mauka
  • Fact Check : False

Tags

RELATED ARTICLES