X

Fact Check: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ ਵਾਲਾ ਇਹ ਬਿੱਲ ਬੋਰਡ ਐਡੀਟੇਡ ਹੈ

  • By Vishvas News
  • Updated: March 25, 2021

ਨਵੀ ਦਿੱਲੀ (ਵਿਸ਼ਵਾਸ ਨਿਊਜ਼ )| ਸੋਸ਼ਲ ਮੀਡਿਆ ਤੇ ਵਾਇਰਲ ਇਕ ਤਸਵੀਰ 'ਚ ਇਕ ਬਿੱਲ ਬੋਰਡ ਤੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ ਦੇ ਨਾਲ ਲਿਖਿਆ ਹੈ ਕਿ ਉਹ ਵੈਕਸੀਨ ਦੇਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਸ਼ੁਕਰਗੁਜ਼ਾਰ ਹਨ |

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਦਾਅਵਾ ਝੂਠਾ ਹੈ |ਵਾਇਰਲ ਤਸਵੀਰ ਐਡੀਟੇਡ ਹੈ | ਅਸਲੀ ਤਸਵੀਰ 'ਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦਾ ਇਕ ਦੂਜਾ ਸੰਦੇਸ਼ ਸੀ |

ਕਿ ਹੈ ਵਾਇਰਲ ?

ਵਾਇਰਲ ਤਸਵੀਰ ਵਿਚ ਬਿਲ ਬੋਰਡ ਤੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ ਦੇ ਨਾਲ ਲਿਖਿਆ ਹੈ “Thank You PM Modi for sending us COVID 19 vaccine, you are a good boy" ਇਸ ਟਵੀਟ ਦੇ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ” ਜਿਹੜੇ ਬ੍ਰਿਟਿਸ਼ ਸਾਮਰਾਜ 'ਚ ਕਦੇ ਸੂਰਜ ਨਹੀਂ ਸੀ ਡੁਬਦਾ , ਜਿਨ੍ਹਾਂ ਨੇ ਸਾਡੇ ਤੇ 200 ਸਾਲ ਰਾਜ ਕੀਤਾ , ਉਹ ਵੀ ਅੱਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਲਈ ਪ੍ਰੇਸ਼ਿਤ ਹੋ ਧੰਨਵਾਦ ਕਰ ਰਹੇ ਹਨ,,, ਲੰਡਨ ਵਿਚ ਮਹਾਰਾਣੀ ਐਲਿਜ਼ਾਬੇਥ ਦਵਿਤੀਯ ਨੇ ਇੰਗਲੈਂਡ ਨੂੰ ਕੋਰੋਨਾ ਵੈਕਸੀਨ ਦੀ ਮਦਦ ਦੇਣ ਲਈ ਮੋਦੀ ਜੀ ਨੂੰ ਧੰਨਵਾਦ ਗਿਆਪਨ ਦਿੱਤਾ |" विश्वास न्यूज को अपने फैक्ट चेकिंग वॉट्सऐप चैटबॉट (+91 95992 99372) पर भी यह दावा फैक्ट चेक के लिए मिला। 

ਵਿਸ਼ਵਾਸ ਨਿਊਜ਼ ਨੂੰ ਆਪਣੇ ਫ਼ੈਕ੍ਟ ਚੈੱਕਿੰਗ ਵਟ੍ਸਐਪ ਚੈਟਬੋਟ (+91 95992 99372) ਤੇ ਵੀ ਇਹ ਦਾਅਵਾ ਫ਼ੈਕ੍ਟ ਚੈੱਕ ਲਈ ਮਿਲਿਆ ਹੈ |

ਵਾਇਰਲ ਪੋਸਟ ਦਾ ਆਰਕਾਈਵਡ ਲਿੰਕ ਇਥੇ ਦੇਖਿਆ ਜਾ ਸਕਦਾ ਹੈ |

ਪੜਤਾਲ

ਆਪਣੀ ਜਾਂਚ ਸ਼ੁਰੂ ਕਰਨ ਲਈ ਅਸੀਂ ਸਬ ਤੋਂ ਪਹਿਲਾ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ | ਸਾਨੂ ਇਹ ਤਸਵੀਰ ਬੀ ਬੀ ਸੀ ਦੇ ਇਕ ਟਵੀਟ ‘ਚ ਮਿਲੀ, ਜਿਸ ਨੂੰ 20 ਅਪ੍ਰੈਲ 2020 ਨੂੰ ਟਵੀਟ ਕੀਤਾ ਗਿਆ ਸੀ | ਇਥੇ ਬਿੱਲ ਬੋਰਡ ਉਤੇ ਲਿਖਿਆ ਸੀ “will be with our friends again;we will be with our families again;we will meet again”

ਸਾਨੂ ਇਹ ਤਸਵੀਰ newsweek.com ਦੀ ਇਕ ਖ਼ਬਰ ਤੋਂ ਵੀ ਮਿਲੀ | 8 ਅਪ੍ਰੈਲ 2020 ਨੂੰ ਛਪੀ ਖਬਰ ਦੇ ਮੁਤਾਬਿਕ, ਇਹ ਤਸਵੀਰ ਪਿਕਾਡੀਲੀ ਸਰਕਸ ਦੇ ਇਕ ਬਿੱਲ ਬੋਰਡ ਦੀ ਹੈ | ਖਬਰ ਦੇ ਮੁਤਾਬਿਕ ,”ਮਹਾਰਾਣੀ ਐਲਿਜ਼ਾਬੇਥ ਦਵਿਤੀਯ ਦੇ ਕੋਰੋਨਾ ਵਾਇਰਸ ਸੰਦੇਸ਼ ਨੂੰ ਪਿਕਾਡੀਲੀ ਸਰਕਸ , ਲੰਡਨ ਦੀ ਸਕਰੀਨ ਤੇ ਅਪ੍ਰੈਲ , 2020 ਨੂੰ ਦਿਖਾਇਆ ਗਿਆ|OCEAN OUTDOOR”। ਖ਼ਬਰ ਦੇ ਅਨੁਸਾਰ, ਇਹ ਮੈਸਜ ਪਿਕਾਡੀਲੀ ਸਰਕਸ ਦੇ ਲਾਈਟ ਸਕਰੀਨ ਤੇ ਵਿਖਾਇਆ ਗਿਆ ਸੀ |ਡਿਸਕ੍ਰਿਪਸ਼ਨ ਵਿੱਚ ਅਖੀਰ ਵਿੱਚ OCEAN OUTDOOR ਲਿਖਿਆ ਸੀ | ਅਸੀਂ ਵੇਖਿਆ ਤੇ ਪਾਇਆ  ਕਿ ਪਿਕਾਡੀਲੀ ਸਰਕਸ, ਲੰਡਨ ਦੇ ਲਾਈਟ ਸਕਰੀਨ ਨੂੰ OCEAN OUTDOOR ਨਾਮ ਦੀ ਇਕ ਏਡ ਕੰਪਨੀ ਮੈਨੇਜ ਕਰਦੀ ਹੈ |

ਇਸ ਬਿੱਲ ਬੋਰਡ ਦੀ ਤਸਵੀਰ ਅਸੀਂ ਦੂਜੇ ਐਂਗਲ ਤੋਂ gettyimages.co.uk ਤੇ ਵੀ ਮਿਲੀ| ਇਸ ਤਸਵੀਰ ਨੂੰ ਗਲੇਨ ਕਰਕ ਨਾਮ ਦੇ ਇਕ ਫੋਟੋਗ੍ਰਾਫਰ ਨੇ ਕਲਿਕ ਕੀਤਾ ਸੀ | ਅਸੀਂ ਟਵਿੱਟਰ ਤੋਂ ਗਲੇਨ ਨਾਲ ਗੱਲ ਕੀਤੀ ਅਤੇ ਇਸ ਬਿੱਲ ਬੋਰਡ ਬਾਰੇ ਪੁੱਛਿਆ| ਉਹਨਾਂ ਦਸਿਆ “ਇਹ ਬਿੱਲ ਬੋਰਡ ਪਿਛਲੇ ਸਾਲ ਅਪ੍ਰੈਲ ਦਾ ਹੈ |” ਅਸਲੀ ਬਿੱਲ ਬੋਰਡ ਤੇ ” We will be with our friends again; we will be with our families again; we will meet again ” ਲਿਖਿਆ ਸੀ | ਇਹ ਕੋਰੋਨਾ ਕਾਲ ਦੇ ਦੋਰਾਨ ਮਹਾਰਾਣੀ ਦਾ ਪਹਿਲਾ ਸੰਦੇਸ਼ ਸੀ |

ਅਸੀਂ ਪੱਕਾ ਕਰਨ ਲਈ ਓਸਿਯਨ ਆਉਟਡੋਰ ਕੰਪਨੀ ਨੂੰ ਵੀ ਕਾਲ ਕੀਤੀ | ਕੰਪਨੀ ਦੀ ਕੰਮੁਨੀਕੈਸ਼ਨ ਇੰਚਾਰਜ ਏਮਿਲੀ ਅਰਥ ਨੇ ਸਾਨੂ ਦਸਿਆ ਅਸਲੀ ਏਡ ਵਿੱਚ ਲਿਖਿਆ ਸੀ “We will be with our friends again; We will be with our families again;We will meet again ' ਕੁਝ ਮੀਮਸ ਬਣਾਉਣ ਵਾਲੀਆਂ ਸਾਈਟਸ ਇਸ ਏਡ ਟੈਮਪਲੈਟ ਦਾਇਸਤੇਮਾਲ ਕਰਕੇ ਇਸਤੇ ਮਨਚਾਹੀਆਂ ਮੈਸਜ ਲਿਖ ਰਹੀਆਂ ਹਨ |”

ਲੱਭਣ ਤੇ ਅਸੀਂ ਪਾਇਆ ਕਿ ਇਸ ਬਿੱਲ ਬੋਰਡ ਦੀ ਤਸਵੀਰ ਇਕ ਮੀਮ ਬਨਾਉਣ ਵਾਲੀ ਵੈਬਸਾਈਟ ਤੇ ਵੀ ਮੋਜ਼ੂਦ ਹੈ , ਜਿਸ ਤੇ ਯੁਜ਼ਰ ਇਸ ਸਕਰੀਨ ਤੇ ਆਪਣੀ

ਮਰਜੀ ਦਾ ਮੈਸਜ ਲਿਖ ਸਕਦਾ ਹੈ ਅਤੇ ਮੀਮ ਬਣਾ ਸਕਦਾ ਹੈ |ਸੰਭਵ ਤੌਰ 'ਤੇ: ਇਸੇ ਤਰਾਂ ਦੀ ਕਿਸੇ ਮੀਮ ਬਣਾਉਣ ਵਾਲੀ ਸਾਈਟ ਤੋਂ ਇਹ ਤਸਵੀਰ ਤਿਆਰ ਕੀਤੀਗਈ ਹੈ|

ਤੁਹਾਨੂੰ ਦੱਸ ਦੇਦੀਏ ਕਿ 5 ਮਾਰਚ 2021 ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ ਕਿ ਭਾਰਤ ਵਿੱਚ ਬਣੀ ਵੈਕਸੀਨ ਲੰਡਨ ਭੇਜੀ ਗਈ|

ਰਾਈਟਰ ਦੀ ਇਕ ਖਬਰ ਦੇ ਮੁਤਾਬਿਕ ਬ੍ਰਿਟੇਨ ਸਰਕਾਰ ਦੀ ਇਕ ਬੁਲਾਰੇ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਨੇ ਅਸ੍ਟ੍ਰੋਜੇਨਕ ਦੀ COVID 19 ਵੈਕਸੀਨ ਦੀ 100 ਮਿਲੀਅਨ ਖੁਰਾਕ ਆਰਡਰ ਕੀਤੇ ਹਨ , ਜਿਸਦੇ ਵਿੱਚੋ 10 ਮਿਲੀਅਨ ਖੁਰਾਕ ਭਾਰਤ ਦੇ ਸੀਰਮ ਇੰਸਟੀਟਿਊਟ ਤੋਂ ਆਉਣਗੀਆਂ|

ਇਸ ਪੋਸਟ ਨੂੰ ਟਵਿੱਟਰ ਯੂਜ਼ਰ @anandagarwal554 ਨੇ ਸ਼ੇਅਰ ਕੀਤਾ| ਇਸ ਪ੍ਰੋਫਾਈਲ ਨੂੰ 2016 ਵਿੱਚ ਬਣਾਇਆ ਗਿਆ ਸੀ| ਇਸਦੇ 5302 ਫੋਲੋਵੇਰਸ ਹਨ |

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕੇ ਵਾਇਰਲਦਾਅਵਾ ਝੂਠਾ ਹੈ | ਵਾਇਰਲ ਤਸਵੀਰ ਐਡੀਟੇਡ ਹੈ | ਅਸਲੀ ਤਸਵੀਰ ਵਿਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦਾ ਇਕ ਹੋਰ ਸੰਦੇਸ਼ ਸੀ |

  • Claim Review : जिस ब्रिटिश साम्राज्य मे कभी सुरज अस्त नहीं होता था, जिन्होंने हम पर 200साल राज किया था, वह भी आज प्रधानमंत्री मोदीजी के लिए निवेदित हो धन्यवाद प्रेषित कर रहे है ,, लंदन में महारानी एलिजाबेथ द्वितीय ने इंग्लैंड को कोरोना वैक्सीन की मदद देने के लिए मोदीजी को धन्यवाद ज्ञापन दिया।
  • Claimed By : Twitter user Anand
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later