Fact Check: ਸੰਜੇ ਦੱਤ ਦੀ ਤਸਵੀਰ ਨਾਲ ਛੇੜਛਾੜ ਕਰ ਵਾਇਰਲ ਕਿੱਤੀ ਜਾ ਰਹੀ ਹੈ

0

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੌਲੀਵੁੱਡ ਅਭਿਨੇਤਾ ਸੰਜੇ ਦੱਤ  ਪਾਏ ਵੇਖਿਆ ਜਾ ਸਕਦਾ ਹੈ। ਫੋਟੋ ਵਿਚ ਸੰਜੇ ਦੱਤ ਦੇ ਸਾਹਮਣੇ ਤਰ੍ਹਾਂ-ਤਰ੍ਹਾਂ ਦੇ ਖਾਣੇ ਰੱਖੇ ਹੋਏ ਹਨ। ਇਸ ਪੋਸਟ ਵਿਚ ਕਲੇਮ ਕਿੱਤਾ ਜਾ ਰਿਹਾ ਹੈ ਕਿ ਇਹ ਸੰਜੇ ਦੱਤ ਦੇ ਰੋਜ਼ਾ ਖੋਲਦੇ ਸਮੇਂ ਦੀ ਤਸਵੀਰ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰ ਫਰਜ਼ੀ ਹੈ। ਅਸਲੀ ਤਸਵੀਰ ਵਿਚ ਨ ਹੀ ਸੰਜੇ ਦੱਤ ਨੇ ਟੋਪੀ ਪਾਈ ਹੈ ਅਤੇ ਨਾ ਹੀ ਉਹਨਾਂ ਦੇ ਸਾਹਮਣੇ ਇਫ਼ਤਾਰ ਦਾ ਖਾਣਾ ਰੱਖਿਆ ਹੋਇਆ ਹੈ। ਛੇੜਛਾੜ ਕਰਕੇ ਤਸਵੀਰ ਵਾਇਰਲ ਕਿੱਤੀ ਜਾ ਰਹੀ ਹੈ।

ਕਿ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਕਲੇਮ ਕਿੱਤਾ ਜਾ ਰਿਹਾ ਹੈ “ਰਮਜ਼ਾਨ ਦੇ ਮੌਕੇ ਤੇ ਸੰਜੂ ਪੂਰਾ ਰੋਜ਼ਾ ਰੱਖਦੇ ਹਨ। ਰੋਜ਼ਾ ਇਫਤਾਰ ਕਰਦੇ ਹੋਏ ਸੰਜੇ ਦੱਤ”।

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਫੇਰ ਉਸਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਥੋੜਾ ਜੇਹਾ ਸਰਚ ਕਰਨ ਤੇ ਸਾਡੇ ਹੱਥ ਅਪ੍ਰੈਲ 28 ਨੂੰ ਸੰਜੇ ਦੱਤ ਦੇ ਇੱਕ ਫ਼ੈਨ ਕਲੱਬ ਦੁਆਰਾ ਸ਼ੇਅਰ ਕਿੱਤੀ ਗਈ ਇੱਕ ਤਸਵੀਰ ਲੱਗੀ ਜਿਹੜੀ ਬਿਲਕੁੱਲ ਵਾਇਰਲ ਇਮੇਜ ਵਰਗੀ ਸੀ। ਇਸ ਤਸਵੀਰ ਵਿਚ ਸੰਜੇ ਦੱਤ ਨੇ ਟੋਪੀ ਨਹੀਂ ਪਾਈ ਹੋਈ ਸੀ ਅਤੇ ਨਾ ਉਹਨਾਂ ਸਾਹਮਣੇ ਖਾਣਾ ਰੱਖਿਆ ਹੋਇਆ ਸੀ।

ਇਸ ਸਿਲਸਿਲੇ ਵਿਚ ਅਸੀਂ ਸੰਜੇ ਦੱਤ ਦੇ ਮੈਨੇਜਰ ਨਾਲ ਗੱਲ ਕਿੱਤੀ ਜਿੰਨ੍ਹਾਂ ਨੇ ਸਾਨੂੰ ਦਸਿਆ ਕਿ ਵਾਇਰਲ ਕਿੱਤੀ ਜਾ ਰਹੀ ਤਸਵੀਰ ਫਰਜ਼ੀ ਹੈ। ਹਾਲਾਂਕਿ, ਸੰਜੇ ਦੱਤ ਕਈ ਇਫਤਾਰ ਪਾਰਟੀ ਤੇ ਜਾਂਦੇ ਰਹਿੰਦੇ ਹਨ ਪਰ ਇਸ ਤਸਵੀਰ ਨਾਲ ਛੇੜਛਾੜ ਕਿੱਤੀ ਗਈ ਹੈ।

ਇਸ ਤਸਵੀਰ ਨੂੰ Rangrez Ki Awaz news ਨਾਂ ਦੇ ਇੱਕ ਫੇਸਬੁੱਕ ਪੇਜ ਦੁਆਰਾ ਸ਼ੇਅਰ ਕਿੱਤਾ ਗਿਆ ਸੀ। ਇਸ ਪੇਜ ਦੇ ਕੁੱਲ 22,608 ਫਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰ ਫਰਜ਼ੀ ਹੈ। ਅਸਲੀ ਤਸਵੀਰ ਵਿਚ ਨ ਹੀ ਸੰਜੇ ਦੱਤ ਨੇ ਟੋਪੀ ਪਾਈ ਹੋਈ ਹੈ ਅਤੇ ਨ ਹੀ ਉਹਨਾਂ ਸਾਹਮਣੇ ਇਫਤਾਰ ਦਾ ਖਾਣਾ ਰੱਖਿਆ ਹੋਇਆ ਹੈ। ਛੇੜਛਾੜ ਕਰਕੇ ਤਸਵੀਰ ਵਾਇਰਲ ਕਿੱਤੀ ਜਾ ਰਹੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

Written BY Pallavi Mishra
  • Claim Review : ਰੋਜ਼ਾ ਇਫਤਾਰ ਕਰਦੇ ਹੋਏ ਸੰਜੇ ਦੱਤ
  • Claimed By : Fb page-Rangrez Ki Awaz news
  • Fact Check : False

Tags

LEAVE A REPLY

RELATED ARTICLES