X

Fact Check: ਇਸ ਸ਼ਕਸ ਦੇ ਸੀਨੇ ‘ਚ ਨਹੀਂ ਲੱਗਿਆ ਹੋਇਆ ਹੈ ਆਰਟੀਫ਼ਿਸ਼ਲ ਦਿਲ

  • By Vishvas News
  • Updated: June 3, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਇਸਤੇਮਾਲ ਕਿੱਤੀ ਗਈ ਤਸਵੀਰ ਵਿੱਚ ਦਿੱਸ ਰਹੇ ਸ਼ਕਸ ਬਾਰੇ ਦਾਅਵਾ ਕਰਿਆ ਜਾ ਰਿਹਾ ਹੈ ਕਿ ਦਿਲ ਦਾ ਦੋਰਾ ਆਉਣ ਬਾਅਦ ਡਾਕਟਰਾਂ ਨੇ ਉਸਦੇ ਸੀਨੇ ਵਿਚ ਆਰਟੀਫ਼ਿਸ਼ਲ ਦਿਲ ਲਾਇਆ ਹੈ। ਪੋਸਟ ਵਿਚ ਲਿਖਿਆ ਗਿਆ ਹੈ ਕਿ ਸ਼ਕਸ ਨੂੰ ਬਿੱਲ ਨਾ ਦੇਣ ਕਾਰਨ ਹਸਪਤਾਲ ਤੋਂ ਵਾਪਸ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਅੱਗੇ ਦਾਅਵਾ ਕੀਤਾ ਗਿਆ ਹੈ ਕਿ ਫੇਸਬੁੱਕ ਨੇ ਇਸ ਪੋਸਟ ਨੂੰ ਸ਼ੇਅਰ ਕਰਨ ਤੇ ਇਸ ਸ਼ਕਸ ਨੂੰ 10 ਰੁਪਏ ਦੇਣ ਦਾ ਫੈਸਲਾ ਲਿੱਤਾ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ ਹੈ। ਅਸਲ ਵਿੱਚ ਵਾਇਰਲ ਪੋਸਟ ਵਿੱਚ ਦਿਸ ਰਹੀ ਤਸਵੀਰਾਂ ਅਮਰੀਕਨ ਐਕਟਰ ਰੌਬਰਟ ਡਾਉਨੀ ਜੂਨੀਅਰ ਦੀਆਂ ਹਨ। ਇਸ ਤਸਵੀਰ ਵਿੱਚ ਰੌਬਰਟ 2008 ਦੀ ਆਪਣੀ ਸੂਪਰਹੀਰੋ ਫਿਲਮ ‘IRON MAN’ ਲਈ ਮੇਕਅੱਪ ਕਰੇ ਹੋਏ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ‘ਤੇ Mohd Azeem ਨਾਂ ਦੀ ਪ੍ਰੋਫ਼ਾਈਲ ਤੋਂ ਇਸ ਪੋਸਟ ਨੂੰ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟ ਵਿੱਚ ਲਿੱਖਿਆ ਹੈ,, ‘1 Share = 10 ਰੁਪਏ ਯਾਹ… ਅਲਾਹ! ਕੁਦਰਤ ਵੀ ਕਿਹੋ ਜਿਹੇ ਖੇਡ ਖੇਡਦੀ ਹੈ, ਇਸ ਭਰਾ ਦਾ ਨਾਂ ਜ਼ੁਬੈਰ ਸ਼ੇਖ ਹੈ, ਭਰਾ ਦਾ ਜਿਹਨੀ ਤਵਾਜੁਨ ਗੁਆਚ ਗਿਆ ਹੈ, ਉਪਰੀ ਅਸਰ ਕਹਿਕੇ ਇੱਕ ਤਾਂਤ੍ਰਿਕ ਨੇ ਇਸਦਾ ਘਰ ਬਾਰ ਸਭ ਲੁੱਟ ਲਿਆ ਹੈ, ਜਿਹਦੇ ਕਾਰਨ ਓਹਨੂੰ ਖਤਰਨਾਕ ਦਿਲ ਦਾ ਦੌਰਾ ਪੈ ਗਿਆ, ਡਾਕਟਰਾਂ ਨੇ ਆਰਟੀਫ਼ਿਸ਼ਲ ਦਿਲ ਲਗਾ ਦਿੱਤਾ, ਪਰ ਹਸਪਤਾਲ ਤੋਂ ਛੁੱਟੀ ਨਹੀਂ ਮਿਲ ਰਹੀ, ਕਿਉਂਕੀ ਇਹ ਬਿੱਲ ਦਾ ਭੁਗਤਾਨ ਨਹੀਂ ਕਰ ਸਕਦਾ ਹੈ, ਹਸਪਤਾਲ ਦਾ ਬਿੱਲ 19 ਲੱਖ ਰੁਪਏ ਬਣਦਾ ਹੈ। ਫੇਸਬੁੱਕ ਨੇ ਇਸ ਵਿਅਕਤੀ ਲਈ ਡੋਨੇਸ਼ਨ ਕੱਠਾ ਕਰਨ ਦਾ ਫੈਸਲਾ ਲਿੱਤਾ, ਇਸ ਪੋਸਟ ਨੂੰ ਜਿੰਨੇ ਜ਼ਿਆਦਾ ਸ਼ੇਅਰ ਮਿਲਣਗੇ 10 ਰੁਪਏ/ਸ਼ੇਅਰ ਦੇ ਹਿਸਾਬ ਨਾਲ ਫੇਸਬੁੱਕ ਇਸਦੇ ਖਾਤੇ ਵਿੱਚ ਭੇਜ ਦਵੇਗਾ। ਇਸਲਈ ਤੁਹਾਡੇ ਸਾਰੇ ਭਰਾਵਾਂ ਤੋਂ ਗੁਜਾਰਿਸ਼ ਹੈ ਕਿ ਜ਼ੁਬੈਰ ਭਰਾ ਦੀ ਮਦਦ ਕਰੋ। ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ …. ਧੰਨਵਾਦ।’

ਵਿਸ਼ਵਾਸ ਨਿਊਜ਼ ਦੀ ਪੜਤਾਲ ਤੱਕ ਇਸ ਪੋਸਟ ‘ਤੇ 484 ਰਿਐਕਸ਼ਨ, 386 ਕਮੈਂਟ ਅਤੇ 213 ਸ਼ੇਅਰ ਮਿਲ ਚੁੱਕੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਇਸ ਪੋਸਟ ‘ਤੇ ਆਏ ਕਮੈਂਟਸ ਦੀ ਪੜਤਾਲ ਕਿੱਤੀ। ਵੱਧ ਕਮੈਂਟਾਂ ਵਿੱਚ ਵੀ ਇਸ ਪੋਸਟ ਨੂੰ ਫਰਜ਼ੀ ਦੱਸਿਆ ਗਿਆ ਹੈ।

ਅਸੀਂ Yandex ਤੇ ਰੀਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ 2 ਇੰਸਟਾਗ੍ਰਾਮ ਪੋਸਟ ਮਿਲੇ। ਇਨ੍ਹਾਂ ਪੋਸਟਾਂ ਨੂੰ ਲਾਸ ਏੰਜਲਿਸ ਦੇ ਮੇਕਅੱਪ ਆਰਟਿਸਟ ਜੇਮੀ ਕੇਲਮੇਨ ਦੇ ਪੇਜ ਤੇ ਸ਼ੇਅਰ ਕੀਤਾ ਗਿਆ ਹੈ। ਇੱਥੇ ਇਨ੍ਹਾਂ ਪੋਸਟਾਂ ਦੇ ਸਕ੍ਰੀਨਸ਼ੋਟ ਦਿੱਤੇ ਗਏ ਹਨ।

ਇਹ ਫੋਟੋ 22 ਫ਼ਰਵਰੀ 2018 ਨੂੰ ਸ਼ੇਅਰ ਕਿੱਤੀ ਗਈ ਸੀ। ਇੰਸਟਾਗ੍ਰਾਮ ਪੋਸਟ ‘ਤੇ ਕੈਪਸ਼ਨ ਲਿੱਖਿਆ ਹੈ, ‘IRON MAN (2008) – ਮਾਰਵਲ ਸਟੂਡੀਓ ਆਪਣੀ 10ਵੀਂ ਸਾਲਗਿਰਾ ਮਨਾ ਰਿਹਾ ਹੈ- 10 ਸਾਲ ਦੀ ਸ਼ਾਨਦਾਰ ਸਫਲਤਾ ਮਾਰਵਲ! ਮੈਂ ਉਹਨਾਂ ਦੀ ਪਹਿਲੀ ਅਤੇ ਹੁਣ ਤੱਕ ਦੀ ਸਬਤੋਂ ਸ਼ਾਨਦਾਰ ਮਾਰਵਲ ਇੰਟਰਟੇਨਮੈਂਟ MCU ਮੂਵੀ ਦਾ ਮੁੱਖ ਮੇਕਅੱਪ ਆਰਟਿਸਟ ਸੀ, ਪਰ ਮੈਂ ਜਾਣਦਾ ਹਾਂ ਕਿ ਮੈਂ ਪੱਖਪਾਤੀ ਹਾਂ।’

ਤਸਵੀਰ ਵਿੱਚ ਅੱਗੇ ਲਿੱਖਿਆ ਗਿਆ ਹੈ: ਇੱਕ ਬੇਹੱਦ ਸ਼ਾਨਦਾਰ ਐਕਟਰ ਰੌਬਰਟ ਡਾਉਨੀ ਜੂਨੀਅਰ ਤੇ ਸਿਲੀਕੋਨ ਅਪਲੇਂਅਸ ਮੇਕਅੱਪ ਕੀਤਾ ਗਿਆ ਹੈ, ਜਿਸਨੂੰ ਮੈਂ ਹੋਮ Fx ਲੈਬ, ਕੇਲਮੇਨ ਸਟੂਡੀਓ ਵਿੱਚ ਤਿਆਰ ਕਰਿਆ ਸੀ।

ਦੁੱਜੀ ਤਸਵੀਰ 12 ਮਾਰਚ 2018 ਨੂੰ ਸ਼ੇਅਰ ਕਿੱਤੀ ਗਈ ਹੈ। ਇਸ ਫੋਟ ਦੇ ਕੈਪਸ਼ਨ ਵਿਚ ਲਿਖਿਆ ਗਿਆ ਹੈ, ‘ਇਸ ਪ੍ਰੋਸਥੇਟਿਕ ਮੇਕਅੱਪ ਨੂੰ ਸਟੇਨ ਵਿੰਸਟਨ ਸਟੂਡੀਓ ਵਿੱਚ ਤਿਆਰ ਕਰਿਆ ਗਿਆ ਹੈ। ਇਸਨੂੰ ਸ਼ੇਨ ਮਹਾਨ ਦੀ ਦੇਖਰੇਖ ਵਿੱਚ ਅਸੀਂ ਤਿੰਨਾਂ- ਮੇਰੇ ਬੌਸ, ਡੈਬਰਾ ਲੈ ਮਿਆ ਡੇਨਵਰ ਦੇ ਮੇਕਅੱਪ ਡਿਪਾਰਟਮੈਂਟ ਹੈਡ, ਰਿਚੀ ਅਲੰਜੋ ਅਤੇ ਮੈਂ ਤਿਆਰ ਕਰਿਆ ਹੈ।’ ਇਸ ਵਿੱਚ ਅੱਗੇ ਲਿੱਖਿਆ ਹੈ ਕਿ ਇਹ ਤਸਵੀਰ ਪਹਿਲਾਂ IRON MAN ਫਿਲਮ ਦੇ ਪਹਿਲੇ ਦਿਨ ਮਤਲਬ 12 ਮਾਰਚ 2007 ਦੀ ਹੈ।

ਆਪਣੀ ਅੱਗੇ ਦੀ ਪੜਤਾਲ ਵਿੱਚ ਅਸੀਂ ਲਾਸ ਏੰਜਲਿਸ ਦੇ ਮੇਕਅੱਪ ਆਰਟੀਸਟ ਜੇਮੀ ਕੇਲਮੇਨ ਦੀ ਅਧਿਕਾਰਕ ਵੈੱਬਸਾਈਟ ਨੂੰ ਖੰਗਾਲਿਆ। ਸਾਨੂੰ ਉਸਤੇ ਵੀ ਇਹ ਤਸਵੀਰ ਮਿਲੀ।

2008 ਦੀ ਮਾਰਵਲ ਸਟੂਡੀਓ ਦੀ ਮੂਵੀ IRON MAN ਵਿੱਚ ਟੋਨੀ ਸਟਾਰਕ/IRON MAN ਦਾ ਕਿਰਦਾਰ ਐਕਟਰ ਰੌਬਰਟ ਡਾਉਨੀ ਜੂਨੀਅਰ ਨੇ ਨਿਭਾਇਆ ਹੈ। IRON MAN ਦੇ ਇਸ IMDB ਪੇਜ ਤੇ ਵੀ ਰੌਬਰਟ ਡਾਉਨੀ ਜੂਨੀਅਰ ਨੂੰ ਲੀਡ ਐਕਟਰ ਟੋਨੀ ਸਟਾਰਕ/IRON MAN ਅਤੇ ਜੇਮੀ ਕੇਲਮੇਨ ਨੂੰ ਮੁੱਖ ਮੇਕਅੱਪ ਆਰਟੀਸਟ ਦੇ ਤੌਰ ਤੇ ਲਿਸਟ ਕਰਿਆ ਗਿਆ ਹੈ।

ਇਸਦੇ ਇਲਾਵਾ ਵਾਇਰਲ ਪੋਸਟ ਵਿੱਚ ਦਿਖਾਏ ਗਏ ਕਥਿੱਤ ਮਰੀਜ਼ ਲਈ ਫੇਸਬੁੱਕ ਦੀ ਤਰਫ਼ ਤੋਂ ਪੈਸਾ ਜੁਟਾਉਣ ਦਾ ਵੀ ਕੋਈ ਸਬੂਤ ਨਹੀਂ ਮਿਲਿਆ ਹੈ।

ਅਸੀਂ StalkScan ਦੀ ਮਦਦ ਨਾਲ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Mohd Azeem ਦੀ ਪ੍ਰੋਫ਼ਾਈਲ ਦੀ ਜਾਂਚ ਕਿੱਤੀ। ਅਸੀਂ ਪਾਇਆ ਕਿ ਇਸ ਪ੍ਰੋਫ਼ਾਈਲ ਤੇ ਪਹਿਲਾਂ ਵੀ ਭ੍ਰਮਕ ਪੋਸਟ ਕਿੱਤਿਆਂ ਗਈਆਂ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਸ ਫੇਸਬੁੱਕ ਪੋਸਟ ਵਿੱਚ ਕਰਿਆ ਗਿਆ ਦਾਅਵਾ ਫਰਜ਼ੀ ਸਾਬਤ ਹੋਇਆ ਹੈ। ਅਸਲ ਵਿੱਚ ਵਾਇਰਲ ਪੋਸਟ ਵਿੱਚ ਦਿਸ ਰਹੀ ਤਸਵੀਰਾਂ ਅਮਰੀਕਨ ਐਕਟਰ ਰੌਬਰਟ ਡਾਉਨੀ ਜੂਨੀਅਰ ਦੀਆਂ ਹਨ। ਇਸ ਤਸਵੀਰ ਵਿੱਚ ਰੌਬਰਟ 2008 ਦੀ ਆਪਣੀ ਸੂਪਰਹੀਰੋ ਫਿਲਮ ‘IRON MAN’ ਲਈ ਮੇਕਅੱਪ ਕਰੇ ਹੋਏ ਹਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਇਸ ਸ਼ਕਸ ਦੇ ਸੀਨੇ 'ਚ ਲੱਗਿਆ ਹੋਇਆ ਹੈ ਆਰਟੀਫ਼ਿਸ਼ਲ ਦਿਲ
  • Claimed By : FB User: Mohd Azeem
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

RELATED ARTICLES

Post saved! You can read it later