X

Fact Check: ਬੋਰਵੈਲ ਹਾਦਸੇ ਵਿਚ ਪੂਰੇ ਹੋਏ ਫਤਿਹਵੀਰ ਨਾਲ ਨਹੀਂ ਹੈ ਇਸ ਵੀਡੀਓ ਦਾ ਕੋਈ ਸਬੰਧ

ਇਹ ਵੀਡੀਓ ਕਿਸੇ ਹੋਰ ਪਰਿਵਾਰ ਦਾ ਹੈ ਅਤੇ ਵੀਡੀਓ ਵਿਚ ਦਿੱਸ ਰਹੇ ਬੱਚੇ ਦਾ ਨਾਂ ਵੀ ਫਤਿਹਵੀਰ ਹੈ। ਵਾਇਰਲ ਵੀਡੀਓ ਨਾਲ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਫਰਜ਼ੀ ਹੈ।

  • By Vishvas News
  • Updated: April 30, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਪਿਛਲੇ ਸਾਲ ਗਰਮੀਆਂ ਦੇ ਮਹੀਨੇ ਵਿਚ ਇੱਕ ਭਿਆਨਕ ਹਾਦਸਾ ਵਾਪਰਿਆ ਸੀ ਜਦੋਂ ਸੰਗਰੂਰ ਪੈਂਦੇ ਪਿੰਡ ਵਿਚ ਫਤਿਹਵੀਰ ਨਾਂ ਦਾ ਬੱਚਾ ਇੱਕ ਬੋਰਵੈਲ ਵਿਚ ਡਿੱਗ ਗਿਆ ਸੀ ਅਤੇ ਉਸਦੀ ਮੌਤ ਹੋ ਗਈ ਸੀ। ਹੁਣ ਸੋਸ਼ਲ ਮੀਡੀਆ ‘ਤੇ ਉਸ ਬੱਚੇ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਜਿਸਦੇ ਵਿਚ ਇੱਕ ਨਵ ਜੰਮੇ ਬੱਚੇ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਫਤਿਹਵੀਰ ਦੀ ਬੋਰਵੈਲ ਵਿਚ ਡਿੱਗਣ ਕਰਕੇ ਮੌਤ ਹੋਈ ਸੀ, ਹੁਣ ਓਸੇ ਪਰਿਵਾਰ ਵਿਚ ਇੱਕ ਮੁੰਡੇ ਨੇ ਜਨਮ ਲਿਆ ਹੈ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਕਿਸੇ ਹੋਰ ਪਰਿਵਾਰ ਦਾ ਹੈ ਅਤੇ ਵੀਡੀਓ ਵਿਚ ਦਿੱਸ ਰਹੇ ਬੱਚੇ ਦਾ ਨਾਂ ਵੀ ਫਤਿਹਵੀਰ ਹੈ। ਵਾਇਰਲ ਵੀਡੀਓ ਨਾਲ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਫਰਜ਼ੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Kawar Singh Sandhu ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਹੈ: “ਫਤਿਹਵੀਰ ਸਿੰਘ ਯਾਦ ਹੈ ਬੋਰਵੈੱਲ ‘ਚ ਡਿੱਗ ਗਿਆ ਸੀ ਉਨਾਂ ਦੇ ਘਰ ਦੁਬਾਰਾ ਪੁੱਤ ਹੋਇਆਂ ਹੈ….ਸ਼ੇਅਰ ਕਰ ਦਿਉ”

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਦਾ ਸਹਾਰਾ ਲੈਂਦੇ ਹੋਏ ਵੀਡੀਓ ਬਾਰੇ ਲੱਭਣਾ ਸ਼ੁਰੂ ਕੀਤਾ। ਸਾਨੂੰ ਇਹ ਵੀਡੀਓ ਪੰਜਾਬ ਦੇ ਇੱਕ ਐਕਟਰ-ਮਾਡਲ ਜਸਪ੍ਰੀਤ ਪਵਾਰ ਦੀ ਫੇਸਬੁੱਕ ਪ੍ਰੋਫ਼ਾਈਲ ‘ਤੇ ਮਿਲਿਆ। ਇਹ ਵੀਡੀਓ 28 ਅਪ੍ਰੈਲ ਨੂੰ ਅਪਲੋਡ ਕੀਤਾ ਗਿਆ ਸੀ ਅਤੇ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: Wlcm fatehveer Singh pawar family vch aun da thnx waheguru ji da rab chardikala vch rhkhe

ਇਨ੍ਹਾਂ ਦੀ ਪ੍ਰੋਫ਼ਾਈਲ ਨੂੰ ਸਕੈਨ ਕਰਨ ਦੌਰਾਨ ਸਾਨੂੰ ਜਸਪ੍ਰੀਤ ਦੁਆਰਾ ਅਪਲੋਡ ਇੱਕ ਹੋਰ ਵੀਡੀਓ ਮਿਲਿਆ ਜਿਹੜਾ ਇਸੇ ਵਾਇਰਲ ਵੀਡੀਓ ਨੂੰ ਲੈ ਕੇ ਸੀ। ਇਸ ਵੀਡੀਓ ਪੋਸਟ ਵਿਚ ਉਹ ਦੱਸ ਰਹੇ ਹਨ ਕਿ ਕੁਝ ਲੋਕ ਉਨ੍ਹਾਂ ਦੇ ਭਰਾ ਦੇ ਬੱਚੇ, ਜਿਸਦਾ ਨਾਂ ਫਤਿਹਵੀਰ ਹੈ ਉਸਦੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਾਇਰਲ ਵੀਡੀਓ ਵਿਚ ਦਿੱਸ ਰਿਹਾ ਬੱਚਾ ਉਨ੍ਹਾਂ ਦੇ ਭਰਾ ਦਾ ਹੈ ਅਤੇ ਉਸ ਬੱਚੇ ਦਾ ਨਾਂ ਵੀ ਫਤਿਹਵੀਰ ਹੈ। ਜਸਪ੍ਰੀਤ ਬੋਲਦੇ ਹੋਏ ਨਜ਼ਰ ਆ ਰਹੇ ਹਨ ਕਿ ਸਬਤੋਂ ਪਹਿਲਾਂ ਉਨ੍ਹਾਂ ਨੇ ਹੀ ਵੀਡੀਓ ਨੂੰ ਟਿਕਟਾਕ ‘ਤੇ ਸ਼ੇਅਰ ਕੀਤਾ ਸੀ ਜਿਸਦੇ ਬਾਅਦ ਲੋਕਾਂ ਨੇ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ।

ਤੁਹਾਨੂੰ ਦੱਸ ਦਈਏ ਕਿ ਜਸਪ੍ਰੀਤ ਦੁਆਰਾ ਸ਼ੇਅਰ ਕੀਤੇ ਵੀਡੀਓ ਵਿਚ ਉਹ ਬੱਚਾ ਅਤੇ ਪਰਿਵਾਰ ਵੀ ਦਿੱਸ ਰਿਹਾ ਹੈ ਜਿਸਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਇਸਦੇ ਨਾਲ ਸਾਫ ਹੋਏ ਗਿਆ ਕਿ ਵੀਡੀਓ ਵਿਚ ਦਿੱਸ ਰਹੇ ਬੱਚੇ ਦਾ ਬੋਰਵੈਲ ਹਾਦਸੇ ਵਿਚ ਮਰੇ ਫਤਿਹਵੀਰ ਨਾਲ ਕੋਈ ਸਬੰਧ ਨਹੀਂ ਹੈ। ਹੁਣ ਅਸੀਂ ਸਿੱਧਾ ਜਸਪ੍ਰੀਤ ਪਵਾਰ ਨਾਲ ਵਾਇਰਲ ਦਾਅਵੇ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, “ਵਾਇਰਲ ਵੀਡੀਓ ਵਿਚ ਦਿੱਸ ਰਿਹਾ ਬੱਚਾ ਮੇਰਾ ਭਤੀਜਾ ਹੈ ਅਤੇ ਮੇਰੇ ਭਤੀਜੇ ਦਾ ਨਾਂ ਵੀ ਫਤਿਹਵੀਰ ਹੈ। ਲੋਕ ਮੇਰੇ ਦੁਆਰਾ ਸ਼ੇਅਰ ਕੀਤੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਮੈਂ ਤਿੰਨ ਦਿਨ ਪਹਿਲਾਂ ਇਸ ਵੀਡੀਓ ਨੂੰ ਟਿਕ ਟਾਕ ‘ਤੇ ਅਪਲੋਡ ਕੀਤਾ ਸੀ ਜਿਸਨੂੰ ਲੋਕਾਂ ਨੇ ਗਲਤ ਦਾਅਵੇ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਸੀ।”

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਇੱਕ ਹੈKawar Singh Sandhu ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਇਹ ਵੀਡੀਓ ਕਿਸੇ ਹੋਰ ਪਰਿਵਾਰ ਦਾ ਹੈ ਅਤੇ ਵੀਡੀਓ ਵਿਚ ਦਿੱਸ ਰਹੇ ਬੱਚੇ ਦਾ ਨਾਂ ਵੀ ਫਤਿਹਵੀਰ ਹੈ। ਵਾਇਰਲ ਵੀਡੀਓ ਨਾਲ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਫਰਜ਼ੀ ਹੈ।

  • Claim Review : ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਫਤਿਹਵੀਰ ਦੀ ਬੋਰਵੈਲ ਵਿਚ ਡਿੱਗਣ ਕਰਕੇ ਮੌਤ ਹੋਈ ਸੀ, ਹੁਣ ਓਸੇ ਪਰਿਵਾਰ ਵਿਚ ਇੱਕ ਮੁੰਡੇ ਨੇ ਜਨਮ ਲਿਆ ਹੈ।
  • Claimed By : FB Page- Kawar Singh Sandhu
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later