X

Fact Check: ਪਤੀ-ਪਤਨੀ ਦੇ ਝਗੜੇ ਦੇ ਵੀਡੀਓ ਨੂੰ ਗਲਤ ਸੰਪਰਦਾਇਕ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

  • By Vishvas News
  • Updated: May 28, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸਦੇ ਵਿਚ ਕੁਝ ਲੋਕਾਂ ਨੂੰ ਇੱਕ ਮਹਿਲਾ ਨਾਲ ਕੁੱਟਮਾਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਇੱਕ ਪੁਲਿਸਕਰਮੀ ਵੀ ਖੜਾ ਨਜ਼ਰ ਆ ਰਿਹਾ ਹੈ। ਵੀਡੀਓ ਨਾਲ ਲਿਖੇ ਕੈਪਸ਼ਨ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਇੱਕ ਸੰਪਰਦਾਇਕ ਮਾਮਲਾ ਹੈ, ਜਿਥੇ ਕੁਝ ਦੂਜੇ ਧਰਮ ਦੇ ਲੋਕ ਇੱਕ ਮੁਸਲਿਮ ਔਰਤ ਨਾਲ ਕੁੱਟਮਾਰ ਕਰ ਰਹੇ ਹਨ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵੀਡੀਓ ਨਾਲ ਲਿਖੇ ਜਾ ਰਹੇ ਕੈਪਸ਼ਨ ਨੂੰ ਫਰਜ਼ੀ ਪਾਇਆ। ਇਹ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿਚ ਇੱਕ ਪਰਿਵਾਰਕ ਵਿਵਾਦ ਸੀ ਅਤੇ ਇਸ ਘਟਨਾ ਦਾ ਕੋਈ ਸੰਪਰਦਾਇਕ ਐਂਗਲ ਨਹੀਂ ਸੀ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਆਰੋਪੀ ਅਤੇ ਪੀੜਤ ਦੋਵੇਂ ਹਿੰਦੂ ਹਨ ਅਤੇ ਇੱਕ ਹੀ ਪਰਿਵਾਰ ਦੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਵੀਡੀਓ ਵਿਚ ਕੁਝ ਲੋਕਾਂ ਨੂੰ ਇੱਕ ਮਹਿਲਾ ਨਾਲ ਕੁੱਟਮਾਰ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ, “Muslims are oppressed in India and will continue to be oppressed .if they aren’t stand for their human rights..”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਅਸੀਂ ਪੜਤਾਲ ਕਰਨ ਲਈ ਇਸ ਵੀਡੀਓ ਨੂੰ InVID ਟੂਲ ‘ਤੇ ਪਾਇਆ, ਜਿਸ ਨਾਲ ਸਾਨੂੰ ਇਸ ਵੀਡੀਓ ਦੇ ਕੀਫ੍ਰੇਮਸ ਮਿਲੇ। ਹੁਣ ਅਸੀਂ ਇਨ੍ਹਾਂ ਕੀਫ੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ ਸ਼ਰਚ ਕੀਤਾ। ਸਾਨੂੰ ਇੱਕ ਯੂਟਿਊਬ ਵੀਡੀਓ ਮਿਲਿਆ, ਜਿਸਦੇ ਵਿਚ ਇਸ ਵੀਡੀਓ ‘ਤੇ ਇੱਕ ਖ਼ਬਰ ਸੀ। INDIA TIMES NEWS AGENCY ਨਾਂ ਦੇ ਯੂਟਿਊਬ ਚੈਨਲ ਨੇ ਮਈ 23, 2020 ਨੂੰ ਇਸ ਵੀਡੀਓ ‘ਤੇ ਇਕ ਰਿਪੋਰਟ ਦਾ ਵੀਡੀਓ ਯੂਟਿਊਬ ਤੇ ਅਪਲੋਡ ਕੀਤਾ ਸੀ। ਵੀਡੀਓ ਦੇ ਟਾਇਟਲ ਵਿਚ ਲਿਖਿਆ ਸੀ, ‘Balrampur: ਪੁਲਿਸ ਦੇ ਸਾਹਮਣੇ ਮਹਿਲਾ ਨਾਲ ਕੁੱਟਮਾਰ ਦਾ ਵੀਡੀਓ ਹੋਇਆ ਵਾਇਰਲ।’ 3 ਮਿੰਟ 50 ਸੈਕੰਡ ਦੀ ਇਸ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਇਹ ਮਾਮਲਾ ਬਲਰਾਮਪੁਰ ਦੇ ਰੇਹਰਾ ਬਾਜ਼ਾਰ ਥਾਣੇ ਖੇਤਰ ਦਾ ਹੈ, ਜਿਥੇ ਇਸ ਮਹਿਲਾ ਦਾ ਘਰਵਾਲਾ, ਜੇਠ, ਦੇਵਰ ਅਤੇ ਘਰਵਾਲੇ ਦੇ ਰਿਸ਼ਤੇਦਾਰਾਂ ਨੇ ਘਰੇਲੂ ਵਿਵਾਦ ਦੇ ਚਲਦੇ ਰਲਕੇ ਮਹਿਲਾ ਨਾਲ ਕੁੱਟਮਾਰ ਕੀਤੀ।

ਅਸੀਂ ਸਹੀ ਕੀਵਰਡ ਨਾਲ ਸਰਚ ਕੀਤੀ ਤਾਂ ਸਾਨੂੰ ਇਹ ਖ਼ਬਰ ਜਾਗਰਣ.ਕਾਮ ਤੇ ਵੀ ਮਿਲੀ। ਖ਼ਬਰ ਦੇ ਮੁਤਾਬਕ, ਇਹ ਘਟਨਾ ਬਲਰਾਮਪੁਰ ਦੇ ਰੇਹਰਾ ਬਾਜ਼ਾਰ ਥਾਣਾ ਖੇਤਰ ਦੀ ਹੈ ਜਿੱਥੇ ਇਸ ਮਹਿਲਾ ਦਾ ਘਰਵਾਲਾ, ਜੇਠ, ਦੇਵਰ ਅਤੇ ਘਰਵਾਲੇ ਦੇ ਰਿਸ਼ਤੇਦਾਰਾਂ ਨੇ ਘਰੇਲੂ ਵਿਵਾਦ ਦੇ ਚਲਦੇ ਰਲਕੇ ਮਹਿਲਾ ਨਾਲ ਕੁੱਟਮਾਰ ਕੀਤੀ। ਘਟਨਾ ਵਿਚ ਜਿਹੜੇ ਚਾਰ ਲੋਕ ਸ਼ਾਮਲ ਸਨ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਹੈ। ਮਹਿਲਾ ਦੀ ਪਿਟਾਈ ਦੇ ਦੌਰਾਨ ਤਮਾਸ਼ਾ ਦੇਖਣ ਵਾਲੇ ਯੂਪੀ 112 ਦੇ ਦੋ ਪੁਲਿਸਕਰਮੀਆਂ ਨੂੰ ਐਸਪੀ ਨੇ ਪੁਲਿਸ ਲਾਈਨ ਵਿਚ ਅਟੈਚ ਕਰ ਦਿੱਤਾ ਹੈ।

ਇਸ ਘਟਨਾ ‘ਤੇ ਸਾਨੂੰ ਬਲਰਾਮ ਪੁਲਿਸ ਦਾ ਇੱਕ ਟਵੀਟ ਵੀ ਮਿਲਿਆ, ਜਿਸਦੇ ਵਿਚ ਬਲਰਾਮਪੁਰ ਦੇ ਪੁਲਿਸ ਅਧਿਕਾਰੀ ਦੇਵ ਰੰਜਨ ਵਰਮਾ ਨੂੰ ਇਸ ਘਟਨਾ ਬਾਰੇ ਵੀ ਦਸਦਿਆਂ ਸੁਣਿਆ ਜਾ ਸਕਦਾ ਹੈ।

ਇਸ ਮਾਮਲੇ ਵਿਚ ਅਸੀਂ ਰੇਹਰਾ ਬਾਜ਼ਾਰ ਥਾਣੇ ਦੇ ਪ੍ਰਭਾਰੀ ਨਿਰੀਸ਼ਕ ਵਿਨੋਦ ਅਗਨੀਹੋਤਰੀ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ “ਰੇਹਰਾ ਬਾਜ਼ਾਰ ਦੇ ਅਧੀਨ ਬਲਰਾਮਪੁਰ ਪਿੰਡ ਵਿਚ ਅਸ਼ੋਕ ਨਾਂ ਦੇ ਇਕ ਵਿਅਕਤੀ ਅਤੇ ਉਹਦੀ ਘਰਵਾਲੀ ਸੁਸ਼ੀਲਾ ਵਿਚ ਘਰ ਵੇਚਣ ਨੂੰ ਲੈ ਕੇ ਕੁੱਝ ਵਿਵਾਦ ਹੋਇਆ ਸੀ। ਵਿਵਾਦ ‘ਤੇ ਸੁਸ਼ੀਲਾ ਨੇ 112 ‘ਤੇ ਕਾਲ ਕਰਕੇ ਪੁਲਿਸ ਨੂੰ ਬੁਲਾ ਲਿਆ। ਇਸ ਦੌਰਾਨ ਅਸ਼ੋਕ ਆਪਣੀ ਘਰਵਾਲੀ ਸੁਸ਼ੀਲਾ ਨੂੰ ਕੁੱਟਣ ਲੱਗਿਆ। ਉਥੇ ਮੌਜੂਦ ਮਹਿਲਾ ਦਾ ਦੇਵਰ, ਜੇਠ ਅਤੇ ਬਾਕੀ ਰਿਸ਼ਤੇਦਾਰਾਂ ਨੇ ਵੀ ਉਸ ‘ਤੇ ਹਮਲਾ ਕਰ ਦਿੱਤਾ। ਮੁਕਦਮਾ ਦਰਜ ਕਰ ਉਨ੍ਹਾਂ ਚਾਰਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਮਾਮਲਾ ਘਰੇਲੂ ਸੀ ਅਤੇ ਇਹ ਲੋਕ ਹਿੰਦੂ ਸਨ। ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਸੰਪਰਦਾਇਕ ਐਂਗਲ ਨਹੀਂ ਹੈ।”

ਇਸ ਵੀਡੀਓ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Muhammad Tanveer Nasir ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵੀਡੀਓ ਨਾਲ ਲਿਖੇ ਜਾ ਰਹੇ ਕੈਪਸ਼ਨ ਨੂੰ ਫਰਜ਼ੀ ਪਾਇਆ। ਇਹ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿਚ ਇੱਕ ਪਰਿਵਾਰਕ ਵਿਵਾਦ ਸੀ ਅਤੇ ਇਸ ਘਟਨਾ ਦਾ ਕੋਈ ਸੰਪਰਦਾਇਕ ਐਂਗਲ ਨਹੀਂ ਸੀ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਆਰੋਪੀ ਅਤੇ ਪੀੜਤ ਦੋਵੇਂ ਹਿੰਦੂ ਹਨ ਅਤੇ ਇੱਕ ਹੀ ਪਰਿਵਾਰ ਦੇ ਹਨ।

  • Claim Review : ਵੀਡੀਓ ਨਾਲ ਲਿਖੇ ਕੈਪਸ਼ਨ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਇੱਕ ਸੰਪਰਦਾਇਕ ਮਾਮਲਾ ਹੈ, ਜਿਥੇ ਕੁਝ ਦੂਜੇ ਧਰਮ ਦੇ ਲੋਕ ਇੱਕ ਮੁਸਲਿਮ ਔਰਤ ਨਾਲ ਕੁੱਟਮਾਰ ਕਰ ਰਹੇ ਹਨ।
  • Claimed By : FB User- Muhammad Tanveer Nasir
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later