X

Fact Check: ਹਿਮਾਚਲ ਦੇ ਪੰਡੋਹ ਡੈਮ ਦਾ ਵੀਡੀਓ ਭਾਖੜਾ ਦੇ ਨਾਂ ‘ਤੇ ਹੋਇਆ ਵਾਇਰਲ

  • By Vishvas News
  • Updated: August 30, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਪੰਜਾਬ ਵਿਚ ਪਿਛਲੇ ਦਿਨੋਂ ਹੜ ਕਰਕੇ ਕਾਫੀ ਨੁਕਸਾਨ ਵੇਖਣ ਨੂੰ ਮਿਲਿਆ ਹੈ, ਜਿਸਦੇ ਕਰਕੇ ਕਾਫੀ ਲੋਕਾਂ ਨੂੰ ਘਰ ਮਾਲ ਦਾ ਨੁਕਸਾਨ ਹੋਇਆ ਹੈ। ਇਸੇ ਤਰਜ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸਦੇ ਵਿਚ ਇੱਕ ਡੈਮ ਤੋਂ ਪਾਣੀ ਬਾਹਰ ਆਉਂਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਖੜਾ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਨੇ ਅਤੇ ਇਸ ਨਾਲ ਦਰਿਆਈ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਖਤਰਾ ਹੋਵੇਗਾ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਪੋਸਟ ਫਰਜੀ ਪਾਇਆ। ਇਹ ਵੀਡੀਓ ਭਾਖੜਾ ਡੈਮ ਦਾ ਨਹੀਂ ਬਲਕਿ ਹਿਮਾਚਲ ਦੇ ਪੰਡੋਹ ਡੈਮ ਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “Saanjh Tv” ਨਾਂ ਦਾ ਪੇਜ ਇੱਕ ਪੋਸਟ ਸ਼ੇਅਰ ਕਰਦਾ ਹੈ। ਇਸ ਪੋਸਟ ਵਿਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸਦੇ ਵਿਚ ਇੱਕ ਡੈਮ ਤੋਂ ਪਾਣੀ ਬਾਹਰ ਆਉਂਦੇ ਵੇਖਿਆ ਜਾ ਸਕਦਾ ਹੈ। ਇਸ ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “ਭਾਖੜਾ ਡੈਮ ਦੇ ਸਾਰੇ ਗੇਟ ਖੋਲੇ ਗਏ, ਦਰਿਆਈ ਇਲਾਕਿਆਂ ਵਿਚ ਵਸਦੇ ਲੋਕਾ ਲਈ ਵੱਡਾ ਖਤਰਾ”

ਇਸ ਪੋਸਟ ਨੂੰ 16 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਸ਼ੇਅਰ ਕੀਤਾ ਹੈ।

ਪੜਤਾਲ

ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਤੋਂ ਬਾਅਦ ਅਸੀਂ ਇਹ ਜਾਣਨਾ ਸੀ ਕਿ ਭਾਖੜਾ ਡੈਮ ਦਿਖਦਾ ਕਿਸ ਤਰ੍ਹਾਂ ਦਾ ਹੈ? ਅਸੀਂ ਗੂਗਲ ‘ਤੇ Bhakra Dam Pictures ਕੀ-ਵਰਡ ਪਾ ਕੇ ਸਰਚ ਕਰਨਾ ਸ਼ੁਰੂ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋ ਗਿਆ ਕਿ ਇਹ ਵੀਡੀਓ ਭਾਖੜਾ ਡੈਮ ਦਾ ਨਹੀਂ ਹੈ। ਹੇਠਾਂ ਦਿੱਤੀਆਂ ਤਸਵੀਰਾਂ ਭਾਖੜਾ ਡੈਮ ਦੀਆਂ ਹਨ।

ਹੁਣ ਅਸੀਂ ਇਸ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕੀਤਾ ਅਤੇ ਇਸਦੇ ਕੀ-ਫ਼੍ਰੇਮਸ ਕੱਢੇ। ਇਨ੍ਹਾਂ ਕੀ-ਫ਼੍ਰੇਮਸ ਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੇ ਨਤੀਜਿਆਂ ਵਿਚ ਸਾਨੂੰ youtube ‘ਤੇ ਇਹ ਵੀਡੀਓ ਭਾਖੜਾ ਦੇ ਨਹੀਂ ਬਲਕਿ ਹਿਮਾਚਲ ਦੇ ਪੰਡੋਹ ਡੈਮ ਦੇ ਨਾਂ ਤੋਂ ਮਿਲਿਆ। ਇਹ ਵੀਡੀਓ Youtube ‘ਤੇ “ċɦօʊɖɦaʀʏ ʋʟօɢs” ਅਕਾਊਂਟ ਦੁਆਰਾ 20 ਅਗਸਤ 2019 ਨੂੰ ਅਪਲੋਡ ਕੀਤਾ ਗਿਆ ਸੀ। ਇਹ ਵੀਡੀਓ ਹੂਬਹੂ ਵਾਇਰਲ ਹੋ ਰਹੇ ਵੀਡੀਓ ਵਰਗਾ ਹੀ ਸੀ। ਇਸ ਵੀਡੀਓ ਦੀ ਹੈਡਲਾਈਨ ਸੀ: Pandoh dam Mandi Gates opening☠After heavy rainfall ⛈

ਸਾਨੂੰ ਇਸੇ ਐਂਗਲ ਦੀ ਇਕ ਹੋਰ ਵੀਡੀਓ Youtube ‘ਤੇ ਮਿਲੀ ਜਿਸਨੂੰ “Manoj Thakur” ਨਾਂ ਦੇ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਸੀ। ਇਹ ਵੀਡੀਓ 2 ਜਨਵਰੀ 2019 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਦੀ ਹੈਡਲਾਈਨ ਸੀ: Pandoh dam

ਅਸੀਂ ਹੋਰ ਪੁਸ਼ਟੀ ਕਰਨ ਲਈ ਪੰਡੋਹ ਡੈਮ ਦੀਆਂ ਤਸਵੀਰਾਂ ਗੂਗਲ ‘ਤੇ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਜਿਹੜੀਆਂ ਤਸਵੀਰਾਂ ਗੂਗਲ ‘ਤੇ ਮਿਲੀਆਂ ਉਨ੍ਹਾਂ ਤੋਂ ਇਹ ਸਾਫ ਹੋ ਗਿਆ ਕਿ ਇਹ ਵੀਡੀਓ ਹਿਮਾਚਲ ਦੇ ਪੰਡੋਹ ਡੈਮ ਦਾ ਹੈ। ਇਨ੍ਹਾਂ ਤਸਵੀਰਾਂ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।

ਭਾਖੜਾ ਡੈਮ ਦੀਆਂ ਤਸਵੀਰਾਂ ਤੋਂ ਪਤਾ ਚਲਦਾ ਹੈ ਕਿ ਇਹ ਵੀਡੀਓ ਭਾਖੜਾ ਡੈਮ ਦਾ ਨਹੀਂ ਹੈ ਜਦਕਿ ਪੰਡੋਹ ਡੈਮ ਨਾਲ ਮਿਲਦੀਆਂ ਸਮਾਨਤਾਵਾਂ ਦਸਦੀਆਂ ਹਨ ਕਿ ਇਹ ਵੀਡੀਓ ਹਿਮਾਚਲ ਦੇ ਪੰਡੋਹ ਡੈਮ ਦਾ ਹੀ ਹੈ। ਜਿਵੇਂ ਤੁਸੀਂ ਹੇਠਾਂ ਦਿੱਤੀਆਂ ਤਸਵੀਰਾਂ ਵਿਚ ਵੇਖ ਸਕਦੇ ਹੋ।

Bhakra Dam
Pandoh Dam
Viral Video
Pandoh Dam

ਇਸ ਮਾਮਲੇ ‘ਤੇ ਵੱਧ ਪੁਸ਼ਟੀ ਲਈ ਅਸੀਂ ਭਾਖੜਾ ਡੈਮ ਦੇ ਵਾਟਰ ਰੈਗੂਲੇਸ਼ਨ ਡਰੈਕਟਰ ਸਤੀਸ਼ ਸਿੰਘਲਾ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਖੜਾ ਡੈਮ ਦਾ ਨਹੀਂ ਹੈ। ਇਹ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਭਾਖੜਾ ਡੈਮ ਦੇ ਨਾਂ ਤੋਂ ਵਾਇਰਲ ਹੋ ਰਿਹਾ ਹੈ ਜਿਹੜਾ ਕਿ ਫਰਜ਼ੀ ਹੈ।

ਅੰਤ ਵਿਚ ਅਸੀਂ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਪੇਜ “Saanjh TV” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਇਸ ਪੇਜ ਨੂੰ ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਵਾਇਰਲ ਹੋ ਰਿਹਾ ਪੋਸਟ ਫਰਜੀ ਪਾਇਆ। ਇਹ ਵਾਇਰਲ ਹੋ ਰਿਹਾ ਵੀਡੀਓ ਭਾਖੜਾ ਡੈਮ ਦਾ ਨਹੀਂ ਬਲਕਿ ਹਿਮਾਚਲ ਦੇ ਪੰਡੋਹ ਡੈਮ ਦਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਭਾਖੜਾ ਡੈਮ ਦੇ ਸਾਰੇ ਗੇਟ ਖੋਲੇ ਗਏ
  • Claimed By : FB Page-Saanjh Tv
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later