X

Fact Check : ਸੂਰਤ ਦੇ ਪ੍ਰਦਰਸ਼ਨ ਦੇ ਨਾਂ ‘ਤੇ ਵਾਇਰਲ ਹੋਇਆ ਕਠੁਆ ਦਾ ਵੀਡੀਓ, ਵਾਇਰਲ ਪੋਸਟ ਭ੍ਰਮਕ ਹੈ

  • By Vishvas News
  • Updated: May 20, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੇਸ਼ਭਰ ਵਿਚ ਕੋਰੋਨਾ ਮਹਾਮਾਰੀ ਕਰਕੇ ਆਏ ਸੰਕਟ ਵਿਚਕਾਰ ਕਈ ਮਜਦੂਰ ਸੜਕਾਂ ‘ਤੇ ਆ ਗਏ ਹਨ। ਇਸੇ ਕੜੀ ਵਿਚ ਇੱਕ ਪ੍ਰਦਰਸ਼ਨ ਦਾ ਵੀਡੀਓ ਫਰਜੀ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ। ਜੰਮੂ ਅਤੇ ਕਸ਼ਮੀਰ ਦੇ ਕਠੁਆ ਜਿਲ੍ਹੇ ਦੇ ਵੀਡੀਓ ਨੂੰ ਕੁਝ ਲੋਕ ਗੁਜਰਾਤ ਦੇ ਸੂਰਤ ਦਾ ਦੱਸਕੇ ਵਾਇਰਲ ਕਰ ਰਹੇ ਹਨ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਭ੍ਰਮਕ ਨਿਕਲੀ। ਅਸਲ ਵਿਚ ਕਠੁਆ ਵਿਚ ਹੋਏ ਪ੍ਰਦਰਸ਼ਨ ਨੂੰ ਲੋਕ ਸੂਰਤ ਦਾ ਦੱਸ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਸੂਰਤ ਵਿਚ ਪਿਛਲੇ ਦਿਨੀ ਮਜਦੂਰਾਂ ਦਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਸੀ। ਪਰ ਵਾਇਰਲ ਵੀਡੀਓ ਦਾ ਸੂਰਤ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ ਪੰਜਾਬ ਦੇ ਮੁੱਦੇ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਗੁਜਰਾਤ ਦੇ ਸੂਰਤ ਵਿੱਚ ਰਾਸ਼ਨ ਕਰਕੇ ਲੋਕ ਸੜਕਾਂ ਤੇ ਆਏ ਕਿਹਾ ਜਾ ਰਾਸ਼ਨ ਦਵੋ ਜਾ ਗੋਲੀ ਮਾਰੋ ਕੀਤੀ ਭੰਣ ਤੋੜ

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸਦੇ ਵਿਚ ਸਾਨੂੰ ਅੰਗਰੇਜ਼ੀ ਅੰਦਰ ਚਿਨਾਬ ਟੈਕਸਟਾਈਲ ਲਿਖਿਆ ਹੋਇਆ ਨਜ਼ਰ ਆਇਆ।

ਇਸਦੇ ਬਾਅਦ ਅਸੀਂ ਗੂਗਲ ਵਿਚ ਇਹੀ ਕੀਵਰਡ ਟਾਈਪ ਕਰਕੇ ਸਰਚ ਕੀਤਾ ਤਾਂ ਸਾਨੂੰ ਕਈ ਮੀਡੀਆ ਵੈੱਬਸਾਈਟ ‘ਤੇ ਇਹ ਖਬਰ ਮਿਲੀ ਕਿ ਕਠੁਆ ਦੇ ਚਿਨਾਬ ਟੈਕਸਟਾਈਲ ਦੇ ਮਜਦੂਰਾਂ ਨੇ ਵੇਤਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਆਊਟਲੁਕ ਦੀ ਵੈੱਬਸਾਈਟ ‘ਤੇ 8 ਮਈ ਨੂੰ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ ਕਿ ਜੰਮੂ ਦੇ ਕਠੁਆ ਵਿਚ ਮਜਦੂਰੀ ਨੂੰ ਲੈ ਕੇ ਮਜਦੂਰਾਂ ਦਾ ਹੰਗਾਮਾ ਹੋਇਆ। ਖਬਰ ਵਿਚ ਮੌਜੂਦ ਤਸਵੀਰ ਵਿਚ ਚਿਨਾਬ ਟੈਕਸਟਾਈਲ ਲਿਖਿਆ ਹੋਇਆ ਨਜ਼ਰ ਆਇਆ। ਇਹੀ ਸਾਨੂੰ ਵਾਇਰਲ ਵੀਡੀਓ ਵਿਚ ਵੀ ਨਜ਼ਰ ਆਇਆ। ਇਸਦੇ ਨਾਲ ਇਹ ਤਾਂ ਸਾਫ ਹੋਇਆ ਕਿ ਵਾਇਰਲ ਵੀਡੀਓ ਸੂਰਤ ਦਾ ਨਹੀਂ, ਬਲਕਿ ਕਠੁਆ ਦਾ ਹੈ।

ਇਸੇ ਦੌਰਾਨ ਸਾਨੂੰ Youtube ‘ਤੇ India Today ਚੈਨਲ ‘ਤੇ ਇੱਕ ਖਬਰ ਮਿਲੀ। ਵੀਡੀਓ ਵਿਚ ਸਾਨੂੰ ਓਹੀ ਜੀਪ ਤੋੜਦੇ ਮਜਦੂਰ ਨਜ਼ਰ ਆਏ। ਵਾਇਰਲ ਵੀਡੀਓ ਵੀ ਇਸੇ ਘਟਨਾ ਦਾ ਹੈ, ਪਰ ਇਸਦਾ ਐਂਗਲ ਅਲਗ ਸੀ।

ਸਾਨੂੰ NMF News ਚੈਨਲ ਦੇ Youtube ਹੈਂਡਲ ‘ਤੇ ਵੀ ਇੱਕ ਵੀਡੀਓ ਮਿਲਿਆ। ਵੀਡੀਓ ਵਿਚ ਟੁੱਟੀ ਹੋਈ ਜੀਪ ਅਤੇ ਚਿਨਾਬ ਟੈਕਸਟਾਈਲ ਦਾ ਬੋਰਡ ਨਜ਼ਰ ਆਇਆ। ਇਹੀ ਵਾਇਰਲ ਵੀਡੀਓ ਵਿਚ ਵੀ ਦਿੱਸਿਆ। ਇਸਦੇ ਨਾਲ ਇਹ ਸਾਫ ਹੋ ਗਿਆ ਕਿ ਮਜਦੂਰਾਂ ਦੇ ਜਿਹੜੇ ਪ੍ਰਦਰਸ਼ਨ ਨੂੰ ਗੁਜਰਾਤ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਜੰਮੂ ਦੇ ਕਠੁਆ ਦਾ ਹੈ।

ਪੜਤਾਲ ਦੌਰਾਨ ਅਸੀਂ ਕਠੁਆ ਦੇ ASP ਸ਼ੈਲੇੰਦ੍ਰ ਕੁਮਾਰ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਸੂਰਤ ਦਾ ਨਹੀਂ, ਬਲਕਿ ਕਠੁਆ ਦਾ ਹੈ। ਇਥੇ ਚਿਨਾਬ ਟੈਕਸਟਾਈਲ ਦੇ ਮਜਦੂਰਾਂ ਨੇ ਆਪਣੀ ਮਜਦੂਰੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਕਿਓਂਕਿ ਉਨ੍ਹਾਂ ਨੂੰ ਇੱਕ ਮਹੀਨੇ ਦੀ ਬਜਾਏ 15 ਦਿਨਾਂ ਦਾ ਹੀ ਵੇਤਨ ਦਿੱਤਾ ਗਿਆ ਸੀ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਪੰਜਾਬ ਦੇ ਮੁੱਦੇ ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਭ੍ਰਮਕ ਨਿਕਲੀ। ਕਠੁਆ ਦੇ ਵੀਡੀਓ ਨੂੰ ਕੁਝ ਲੋਕ ਸੂਰਤ ਦਾ ਦੱਸਕੇ ਵਾਇਰਲ ਕਰ ਰਹੇ ਹਨ।

  • Claim Review : ਗੁਜਰਾਤ ਦੇ ਸੂਰਤ ਵਿੱਚ ਰਾਸ਼ਨ ਕਰਕੇ ਲੋਕ ਸੜਕਾਂ ਤੇ ਆਏ ਕਿਹਾ ਜਾ ਰਾਸ਼ਨ ਦਵੋ ਜਾ ਗੋਲੀ ਮਾਰੋ ਕੀਤੀ ਭੰਣ ਤੋੜ
  • Claimed By : FB Page- ਪੰਜਾਬ ਦੇ ਮੁੱਦੇ
  • Fact Check : ਭ੍ਰਮਕ
ਭ੍ਰਮਕ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

ਜਾਣੋ ਸੱਚੀਆਂ ਅਤੇ ਫਰਜ਼ੀ ਖਬਰਾਂ ਦਾ ਸੱਚ ਕਵਿਜ਼ ਖੇਡੋ ਅਤੇ ਖ਼ਬਰਾਂ ਦਾ ਤੱਥ ਚੈਕ ਕਿਵੇਂ ਕਰਨਾ ਹੈ ਬਾਰੇ ਸਿੱਖੋ

Tags

RELATED ARTICLES

Post saved! You can read it later