X

Fact Check: ਪ੍ਰਵਾਸੀ ਮਜਦੂਰਾਂ ਦੇ ਗਲਤ ਬਰਤਾਵ ਦਾ ਵੀਡੀਓ ਫਰਜ਼ੀ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

  • By Vishvas News
  • Updated: May 26, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ 2 ਲੋਕਾਂ ਨੂੰ ਚੀਕਦੇ ਹੋਏ ਅਤੇ ਇੱਕ ਖਾਣੇ ਦੀ ਟੇਬਲ ‘ਤੇ ਲੱਤ ਮਾਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਲਿਖੇ ਕੈਪਸ਼ਨ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਲੋਕ ਪ੍ਰਵਾਸੀ ਮਜਦੂਰ ਹਨ, ਜਿਨ੍ਹਾਂ ਨੇ ਆਈਸੋਲੇਸ਼ਨ ਸੈਂਟਰ ਵਿਚ ਖਾਣ ਦੀ ਟੇਬਲ ‘ਤੇ ਇਸ ਕਰਕੇ ਲੱਤ ਮਾਰੀ ਕਿਓਂਕਿ ਇਹ ਖਾਣਾ ਇੱਕ ਦਲਿਤ ਔਰਤ ਨੇ ਬਣਾਇਆ ਸੀ।

ਇਸ ਵੀਡੀਓ ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਵਿਸ਼ਵਾਸ ਟੀਮ ਨੇ ਪਾਇਆ ਕਿ ਇਨ੍ਹਾਂ ਲੋਕਾਂ ਨੇ ਬੈਠ ਕੇ ਖਾਣਾ ਦਿੱਤੇ ਜਾਣ ਦੀ ਮੰਗ ਕੀਤੀ ਸੀ, ਜਿਸਨੂੰ ਖਾਣਾ ਦੇਣ ਵਾਲੀ ਔਰਤ ਨੇ ਸੋਸ਼ਲ ਡਿਸਟੇਨਸਿੰਗ ਦਾ ਪਾਲਣ ਕਰਦੇ ਹੋਏ ਮਨਾ ਕਰ ਦਿੱਤਾ ਅਤੇ ਟੇਬਲ ‘ਤੇ ਰੱਖ ਦਿੱਤਾ। ਇਸ ਘਟਨਾ ਨੂੰ ਹੁਣ ਜਾਤੀਏ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵੀਡੀਓ ਵਿਚ 2 ਲੋਕਾਂ ਨੂੰ ਚੀਕਦੇ ਹੋਏ ਅਤੇ ਇੱਕ ਖਾਣੇ ਦੀ ਟੇਬਲ ‘ਤੇ ਲੱਤ ਮਾਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ, “Food cooked by a Dalit is Refused at a #Coronavirus Quarantine Centre.”

ਇਸ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਇਸ ਵੀਡੀਓ ਨੂੰ InVID ਟੂਲ ‘ਤੇ ਪਾਣ ਨਾਲ ਸਾਨੂੰ ਇੱਕ ਫਰੇਮ ਵਿਚ ਦਿਵਾਰ ‘ਤੇ ਲਿਖੇ ਸਕੂਲ ਦੇ ਨਾਂ ਨਾਲ “ਮਾਧਵਪੂਰ” ਲਿਖਿਆ ਦਿਸਿਆ।

ਸਹੀ ਕੀਵਰਡ ਨਾਲ ਲੱਭਣ ‘ਤੇ ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ ਬਿਹਾਰ ਦੇ ਮਧੂਬਨੀ ਜਿਲੇ ਦਾ ਹੈ, ਜਿੱਥੇ ਮਾਧਵਪੂਰ ਬਲੋਕ ਦੇ ਇੱਕ ਸਕੂਲ ਨੂੰ ਆਈਸੋਲੇਸ਼ਨ ਕੇਂਦਰ ਵਿਚ ਬਦਲ ਦਿੱਤਾ ਗਿਆ ਹੈ।

ਲੱਭਣ ‘ਤੇ ਸਾਨੂੰ ਦੈਨਿਕ ਜਾਗਰਣ ਦੀ ਇੱਕ ਰਿਪੋਰਟ ਮਿਲੀ ਜਿਸ ਦੇ ਟਾਈਟਲ ਵਿਚ ਲਿਖਿਆ ਸੀ ‘VIDEO: ਬਿਹਾਰ ਦੇ ਮਧੂਬਨੀ ਵਿਚ ਪ੍ਰਵਾਸੀਆਂ ਨੇ ਭੋਜਨ ਨੂੰ ਲੱਤ ਮਾਰੀ, ਮਹਿਲਾ ਰਸੋਇਆ ਨਾਲ ਬੁਰਾ ਬਰਤਾਵ ਕੀਤਾ। ‘ਇਸ ਵੀਡੀਓ ਨੂੰ 18 ਮਈ, 2020 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਖ਼ਬਰ ਵਿਚ ਲਿਖਿਆ ਸੀ: ‘ਮੱਧ ਸਕੂਲ ਸਾਹਰਘਾਟ ਕੁਆਰੰਟੀਨ ਸੈਂਟਰ ‘ਤੇ 25 ਪ੍ਰਵਾਸੀ ਮਜਦੂਰ ਕੁਆਰੰਟੀਨ ਵਿਚ ਹਨ। ਐਮਡੀਐਮ ਦੇ ਰਸੋਇਆ ਦੇ ਦੁਆਰਾ ਇਹਨਾ ਪ੍ਰਵਾਸੀ ਮਜਦੂਰਾਂ ਨੂੰ ਭੋਜਨ ਬਣਕੇ ਖਵਾਇਆ ਜਾਂਦਾ ਹੈ। ਸੋਮਵਾਰ ਦੀ ਦੁਪਹਿਰ ਨੂੰ ਮਹਿਲਾ ਰਸੋਇਆ ਨੇ ਥਾਲੀ ਵਿਚ ਖਾਣਾ ਪਰੋਸ ਕਰ ਬੈਂਚ ਤੇ ਰੱਖ ਦਿੱਤਾ। ਪਰ,ਪ੍ਰਵਾਸੀ ਮਜਦੂਰਾਂ ਵਿੱਚੋ ਕੁੱਝ ਨੇ ਬਿਨਾ ਸੋਸ਼ਲ ਡਿਸਟੈਂਸੀਗ ਬਣਾਏ ਬੈਠ ਕੇ ਖਾਣਾ ਖਿਲਾਣ ਨੂੰ ਕਿਹਾ। ਰਸੋਇਆ ਦੁਆਰਾ ਮਨਾ ਕਰਨ ‘ਤੇ ਪ੍ਰਵਾਸੀਆਂ ਨੇ ਬੈਂਚ ‘ਤੇ ਰੱਖੇ ਭੋਜਨ ਨੂੰ ਪੈਰ ਮਾਰ ਕੇ ਗਿਰਾ ਦਿੱਤਾ। ਮਹਿਲਾ ਰਸੋਇਆ ਨਾਲ ਬੁਰਾ ਬਰਤਾਵ ਕਰਨ ਲੱਗੇ।’ ਖ਼ਬਰ ਵਿਚ ਇਸ ਤਨਾਵ ਦੀ ਵਜ੍ਹਾ ਬੈਠ ਕੇ ਖਾਣਾ ਨਾ ਖਿਲਾਣਾ ਦੀ ਸੀ। ਖ਼ਬਰ ਵਿਚ ਕੀਤੇ ਵੀ ਕੋਈ ਸੰਪਰਦਾਇਕ ਵਜ੍ਹਾ ਦਾ ਉਲੇਖ ਨਹੀਂ ਸੀ।

ਹਾਲਾਂਕਿ ਕੁੱਝ ਖ਼ਬਰਾਂ ਵਿਚ ਕਿਹਾ ਗਿਆ ਕਿ ਮਜਦੂਰਾਂ ਨੇ ਖਾਣੇ ਉਤੇ ਲੱਤ ਖਰਾਬ ਕੁਆਲਿਟੀ ਦੇ ਚਲਦੇ ਮਾਰੀ ਸੀ।

ਇਸ ਮਾਮਲੇ ਵਿਚ ਅਸੀਂ ਮਾਧਵਪੂਰ ਦੇ ਬੀਡੀਓ ਵੈਭਵ ਕੁਮਾਰ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ “ਇਸ ਮਾਮਲੇ ਵਿਚ ਪ੍ਰਾਥਮਿਕ FIR ਕੀਤੀ ਜਾ ਚੁਕੀ ਹੈ। ਮਾਮਲਾ ਸਬ-ਜੁਡੀਸ਼ੀਅਲ ਹੈ। ਮਾਮਲੇ ਵਿਚ ਪੁਲਿਸ ਦੀ ਜਾਂਚ ਚਲ ਰਹੀ ਹੈ।

ਵੱਧ ਪੁਸ਼ਟੀ ਲਈ ਅਸੀਂ ਸਹਾਰਘਾਟ ਪੁਲਿਸ ਸਟੇਸ਼ਨ ਦੇ ਐਸਐਚਓ ਸੁਰੇਂਦਰ ਪਾਸਵਾਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ “ਇਸ ਮਾਮਲੇ ਵਿਚ ਕੋਈ ਦਲਿਤ ਐਂਗਲ ਨਹੀਂ ਹੈ। ਕੁਝ ਲੋਕ ਚਾਹੁੰਦੇ ਸੀ ਉਨ੍ਹਾਂ ਨੂੰ ਟੇਬਲ ‘ਤੇ ਭੋਜਨ ਨਾ ਦਿੱਤਾ ਜਾਏ। ਓਹ ਚਾਹੁੰਦੇ ਸੀ ਕਿ ਉਨ੍ਹਾਂ ਨੂੰ ਰਸੋਈ ਵਿਚ ਬੈਠਾਓ ਅਤੇ ਖਵਾਓ। ਜਦੋਂ ਰਸੋਇਆ ਨੇ ਮਨਾ ਕਰ ਦਿੱਤਾ ਤਾਂ ਉਨ੍ਹਾਂ ਲੋਕਾਂ ਨੇ ਹੰਗਾਮਾ ਕੀਤਾ ਅਤੇ ਪ੍ਰਵਾਸੀਆਂ ਵਿਚੋ ਇੱਕ ਨੇ ਭੋਜਨ ਨੂੰ ਲੱਤ ਮਾਰ ਦਿੱਤੀ। ਮਾਮਲੇ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਖਾਣੇ ਦੀ ਕੁਆਲਿਟੀ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਕੀਤੀ ਗਈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ News Today Channel ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਨ੍ਹਾਂ ਲੋਕਾਂ ਨੇ ਬੈਠ ਕੇ ਖਾਣਾ ਦਿੱਤੇ ਜਾਣ ਦੀ ਮੰਗ ਕੀਤੀ ਸੀ, ਜਿਸਨੂੰ ਖਾਣਾ ਦੇਣ ਵਾਲੀ ਔਰਤ ਨੇ ਸੋਸ਼ਲ ਡਿਸਟੇਨਸਿੰਗ ਦਾ ਪਾਲਣ ਕਰਦੇ ਹੋਏ ਮਨਾ ਕਰ ਦਿੱਤਾ ਅਤੇ ਟੇਬਲ ‘ਤੇ ਰੱਖ ਦਿੱਤਾ। ਇਸ ਘਟਨਾ ਨੂੰ ਹੁਣ ਜਾਤੀਏ ਰੰਗ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : Food cooked by a Dalit is Refused at a #Coronavirus Quarantine Centre
  • Claimed By : FB Page- News Today Channel
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later