X

Fact Check: ਟ੍ਰੇਨ ਯਾਤਰੀਆਂ ਦੀ ਸੇਵਾ ਦਾ ਇਹ ਵੀਡੀਓ 7 ਮਹੀਨੇ ਪੁਰਾਣਾ ਹੈ, ਇਸਦਾ ਪ੍ਰਵਾਸੀ ਮਜਦੂਰਾਂ ਨਾਲ ਕੋਈ ਸਬੰਧ ਨਹੀਂ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ। ਇਹ ਵੀਡੀਓ ਪਿਛਲੇ ਸਾਲ ਨਵੰਬਰ ਤੋਂ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦਾ ਪ੍ਰਵਾਸੀ ਮਜਦੂਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

  • By Vishvas News
  • Updated: May 24, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੋਰੋਨਾ ਵਾਇਰਸ ਕਾਰਣ ਚਲਦੇ ਲੋਕਡਾਊਨ ਵਿਚਕਾਰ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਏ ਹਨ। ਇਸੇ ਤਰ੍ਹਾਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਕੁਝ ਸਿੱਖਾਂ ਨੂੰ ਚਲਦੀ ਟ੍ਰੇਨ ਨਾਲ ਲੰਗਰ ਵੰਡਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਿੱਖ ਟ੍ਰੇਨ ਵਿਚ ਸਫ਼ਰ ਕਰ ਰਹੇ ਭੁੱਖੇ ਮਜਦੂਰਾਂ ਨੂੰ ਲੰਗਰ ਦੇ ਰਹੇ ਹਨ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ। ਇਹ ਵੀਡੀਓ ਪਿਛਲੇ ਸਾਲ ਨਵੰਬਰ ਤੋਂ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦਾ ਪ੍ਰਵਾਸੀ ਮਜਦੂਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “Saurav Patel” ਨੇ ਇੱਕ ਵੀਡੀਓ ਨੂੰ ਅਪਲੋਡ ਕੀਤਾ ਜਿਸਦੇ ਵਿਚ ਕੁਝ ਸਿੱਖਾਂ ਨੂੰ ਚਲਦੀ ਟ੍ਰੇਨ ਨਾਲ ਲੰਗਰ ਵੰਡਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ: One of the best videos you will see today, which shows humanity exists in these difficult times. Sikhs in rural India run after a moving train filled with starving migrants to give them food. (ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ: ਅੱਜ ਤੁਸੀਂ ਸਬਤੋਂ ਵਧੀਆ ਵੀਡੀਓ ਵਿਚੋਂ ਇੱਕ ਨੂੰ ਵੇਖੋਗੇ, ਜਿਹੜਾ ਇਸ ਸਮੇਂ ਵਿਚ ਮਾਨਵਤਾ ਨੂੰ ਦਰਸਾਉਂਦਾ ਹੈ। ਗ੍ਰਾਮੀਣ ਭਾਰਤ ਵਿਚ ਸਿੱਖ ਭੁੱਖੇ ਪ੍ਰਵਾਸੀਆਂ ਨਾਲ ਭਰੀ ਟ੍ਰੇਨ ਪਿੱਛੇ ਉਨ੍ਹਾਂ ਨੂੰ ਲੰਗਰ ਖਿਲਾਉਣ ਲਈ ਭੱਜਦੇ ਹਨ)

ਇਸ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਮਹਾਲਮ ਰੇਲਵੇ ਸਟੇਸ਼ਨ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪੰਜਾਬ ਦੇ ਫਿਰੋਜ਼ਪੁਰ ਵਿਚ ਆਉਂਦਾ ਹੈ।

ਹੁਣ ਅਸੀਂ “sikh langar moving train” ਕੀਵਰਡ ਨੂੰ ਗੂਗਲ ਵਿਚ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋ ਗਿਆ ਕਿ ਵਾਇਰਲ ਵੀਡੀਓ ਪੁਰਾਣਾ ਹੈ, ਹਾਲੀਆ ਨਹੀਂ। ਸਾਨੂੰ 12 ਨਵੰਬਰ 2019 ਨੂੰ ਟਵੀਟ ਇਹ ਵੀਡੀਓ ਮਿਲਿਆ। ਇਹ ਵੀਡੀਓ ਹਤਿੰਦਰ ਸਿੰਘ ਨਾਂ ਦੇ ਅਕਾਊਂਟ ਦੁਆਰਾ ਟਵੀਟ ਕੀਤਾ ਗਿਆ ਸੀ ਅਤੇ ਇਸ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ: “Langar Started By First Sikh Guru Sri Guru Nanak Devji Has Made This Religion Unique Serving Langar To The Hungry Beyond His Caste & Religion Is A Duty Towards Humanity. In The Video We Can See Sikhs Youth Running Behind Moving Train To Give Langar Food To The Hungry Passengers.” ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ: ਪਹਿਲੇ ਸਿੱਖ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੇ ਗਏ ਲੰਗਰ ਨੇ ਇਸ ਧਰਮ ਨੂੰ ਖੂਬਸੂਰਤ ਬਣਾ ਦਿੱਤਾ ਹੈ। ਆਪਣੀ ਜਾਤ ਅਤੇ ਧਰਮ ਨਾਲ ਪਰੇ ਭੁੱਖੇ ਲੋਕਾਂ ਲਈ ਲੰਗਰ ਸੇਵਾ ਕਰਨਾ ਮਾਨਵਤਾ ਦੇ ਪ੍ਰਤੀ ਇੱਕ ਜਰੂਰੀ ਕੰਮ ਹੈ। ਵੀਡੀਓ ਵਿਚ ਅਸੀਂ ਸਿੱਖ ਨੌਜਵਾਨਾਂ ਨੂੰ ਚਲਦੀ ਟ੍ਰੇਨ ਦੇ ਪਿੱਛੇ ਭੱਜਦੇ ਹੋਏ ਵੇਖ ਸਕਦੇ ਹਨ, ਜਿਹੜੇ ਯਾਤਰੀਆਂ ਨੂੰ ਲੰਗਰ ਵੰਡ ਰਹੇ ਹਨ।”

https://twitter.com/hatindersinghr1/status/1194170761310638081

ਇਸ ਟਵੀਟ ਨਾਲ ਇਹ ਸਾਫ ਹੋ ਗਿਆ ਕਿ ਵਾਇਰਲ ਵੀਡੀਓ ਪੁਰਾਣਾ ਹੈ ਹਾਲੀਆ ਨਹੀਂ।

ਹੁਣ ਅਸੀਂ ਪੜਤਾਲ ਨੂੰ ਅੱਗੇ ਵਧਾਇਆ ਅਤੇ ਸਾਨੂੰ ਨਵਭਾਰਤ ਟਾਇਮਸ ‘ਤੇ ਇਸ ਵੀਡੀਓ ਨੂੰ ਲੈ ਕੇ ਨਿਊਜ਼ ਆਰਟੀਕਲ ਮਿਲਿਆ। ਇਹ ਆਰਟੀਕਲ 14 ਨਵੰਬਰ 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਆਰਟੀਕਲ ਦੀ ਹੇਡਲਾਈਨ ਸੀ: ‘दुनिया में सिखों जैसी सेवा कोई नहीं कर सकता’, वायरल हो रहा है यह वीडियो (ਪੰਜਾਬੀ ਅਨੁਵਾਦ: ਦੁਨੀਆਂ ਵਿਚ ਸਿੱਖਾਂ ਵਰਗੀ ਸੇਵਾ ਕੋਈ ਨਹੀਂ ਕਰ ਸਕਦਾ, ਵਾਇਰਲ ਹੋ ਰਿਹਾ ਹੈ ਇਹ ਵੀਡੀਓ)

ਇਸ ਆਰਟੀਕਲ ਅਨੁਸਾਰ: ਭਾਜਪਾ ਦੇ ਸਾਬਕਾ ਵਿਧਾਇਕ ਅਨਿਲ ਸ਼ਰਮਾ ਨੇ 12 ਨਵੰਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਇੱਕ ਵੀਡੀਓ ਅਪਲੋਡ ਕੀਤਾ ਜਿਸਦੇ ਵਿਚ ਸਿੱਖ ਚਲਦੀ ਟ੍ਰੇਨ ਨਾਲ ਲੰਗਰ ਵੰਡ ਰਹੇ ਹਨ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਹੁਣ ਤੱਕ ਇਸ ਵੀਡੀਓ ਨੂੰ ਲੱਖਾਂ ਲੋਕ ਵੇਖ ਚੁਕੇ ਹਨ।

ਇਸ ਵੀਡੀਓ ਨੂੰ ਲੈ ਕੇ ਪਤ੍ਰਿਕਾ ਅਤੇ ਨਵਭਾਰਤ ਟਾਇਮਸ ਦੀ ਖਬਰ ਤੁਸੀਂ ਕਲਿਕ ਕਰ ਪੜ੍ਹ ਸਕਦੇ ਹੋ।

ਇਹ ਤਾਂ ਸਾਫ ਹੋ ਗਿਆ ਸੀ ਕਿ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ। ਹੁਣ ਅਸੀਂ ਇਸ ਵੀਡੀਓ ਨੂੰ ਲੈ ਕੇ ਸਾਡੇ ਪੰਜਾਬੀ ਜਾਗਰਣ ਦੇ ਫਿਰੋਜ਼ਪੁਰ ਇੰਚਾਰਜ ਪਰਮਿੰਦਰ ਸਿੰਘ ਨਾਲ ਗੱਲ ਕੀਤੀ। ਪਰਮਿੰਦਰ ਨੇ ਸਾਨੂੰ ਦੱਸਿਆ, “ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਵੀਡੀਓ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਲੋਕਾਂ ਨੇ ਸਰਦੀਆਂ ਦੇ ਕੱਪੜੇ ਪਾਏ ਹੋਏ ਹਨ। ਇਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮੇਂ ਦਾ ਵੀਡੀਓ ਹੈ ਜਦੋਂ ਸੁਲਤਾਨਪੁਰ ਲੋਧੀ ਦਰਸ਼ਨ ਕਰਨ ਜਾ ਰਹੇ ਯਾਤਰੀਆਂ ਨੂੰ ਲੰਗਰ ਵੰਡਿਆ ਗਿਆ ਸੀ।

ਇਸ ਵੀਡੀਓ ਨੂੰ ਲੈ ਕੇ ਸਾਡੀ ਗੱਲ ਮਹਾਲਮ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਕ੍ਰਿਸ਼ਨਾ ਲਾਲ ਨਾਲ ਵੀ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ। ਇਹ ਉਸ ਸਮੇਂ ਦਾ ਵੀਡੀਓ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਸੁਲਤਾਨ ਪੁਰ ਲੋਧੀ ਜਾ ਰਹੇ ਯਾਤਰੀਆਂ ਨੂੰ ਲੰਗਰ ਵੰਡਿਆ ਗਿਆ ਸੀ। ਇਹ ਸਟੇਸ਼ਨ ਪਰਿਸਰ ਤੋਂ ਬਾਹਰ ਦਾ ਵੀਡੀਓ ਹੈ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Saurav Patel ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ। ਇਹ ਵੀਡੀਓ ਪਿਛਲੇ ਸਾਲ ਨਵੰਬਰ ਤੋਂ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦਾ ਪ੍ਰਵਾਸੀ ਮਜਦੂਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

  • Claim Review : ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਿੱਖ ਟ੍ਰੇਨ ਵਿਚ ਸਫ਼ਰ ਕਰ ਰਹੇ ਭੁੱਖੇ ਮਜਦੂਰਾਂ ਨੂੰ ਲੰਗਰ ਦੇ ਰਹੇ ਹਨ।
  • Claimed By : FB User- Saurav Patel
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later