X

Fact Check: ਦਿੱਲੀ ਪਬਲਿਕ ਸਕੂਲ ਨਹੀਂ ਵੇਚ ਰਿਹਾ ਹੈ ਬੱਚਿਆਂ ਲਈ ਫੇਸ ਮਾਸਕ, ਵਾਇਰਲ ਦਾਅਵਾ ਫਰਜੀ ਹੈ

  • By Vishvas News
  • Updated: June 12, 2020

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਅਖਬਾਰ ਦੀ ਕਲਿਪ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਫੇਸ ਮਾਸਕ ਨੂੰ ਵੇਖਿਆ ਜਾ ਸਕਦਾ ਹੈ। ਫੇਸ ਮਾਸਕ ਉੱਤੇ ਦਿੱਲੀ ਪਬਲਿਕ ਸਕੂਲ ਲਿਖਿਆ ਹੋਇਆ ਹੈ ਅਤੇ ਸਕੂਲ ਦਾ ਲੋਗੋ ਵੀ ਛਪਿਆ ਹੋਇਆ ਹੈ। ਵਾਇਰਲ ਕਲਿਪ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਪਬਲਿਕ ਸਕੂਲ ਬਠਿੰਡਾ ਹੁਣ ਆਪਣੇ ਫੇਸ ਮਾਸਕ 400 ਰੁਪਏ ਵਿਚ ਬੱਚਿਆਂ ਨੂੰ ਵੇਚ ਰਿਹਾ ਹੈ। ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਦਿੱਲੀ ਪਬਲਿਕ ਸਕੂਲ ਬਠਿੰਡਾ ਦੁਆਰਾ 400 ਰੁਪਏ ਵਿਚ ਫੇਸ ਮਾਸਕ ਵੇਚੇ ਜਾਣ ਵਾਲੀ ਖਬਰ ਫਰਜੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਅਖਬਾਰ ਦੀ ਕਲਿਪ ਵਿਚ ਇੱਕ ਫੇਸ ਮਾਸਕ ਨੂੰ ਵੇਖਿਆ ਜਾ ਸਕਦਾ ਹੈ। ਫੇਸ ਮਾਸਕ ਉੱਤੇ ਦਿੱਲੀ ਪਬਲਿਕ ਸਕੂਲ ਲਿਖਿਆ ਹੋਇਆ ਹੈ ਅਤੇ ਸਕੂਲ ਦਾ ਲੋਗੋ ਵੀ ਛਪਿਆ ਹੋਇਆ ਹੈ। ਵਾਇਰਲ ਕਲਿਪ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਪਬਲਿਕ ਸਕੂਲ ਬਠਿੰਡਾ ਹੁਣ ਆਪਣੇ ਫੇਸ ਮਾਸਕ 400 ਰੁਪਏ ਵਿਚ ਬੱਚਿਆਂ ਨੂੰ ਵੇਚ ਰਿਹਾ ਹੈ। ਪੋਸਟ ਵਿਚ ਕੈਪਸ਼ਨ ਲਿਖਿਆ ਹੋਇਆ ਹੈ: ਖੂਨ ਪੀਣੀਅਾਂ ਜੋਕਾਂ ਤੋ ਬਚੋ

ਇਸ ਅਖਬਾਰ ਦੀ ਕਲਿਪ ਦੀ ਹੈਡਿੰਗ ਲਿਖੀ ਗਈ ਹੈ: ਪ੍ਰਾਈਵੇਟ ਸਕੂਲਾਂ ਦੀ ਲੁੱਟ ਦਾ ਪਰਦਾਫਾਸ਼, 400 ਰੁਪਏ ਵਿਚ ਵੇਚੇ ਜਾ ਰਹੇ ਮਾਸਕ

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਡੀਪੀਐਸ ਦੇ ਯੂਨੀਫਾਰਮ ਵੈਂਡਰ ਨੂੰ ਲਭਿਆ। ਸਾਨੂੰ allschooluniform.com ਨਾਂ ਦਾ ਇੱਕ ਆਨਲਾਈਨ ਵੈਂਡਰ ਮਿਲਿਆ, ਜਿਹੜਾ ਦਿੱਲੀ-NCR ਦੇ ਕਈ ਡੀਪੀਐਸ ਬ੍ਰਾਂਚਾਂ ਨੂੰ ਯੂਨੀਫਾਰਮ ਵੇਚਦਾ ਹੈ। ਅਸੀਂ ਇਨ੍ਹਾਂ ਸਾਰਿਆਂ ‘ਤੇ ਕਲਿਕ ਕੀਤਾ, ਪਰ ਸਾਨੂੰ ਕੀਤੇ ਵੀ ਇਹ ਮਾਸਕ ਨਹੀਂ ਦਿੱਸਿਆ।

ਇਸਦੇ ਬਾਅਦ ਅਸੀਂ ਡੀਪੀਐਸ ਸੈਕਟਰ 45 ਗੁਰੂਗਰਾਮ ਦੇ ਸਟੋਰ ਮੈਨੇਜਰ ਨਾਲ ਰਣਦੀਪ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਤਸਵੀਰ ਫਰਜੀ ਹੈ। ਇਸ ਮਾਸਕ ਦਾ ਡੀਪੀਐਸ ਨਾਲ ਕੋਈ ਸਬੰਧ ਨਹੀਂ ਹੈ। ਇਸ ਸਿਲਸਿਲੇ ਵਿਚ ਅਸੀਂ ਪੁਲਿਸ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ।”

ਵੱਧ ਪੁਸ਼ਟੀ ਲਈ ਅਸੀਂ ਤ੍ਰਿਚਾ ਸ਼ੁਕਲਾ ਨਾਲ ਗੱਲ ਕੀਤੀ। ਇਨ੍ਹਾਂ ਦਾ ਮੁੰਡਾ ਡੀਪੀਐਸ ਆਰਕੇ ਪੁਰਮ ਵਿਚ 11ਵੀਂ ਜਮਾਤ ਵਿਚ ਪੜ੍ਹਦਾ ਹੈ ਅਤੇ ਕੁੜੀ 9ਵੀਂ ਜਮਾਤ ਵਿਚ ਪੜ੍ਹਦੀ ਹੈ। ਉਨ੍ਹਾਂ ਨੇ ਸਾਨੂੰ ਦੱਸਿਆ, “ਸਾਨੂੰ ਹਾਲੇ ਤੱਕ ਸਕੂਲ ਖੁਲਣ ਜਾਂ ਸਕੂਲ ਯੂਨੀਫਾਰਮ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਾਨੂੰ ਇਸ ਮਾਸਕ ਦੇ ਬਾਰੇ ਵਿਚ ਵੀ ਕੋਈ ਜਾਣਕਾਰੀ ਨਹੀਂ ਹੈ।”

ਕਿਓਂਕਿ ਇਸ ਪੋਸਟ ਵਿਚ ਦਿੱਲੀ ਪਬਲਿਕ ਸਕੂਲ ਬਠਿੰਡਾ ਦੀ ਗੱਲ ਕੀਤੀ ਗਈ ਹੈ। ਇਸਲਈ ਅਸੀਂ ਡੀਪੀਐਸ ਬਠਿੰਡਾ ਵਿਚ ਗੱਲ ਕੀਤੀ। ਸਾਡੀ ਗੱਲ ਫ੍ਰੰਟ ਡੈਸਕ ਐਗਸਿਕਯੂਟਿਵ ਸੀਮਾ ਅਰੋੜਾ ਨਾਲ ਹੋਈ। ਉਨ੍ਹਾਂ ਨੇ ਸਾਨੂੰ ਦਸਿਆ, “ਇਹ ਵਾਇਰਲ ਪੋਸਟ ਫਰਜ਼ੀ ਹੈ। ਅਸੀਂ ਅਜਿਹੇ ਕੋਈ ਵੀ ਮਾਸਕ ਨਹੀਂ ਵੇਚ ਰਹੇ ਹਨ। ਇਹ ਸਕੂਲ ਨੂੰ ਬਦਨਾਮ ਕਰਨ ਦੀ ਸਾਜਸ਼ ਹੈ। ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਫੇਸਬੁੱਕ ਪੇਜ ‘ਤੇ ਪੁਸ਼ਟੀ ਵੀ ਪਾਈ ਹੈ। ਅਸੀਂ ਹੀ ਨਹੀਂ ਬਲਕਿ ਡੀਪੀਐਸ ਅੰਮ੍ਰਿਤਸਰ ਨੇ ਵੀ ਇਸ ਮਾਸਕ ਨੂੰ ਲੈ ਕੇ ਆਪਣੇ ਫੇਸਬੁੱਕ ਪੇਜ ‘ਤੇ ਪੁਸ਼ਟੀ ਪਾਈ ਹੈ।”

ਡੀਪੀਐਸ ਬਠਿੰਡਾ ਦੀ ਇਸ ਮਾਮਲੇ ਨੂੰ ਲੈ ਕੇ ਪੁਸ਼ਟੀ ਹੇਠਾਂ ਪੜ੍ਹੀ ਜਾ ਸਕਦੀ ਹੈ।

ਡੀਪੀਐਸ ਅੰਮ੍ਰਿਤਸਰ ਦੀ ਇਸ ਮਾਮਲੇ ਨੂੰ ਲੈ ਕੇ ਪੁਸ਼ਟੀ ਹੇਠਾਂ ਪੜ੍ਹੀ ਜਾ ਸਕਦੀ ਹੈ।

ਸਾਨੂੰ ਇਸ ਮਾਸਕ ਨੂੰ ਲੈ ਕੇ ਦੈਨਿਕ ਜਾਗਰਣ ਦੀ ਵੀ ਖਬਰ ਮਿਲੀ। ਇਸ ਖਬਰ ਅਨੁਸਾਰ: “ਦਿੱਲੀ ਪਬਲਿਕ ਸਕੂਲ ਸੈਕਟਰ 45 ਦੀ ਨਿਦੇਸ਼ਕ ਅਦਿਤੀ ਮਿਸ਼ਰਾ ਨੇ ਇਸ ਮਾਸਕ ਵਾਲੀ ਪੋਸਟ ਨੂੰ ਫਰਜੀ ਦੱਸਿਆ ਹੈ ਅਤੇ ਇਸਨੂੰ ਖਰਾਬ ਸੋਚ ਦਾ ਨਤੀਜਾ ਦਸਦੇ ਹੋਏ ਕਿਹਾ ਕਿ ਸਾਫ ਤੋਰ ‘ਤੇ ਇਸ ਮਾਸਕ ਦਾ ਕਿਸੇ ਵੀ ਡੀਪੀਐਸ ਨਾਲ ਕੋਈ ਸਬੰਧ ਨਹੀਂ ਹੈ। ਇਸ ਸਿਲਸਿਲੇ ਵਿਚ ਉਨ੍ਹਾਂ ਨੇ ਪੁਲਿਸ ਵਿਚ ਸ਼ਿਕਾਇਤ ਵੀ ਦਰਜ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਜੇਹੀ ਸੋਚ ਰੱਖਣ ਵਾਲਿਆਂ ‘ਤੇ ਦੁੱਖ ਹੁੰਦਾ ਹੈ।”

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਏ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Kthawachak Gursewak Singh Khalsa ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਦਿੱਲੀ ਪਬਲਿਕ ਸਕੂਲ ਬਠਿੰਡਾ ਦੁਆਰਾ 400 ਰੁਪਏ ਵਿਚ ਫੇਸ ਮਾਸਕ ਵੇਚੇ ਜਾਣ ਵਾਲੀ ਖਬਰ ਫਰਜੀ ਹੈ।

  • Claim Review : ਵਾਇਰਲ ਕਲਿਪ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਪਬਲਿਕ ਸਕੂਲ ਹੁਣ ਆਪਣੇ ਫੇਸ ਮਾਸਕ 400 ਰੁਪਏ ਵਿਚ ਬੱਚਿਆਂ ਨੂੰ ਵੇਚ ਰਿਹਾ ਹੈ।
  • Claimed By : FB User- Kthawachak Gursewak Singh Khalsa
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later